Multani Mal Modi College Wins Inter-College Table Tennis Championship (Boys)
Patiala: November 8, 2025
Multani Mal Modi College, Patiala won the Inter-College Table Tennis Championship (Boys) held at Patel Memorial College, Rajpura, on November 6-7, 2025.The winning team, comprising Rahul Malik, Yatharth Barthuniya, and Karan Bansal, demonstrated exceptional skill and teamwork, securing the top spot in the competition.
Principal Dr. Neeraj Goyal congratulated the winning team and said that our college is proud to announce that our students have brought laurels to the college by winning the Inter-College Table Tennis Championship. This achievement is a testament to their hard work, dedication, and commitment to excellence. We appreciate the efforts of the sports faculty and our students for their discipline, dedication and sportsman ship.
Flying Officer and Dean Sports, Dr. Sumeet Kumar, expressed his appreciation for the winning team, saying, “I congratulate Rahul Malik, Yatharth Barthuniya, and Karan Bansal on their outstanding performance in the Inter-College Table Tennis Championship. Their victory is a testament to their talent, hard work, and perseverance.”
Dr. Nishan Singh praised the Sports department, saying, “The sports department is committed to providing a platform for students to showcase their talents and achieve excellence. I am proud of the winning team and the entire sports team for their dedication and hard work. This achievement reflects the department’s focus on promoting sports and nurturing talent among students.”
Dr. Harneet Singh and Prof. Mandeep Kaur also expressed her pride, stating, “I am thrilled to see our students excel in sports. This victory is a testament to their hard work and commitment. I congratulate the winning team and the entire sports team for their outstanding performance.”
The college takes pride in promoting sports and nurturing talent among its students, and this victory reflects its commitment to this endeavor.
ਮੁਲਤਾਨੀ ਮੱਲ ਮੋਦੀ ਕਾਲਜ ਨੇ ਇੰਟਰ-ਕਾਲਜ ਟੇਬਲ ਟੈਨਿਸ ਚੈਂਪੀਅਨਸ਼ਿਪ (ਲੜਕੇ) ਜਿੱਤੀ
ਪਟਿਆਲਾ: 8 ਨਵੰਬਰ, 2025
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ 6-7 ਨਵੰਬਰ, 2025 ਨੂੰ ਪਟੇਲ ਮੈਮੋਰੀਅਲ ਕਾਲਜ, ਰਾਜਪੁਰਾ ਵਿਖੇ ਹੋਈ ਅੰਤਰ-ਕਾਲਜ ਟੇਬਲ ਟੈਨਿਸ ਚੈਂਪੀਅਨਸ਼ਿਪ (ਲੜਕੇ) ਸ਼ਾਨਦਾਰ ਪ੍ਰਦਰਸ਼ਣ ਕਰਦਿਆ ਜਿੱਤ ਲਈ ਹੈ। ਜੇਤੂ ਟੀਮ, ਜਿਸ ਵਿੱਚ ਰਾਹੁਲ ਮਲਿਕ, ਯਥਾਰਥ ਭਰਥੂਨੀਆ ਅਤੇ ਕਰਨ ਬਾਂਸਲ ਸ਼ਾਮਲ ਸਨ, ਨੇ ਬੇਮਿਸਾਲ ਹੁਨਰ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕਰਦੇ ਹੋਏ ਚੈਂਪੀਅਨਸ਼ਿਪ ਹਾਸਲ ਕੀਤੀ।
ਪ੍ਰਿੰਸੀਪਲ ਡਾ: ਨੀਰਜ ਗੋਇਲ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਕਾਲਜ ਲਈ ਇਹ ਮਾਣ ਦੀ ਗੱਲ ਹੈ ਕਿ ਸਾਡੇ ਵਿਦਿਆਰਥੀਆਂ ਨੇ ਇੰਟਰ -ਕਾਲਜ ਟੇਬਲ ਟੈਨਿਸ ਚੈਂਪੀਅਨਸ਼ਿਪ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਇਹ ਪ੍ਰਾਪਤੀ ਉਨ੍ਹਾਂ ਦੀ ਸਖ਼ਤ ਮਿਹਨਤ, ਲਗਨ ਅਤੇ ਖੇਡਾਂ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ। ਅਸੀਂ ਸਪੋਰਟਸ ਫੈਕਲਟੀ ਅਤੇ ਸਾਡੇ ਵਿਦਿਆਰਥੀਆਂ ਦੇ ਅਨੁਸ਼ਾਸਨ, ਸਮਰਪਣ ਅਤੇ ਸਪੋਰਟਸਮੈਨਸ਼ਿਪ ਲਈ ਉਨ੍ਹਾਂ ਦੀ ਸ਼ਲਾਘਾ ਕਰਦੇ ਹਾਂ।
ਫਲਾਇੰਗ ਅਫਸਰ ਅਤੇ ਡੀਨ ਸਪੋਰਟਸ, ਡਾ. ਸੁਮੀਤ ਕੁਮਾਰ ਨੇ ਜੇਤੂ ਟੀਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, “ਮੈਂ ਰਾਹੁਲ ਮਲਿਕ, ਯਥਾਰਥ ਭਰਥੂਨੀਆ ਅਤੇ ਕਰਨ ਬਾਂਸਲ ਨੂੰ ਅੰਤਰ-ਕਾਲਜ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਾ ਹਾਂ। ਉਹਨਾਂ ਦੀ ਜਿੱਤ ਉਹਨਾਂ ਦੀ ਪ੍ਰਤਿਭਾ, ਸਖ਼ਤ ਮਿਹਨਤ ਅਤੇ ਲਗਨ ਦਾ ਪ੍ਰਮਾਣ ਹੈ।”
ਡਾ. ਨਿਸ਼ਾਨ ਸਿੰਘ ਨੇ ਖੇਡ ਵਿਭਾਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਖੇਡ ਵਿਭਾਗ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਉੱਤਮਤਾ ਪ੍ਰਾਪਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਵਚਨਬੱਧ ਹੈ। ਮੈਨੂੰ ਜੇਤੂ ਟੀਮ ਅਤੇ ਸਮੁੱਚੀ ਖੇਡ ਟੀਮ ‘ਤੇ ਉਨ੍ਹਾਂ ਦੇ ਲਗਨ ਅਤੇ ਮਿਹਨਤ ‘ਤੇ ਮਾਣ ਹੈ। ਇਹ ਪ੍ਰਾਪਤੀ ਵਿਭਾਗ ਦੇ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਵਿੱਚ ਪ੍ਰਤਿਭਾ ਨੂੰ ਨਿਖਾਰਨ ਵੱਲ ਧਿਆਨ ਦੇਣ ਦਾ ਪ੍ਰਤੀਬਿੰਬ ਹੈ।”
ਡਾ. ਹਰਨੀਤ ਸਿੰਘ ਅਤੇ ਪ੍ਰੋ. ਮਨਦੀਪ ਕੌਰ ਨੇ ਵੀ ਆਪਣਾ ਮਾਣ ਜ਼ਾਹਰ ਕਰਦੇ ਹੋਏ ਕਿਹਾ, “ਸਾਡੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਦੇਖ ਕੇ ਅਸੀਂ ਬਹੁਤ ਖੁਸ਼ ਹਾਂ। ਇਹ ਜਿੱਤ ਉਹਨਾਂ ਦੀ ਮਿਹਨਤ ਅਤੇ ਵਚਨਬੱਧਤਾ ਦਾ ਪ੍ਰਮਾਣ ਹੈ।”