NCC Cadets of Multani Mal Modi College Excel at AITSC 2025

Patiala: 25 September, 2025

Multani Mal Modi College’s NCC cadets have achieved outstanding success at the prestigious All India Thal Sainik Camp (AITSC) 2025, held in New Delhi from September 1-12, 2025. Cadet Mehakpreet Kaur (10 Pb Bn) secured 2nd position in the Shooting Event at the national level, while UO Gurvinder Singh (5 Pb Bn) participated in the JDFS team. The cadets’ remarkable achievement is a testament to their dedication, discipline, and rigorous training.
College Principal Dr. Neeraj Goyal congratulated the cadets, saying, “The success of our NCC cadets is a reflection of the college’s commitment to fostering discipline, leadership, and patriotism among its students. I am proud of their achievement and wish them all the best for their future endeavors.”
The college takes pride in its NCC program, which provides students with opportunities to develop valuable skills, build character, and serve the nation. ANOs Lt. Dr. Rohit Sachdeva and Lt. Dr. Nidhi Rani Gupta also extended their congratulations to the cadets
All staff members were present on this occasion
 
ਆਲ ਇੰਡੀਆ ਥਲ ਸੈਨਿਕ ਕੈਂਪ, 2025 ਵਿੱਚ ਮੁਲਤਾਨੀ ਮੱਲ ਮੋਦੀ ਕਾਲਜ ਦੇ ਐਨ.ਸੀ.ਸੀ ਕੈਡਿਟਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਣ
 
ਪਟਿਆਲਾ: 25 ਸਤੰਬਰ, 2025
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਐਨ.ਸੀ.ਸੀ ਕੈਡਿਟਾਂ ਨੇ 1-12 ਸਤੰਬਰ, 2025 ਤੱਕ ਨਵੀਂ ਦਿੱਲੀ ਵਿੱਚ ਆਯੋਜਿਤ ਵੱਕਾਰੀ ਆਲ ਇੰਡੀਆ ਥਾਲ ਸੈਨਿਕ ਕੈਂਪ (ਏਆਈਟੀਐਸਸੀ) 2025 ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ।ਕੈਡਿਟ ਮਹਿਕਪ੍ਰੀਤ ਕੌਰ (10 ਪੀਬੀ ਬਟਾਲੀਅਨ) ਨੇ ਰਾਸ਼ਟਰੀ ਪੱਧਰ ‘ਤੇ ਸ਼ੂਟਿੰਗ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਯ.ੂਓ ਗੁਰਵਿੰਦਰ ਸਿੰਘ (5 ਪੀਬੀ ਬਟਾਲੀਅਨ) ਨੇ ਜੇ.ਡੀ.ਐਫ.ਐਸ ਟੀਮ ਵਿੱਚ ਹਿੱਸਾ ਲਿਆ।ਇਹਨਾਂ ਕੈਡਿਟਾਂ ਦੀ ਸ਼ਾਨਦਾਰ ਪ੍ਰਾਪਤੀ ਉਨ੍ਹਾਂ ਦੇ ਸਮਰਪਣ, ਅਨੁਸ਼ਾਸਨ ਅਤੇ ਸਖ਼ਤ ਸਿਖਲਾਈ ਦਾ ਪ੍ਰਮਾਣ ਹੈ।
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕੈਡਿਟਾਂ ਨੂੰ ਵਧਾਈ ਦਿੰਦੇ ਹੋਏ ਕਿਹਾ, “ਸਾਡੇ ਐਨ.ਸੀ.ਸੀ. ਕੈਡਿਟਾਂ ਦੀ ਸਫਲਤਾ ਕਾਲਜ ਦੀ ਆਪਣੇ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਲੀਡਰਸ਼ਿਪ ਅਤੇ ਦੇਸ਼ ਭਗਤੀ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦਾ ਪ੍ਰਤੀਬਿੰਬ ਹੈ। ਮੈਨੂੰ ਉਨ੍ਹਾਂ ਦੀ ਪ੍ਰਾਪਤੀ ‘ਤੇ ਮਾਣ ਹੈ ਅਤੇ ਉਨ੍ਹਾਂ ਦੇ ਭਵਿੱਖ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।”
ਮੋਦੀ ਕਾਲਜ ਦਾ ਐਨ.ਸੀ.ਸੀ. ਪ੍ਰੋਗਰਾਮ ਵਿਦਿਆਰਥੀਆਂ ਨੂੰ ਕੀਮਤੀ ਹੁਨਰ ਵਿਕਸਤ ਕਰਨ, ਚਰਿੱਤਰ ਨਿਰਮਾਣ ਕਰਨ ਅਤੇ ਦੇਸ਼ ਦੀ ਸੇਵਾ ਕਰਨ ਦੇ ਵਧੀਆਂ ਮੌਕੇ ਪ੍ਰਦਾਨ ਕਰਦਾ ਹੈ। ਏ.ਐਨ.ਓ. ਲੈਫਟੀਨੈਂਟ ਡਾ. ਰੋਹਿਤ ਸਚਦੇਵਾ ਅਤੇ ਲੈਫਟੀਨੈਂਟ ਡਾ. ਨਿਧੀ ਰਾਣੀ ਗੁਪਤਾ ਨੇ ਵੀ ਕੈਡਿਟਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।
ਇਸ ਮੌਕੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।