Multani Mal Modi College, Patiala teachers Secure Design Patent for Mathematical Computation Device
Dr. Chetna and Dr. Anu Bala, Assistant Professors in the P.G. Department of Mathematics at Multani Mal Modi College, Patiala, have been granted a Design Patent by the Patent Office, Government of India, for their innovative creation titled “SMART MATHEMATICAL COMPUTATION AND DEMONSTRATATION DEVICE” The patented design is aimed at facilitating mathematical computation and demonstration, with potential applications in the teaching and learning of mathematical concepts.
To acknowledge this significant achievement, Principal Dr. Neeraj Goyal congratulated the inventors and described it as a reflection of the college’s commitment to research, innovation, and academic excellence. Dr Varun Jain, Head of the Department, also expressed pride for their contribution towards academic and technological development.
This institution extends its heartfelt congratulations to the innovators for this significant achievement and wishes them continued success in their future research endeavours.
ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ ਦੇ ਅਧਿਆਪਕਾਂ ਨੇ ਗਣਿਤਕ ਗਣਨਾ ਉਪਕਰਣ ਲਈ ਡਿਜ਼ਾਈਨ ਪੇਟੈਂਟ ਹਾਸਲ ਕੀਤਾ
ਮਿਤੀ: 1 ਸਤੰਬਰ 2026
ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ ਦੇ ਪੀ.ਜੀ. ਵਿਭਾਗ, ਗਣਿਤ ਦੀਆਂ ਸਹਾਇਕ ਪ੍ਰੋਫੈਸਰ ਡਾ. ਚੇਤਨਾ ਅਤੇ ਡਾ. ਅਨੂ ਬਾਲਾ ਨੂੰ ਭਾਰਤ ਸਰਕਾਰ ਦੇ ਪੇਟੈਂਟ ਦਫ਼ਤਰ ਵੱਲੋਂ ਉਨ੍ਹਾਂ ਦੀ ਨਵੀਂ ਅਤੇ ਨਿਵੇਕਲੀ ਰਚਨਾ “SMART MATHEMATICAL COMPUTATION AND DEMONSTRATATION DEVICE” ਲਈ ਡਿਜ਼ਾਈਨ ਪੇਟੈਂਟ ਪ੍ਰਦਾਨ ਕੀਤਾ ਗਿਆ ਹੈ।
ਇਹ ਪੇਟੈਂਟ ਕੀਤਾ ਗਿਆ ਡਿਜ਼ਾਈਨ, ਗਣਿਤਕ ਗਣਨਾ ਅਤੇ ਗਣਿਤਕ ਧਾਰਨਾਵਾਂ ਦੀ ਪ੍ਰਦਰਸ਼ਨੀ ਨੂੰ ਸੁਗਮ ਬਣਾਉਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਇਸ ਦੇ ਗਣਿਤ ਦੀ ਸਿੱਖਿਆ ਅਤੇ ਅਧਿਐਨ ਦੌਰਾਨ ਗਣਿਤਕ ਸੰਕਲਪਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਮਝਾਉਣ ਅਤੇ ਸਿੱਖਣ ਵਿੱਚ ਮਹੱਤਵਪੂਰਨ ਉਪਯੋਗ ਹੋਣ ਦੀ ਸੰਭਾਵਨਾ ਹੈ।
ਇਸ ਮਹੱਤਵਪੂਰਨ ਉਪਲਬਧੀ ਲਈ ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਦੋਵੇਂ ਖੋਜਕਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪ੍ਰਾਪਤੀ ਕਾਲਜ ਦੀ ਖੋਜ, ਨਵੀਨਤਾ ਅਤੇ ਅਕਾਦਮਿਕ ਉੱਤਮਤਾ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ।
ਵਿਭਾਗ ਦੇ ਮੁਖੀ ਡਾ. ਵਰੁਣ ਜੈਨ ਨੇ ਵੀ ਦੋਵੇਂ ਅਧਿਆਪਕਾਂ ਦੀ ਇਸ ਉਪਲਬਧੀ ’ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਯੋਗਦਾਨ ਅਕਾਦਮਿਕ ਅਤੇ ਤਕਨੀਕੀ ਵਿਕਾਸ ਦੇ ਖੇਤਰ ਵਿੱਚ ਮਹੱਤਵਪੂਰਨ ਹੈ।
ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ ਵੱਲੋਂ ਦੋਵੇਂ ਨਵਾਚਾਰੀ ਅਧਿਆਪਕਾਂ ਨੂੰ ਇਸ ਮਹੱਤਵਪੂਰਨ ਉਪਲਬਧੀ ਲਈ ਦਿਲੋਂ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਭਵਿੱਖ ਦੇ ਖੋਜ ਕਾਰਜਾਂ ਲਈ ਨਿਰੰਤਰ ਸਫ਼ਲਤਾ ਦੀ ਕਾਮਨਾ ਕੀਤੀ ਗਈ।
