Patiala: 19 February 2020
 
An expert lecture on Punjabi Literature and culture at M M Modi College
 
The post-graduate Department of Punjabi, Multani Mal Modi College, Patiala organized an expert lecture on the topic of, ‘Sahit Sirjin Prikariya: Sabhacharak Sandarb’ (The process of creation of literature: The cultural context) to mark the ‘International Mother-Tongue day’. The lecture was delivered by Prof. Kirpal Kazak, an eminent Punjabi writer, folklore researcher, Sahit Academy Awardee and Ex-Professor, Punjabi University, Patiala. College Principal Dr. Khushvinder Kumar welcomed the expert speaker and said that to create literature, ideas or any piece of art, a writer must confront with the socio-cultural conflicts and conditions. A writer is created through his/her constant friction and close encounters with life. The speaker was formally introduced by Dr. Gurdeep Singh Sandhu, Head, Department of Punjabi while addressing the students said that Prof. Kazak started his literary career with renowned Punjabi Magazine ‘Nagmani’ edited by Late Amrita Pritam. He contributed many research basked books, papers and literary pieces to Punjabi Language. Prof. Kazak said that multi-disciplinary approach to learning is the key to attain wisdom. He told that any language is not only about words or alphabets but it is about the cultural traditions, customs, rituals, myths, living folklore and literary creations. He motivated the students to be original in their thought process and to live their lives according to higher ideals of humanity. A lively discussion session followed after the lecture in which students, teacher and Prof. Kazak exchanged his views about Punjabi Literature, language and culture. The stage was conducted by Dr. Davinder Singh, Punjabi Department. The vote of thanks was presented by Dr. Manjit Kaur. On this occasion, Prof. Shailendra Sidhu, Prof. Ved Parkash Sharma and a large number of teachers and students were present.
 
 
 
ਪਟਿਆਲਾ: 19 ਫਰਵਰੀ, 2020
 
ਮੋਦੀ ਕਾਲਜ ਵਿਖੇ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਦਾ ਆਯੋਜਨ
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗਰੈਜੂਏਟ ਪੰਜਾਬੀ ਵਿਭਾਗ ਵੱਲੋਂ, ‘ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ’ ਨੂੰ ਸਮਰਪਿਤ ‘ਸਾਹਿਤ ਸਿਰਜਣ ਪ੍ਰਕਿਰਿਆ: ਸੱਭਿਆਚਾਰਕ ਸੰਦਰਭ’ ਵਿਸ਼ੇ ਤੇ ਖ਼ਾਸ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਭਾਸ਼ਣ ਲਈ ਮੁੱਖ ਵਕਤਾ ਵੱਜੋਂ ਪ੍ਰੋ. ਕਿਰਪਾਲ ਕਜ਼ਾਕ, ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ, ਸਥਾਪਿਤ ਕਥਾਕਾਰ ਅਤੇ ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਮੁੱਖ ਵਕਤਾ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਹਿਤ-ਰਚਨ, ਨਵੇਂ ਵਿਚਾਰਾਂ ਦੀ ਈਜਾਦ ਕਰਨ ਜਾਂ ਕਿਸੇ ਕਲਾ-ਕ੍ਰਿਤੀ ਦੀ ਸਿਰਜਣਾ ਕਰਨ ਲਈ ਲੇਖਕ ਜਾਂ ਕਲਾਕਾਰ ਦਾ ਸਮਾਜਿਕ ਅਤੇ ਸਭਿਆਚਾਰਕ ਪਰਸਥਿਤੀਆਂ ਨਾਲ ਟਕਰਾਓ ਵਿੱਚ ਪੈਣਾ ਬਹੁਤ ਜ਼ਰੂਰੀ ਹੈ। ਜ਼ਿੰਦਗੀ ਦੇ ਤਜਰਬਿਆਂ ਦੀ ਕੁਠਾਲੀ ਵਿਚੋਂ ਹੀ ਲੇਖਕ ਜਾਂ ਕਲਾਕਾਰ ਖਰਾ ਸੋਨਾ ਹੋ ਕੇ ਨਿਕਲਦਾ ਹੈ। ਡਾ. ਗੁਰਦੀਪ ਸਿੰਘ ਸੰਧੂ, ਮੁਖੀ ਪੰਜਾਬੀ ਵਿਭਾਗ ਨੇ ਇਸ ਮੌਕੇ ‘ਤੇ ਮੁੱਖ ਵਕਤਾ ਨਾਲ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਪ੍ਰੋ. ਕਿਰਪਾਲ ਕਜ਼ਾਕ ਨੇ ਆਪਣੀ ਸਿਰਜਣ-ਪ੍ਰਕ੍ਰਿਆ ਪੰਜਾਬੀ ਦੀ ਪ੍ਰਸਿੱੱਧ ਲੇਖਿਕਾ ਸਵਰਗਵਾਸੀ ਅੰਮ੍ਰਿਤਾ ਪ੍ਰੀਤਮ ਦੁਆਰਾ ਸੰਪਾਦਿਤ ਕੀਤੇ ਜਾਂਦੇ ‘ਨਾਗਮਣੀ’ ਰਸਾਲੇ ਤੋਂ ਸ਼ੁਰੂ ਕੀਤੀ ਅਤੇ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਅਨੇਕਾਂ ਸਾਹਿਤਕ ਕ੍ਰਿਤਾਂ ਅਤੇ ਖੋਜ-ਆਧਾਰਿਤ ਕਿਤਾਬਾਂ ਭੇਟ ਕਰ ਚੁੱਕੇ ਹਨ। ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਪ੍ਰੋ. ਕਜ਼ਾਕ ਨੇ ਕਿਹਾ ਕਿ ਸਿੱਖਣ ਅਤੇ ਸਿਰਜਣ ਦੀ ਪ੍ਰਕ੍ਰਿਆ ਨੂੰ ਵਿਸ਼ੇ-ਬੱਧ ਰੂਪ ਵਿੱਚ ਖਾਨਿਆਂ ਵਿੱਚ ਵੰਡਕੇ ਸਿੱਖਣਾ ਸੰਭਵ ਨਹੀਂ ਸਗੋਂ ਅੰਤਰ-ਅਨੁਸ਼ਾਸਨੀ ਵਿਧੀ ਰਾਹੀਂ ਹੀ ਜ਼ਿੰਦਗੀ ਦਾ ਅਸਲ ਗਿਆਨ ਹਾਸਿਲ ਕੀਤਾ ਜਾ ਸਕਦਾ ਹੈ। ਇੱਕ ਵਿਸ਼ੇ ਤੱਕ ਸੀਮਿਤ ਹੋ ਕੇ ਪੜ੍ਹਨਾ ਮਿੱਟੀ ਵਿੱਚ ਮਿੱਟੀ ਬੀਜਣ ਸਮਾਨ ਹੈ। ਉਹਨਾਂ ਨੇ ਵਿਦਿਆਰਥੀਆਂ ਨਾਲ ਆਪਣੀ ਸਿਰਜਣ-ਪ੍ਰਕ੍ਰਿਆ ਵਿੱਚ ਆਉਂਦੀਆਂ ਔਕੜਾਂ ਸਬੰਧੀ ਚਰਚਾ ਕਰਦਿਆਂ ਦੱਸਿਆ ਕਿ ਕੋਈ ਵੀ ਭਾਸ਼ਾ ਸਿਰਫ਼ ਸ਼ਬਦ ਜਾਂ ਵਿਆਕਰਨ ਨਹੀਂ ਹੁੰਦੀ ਸਗੋਂ ਇਹ ਸੱਭਿਆਚਾਰਕ ਰਵਾਇਤਾਂ, ਰਸਮਾਂ-ਰਿਵਾਜਾਂ, ਰੀਤੀ-ਪ੍ਰਬੰਧ, ਮਿੱਥਾਂ, ਸੱਭਿਆਚਾਰਕ ਵਰਤਾਰਿਆਂ ਅਤੇ ਸਾਹਿਤਕ-ਕ੍ਰਿਤਾਂ ਦਾ ਜੋੜ-ਫਲ ਹੁੰਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਮਾਨਵਤਾ-ਪੱਖੀ ਜਗਿਆਸੂ-ਦ੍ਰਿਸ਼ਟੀ ਵਿਕਸਿਤ ਕਰਨ ਦਾ ਸੱਦਾ ਦਿੰਦਿਆਂ ਉੱਚ-ਆਦਰਸ਼ਾਂ ਅਨੁਸਾਰ ਢਲਣ ਲਈ ਪ੍ਰੇਰਿਆ। ਇਸ ਭਾਸ਼ਣ ਤੋਂ ਬਾਅਦ ਸਵਾਲਾਂ-ਜਵਾਬਾਂ ਦੇ ਸ਼ੈਸਨ ਵਿੱਚ ਅਧਿਆਪਕਾਂ, ਵਿਦਿਆਰਥੀਆਂ ਨੇ ਪ੍ਰੋ. ਕਜ਼ਾਕ ਨਾਲ ਸਾਹਿਤ, ਸੱਭਿਆਚਾਰ ਤੇ ਭਾਸ਼ਾ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ‘ਤੇ ਸਟੇਜ ਪ੍ਰਬੰਧਨ ਦੀ ਜ਼ਿੰਮੇਵਾਰੀ ਡਾ. ਦਵਿੰਦਰ ਸਿੰਘ ਨੇ ਬਾਖੂਬੀ ਨਿਭਾਈ। ਧੰਨਵਾਦ ਦਾ ਮਤਾ ਡਾ. ਮਨਜੀਤ ਕੌਰ, ਪੰਜਾਬੀ ਵਿਭਾਗ ਨੇ ਅਦਾ ਕੀਤਾ। ਇਸ ਮੌਕੇ ‘ਤੇ ਪ੍ਰੋ. ਸ਼ੈਲੇਂਦਰ ਸਿੱਧੂ, ਪ੍ਰੋ. ਵੇਦ ਪ੍ਰਕਾਸ਼ ਸ਼ਰਮਾ ਅਤੇ ਸਮੂਹ ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਿਰ ਸਨ।
 
#mhrd #hrdministry #ugc #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #mothertongueday #maatbhasha #drkirpalkazak