Shubhangani Sharma won First Position in ‘Mukesh Nite-2024’ at Narwana
 
Patiala: 30th August 2024
 

 

Shubhangani Sharma, a student of BA final of Multani Mal Modi College Patiala brings laurels to the College and city by winning the first position in a musical programme ‘Mukesh Nite – 2024’ organized by ‘Mukesh Yaadgari Smiti’ at Narwana, Haryana. This programme was organised in the loving memory of legendary singing sensation of bollywood, Mukesh. Shubhangani Sharma presented a beautiful song ‘Dil cheeze kya hai aap meri jaan lijiye’ from the film Umrao Jaan and mesmerized the audience with her melodious voice.
College Principal Dr. Neeraj Goyal congratulated Shubhangani Sharma for her remarkable achievement and said that art, culture and literature are the inseparable part of learning and makes life more cultured and sophisticated. He said that our college is committed for nurturing and development of overall personality of our students.
Dr. Neena Sareen, Dean, extra-curricular activities also congratulated Shubhangani Sharma and said that our college is feeling proud for her. Her music teachers Dr. Harmohan Sharma and Dr. Mohammad Habib also congratulated her and wish her success in upcoming events. Flying Officer Dr. Sumeet Kumar said Shubhangani Sharma is a versatile personality and is a sincere, dedicated and committed cadet of NCC (Air Wing).
Sh. Mahavir Kaushik, Deputy Commissioner, Bhiwani and Jagdish Dhanda, Secretary, Haryana Administration distributed the prizes to the winners in this programme and honoured Shubhangani Sharma with ‘Best Female Singer’ title.
ਨਰਵਾਣਾ ਵਿਖੇ ਮਸ਼ਹੂਰ ਬਾਲੀਵੁੱਡ ਗਾਇਕ ਮੁਕੇਸ਼ ਦੀ ਯਾਦ ਵਿੱਚ ਆਯੋਜਿਤ ਮਿਊਜ਼ੀਕਲ ਨਾਈਟ ਵਿੱਚ ਸ਼ੁਭਾਂਗਨੀ ਸ਼ਰਮਾ ਨੇ ਜਿੱਤਿਆ ਪਹਿਲਾ ਸਥਾਨ
ਪਟਿਆਲਾ: 30 ਅਗਸਤ, 2024
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੀ ਬੀ.ਏ. ਫਾਈਨਲ ਦੀ ਵਿਦਿਆਰਥਣ ਅਤੇ ਐਨ.ਸੀ.ਸੀ. (ਏਅਰ ਵਿੰਗ) ਦੀ ਕੈਡਿਟ ਸ਼ੁਭਾਂਗਨੀ ਸ਼ਰਮਾ ਨੇ ਹਰਿਆਣਾ ਦੇ ਸ਼ਹਿਰ ਨਰਵਾਣਾ ਵਿਖੇ ‘ਮੁਕੇਸ਼ ਯਾਦਗਰੀ ਸਮਿਤੀ’ ਵੱਲੋਂ ਕਰਵਾਏ ਸੰਗੀਤਕ ਪ੍ਰੋਗਰਾਮ ‘ਮੁਕੇਸ਼ ਨਾਈਟ’ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸ਼ਹਿਰ ਅਤੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਇਹ ਪ੍ਰੋਗਰਾਮ ਬਾਲੀਵੁੱਡ ਦੇ ਮਸ਼ਹੂਰ ਗਾਇਕ ਮੁਕੇਸ਼ ਦੀ ਨਿੱਘੀ ਯਾਦ ਵਿੱਚ ਆਯੋਜਿਤ ਕੀਤਾ ਗਿਆ। ਇਸ ਵਿੱਚ ਸ਼ੁਭਾਂਗਨੀ ਸ਼ਰਮਾ ਨੇ ਫ਼ਿਲਮ ‘ਉਮਰਾਓ ਜਾਨ’ ਦਾ ਇੱਕ ਖ਼ੂਬਸੂਰਤ ਗੀਤ ‘ਦਿਲ ਚੀਜ਼ ਕਿਯਾ ਹੈ, ਆਪ ਮੇਰੀ ਜਾਨ ਲੀਜੀਏ’ ਪੇਸ਼ ਕਰਕੇ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ ਅਤੇ ਮੁਕਾਬਲੇ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਸ਼ੁਭਾਂਗਨੀ ਸ਼ਰਮਾ ਨੂੰ ਉਸ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਕਲਾ, ਸੱਭਿਆਚਾਰ ਅਤੇ ਸਾਹਿਤ ਪੜ੍ਹਣ-ਲਿਖਣ ਦਾ ਅਨਿੱਖੜਵਾਂ ਅੰਗ ਹਨ ਅਤੇ ਜੀਵਨ ਨੂੰ ਹੋਰ ਦਿਲਚਸਪ ਅਤੇ ਸੁਜਹਤਾ ਭਰਪੂਰ ਬਣਾਉਂਦੇ ਹਨ।ਉਨ੍ਹਾਂ ਕਿਹਾ ਕਿ ਸਾਡਾ ਕਾਲਜ ਵਿਦਿਆਰਥੀਆਂ ਦੀ ਬਹੁ-ਪੱਖੀ ਸ਼ਖਸੀਅਤ ਨੂੰ ਨਿਖਾਰਣ ਤੇ ਤਰਾਸ਼ਣ ਲਈ ਲਗਾਤਾਰ ਯਤਨਸ਼ੀਲ ਹੈ।
ਪ੍ਰੋ. ਨੀਨਾ ਸਰੀਨ, ਡੀਨ, ਸਹਿ–ਵਿਦਿਅਕ ਗਤੀਵਿਧੀਆਂ ਨੇ ਵੀ ਸ਼ੁਭਾਂਗਨੀ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਡਾ ਕਾਲਜ ਉਸ ਦੀ ਪ੍ਰਾਪਤੀ ਤੇ ਮਾਣ ਮਹਿਸੂਸ ਕਰ ਰਿਹਾ ਹੈ।
ਸ਼੍ਰੀ ਮਹਾਵੀਰ ਕੌਸ਼ਿਕ, ਡਿਪਟੀ ਕਮਿਸ਼ਨਰ, ਭਿਵਾਨੀ ਅਤੇ ਜਗਦੀਸ਼ ਢਾਂਡਾ, ਸਕੱਤਰ, ਹਰਿਆਣਾ ਪ੍ਰਸ਼ਾਸਨ ਨੇ ਇਸ ਪ੍ਰੋਗਰਾਮ ਵਿੱਚ ਜੇਤੂਆਂ ਨੂੰ ਇਨਾਮ ਵੰਡੇ ਅਤੇ ਸ਼ੁਭਾਂਗਨੀ ਸ਼ਰਮਾ ਨੂੰ ‘ਸਰਵੋਤਮ ਮਹਿਲਾ ਗਾਇਕਾ’ ਦੇ ਖ਼ਿਤਾਬ ਨਾਲ ਨਵਾਜ਼ਿਆ।
ਕਾਲਜ ਵਿੱਚ ਸ਼ੁਭਾਂਗਨੀ ਦੇ ਸੰਗੀਤਕ ਗੁਰੂ ਡਾ. ਹਰਮੋਹਨ ਸ਼ਰਮਾ ਅਤੇ ਡਾ. ਮੁਹੰਮਦ ਹਬੀਬ ਨੇ ਉਸਨੂੰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਦੇ ਰਹਿਣ ਦੀ ਸਲਾਹ ਦਿੱਤੀ। ਕਾਲਜ ਦੇ ਫਲਾਇੰਗ ਅਫ਼ਸਰ ਡਾ. ਸੁਮੀਤ ਕੁਮਾਰ ਨੇ ਕਿਹਾ ਕਿ ਸ਼ੁਭਾਂਗਨੀ ਚੰਗੀ ਪ੍ਰਤਿਭਾਸ਼ਾਲੀ ਵਿਦਿਆਰਥਣ ਹੋਣ ਦੇ ਨਾਲ–ਨਾਲ ਏਅਰ ਵਿੰਗ (ਐਨ.ਸੀ.ਸੀ.) ਦੀ ਵੀ ਬਹੁਤ ਵਧੀਆ ਕੈਡਿਟ ਹੈ।