Virtual Alumni Meet Held
Saturday, August 01, 2020
Multani Mal Modi College inaugurated new session by organizing an Alumni interaction on the 1st of August 2020 on the Virtual Platform. It was attended by the students of the college across the many academic sessions the institution has seen right from its inception in the year 1967.
The meet started off at the scheduled time with the welcome address by the College Principal Dr. Khushvinder Kumar. He was delighted to be connected to the participants and committed to upscale the activities of the Alumni Association in the times to come.
Dr. Indu Malhotra IAS, DPI (Colleges), Punjab, delivering the opening note by sharing her thoughts on the theme – Education and Society – Role of Modi College in Shaping my Life. She reminisced her times at the college and credited the faculty for the motivation to achieve her goals. This was followed by the Inaugural Address by Mr. Vijay Inder Singla, Cabinet Minister, Ministry of Public Works and School Education, Punjab, another accomplished Alumni of MMMC, Patiala. He thanked the management for organizing the meet and showered praises on the college in instilling the confidence that was a key aspect in shaping his career. Dr. Gurcharan Singh, Professor and Head, School of Management Studies, Punjabi University, Patiala, in his address, shared his pleasant memories of the college times and expressed his gratitude to the faculty in striving to give the best to their students.
Other prominent alumni of the college – Mr. Gurcharan Singh Chani, Actor, Producer, Director – TV Programmes, Fulbright Fellow, Boston University, USA, Ex-Faculty, Film & TV Institute of India, Pune, was delighted to be connected to the college over the decades after passing out in the year 1970. It was indeed wonderful to note that the memories of the college were still afresh in his mind. Sh. K. K. Sharma, Chairman, PRTC, Patiala, also addressed the participants and recalled his days in the college, adding that Modi College had touched and shaped the lives of innumerable students providing them with a holistic education.
Sh. Shekhar Gurera, Sr Editorial Cartoonist, Illustrator and Graphic Designer was elated to be connected with the college and relived the moments he spent at the college, crediting all his success to the fruitful years spent at MMMC Patiala. Prof. Bawa Singh, Former Vice Chair-Person, National Commission for Minorities, GOI, rained praises on the college and exhibited his pride in being alumni of the college.
Brigadier (Dr.) S. S. Parmar, Former Deputy Director-General, Directorate General of Military Training, Integrated Headquarters (Army), Ministry of Defence, from the first batch of college, appreciated his Alma-Mater for teaching the Modiites to dream big and convert them into reality with constant hard work, focused approach and realistic perception.
Dr. Arun Kumar Chopra, DM Cardiology, Director, Fortis Escorts Hospital, Amritsar thanked the college for the opportunity to connect and expressed his readiness to help anyone from the MMMC Family needing medical assistance, especially in the times of the ongoing pandemic. Mr. Ramanjit Singh, CEO Surya Roshni Limited opened the doors of his establishment with training and job opportunities for the students of his alma mater.
Sh. Apurva Kalia, Vice President R&D, Cadence Design Systems, BOSTON, USA and Dr. Sangeeta Sharma, Prof. & Head, Pediatrics, National Institute of Tuberculosis & Respiratory Diseases (NITD), New Delhi, Dr. Barinderjit Waraich, Sr. Consultant, Psychiatrist, Fortis Hospital, Mohali also attended the meet and were overwhelmed recalling their memories of the college.
Prof. Surindra Lal, Former Principal & Member Managing Committee, interacted with all the invited participants, sharing the nostalgia of their memories. He expressed that the meet, albeit virtual in nature, felt more than real experience. In his concluding remarks, he looked forward to many more such occasions to connect with the alumni, who not only added pride to the accomplishment of the college but also were living examples of how vital education was in shaping minds, personalities and careers.
The Vice-President of the Alumni Association – Dr. B. B. Singla, faculty member, School of Management Studies, Punjabi University Patiala, rendered the vote of thanks and reiterated the fact that the association was constantly working to connect with more and more alumni of the college. He also elicited episodes of his tenure as a student at the college and thanked each participant for adding their memories into this valuable treasure.
College Principal Dr. Khushvinder Kumar shared that the college would be fixing a date for the Annual Alumni Meet so that the Alumni would be able to participate in the event every year. He also stated that it was heartening to see the love and respect that all the alumni still harboured in their hearts for their Alma Mater, and looked forward to welcoming them into the premises of the college for the next meet.
The event was anchored by the Vice Principal of the college, Prof. Shailendra Kaur who delivered a detailed perspective of the alumni association. She also shared the historical background of the college, while the participants enjoyed a virtual tour of the college through a video.
The event was a huge success in achieving its aim of exposing the students to the rich alumni base of the college.
 

ਮੋਦੀ ਕਾਲਜ ਵੱਲੋਂ ਵਰਚੂਅਲ ਐਲੂਮਨੀ ਮੀਟਿੰਗ ਦਾ ਆਯੋਜਨ, ਸ਼ਨੀਵਾਰ, 01 ਅਗਸਤ, 2020
ਮੁਲਤਾਨੀ ਮੱਲ ਮੋਦੀ ਕਾਲਜ ਨੇ ਮਿਤੀ 1 ਅਗਸਤ 2020 ਨੂੰ ਵਰਚੂਅਲ ਪਲੇਟਫਾਰਮ ਤੇ ਸਾਬਕਾ ਵਿਦਿਆਰਥੀਆਂ ਦੀ ਇਕ ਮੀਟਿੰਗ ਦਾ ਆਯੋਜਨ ਕਰਨ ਨਾਲ ਆਪਣੇ ਨਵੇਂ ਅਕਾਦਮਿਕ ਸ਼ੈਸ਼ਨ ਦੀ ਸ਼ੁਰੂਆਤ ਕੀਤੀ। 1967 ਵਿਚ ਇਸ ਸੰਸਥਾ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੇ ਕਈ ਅਕਾਦਮਿਕ ਸੈਸ਼ਨਾਂ ਦੇ ਵਿਦਿਆਰਥੀਆਂ ਨੇ ਇਸ ਮੀਟਿੰਗ ਵਿੱਚ ਭਾਗ ਲਿਆ।
ਮੀਟਿੰਗ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੇ ਸਵਾਗਤੀ ਭਾਸ਼ਣ ਨਾਲ ਨਿਸ਼ਚਿਤ ਸਮੇਂ ਤੇ ਹੋਈ। ਉਹਨਾਂ ਨੇ ਮੀਟਿੰਗ ਵਿਚ ਭਾਗ ਲੈਣ ਵਾਲਿਆਂ ਨਾਲ ਜੁੜਨ ਤੇ ਖੁਸ਼ੀ ਜ਼ਾਹਰ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਸਾਬਕਾ ਵਿਦਿਆਰਥੀਆਂ ਦੀ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਨੂੰ ਹੋਰ ਸਰਗਰਮ ਕਰਨ ਦਾ ਭਰੋਸਾ ਦਿੱਤਾ।
ਡਾ ਇੰਦੂ ਮਲਹੋਤਰਾ ਆਈ.ਏ.ਐਸ., ਡੀ.ਪੀ.ਆਈ.(ਕਾਲਜਾਂ), ਪੰਜਾਬ ਨੇ ਸ਼ੁਰੂਆਤੀ ਭਾਸ਼ਣ ਦਿੰਦੇ ਹੋਏ – ਸਿੱਖਿਆ ਅਤੇ ਸਮਾਜ – ਮੇਰੇ ਜੀਵਨ ਨੂੰ ਸੇਧ ਦੇਣ ਵਿਚ ਮੋਦੀ ਕਾਲਜ ਦੀ ਭੂਮਿਕਾ ਵਿਸ਼ੇ ਤੇ ਆਪਣੇ ਵਿਚਾਰ ਪ੍ਰਗਟਾਏ। ਉਹਨਾਂ ਨੇ ਕਾਲਜ ਵਿੱਚ ਆਪਣੇ ਸਮੇਂ ਨੂੰ ਯਾਦ ਕੀਤਾ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਣਾ ਦੇਣ ਦਾ ਸਿਹਰਾ ਕਾਲਜ ਫ਼ੈਕਲਟੀ ਨੂੰ ਦਿੱਤਾ। ਇਸ ਤੋਂ ਬਾਅਦ, ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਪੰਜਾਬ ਦੀ ਨਾਮਵਰ ਸ਼ਖ਼ਸੀਅਤ ਵਿਜੇ ਇੰਦਰ ਸਿੰਗਲਾ, ਕੈਬਨਿਟ ਮੰਤਰੀ, ਲੋਕ ਨਿਰਮਾਣ ਅਤੇ ਸਕੂਲ ਸਿੱਖਿਆ ਵਿਭਾਗ ਮੰਤਰਾਲਾ, ਪੰਜਾਬ ਨੇ ਉਦਘਾਟਨੀ ਸ਼ਬਦ ਕਹੇ। ਉਨ੍ਹਾਂ ਨੇ ਮੀਟਿੰਗ ਦਾ ਆਯੋਜਨ ਕਰਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਅੰਦਰ ਭਵਿੱਖ ਦੀ ਉਸਾਰੀ ਕਰ ਸਕਣ ਦਾ ਵਿਸ਼ਵਾਸ ਜਗਾਉਣ ਵਿਚ ਕਾਲਜ ਦੀ ਭੂਮਿਕਾ ਦੀ ਵਿਸ਼ੇਸ਼ ਰੂਪ ਵਿਚ ਸ਼ਲਾਘਾ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਡਾ ਗੁਰਚਰਨ ਸਿੰਘ ਨੇ ਆਪਣੇ ਸੰਬੋਧਨ ਵਿਚ ਕਾਲਜ ਦੇ ਸਮੇਂ ਦੀਆਂ ਆਪਣੀਆਂ ਖੁਸ਼ੀ ਭਰੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਹਰ ਸੰਭਵ ਯਤਨ ਕਰਨ ਲਈ ਅਧਿਆਪਕਾਂ ਦਾ ਧੰਨਵਾਦ ਕੀਤਾ।
ਕਾਲਜ ਦੇ ਹੋਰ ਪ੍ਰਮੁੱਖ ਸਾਬਕਾ ਵਿਦਿਆਰਥੀ – ਸ੍ਰੀ ਗੁਰਚਰਨ ਸਿੰਘ ਚੰਨੀ, ਐਕਟਰ, ਪ੍ਰੋਡਿਊਸਰ, ਡਾਇਰੈਕਟਰ – ਟੀਵੀ ਪ੍ਰੋਗਰਾਮ, ਫੁੱਲਬ੍ਰਾਈਟ ਫੈਲੋ, ਬੋਸਟਨ ਯੂਨੀਵਰਸਿਟੀ, ਅਮਰੀਕਾ, ਸਾਬਕਾ ਫੈਕਲਟੀ, ਫਿਲਮ ਐਂਡ ਟੀਵੀ ਇੰਸਟੀਚਿਊਟ ਆਫ ਇੰਡੀਆ, ਪੂਨਾ ਨੇ 1970 ਵਿਚ ਕਾਲਜ ਪਾਸ ਕਰਨ ਤੋਂ ਕਈ ਦਹਾਕਿਆਂ ਬਾਅਦ ਕਾਲਜ ਨਾਲ ਜੁੜਕੇ ਖੁਸ਼ੀ ਜ਼ਾਹਰ ਕੀਤੀ। ਇਹ ਸੱਚਮੁੱਚ ਹੀ ਬਹੁਤ ਖੁਸ਼ੀ ਦੀ ਗੱਲ ਸੀ ਕਿ ਕਾਲਜ ਦੀਆਂ ਯਾਦਾਂ ਅਜੇ ਵੀ ਉਹਨਾਂ ਦੇ ਮਨ ਵਿਚ ਤਾਜ਼ਾ ਹਨ। ਸ੍ਰੀ ਕੇ. ਕੇ. ਸ਼ਰਮਾ ਚੇਅਰਮੈਨ, ਪੀ.ਆਰ.ਟੀ.ਸੀ. ਨੇ ਮੀਟਿੰਗ ਵਿਚ ਭਾਗ ਲੈਂਦਿਆਂ ਕਿਹਾ ਕਿ ਮੋਦੀ ਕਾਲਜ ਨੇ ਆਪਣੇ ਅਨਗਿਣਤ ਵਿਦਿਆਰਥੀਆਂ ਨੂੰ ਸੰਪੂਰਨ ਸਿੱਖਿਆ ਪ੍ਰਦਾਨ ਕਰਕੇ ਉਹਨਾਂ ਦੇ ਜੀਵਨ ਨੂੰ ਨਖਾਰਿਆ ਅਤੇ ਉਹਨਾਂ ਨੂੰ ਸੇਧ ਦਿੱਤੀ ਹੈ।
ਸੀਨੀਅਰ ਐਡੀਟੋਰੀਅਲ ਕਾਰਟੂਨਿਸਟ, ਇਲਸਟਰੇਟਰ ਐਂਡ ਗ੍ਰਾਫਿਕ ਡਿਜ਼ਾਈਨਰ, ਸ੍ਰੀ ਸ਼ੇਖਰ ਗੁਰੇਰਾ ਨੇ ਕਾਲਜ ਨਾਲ ਮੁੜ ਜੁੜਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਪਣੇ ਕਾਲਜ ਵਿਚ ਬਿਤਾਏ ਪਲਾਂ ਨੂੰ ਮੁੜ ਸੁਰਜੀਤ ਕੀਤਾ ਅਤੇ ਆਪਣੀ ਸਾਰੀ ਸਫਲਤਾ ਦਾ ਸਿਹਰਾ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਚ ਬਿਤਾਏ ਪਲਾਂ ਨੂੰ ਦਿੱਤਾ । ਨੈਸ਼ਨਲ ਕਮਿਸ਼ਨ ਫਾਰ ਮਾਈਨੌਰਟੀਜ਼, ਭਾਰਤ ਸਰਕਾਰ ਦੇ ਸਾਬਕਾ ਵਾਈਸ ਚੇਅਰ-ਪਰਸਨ ਪ੍ਰੋ. ਬਾਵਾ ਸਿੰਘ ਨੇ ਕਾਲਜ ਦੀ ਸ਼ਲਾਘਾ ਕੀਤੀ ਅਤੇ ਕਾਲਜ ਦੇ ਸਾਬਕਾ ਵਿਦਿਆਰਥੀ ਹੋਣ ‘ਤੇ ਮਾਣ ਮਹਿਸੂਸ ਕੀਤਾ।
ਬ੍ਰਿਗੇਡੀਅਰ (ਡਾ.) ਐਸ.ਐਸ.ਪਰਮਾਰ ਸਾਬਕਾ ਡਿਪਟੀ ਡਾਇਰੈਕਟਰ ਜਨਰਲ, ਡਾਇਰੈਕਟੋਰੇਟ ਜਨਰਲ ਆਫ ਮਿਲਟਰੀ ਟ੍ਰੇਨਿੰਗ, ਇੰਟੀਗ੍ਰੇਟਿਡ ਹੈਡਕੁਆਟਰ (ਆਰਮੀ), ਰੱਖਿਆ ਮੰਤਰਾਲਾ, ਭਾਰਤ ਸਰਕਾਰ, ਜੋ ਕਿ ਕਾਲਜ ਦੇ ਪਹਿਲੇ ਅਕਾਦਮਿਕ ਸ਼ੈਸ਼ਨ ਦੇ ਵਿਦਿਆਰਥੀ ਸਨ ਨੇ ਆਪਣੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਜਿਹੜੇ ਮੋਦੀ ਕਾਲਜ ਦੇ ਵਿਦਿਅਰਥੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਇਹਨਾਂ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਦੇ ਸਮਰੱਥ ਬਨਾਉਂਦੇ ਹਨ।
ਡਾ. ਅਰੁਣ ਕੁਮਾਰ ਚੋਪੜਾ, ਡੀ.ਐਮ. ਕਾਰਡੀਓਲੋਜੀ ਅਤੇ ਡਾਇਰੈਕਟਰ, ਫੋਰਟਿਸ ਐਸਕਾਰਟਸ ਹਸਪਤਾਲ, ਅੰਮ੍ਰਿਤਸਰ, ਨੇ ਕਾਲਜ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਨ ਲਈ ਕਾਲਜ ਦਾ ਧੰਨਵਾਦ ਕੀਤਾ ਅਤੇ ਮੁਲਤਾਨੀ ਮੱਲ ਮੋਦੀ ਕਾਲਜ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕਿਸੇ ਵੀ ਸਮੇਂ ਖਾਸ ਕਰਕੇ ਚੱਲ ਰਹੀ ਮਹਾਂਮਾਰੀ ਦੇ ਸਮੇਂ ਡਾਕਟਰੀ ਸਹਾਇਤਾ ਦੀ ਲੋੜ ਪੈਣ ਤੇ ਮਦਦ ਕਰਨ ਦਾ ਭਰੋਸਾ ਦਵਾਇਆ। ਸ੍ਰੀ ਰਮਨਜੀਤ ਸਿੰਘ, ਸੀ.ਈ.ਓ. ਸੂਰਯ ਰੌਸ਼ਨੀ ਲਿਮਟਿਡ ਨੇ ਆਪਣੇ ਪੁਰਾਣੇ ਕਾਲਜ ਦੇ ਵਿਦਿਆਰਥੀਆਂ ਲਈ ਸਿਖਲਾਈ ਅਤੇ ਨੌਕਰੀ ਦੇਣ ਲਈ ਆਪਣੀ ਸੰਸਥਾ ਦੇ ਦਰਵਾਜ਼ੇ ਖੋਲ੍ਹ ਦਿੱਤੇ।
ਸ਼੍ਰੀ ਅਪੁਰਵਾ ਕਾਲੀਆ, ਵਾਈਸ ਪ੍ਰੈਜ਼ੀਡੈਂਟ ਆਰ ਐਂਡ ਡੀ. ਕੇਡੈਂਸ ਡਿਜ਼ਾਈਨ ਸਿਸਟਮ, ਬੋਸਟਨ, ਅਮਰੀਕਾ ਅਤੇ ਡਾ. ਸੰਗੀਤਾ ਸ਼ਰਮਾ, ਪ੍ਰੋਫ਼ੈਸਰ ਅਤੇ ਮੁਖੀ, ਪੀਡੀਐਟਰਿਕਸ, ਨੈਸ਼ਨਲ ਇੰਸਟੀਚਿਊਟ ਆਫ ਟਿਊਬਾਕਲਾਸਿਸ ਐਂਡ ਰੈਸਪੀਰੇਟਰੀ ਡਿਸੀਜਜ਼ (NITD), ਨਵੀਂ ਦਿੱਲੀ, ਡਾ. ਸਿੰਮੀ ਵੜੈਚ ਸਾਈਕੈਟਰਿਸਟ, ਫੋਰਟਿਸ ਹਸਪਤਾਲ, ਮਹਾਲੀ ਨੇ ਵੀ ਮੀਟਿੰਗ ਵਿਚ ਭਾਗ ਲਿਆ ਅਤੇ ਆਪਣੀਆਂ ਕਾਲਜ ਦੀਆਂ ਯਾਦਾਂ ਤਾਜਾ ਕਰਦੇ ਹੋਏ ਖੁਸ਼ੀ ਜ਼ਾਹਰ ਕੀਤੀ।
ਪ੍ਰੋ. ਸੁਰਿੰਦਰਾ ਲਾਲ, ਸਾਬਕਾ ਪ੍ਰਿੰਸੀਪਲ ਅਤੇ ਮੈਂਬਰ ਪ੍ਰਬੰਧਕੀ ਕਮੇਟੀ ਨੇ ਮੀਟਿੰਗ ਵਿਚ ਮੌਜੂਦ ਸਾਰੇ ਸਾਬਕਾ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਇਹ ਵਰਚੂਅਲ ਮੀਟਿੰਗ ਅਸਲ ਵਿਚ, ਵਾਸਤਵਿਕ ਅਨੁਭਵ ਤੋਂ ਵੀ ਜ਼ਿਆਦਾ ਖੁਸ਼ਗਵਾਰ ਹੁੰਦੀ ਹੈ। ਆਪਣੇ ਸਮਾਪਤੀ ਭਾਸ਼ਨ ਵਿਚ, ਉਹਨਾਂ ਨੇ ਸਾਬਕਾ ਵਿਦਿਆਰਥੀਆਂ ਨਾਲ ਜੁੜਨ ਲਈ ਅਜਿਹੇ ਹੋਰ ਕਈ ਮੌਕਿਆਂ ਦੀ ਉਮੀਦ ਕੀਤੀ। ਇਹਨਾਂ ਸਾਬਕਾ ਵਿਦਿਆਰਥੀਆਂ ਨੇ ਕਾਲਜ ਦਾ ਕੇਵਲ ਮਾਣ ਹੀ ਨਹੀਂ ਵਧਾਇਆ ਸਗੋਂ ਉਹ ਇਸ ਗੱਲ ਦੀ ਜਿਉਂਦੀ ਜਾਗਦੀ ਉਦਾਹਰਨ ਹਨ ਕਿ ਸਿੱਖਿਆ ਕਿਵੇਂ ਮਨੁੱਖੀ ਦਿਮਾਗ, ਸ਼ਖ਼ਸੀਅਤ ਅਤੇ ਕਰੀਅਰ ਨੂੰ ਸੇਧ ਦਿੰਦੀ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਦੇ ਫੈਕਲਟੀ ਮੈਂਬਰ ਡਾ. ਬੀ.ਬੀ. ਸਿੰਗਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਇਹ ਦੱਸਿਆ ਕਿ ਐਸੋਸੀਏਸ਼ਨ ਕਾਲਜ ਦੇ ਵੱਧ ਤੋਂ ਵੱਧ ਸਾਬਕਾ ਵਿਦਿਆਰਥੀਆਂ ਨਾਲ ਜੁੜਨ ਲਈ ਯਤਨਸ਼ੀਲ ਹੈ। ਉਹਨਾਂ ਨੇ ਕਾਲਜ ਵਿੱਚ ਇੱਕ ਵਿਦਿਆਰਥੀ ਵਜੋਂ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਮੀਟਿੰਗ ਵਿਚ ਭਾਗ ਲੈਣ ਵਾਲੇ ਹਰੇਕ ਮੈਂਬਰ ਦਾ ਇਸ ਕੀਮਤੀ ਖਜ਼ਾਨੇ ਵਿੱਚ ਆਪਣੀਆਂ ਯਾਦਾਂ ਜੋੜਨ ਲਈ ਧੰਨਵਾਦ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ ਖੁਸ਼ਵਿੰਦਰ ਕੁਮਾਰ ਨੇ ਦੱਸਿਆ ਕਿ ਕਾਲਜ ਸਾਲਾਨਾ ਅਲੂਮਨੀ ਮੀਟਿੰਗ ਦੀ ਇਕ ਤਰੀਕ ਨਿਸ਼ਚਿਤ ਕਰੇਗਾ ਤਾਂ ਜੋ ਸਾਬਕਾ ਵਿਦਿਆਰਥੀ ਹਰ ਸਾਲ ਇਸ ਸਮਾਗਮ ਵਿਚ ਹਿੱਸਾ ਲੈ ਸਕਣ। ਉਹਨਾਂ ਨੇ ਇਸ ਗੱਲ ਤੇ ਵੀ ਖੁਸ਼ੀ ਜ਼ਾਹਰ ਕੀਤੀ ਕਿ ਸਾਰੇ ਸਾਬਕਾ ਵਿਦਿਆਰਥੀ ਅਜੇ ਵੀ ਆਪਣੇ ਪੁਰਾਣੇ ਕਾਲਜ ਦੀਆਂ ਯਾਦਾਂ ਨੂੰ ਆਪਣੇ ਦਿਲਾਂ ਵਿਚ ਸਾਂਭੀ ਬੈਠੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਅਗਲੀ ਮੀਟਿੰਗ ਲਈ ਕਾਲਜ ਕੈਂਪਸ ਵਿਚ ਉਨ੍ਹਾਂ ਦਾ ਸਵਾਗਤ ਕਰਨ ਦੇ ਚਾਹਵਾਨ ਹਨ।
ਇਸ ਸਮੁੱਚੇ ਸਮਾਗਮ ਦਾ ਸੰਚਾਲਨ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਸ਼ੈਲੇਂਦਰਾ ਸਿੱਧੂ ਨੇ ਕੀਤਾ। ਉਨ੍ਹਾਂ ਨੇ ਅਲੂਮਨੀ ਐਸੋਸੀਏਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨਾਲ ਕਾਲਜ ਦਾ ਇਤਿਹਾਸਕ ਪਿਛੋਕੜ ਵੀ ਸਾਂਝਾ ਕੀਤਾ। ਸਮਾਗਮ ਦੇ ਅਖੀਰ ਵਿਚ ਸਮੂਹ ਸਾਬਕਾ ਵਿਦਿਆਰਥੀਆਂ ਨੇ ਇੱਕ ਵੀਡੀਓ ਰਾਹੀਂ ਕਾਲਜ ਦੇ ਵਰਚੂਅਲ ਟੂਰ ਦਾ ਆਨੰਦ ਵੀ ਮਾਣਿਆ।
ਕਾਲਜ ਦੁਆਰਾ ਆਯੋਜਿਤ ਇਹ ਸਮਾਗਮ ਮੌਜੂਦਾ ਵਿਦਿਆਰਥੀਆਂ ਨੂੰ ਆਪਣੇ ਸਮਰੱਥ ਸਾਬਕਾ ਵਿਦਿਆਰਥੀਆਂ ਨਾਲ ਮਿਲਾਉਣ ਅਤੇ ਉਹਨਾਂ ਅੰਦਰ ਇਹਨਾਂ ਵਰਗੇ ਬਣਨ ਦੀ ਪ੍ਰੇਰਣਾ ਦੇਣ ਦੀ ਦਿਸ਼ਾ ਵਿਚ ਇਹ ਇਕ ਸਫਲ ਅਤੇ ਸਾਰਥਕ ਉਪਰਾਲਾ ਹੈ।