Ekampreet Kaur of Multani Mal Modi college gets recognition as Delegate at CGCMUN25 Hosted by CGC Landran
Patiala- 7th Feburary 2025
CGC Landran recently hosted the CGCMUN25 conference on January 25-26, 2025, bringing together a diverse assembly of aspiring leaders and change-makers from various academic institutions. The two-day event featured dynamic discussions and debates across five committees: the United Nations General Assembly (UNGA), the United Nations Human Rights Council (UNHRC), the International Atomic Energy Agency (IAEA), the All India Political Parties Meet (AIPPM), PRAYAAS, and the International Press.
Among the notable participants, Ekampreet Kaur, a first-year Bachelor of Arts student at Multani Mal Modi College, distinguished herself in the UNHRC committee, earning Special Mention recognition amid a competitive field of 70 delegates. This accolade underscores her exemplary advocacy skills and insightful contributions to the deliberations.
In response to her achievement, Principal Neeraj Goyal expressed his heartfelt congratulations, stating, “We are incredibly proud of Ekampreet’s accomplishment. Her excellence in representing our college at such esteemed forums embody the spirit of leadership we strive to cultivate in our students.”
CGCMUN25 served as a vital platform for participants to deepen their understanding of global issues, enhance their diplomatic competencies, and cultivate leadership qualities essential for addressing the complexities of the international landscape.
ਮੁਲਤਾਨੀ ਮੱਲ ਮੋਦੀ ਕਾਲਜ ਦੀ ਵਿਦਿਆਰਥਣ ਏਕਮਪ੍ਰੀਤ ਕੌਰ ਦੀ ਡੈਲੀਗੇਟ ਵੱਜੋਂ ਚੰੜੀਗੜ੍ਹ ਗਰੁੱਪ ਆਫ ਕਾਲਜ਼ਿਸ ਲ਼ਾਂਡਰਾਂ ਵਿੱਖੇ ਆਯੋਜਤ ਮਾਡਲ ਯੂਨਾਈਟਿਡ ਨੇਸ਼ਨਜ਼ ਵਿੱਚ ਵਿਸ਼ੇਸ਼ ਸ਼ਲਾਘਾ
ਪਟਿਆਲਾ: 8 ਫਰਵਰੀ 2025
ਚੰਡੀਗੜ ਗਰੁੱਪ ਆਫ ਕਾਲਜ਼ਿਸ ਲ਼ਾਂਡਰਾਂ, ਮੁਹਾਲੀ ਵੱਲੋਂ ਪਿੱਛਲੇ ਦਿਨੀ ਆਯੋਜਿਤ ਕੀਤੇ ਗਏ ਮਾਡਲ ਯੂਨਾਈਟਿਡ ਨੇਸ਼ਨਜ਼ ਵਿੱਚ ਸਥਾਨਕ ਕਾਲਜ ਮੁਲਤਾਨੀ ਮੱਲ ਮੋਦੀ ਕਾਲਜ ਦੀ ਵਿਦਿਆਥਣ ਏਕਮਪ੍ਰੀਤ ਕੌਰ ਨੇ ਡੈਲੀਗੇਟ ਵੱਜੋਂ ਸ਼ਲਾਘਾਯੋਗ ਪ੍ਰਦਰਸ਼ਣ ਕਰਦਿਆ ਕਾਲਜ ਦਾ ਨਾਮ ਰੌਸਨ ਕੀਤਾ। ਇਹ ਸਮਾਗਮ ਨੋਜਵਾਨਾਂ ਵਿੱਚੋਂ ਨਵੀਂ ਲੀਡਰਸ਼ਿੱਪ ਅਤੇ ਸਮਾਜਿਕ ਕਾਰਜ-ਕਰਤਾਵਾਂ ਨੂੰ ਯੂਨਾਈਟਿਡ ਨੇਸ਼ਨਜ਼ ਦੀਆਂ ਨੀਤੀਆਂ ਅਤੇ ਯੋਜਨਾਵਾਂ ਨਾਲ ਜੋੜਣ ਲਈ ਆਯੋਜਿਤ ਕੀਤਾ ਗਿਆ ਅਤੇ ਇਸ ਦੋ ਰੋਜ਼ਾ ਪ੍ਰੋਗਰਾਮ ਵਿੱਚ ਸਾਰੇ ਭਾਰਤ ‘ਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਇਸ ਵਿੱਚ ਯੂਨਾਈਟਿਡ ਨੇਸ਼ਨਜ਼ ਜਨਰਲ ਅਸੰਬਲੀ, ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਜ਼ ਕੌਸਿਲ, ਇੰਟਰਨੈਸ਼ਨਲ ਆਟੌਮਿਕ ਐਨਰਜੀ ਏਜੰਸੀ, ਆਲ ਇੰਡੀਆ ਪੌਲਿਟੀਕਲ ਪਾਰਟੀਜ਼ ਮੀਟ, ਪ੍ਰਆਸ ਅਤੇ ਇੰਟਰਨੈਸ਼ਨਲ ਪ੍ਰੈਸ ਨਾਲ ਸਬੰਧਿਤ ਡੈਲੀਗੇਟਾਂ ਨੇ ਸ਼ਿਰਕਤ ਕੀਤੀ।
ਮੁਲਤਾਨੀ ਮੱਲ ਮੋਦੀ ਕਾਲਜ ਦੀ ਵਿਦਿਆਥਣ ਏਕਮਪ੍ਰੀਤ ਕੌਰ ਨੇ ਡੈਲੀਗੇਟ ਵੱਜੋਂ ਸ਼ਲਾਘਾਯੋਗ ਪ੍ਰਦਰਸ਼ਣ ਕਰਦਿਆ ਸੱਤਰ ਡੈਲੀਗੇਟਾਂ ਦੀ ਇਕਤਰਤਾ ਵਿੱਚ ਪ੍ਰਸੰਸਾਯੋਗ ਕਾਰਜ ਕੀਤਾ। ਉਸ ਨੇ ਵੱਖ-ਵੱਖ ਮੁੱਦਿਆਂ ਤੇ ਦਲੀਲ ਪੂਰਵਕ ਬਹਿਸ ਵਿੱਚ ਹਿੱਸਾ ਲਿਆ ਅਤੇ ਮਨੁੱਖੀ ਅਧਿਕਾਰਾਂ ਬਾਰੇ ਜ਼ਿਕਰਯੋਗ ਸ਼ਬਦ ਕਹੇ।
ਇਸ ਮੌਕੇ ਤੇ ਏਕਮਪ੍ਰੀਤ ਕੌਰ ਨੂੰ ਵਧਾਈ ਦਿੰਦਿਆ ਮੁਲਤਾਨੀ ਮੱਲ ਮੋਦੀ ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ ਹਰ ਤਰਾਂ੍ਹ ਦੇ ਅਕਾਦਮਿਕ ਮੁਕਾਬਲਿਆਂ ਅਤੇ ਰਾਸ਼ਟਰੀ-ਅੰਤਰਰਾਸ਼ਟਰੀ ਫੋਰਮਾਂ ਲਈ ਤਿਆਰ ਕਰਦੇ ਹਾਂ। ਉਹਨਾਂ ਵਿੱਚ ਲੀਡਰਸ਼ਿਪ ਦੀ ਕਾਬਲੀਅਤ ਪੈਂਦਾ ਕਰਨ ਅਤੇ ਅਜਿਹੀਆਂ ਸੰਸਥਾਵਾਂ ਲਈ ਭਵਿੱਖ ਦੇ ਸਮਾਜਿਕ ਕਾਰਜਕਰਤਾ ਤਿਆਰ ਕਰਨ ਲਈ ਹਰ ਤਰਾਂ੍ਹ ਦੀ ਸਹਾਇਤਾ ਕਾਲਜ ਪ੍ਰਦਾਨ ਕਰਨ ਲਈ ਤਿਆਰ ਹੈ।