Patiala: 26 July, 2018
One-Week Faculty Development Programme concluded at M M Modi College, Patiala
 
Internal Quality Assurance Cell (IQAC) of Multani Mal Modi College, Patiala organized UGC sponsored one week Faculty Development Programme under the theme of “Contemporary Issues in Higher Education.’
College Principal Dr. Khushvinder Kumar welcomed the resource persons and faculty members. He said that higher education is facing a number of challenges at the international, national and institutional levels. He stressed that higher education must adapt to economic and social needs and should respond to educational innovation, new information and communication technologies and share knowledge for the construction of a planetary and post-cosmopolitan citizenship.
During the week long faculty development programme, resource persons of repute from different universities discussed different aspects of the theme with the teachers. Dr. Parteek Bhatia, Associate Professor from Department of Computer and Engineering, TIET, Patiala demonistrated how to use innovative Multimedia based ‘flip learning method’ of education. Dr. Kuldip Puri, Professor, University School of Open Learning talked about the concept of ‘Autonomy’ in higher education institutions. Dr. Ashutosh Kumar, Director UGC-HRDC, Panjab University, Chandigarh elaborated how current political landscapes are colouring the visionary wisdom of knowledge-production. Dr. Gurdarshan Singh Brar, Additional Director, Directorate of Public Instructions (Colleges) said that teachers are link between different stake holders in higher education. They have to play a very active and significant role in ensuring higher standards of learning and to maintain quality of higher education.
The faculty development programme was attended by all the faculty members of the college.
 
ਪਟਿਆਲਾ: 26 ਜੁਲਾਈ, 2018
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸੱਤੱਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਮਾਪਤ
 
ਸਥਾਨਕ ਮੁਲਤਾਨੀ ਮੱਲ ਕਾਲਜ, ਪਟਿਆਲਾ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈਂਲ (IQAC) ਵੱਲੋਂ ਯੂ.ਜੀ.ਸੀ. ਦੇ ਸਹਿਯੋਗ ਨਾਲ ਕੰਟੈਂਪਰੇਰੀ ਇਸ਼ੂਜ਼ ਇਨ ਹਾਇਰ ਐਜੂਕੇਸ਼ਨ ਵਿਸ਼ੇ ਤੇ ਆਯੋਜਿਤ ਸੱਤ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅੱਜ ਸਮਾਪਤ ਹੋ ਗਿਆ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਬਾਹਰੋਂ ਆਏ ਰਿਸੋਰਸ ਪਰਸਨਜ਼ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਉਂਚੱਸਿੱਖਿਆ ਨੂੰ ਅਨੇਕਾਂ ਚੁਣੌਤੀਆਂ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਂਚੱਸਿੱਖਿਆ ਜਿੱਥੇ ਆਰਥਿਕ ਤੇ ਸਮਾਜਿਕ ਜ਼ਰੂਰਤਾਂ ਨੂੰ ਸੰਬੋਧਿਤ ਹੋਣ ਵਾਲੀ, ਨਵੀਆਂ ਤਕਨੀਕੀ ਕਾਢਾਂ ਤੇ ਅਧਾਰਿਤ ਅਤੇ ਸੰਚਾਰੱਖੇਤਰ ਦੀਆਂ ਤਬਦੀਲੀਆਂ ਨਾਲ ਤਾਲਮੇਲ ਬਿਠਾ ਸਕਣ ਵਿੱਚ ਕਾਮਯਾਬ ਹੋਵੇ, ਉਂਥੇ ਇਸ ਦਾ ਅੰਤਿਮ ਟੀਚਾ ਆਲਮੀ ਸੂਝ ਵਾਲਾ ਜ਼ਿੰਮੇਵਾਰ ਨਾਗਰਿਕ ਪੈਦਾ ਕਰਨਾ ਹੈ।
ਸੱਤ ਰੋਜ਼ਾ ਇਸ ਪ੍ਰੋਗਰਾਮ ਦੌਰਾਨ ਵੱਖੋੱਵੱਖਰੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਤੋਂ ਆਏ ਵਿਸ਼ਾੱਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਪ੍ਰਤੀਕ ਭਾਟੀਆ, ਐਸੋਸੀਏਟ ਪ੍ਰੋਫੈਸਰ, ਕੰਪਿਊਟਰ ਅਤੇ ਇੰਜਨੀਅਰਿੰਗ ਵਿਭਾਗ, ਟੀ.ਆਈ.ਈ.ਟੀ. ਪਟਿਆਲਾ ਨੇ ਅਧਿਆਪਕਾਂ ਨਾਲ ਮਲਟੀਮੀਡੀਆ ਅਤੇ ਆਧੁਨਿਕ ਸੰਚਾਰ ਪ੍ਰਣਾਲੀਆਂ ਦੇ ਤਰੀਕੇ (ਫਲਿੱਪੱਲਰਨਿੰਗ) ਨਾਲ ਪੜਾਉਣ ਬਾਰੇ ਚਰਚਾ ਕੀਤੀ। ਡਾ. ਕੁਲਦੀਪ ਪੁਰੀ, ਪ੍ਰੋਫੈਸਰ, ਯੂਨੀਵਰਸਿਟੀ ਸਕੂਲ ਆਫ਼ ਓਪਨ ਲਰਨਿੰਗ ਨੇ ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਔਟੋਨੌਮੀ ਅਰਥਾਤ ਸਵੈੱਨਿਰਭਰਤਾ ਨਾਲ ਜੁੜੀਆਂ ਮਿੱਥਾਂ, ਸਿਆਸਤ ਅਤੇ ਦਸਿਆਂ ਤੇ ਚਾਨਣਾ ਪਾਇਆ। ਡਾ. ਆਸ਼ੂਤੋਸ਼ ਕੁਮਾਰ, ਡਾਇਰੈਕਟਰ ਯੂ.ਜੀ.ਸੀ. – ਐਚ.ਆਰ.ਡੀ.ਸੀ., ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸਿੱਖਿਆ ਨੀਤੀਆਂ ਤੇ ਚਰਚਾ ਕਰਦਿਆਂ ਕਿਹਾ ਕਿ ਉਦਾਰਵਾਦੀ ਵਿਵਸਥਾ ਦੇ ਅੰਤਰਗਤ ਸਿੱਖਿਆ ਦੇ ਖੇਤਰ ਵਿੱਚ ਸਿਆਸਤ ਦਾ ਪ੍ਰਭਾਵ ਦਿਨੋਂੱਦਿਨ ਗੂੜਾ ਹੁੰਦਾ ਜਾ ਰਿਹਾ ਹੈ। ਇਸ ਨਾਲ ਗਿਆਨ ਦੀ ਸਿਰਜਣਾੱਪ੍ਰਕਿਆ ਤੇ ਨਾਹੱਪੱਖੀ ਪ੍ਰਭਾਵ ਪੈ ਰਿਹਾ ਹੈ। ਡਾ. ਗੁਰਦਰਸ਼ਨ ਸਿੰਘ ਬਰਾੜ, ਐਡੀਸ਼ਨਲ ਡਾਇਰੈਕਟਰ, ਡਾਇਰੈਕਟੋਰੇਟ ਆਫ਼ ਪਬਲਿਕ ਇੰਸਟ੍ਰਕਸ਼ਨ ਨੇ ਅਧਿਆਪਕਾਂ ਨਾਲ ਸੰਵਾਦ ਰਚਾਂਦਿਆਂ ਕਿਹਾ ਕਿ ਅਧਿਆਪਕ, ਮਾਪਿਆਂ, ਸਰਕਾਰ, ਸਮਾਜ ਅਤੇ ਵਿਦਿਆਰਥੀ ਵਿੱਚ ਇੱਕ ਕੜੀ ਦਾ ਕੰਮ ਕਰਦਾ ਹੈ। ਇਸ ਮਹੱਤਵਪੂਰਨ ਭੂਮਿਕਾ ਨੂੰ ਨਿਭਾਉਣ ਲਈ ਅਧਿਆਪਕਾਂ ਦਾ ਉਂਚੱਸਿੱਖਿਆ ਦੇ ਮੂਲਭੂਤ ਉਦੇਸ਼ਾਂ, ਮੁੱਲਾਂ ਅਤੇ ਅਧਿਆਪਣ ਵਿਧੀਆਂ ਨਾਲ ਜੁੜਿਆ ਹੋਣਾ ਜ਼ਰੂਰੀ ਹੈ।
ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਵਿੱਚ ਕਾਲਜ ਦੀ ਸਾਰੀ ਫੈਕਲਟੀ ਨੇ ਹਿੱਸਾ ਲਿਆ।