M. M. Modi College Shines as a college with DBT Star College Status and ISO Certification

Patiala: 17.03.2023

A meeting of the Academic Council was held today in the College under the guidance of college Principal Dr. Khushvinder Kumar in which he congratulated the faculty members on the glorious achievement of the college for getting DBT Star College Status and ISO Certification.
He said that our college has received the DBT Star Scheme to be implemented in the college from the session 2022-23 and for this purpose a grant of 79.5 lacs has been granted by the Department of Biotechnology, Government of India. Under this scheme the students of Physics, Chemistry, Botany, Zoology and Biotechnology will be benefitted as they will be working in the latest fully- equipped laboratories with modern infrastructure in collaboration with best National Science laboratories of India. The management and the college administration are committed to provide all facilities and infrastructure for promotion of science.
Dr. Ashwani Sharma, Registrar said that under the leadership of Principal, the college has been certified by the Quality Ca Management System agencies on the ISO parameters and certified under ISO 9001:2015 and ISO 21001:2018 to provide educational services at Postgraduate and Undergraduate level to the learners.
Dr. Ajit Kumar, Controller of Examination said educational services will certainly improve in the college by getting DBT Star status and ISO certification. Principal thanked, academic council and members of the staff for these achievements. He also expressed his gratitude to the Chairman, Managing Committee for his visionary outlook of higher education.

ਡੀ.ਬੀ.ਟੀ ਸਟਾਰ ਕਾਲਜ ਤੇ ਆਈ.ਐੱਸ.ੳ.ਸਰਟੀਫੈਕੇਸ਼ਨ ਨਾਲ ਮੋਦੀ ਕਾਲਜ ਦਾ ਰੁਤਬਾ ਹੋਰ ਬੁਲੰਦ

ਪਟਿਆਲਾ 17-03-2023

ਸਥਾਨਕ ਮੁਲਤਾਨੀ ਮੱਲ ਮੋਦੀ ਕਾਲ ਪਟਿਆਲਾ ਵਿੱਚ ਅੱਜ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਅਗਵਾਈ ਵਿੱਚ ਹੋਈ ਅਕਾਦਮਿਕ ਕੌਂਸਲ ਦੀ ਮੀਟਿੰਗ ਹੋਈ ਜਿਸ ਵਿੱਚ ਪ੍ਰਿੰਸੀਪਲ ਨੇ ਕਾਲਜ ਸਟਾਫ ਨੂੰ ਡੀ.ਬੀ.ਟੀ ਸਟਾਰ ਕਾਲਜ ਦਾ ਦਰਜਾ ਪ੍ਰਾਪਤ ਕਰਨ ਅਤੇ ਆਈ.ਐੱਸ.ੳ. ਸਰਟੀਫਾਈਡ ਕਾਲਜ ਬਣਾਉਣ ਲਈ ਵਧਾਈ ਦਿੰਦਿਆ ਇਸ ਨੂੰ ਸ਼ਾਨਦਾਰ ਪ੍ਰਾਪਤੀ ਦੱਸਿਆ।
ਇਸ ਮੌਕੇ ਤੇ ਉਹਨਾਂ ਦੱਸਿਆ ਕਿ ਭਾਰਤ ਸਰਕਾਰ ਬਾਇਉਟੈਕਨੋਲੌਜੀ ਵਿਭਾਗ ਵੱਲੋਂ ਕਾਲਜ ਨੂੰ ਇਸ ਸਾਲ 79.5 ਲੱਖ ਦੀ ਗਰਾਂਟ ਪ੍ਰਦਾਨ ਕੀਤੀ ਗਈ ਹੈ। ਇਸ ਸਕੀਮ ਦੇ ਤਹਿਤ ਕਾਲਜ ਦੇ ਫਿਜ਼ਿਕਸ, ਕੈਮਿਸਟਰੀ, ਬੌਟਨੀ, ਜ਼ੁਆਲੌਜੀ ਤੇ ਬਾਇਉਟੈਕਨੌਲੌਜੀ ਵਿਭਾਗ ਦੇ ਵਿਦਿਆਰਥੀਆਂ ਨੂੰ ਨਾ ਸਿਰਫ ਖੋਜ ਤੇ ਸਿੱਖਣ ਲਈ ਅਤਿ-ਆਧੁਨਿਕ ਸ਼ਾਜ਼ੋ-ਸਮਾਨ ਤੇ ਸਾਰੀਆਂ ਸਹੂਲਤਾਂ ਨਾਲ ਲੈੱਸ ਪ੍ਰਯੋਗਸ਼ਲਾਵਾਂ ਮਹੱਈਆ ਕਰਵਾਈਆਂ ਜਾਣਗੀਆ ਸਗੋਂ ਉਹ ਹੁਣ ਭਾਰਤ ਦੀ ਸਭ ਤੋਂ ਉਤਮ ਵਿਗਿਆਨਕ ਪ੍ਰਯੋਗਸ਼ਲਾਵਾਂ ਦੀ ਵਰਤੋਂ ਵੀ ਕਰ ਸਕਣਗੇ।
ਇਸ ਮੌਕੇ ਤੇ ਕਾਲਜ ਦੇ ਰਜਿਸਟਰਾਰ ਡਾ.ਅਸ਼ਵਨੀ ਸ਼ਰਮਾ ਨੇ ਕਾਲਜ ਦੀ ਇੱਕ ਹੋਰ ਪ੍ਰਾਪਤੀ ਸਾਂਝਿਆ ਕਰਦਿਆ ਕਿਹਾ ਕਿ ਪ੍ਰਿੰਸੀਪਲ ਦੀ ਸੁਚੱਜੀ ਅਗਵਾਈ ਹੇਠ ਕਾਲਜ ਨੇ ਕੁਆਲਿਟੀ ਸੀਏ ਮੈਂਨਜਮੈਟ ਸਿਸਟਮ ਏਜੰਸੀਆਂ ਵੱਲੋਂ ਕਾਲਜ ਨੂੰ ਨਿਰਧਾਰਿਤ ਜ਼ਛ+ ਪੈਰਾਮੀਟਰਾਂ ਤੇ ਜ਼ਛ+ 9001:2015 ਤੇ ਜ਼ਛ+ 21001:2018 ਦੇ ਤਹਿਤ ਸਰਟੀਫਾਈਡ ਕੀਤਾ ਗਿਆ ਹੈ ਜਿਸ ਮੁਤਾਬਿਕ ਕਾਲਜ ਪੋਸਟ-ਗਰੈਜੂਏਟ ਤੇ ਗਰੈਜੂਏਟ ਪੱਧਰ ਤੇ ਵਿਦਿਅਕ ਸਹੂਲਤਾਂ ਪ੍ਰਦਾਨ ਕਰਾਉਣ ਦੇ ਸਮਰੱਥ ਹੈ।
ਇਸ ਮੌਕੇ ਕਾਲਜ ਦੇ ਕੰਟਰੋਲਰ ਆਫ ਇੰਗਜ਼ਾਮੀਨੇਸ਼ਨ ਡਾ. ਅਜੀਤ ਕੁਮਾਰ ਨੇ ਕਿਹਾ ਕਿ ਇਹਨਾਂ ਦੋਵਾਂ ਪ੍ਰਾਪਤੀਆਂ ਨਾਲ ਕਾਲਜ ਵਿੱਚ ਪੜ੍ਹਾਈ ਤੇ ਸਿਖਲਾਈ ਦਾ ਮਿਆਰ ਹੋਰ ਉੱਚਾ ਹੋਵੇਗਾ।
ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਅਕਾਦਮਿਕ ਕੌਂਸਲ, ਸਮੂਹ ਅਧਿਆਪਕਾਂ ਅਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਦਾ ਵੀ ਸਿੱਖਿਆ ਦੇ ਖੇਰ ਵਿੱਚ ਉਹਨਾਂ ਦੀ ਦੂਰ-ਦ੍ਰਿਸ਼ਟੀ ਲਈ ਧੰਨਵਾਦ ਕੀਤਾ।