Patiala: 16th September, 2017
Mulani Mal Modi College, Patiala celebrates International Day for the Preservation of the Ozone Layer
 
Faculty of Biological Sciences of M. M. Modi College, Patiala in collaboration with the Forest Extension Division, Patiala (Department of Forests and Wildlife preservation), organized expert lectures on the occasion of International Day for the Preservation of Ozone layer. The day commemorates the signing of the Montreal Protocol on substances that deplete the ozone layer and this year marks its 30th anniversary.
Principal, Dr. Khushvinder Kumar while extending welcome to the guests talked about the theme of Ozone day this year “Caring for all life under sun”. He said that the earth’s ozone layer plays an important role in protecting human health and the environment and urged the students to be conscious of the dangers of using excessive chemicals that might harm this life preserving layer and remain committed to the environmental concerns by becoming Environmental ambassadors.
On this occasion, the chief guest S. Jugraj Singh, DFO, Extension (Patiala division) said that the aim of this day is to spread awareness about the depletion of the Ozone Layer and search for solutions to preserve it.
The resource person Mr. S.S.Matharu (Engg., Punjab Pollution Control Board, Patiala) talked at length about the ozone layer, a fragile shield, which protects the Earth from the harmful ulraviolet rays of the sun, thus helping preserve life on the planet. He explained that the phasing out of ozone depleting substances helps to protect the ozone layer for this and future generations, and also contributes to concentrated global efforts that deal with climate change.
Prof. Harsimran Singh also gave a talk on amphibian and reptile biodiversity of Punjab. Dr. Ashwani Kumar Sharma, Dean Biological Sciences introduced the expert speakers and extolled the importance of the ozone layer. Dr. Rajeev Sharma and Dr. Kuldeep Kumar presented momentoes to the chief guest and the invited speakers.
 
ਪਟਿਆਲਾ: 16 ਸਤੰਬਰ, 2017
ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੰਤਰਰਾਸ਼ਟਰੀ ਓਜ਼ੋਨ-ਪਰਤ ਬਚਾਓ ਦਿਵਸ ਮਨਾਇਆ ਗਿਆ
 
ਅੱਜ ਇੱਥੇ ਮੁਲਤਾਨੀ ਮੱਲ ਮੋਦੀ ਕਾਲਜ ਦੇ ਬਾਈਲੋਜੀਕਲ ਸਾਇੰਸਜ਼ ਵਿਭਾਗ ਨੇ ਫਾਰੇਸਟ ਐਕਸਟੇਂਸ਼ਨ ਵਿਭਾਗ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਓਜ਼ੋਨ-ਪਰਤ ਬਚਾਓ ਦਿਵਸ ਮਨਾਇਆ। ਅੱਜ ਦੇ ਦਿਨ ਹੀ ਮੋਨਟ੍ਰੀਅਲ ਪ੍ਰੋਟੋਕੋਲ ਦੇ 30 ਸਾਲ ਪੂਰੇ ਹੋਏ ਹਨ ਅਤੇ ਇਸ ਸਮੇਂ ਓਜ਼ੋਨ ਪਰਤ ਨੂੰ ਵੱਧ ਰਹੇ ਖਤਰਿਆਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਾਉਣਾ ਹੋਰ ਵੀ ਜ਼ਰੂਰੀ ਬਣਦਾ ਹੈ।
ਇਸ ਮੌਕੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਓਜ਼ੋਨ ਪਰਤ ਦੀ ਸੰਭਾਲ ਅਸਲ ਵਿੱਚ ਧਰਤੀ ਦੇ ਸਾਰੇ ਜੀਵ-ਜੰਤੂਆਂ ਦੀ ਸੰਭਾਲ ਹੈ। ਉਨ੍ਹਾਂ ਨੇ ਕਿਹਾ ਕਿ ਓਜ਼ੋਨ ਪਰਤ ਨਾਲ ਮਨੁੱਖੀ ਸਿਹਤ ਅਤੇ ਸਾਰਾ ਵਾਤਾਵਰਨ ਜੁੜਿਆ ਹੈ ਅਤੇ ਰਸਾਇਣਿਕ ਪਦਾਰਥਾਂ ਦੀ ਵੱਧ ਵਰਤੋਂ ਇਸ ਪਰਤ ਦਾ ਨੁਕਸਾਨ ਕਰਦੀ ਹੈ। ਇਸ ਮੌਕੇ ਮੁੱਖ ਮਹਿਮਾਨ ਸ੍ਰੀ ਜੁਗਰਾਜ ਸਿੰਘ, ਡੀ.ਐਫ.ਓ., ਐਕਸਟੈਂਸ਼ਨ (ਪਟਿਆਲਾ ਡਿਵੀਜ਼ਨ) ਨੇ ਦੱਸਿਆ ਕਿ ਓਜ਼ੋਨ ਪਰਤ ਦੇ ਦਿਨੋ-ਦਿਨ ਕਮਜ਼ੋਰ ਹੋਣ ਬਾਰੇ ਸਾਨੂੰ ਆਮ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਂਦਾ ਹੈ।
ਮੁੱਖ ਵਕਤਾ ਸ੍ਰੀ ਐਸ.ਐਸ.ਮਠਾਰੂ, ਇੰਜੀਅਰ, ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ, ਪਟਿਆਲਾ ਨੇ ਦੱਸਿਆ ਕਿ ਓਜ਼ੋਨ ਪਰਤ ਸੂਰਜ ਤੋਂ ਪੈਦਾ ਹੋਣ ਵਾਲੀਆਂ ਨੁਕਸਾਨਦੇਹ ਕਿਰਨਾਂ ਨੂੰ ਰੋਕਦੀ ਹੈ ਅਤੇ ਇਸ ਕਾਰਨ ਹੀ ਧਰਤੀ ਉਂਤੇ ਜੀਵ ਜੰਤੂ ਜ਼ਿੰਦਾ ਰਹਿ ਸਕਦੇ ਹਨ। ਸਾਨੂੰ ਸਾਰਿਆਂ ਨੂੰ ਇਸ ਪਰਤ ਨੂੰ ਬਚਾ ਕੇ ਰੱਖਣ ਦਾ ਹੀਲਾ ਕਰਨਾ ਚਾਹੀਦਾ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਤੰਦਰੁਸਤ ਰਹਿ ਸਕਣ।
ਮੋਦੀ ਕਾਲਜ ਦੇ ਪ੍ਰੋ. ਹਰਸਿਮਰਨ ਸਿੰਘ ਨੇ ਜਲਥਲੀ ਅਤੇ ਰੀਂਗਣ ਵਾਲੇ ਜੀਵ-ਜੰਤੂਆਂ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਅਸ਼ਵਨੀ ਸ਼ਰਮਾ, ਡੀਨ, ਬਾਇਓਲਾਜੀਕਲ ਸਾਇੰਸਜ਼ ਨੇ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ। ਡਾ. ਰਾਜੀਵ ਸ਼ਰਮਾ ਅਤੇ ਡਾ. ਕੁਲਦੀਪ ਕੁਮਾਰ ਨੇ ਮੁੱਖ ਮਹਿਮਾਨ ਅਤੇ ਮੁੱਖ ਵਕਤਾ ਨੂੰ ਯਾਦ ਚਿੰਨ੍ਹ ਭੇਂਟ ਕੀਤੇ।