Multani Mal Modi College Conducts Successful NCC Army Wing Enrollment Drive
Patiala: 23 August 2025
Multani Mal Modi College, in collaboration with the 10 Punjab Battalion of the National Cadet Corps (NCC) Army Wing, recently conducted its annual enrollment drive on August 22, 2025. The event was held with great enthusiasm and discipline, under the supervision of Lt. Dr. Nidhi Rani Gupta, ANO, and Principal Dr. Neeraj Goyal. The enrollment drive aimed to identify and recruit students who are passionate about serving their nation and developing their leadership skills. The enrollment process was conducted in a systematic and organized manner.
Principal Dr. Neeraj Goyal appreciated the participation of students and emphasized the importance of NCC in shaping responsible citizens committed to the ideals of unity and discipline. “The NCC enrollment drive was a resounding success, with a large number of students showing interest in joining the NCC. This reflects the growing awareness among youth about the importance of community service, national integration, and discipline,” he said.
During the recruitment, the written test assessed the candidate’s basic knowledge, while the physical test evaluated their stamina and physical fitness through height and weight measurement, and running exercises. The personal interview provided an opportunity for the candidates to showcase their confidence, communication skills, and interest in joining the NCC Army Wing. Senior cadets from the 3rd and 2nd years played a pivotal role in coordinating the process and motivating new aspirants by sharing their own experiences in NCC.
The successful enrollment drive resulted in filled up of 20 seats from enthusiastic students being selected to join the NCC of Multani Mal Modi College. The event was a testament to the college’s commitment to instilling patriotism, service, and discipline among its students. The NCC unit of the college looks forward to shaping these young cadets into responsible citizens who will contribute to the nation’s growth and development.
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿੱਚ ਸਫਲ ਐਨ.ਸੀ.ਸੀ. (ਆਰਮੀ ਵਿੰਗ) ਦਾਖਲਾ-ਮੁਹਿੰਮ ਆਯੋਜਿਤ
ਪਟਿਆਲਾ: 23 ਅਗਸਤ 2025
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਨੈਸ਼ਨਲ ਕੈਡੇਟ ਕੋਰ (ਐਨ.ਸੀ.ਸੀ.) ਆਰਮੀ ਵਿੰਗ ਵੱਲੋਂ 10ਵੀਂ ਪੰਜਾਬ ਬਟਾਲੀਅਨ ਦੇ ਸਹਿਯੋਗ ਨਾਲ 22 ਅਗਸਤ, 2025 ਨੂੰ ਆਪਣੀ ਸਾਲਾਨਾ ਦਾਖਲਾ ਮੁਹਿੰਮ ਆਯੋਜਿਤ ਕੀਤੀ ਗਈ। ਇਹ ਸਮਾਗਮ ਲੈਫਟੀਨੈਂਟ ਡਾ. ਨਿਧੀ ਰਾਣੀ ਗੁਪਤਾ, ਏ.ਐਨ.ਓ. ਅਤੇ ਪ੍ਰਿੰਸੀਪਲ ਡਾ. ਨੀਰਜ ਗੋਇਲ ਦੀ ਨਿਗਰਾਨੀ ਹੇਠ ਅਨੁਸ਼ਾਸਿਤ ਢੰਗ ਨਾਲ ਆਯੋਜਿਤ ਕੀਤਾ ਗਿਆ।ਇਸ ਦਾਖਲਾ ਮੁਹਿੰਮ ਦਾ ਉਦੇਸ਼ ਉਨ੍ਹਾਂ ਵਿਦਿਆਰਥੀਆਂ ਦੀ ਉਤਸ਼ਾਹਿਤ ਕਰਨਾ ਅਤੇ ਭਰਤੀ ਕਰਨਾ ਸੀ ਜੋ ਰਾਸ਼ਟਰੀ ਸੇਵਾ ਵਿੱਚ ਭਾਗ ਲੈਯ ਕਰਨ ਅਤੇ ਆਪਣੇ ਲੀਡਰਸ਼ਿਪ ਹੁਨਰ ਨੂੰ ਵਿਕਸਤ ਕਰਨ ਲਈ ਤਿਆਰ ਹਨ।ਇਹ ਦਾਖਲਾ ਪ੍ਰਕਿਰਿਆ ਯੋਜਨਾਬੱਧ ਅਤੇ ਸੰਗਠਿਤ ਰੂਪ ਨਾਲ ਨੇਪਰੇ ਚੜੀ੍ਹ।
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਇਸ ਦਾਖਲਾ ਪ੍ਰਕਿਰਿਆ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ। ਉਹਨਾਂ ਨੇ ਰਾਸ਼ਟਰੀ ਏਕਤਾ ਅਤੇ ਅਨੁਸ਼ਾਸਨ ਦੇ ਆਦਰਸ਼ਾਂ ਪ੍ਰਤੀ ਵਚਨਬੱਧ ਜ਼ਿੰਮੇਵਾਰ ਨਾਗਰਿਕਾਂ ਨੂੰ ਬਣਾਉਣ ਵਿੱਚ ਐਨ.ਸੀ.ਸੀ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।ੳਹਨਾਂ ਨੇ ਕਿਹਾ, “ਐਨ.ਸੀ.ਸੀ ਦਾਖਲਾ ਮੁਹਿੰਮ ਸ਼ਾਨਦਾਰ ਤੇ ਸਫਲ ਰਹੀ। ਇਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਦਿਲਚਸਪੀ ਦਿਖਾਈ। ਇਹ ਨੌਜਵਾਨਾਂ ਵਿੱਚ ਭਾਈਚਾਰਕ ਸੇਵਾ, ਰਾਸ਼ਟਰੀ ਏਕਤਾ ਅਤੇ ਅਨੁਸ਼ਾਸਨ ਦੇ ਮਹੱਤਵ ਬਾਰੇ ਵੱਧ ਰਹੀ ਜਾਗਰੂਕਤਾ ਨੂੰ ਦਰਸਾਉਂਦਾ ਹੈ,” ਉਨ੍ਹਾਂ ਕਿਹਾ।
ਇਸ ਭਰਤੀ ਦੌਰਾਨ, ਲਿਖਤੀ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੇ ਮੁੱਢਲੇ ਗਿਆਨ ਦਾ ਮੁਲਾਂਕਣ ਕੀਤਾ ਗਿਆ, ਜਦੋਂ ਕਿ ਸਰੀਰਕ ਪ੍ਰੀਖਿਆ ਵਿੱਚ ਉਚਾਈ ਅਤੇ ਭਾਰ ਮਾਪ, ਅਤੇ ਦੌੜਨ ਦੇ ਅਭਿਆਸਾਂ ਰਾਹੀਂ ਉਨ੍ਹਾਂ ਦੀ ਤਾਕਤ ਅਤੇ ਸਰੀਰਕ ਤੰਦਰੁਸਤੀ ਦਾ ਮੁਲਾਂਕਣ ਕੀਤਾ ਗਿਆ। ਨਿੱਜੀ ਇੰਟਰਵਿਊ ਦੌਰਾਨ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ, ਸੰਚਾਰ ਹੁਨਰ ਅਤੇ ਐਨ.ਸੀ.ਸੀ ਵਿੱਚ ਸ਼ਾਮਲ ਹੋਣ ਵਿੱਚ ਦਿਲਚਸਪੀ ਦਿਖਾਉਣ ਦਾ ਮੌਕਾ ਪ੍ਰਦਾਨ ਕੀਤਾ ਗਿਆ। ਤੀਜੇ ਅਤੇ ਦੂਜੇ ਸਾਲ ਦੇ ਸੀਨੀਅਰ ਕੈਡਿਟਾਂ ਨੇ ਐਨ.ਸੀ.ਸੀ ਆਰਮੀ ਵਿੰਗ ਵਿੱਚ ਆਪਣੇ ਅਨੁਭਵ ਸਾਂਝੇ ਕਰਕੇ ਪ੍ਰਕਿਰਿਆ ਦਾ ਤਾਲਮੇਲ ਬਣਾਉਣ ਅਤੇ ਨਵੇਂ ਉਮੀਦਵਾਰਾਂ ਨੂੰ ਪ੍ਰੇਰਿਤ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ।
ਇਹ ਸਫਲ ਦਾਖਲਾ ਮੁਹਿੰਮ ਮੁਲਤਾਨੀ ਮੱਲ ਮੋਦੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਐਨ.ਸੀ.ਸੀ. ਵਿੱਚ 20 ਕੈਡਿਟਾਂ ਦੇ ਸ਼ਾਮਿਲ ਹੋਣ ਨਾਲ ਸਮਾਪਤ ਹੋਈ।