Patiala: 03 Sept. 2019

Five day workshop on English Language and Pronunciation concluded at Multani Mal Modi College, Patiala

A five day workshop on English Language and Pronunciation was organized by the Department of English of Multani Mal Modi College, Patiala from 26-30 Aug. 2019. This workshop intended to equip the students with practical and theoretical skills in English language. The workshop was conducted by Prof. Vaneet Kaur, Prof. Harpreet Singh and Prof. Poonam Dhiman from the Department.
Dr. Baljinder Kaur, Head, Department of English welcomed Principal Dr. Khushvinder Kumar and all the participants. She told that the basic objective of this workshop was to sharpen the language skills of the students.
Principal Dr. Khushvinder Kumar presided over the valedictory ceremony of the workshop. He congratulated the department for organizing the workshop and said that language skills should not be confined to their functionality rather should extend to the philosophical and aesthetic levels. 
Sharing their feedback about the workshop, one of the students Harshdeep Kaur said that this was quite engaging and enriching experience. Another student Rupal Bhardwaj told that the workshop was successful in exploring new concepts about learning English. Certificates of participation were also distributed to the students.
Prof. Poonam Dhiman presented the vote of thanks. Dr. Shailendra Sandhu, Prof. Shikha, Prof. Harleen Kaur, Prof. Gurpreet Kaur and Prof. Rabbani Singh were present on the occasion.

ਪਟਿਆਲਾ: 03 ਸਤੰਬਰ, 2019

ਮੋਦੀ ਕਾਲਜ ਵਿਖੇ ਅੰਗਰੇਜ਼ੀ ਭਾਸ਼ਾ ਅਤੇ ਉਚਾਰਣ ਸਬੰਧੀ ਪੰਜ ਰੋਜ਼ਾ ਵਰਕਸ਼ਾਪ ਦਾ ਸਮਾਪਨ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵੱਲੋਂ 26 ਤੋਂ 30 ਅਗਸਤ, 2019 ਤੱਕ ਅੰਗਰੇਜ਼ੀ ਭਾਸ਼ਾ ਅਤੇ ਉਚਾਰਣ ਸਬੰਧੀ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਦੇ ਤਕਨੀਕੀ ਹੁਨਰ ਅਤੇ ਸ਼ੁੱਧ ਉਚਾਰਣ ਵਿੱਚ ਪਰਿਪੱਕ ਬਣਾਉਣਾ ਸੀ। ਇਸ ਵਰਕਸ਼ਾਪ ਨੂੰ ਅੰਗਰੇਜ਼ੀ ਵਿਭਾਗ ਦੇ ਪ੍ਰੋ. ਵਨੀਤ ਕੌਰ, ਪ੍ਰੋ. ਹਰਪ੍ਰੀਤ ਸਿੰਘ ਅਤੇ ਪ੍ਰੋ. ਪੂਨਮ ਧੀਮਾਨ ਨੇ ਆਯੋਜਿਤ ਕੀਤਾ।
ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਬਲਜਿੰਦਰ ਕੌਰ ਨੇ ਕਾਲਜ ਪ੍ਰਿੰਸੀਪਲ ਅਤੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਇਸ ਵਰਕਸ਼ਾਪ ਨੂੰ ਆਯੋਜਿਤ ਕਰਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਨਿਪੁੰਨ ਬਣਾਉਣਾ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਇਸ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਉਹਨਾਂ ਨੇ ਇਸ ਮੌਕੇ ਤੇ ਵਿਭਾਗ ਨੂੰ ਇਸ ਵਰਕਸ਼ਾਪ ਦੇ ਆਯੋਜਨ ਲਈ ਵਧਾਈ ਦਿੱਤੀ।ਉਹਨਾਂ ਨੇ ਇਸ ਮੌਕੇ ਤੇ ਬੋਲਦਿਆ ਕਿਹਾ ਕਿ ਕਿਸੇ ਵੀ ਭਾਸ਼ਾ ਦੀ ਤਕਨੀਕੀ ਜਾਣਕਾਰੀ ਨੂੰ ਸਿਰਫ ਉਸਦੀ ਕੰਮਕਾਜੀ ਵਰਤੋੋਂ ਤੱਕ ਮਹਿਦੂਦ ਕਰਨ ਦੀ ਬਿਜਾਏ ਉਸਦੇ ਫਲਸਫੇ ਅਤੇ ਸੁਹਜ ਨੂੰ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਸ ਵਰਕਸ਼ਾਪ ਬਾਰੇ ਆਪਣੇ ਤਜਰਬੇ ਸਾਂਝੇ ਕਰਦਿਆ ਇੱਕ ਵਿਦਿਆਰਥਣ ਹਰਸ਼ਦੀਪ ਕੌਰ ਨੇ ਕਿਹਾ ਕਿ ਇਸ ਨਾਲ ਮੇਰੀ ਅੰਗਰੇਜ਼ੀ ਭਾਸ਼ਾ ਉੱਤੇ ਪਕੜ ਹੋਰ ਪੀਡੀ ਹੋਈ ਹੈ। ਵਿਦਿਆਰਥਣ ਰੂਪਲ ਭਾਰਦਵਾਜ ਦਾ ਕਹਿਣਾ ਸੀ ਕਿ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਨਾਲ ਸਾਡੀਆਂ ਭਾਸ਼ਾ ਸਬੰਧੀ ਕਈ ਗੁੰਝਲਾਂ ਹੱਲ ਹੋਈਆ ਹਨ।
ਇਸ ਮੌਕੇ ਤੇ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਅੰਤ ਵਿੱਚ ਪ੍ਰੋ. ਪੂਨਮ ਧੀਮਾਨ ਨੇ ਇਸ ਵਰਕਸ਼ਾਪ ਦੀ ਸਫਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰੋ. ਸ਼ੈਲੇਦਰ ਸਿੰਧੂ, ਪ੍ਰੋ.ਸ਼ਿਖਾ, ਪ੍ਰੋ.ਹਰਲੀਨ ਕੌਰ, ਪ੍ਰੋ. ਗੁਰਪ੍ਰੀਤ ਕੌਰ ਅਤੇ ਪ੍ਰੋ. ਰੁਬਾਨੀ ਸਿੰਘ ਮੌਜੂਦ ਸਨ।