Multani Mal Modi College Campus Buzzes with Excitement as Ravneet Singh hosts Canteeni Mandeer

Patiala: 28th August 2024

Multani Mal Modi College campus saw the presence of superstar host Ravneet Singh from the famous show Canteeni Mandeer, which is aired on MH1 Channel. He mesmerized the students with his jokes and funny interactions. Not just that, students also showed a lot of interest and showcased various talents. The ease with which he was able to make his audience comfortable depicts the talent with which he is flourishing in the industry.

College Principal Dr. Neeraj Goyal welcomed the team of Canteeni Mandeer and said that it is one of the most popular shows watched in Punjab. He said that the youth connect with this stand-up reality show which is a combination of musical extravaganza and anchoring skills.

Ravneet Singh, a Chandigarh-born actor, singer, and anchor, has been a part of the Punjabi Music Industry for the last decade and continues to be a part of it. He had his debut movie “Lakh Laahnta” in 2017, which was quite appreciated by the audience. His other movie JATT vs IELTS made us relate to the plot and had a clean comedy script. He also worked at Zee TV, Big FM Jalandhar, and Radio Mirchi.

“It’s amazing to be here in such a vibrant college Campus. I am amazed to see such a huge diversity of students. The crowd is amazing. I loved interacting with them,” said Ravneet Singh.

The actor gained massive popularity from his show Canteeni Mandeer. The show involves a visit to various colleges, wherein Ravneet Singh entertains the audience by hosting fun cultural events and activities for the students.

The actor interacted with the students of Modi College in a manner that was strikingly similar and offered them the ability to be themselves and exhibit their diversity. “It was amazing to interact with a person like Mr Ravneet Singh. He is not just an entertainer but an amazing host too,” says Amandeep Kaur, a student of BA-II at Multani Mal Modi college.

Harjot Kaur, student of Journalism and Mass Communication, says, “I was able to learn so much from Mr Ravneet in such a short span of time. I loved interacting with him. Thanks Modi College.”

Another student Bikram Singh, BA part third year said that it is first time that a superstar personality like him has visited us, and with each encounter, we have learnt something remarkable. We discovered the art of anchoring and interacting go hand in hand through our engagement with Ravneet Singh. Also, we await many more interactions in the future.

In this event all teachers and students were present.

 

ਰਵਨੀਤ ਸਿੰਘ ਦੇ ਸ਼ੋਅ ਕੰਟੀਨੀ ਮੰਡੀਰ ਨਾਲ ਗੂੰਜਿਆ ਮੋਦੀ ਕਾਲਜ ਦਾ ਕੈਂਪਸ

ਪਟਿਆਲਾ: 28 ਅਗਸਤ, 2024

ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ ਕੈਂਪਸ ਵਿੱਚ ਅੱਜ ਐੱਮ.ਐੱਚ ਵੰਨ ਚੈਨਲ ‘ਤੇ ਪ੍ਰਸਾਰਿਤ ਹੋਣ ਵਾਲੇ ਮਸ਼ਹੂਰ ਸ਼ੋਅ ਕੰਟੀਨੀ ਮੰਡੀਰ ਦੇ ਸੁਪਰਸਟਾਰ ਹੋਸਟ ਰਵਨੀਤ ਸਿੰਘ ਨੇ ਆਪਣਾ ਜਾਦੂ ਬਖੇਰਿਆ। ਉਨ੍ਹਾਂ ਨੇ ਆਪਣੇ ਚੁਟਕਲਿਆਂ ਅਤੇ ਮਜ਼ਾਕੀਆ ਗੱਲਾਂ ਨਾਲ ਵਿਦਿਆਰਥੀਆਂ ਨੂੰ ਮੰਤਰਮੁਗਧ ਕਰ ਦਿੱਤਾ। ਇੰਨਾ ਹੀ ਨਹੀਂ ਵਿਦਿਆਰਥੀਆਂ ਨੇ ਵੀ ਕਾਫੀ ਦਿਲਚਸਪੀ ਦਿਖਾਈ ਅਤੇ ਵੱਖ-ਵੱਖ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ। ਜਿਸ ਆਸਾਨੀ ਨਾਲ ਉਹ ਵਿਦਿਆਰਥੀਆਂ ਨਾਲ ਰਾਬਤਾ ਬਣਾ ਲੈਂਦਾ ਹੈ ਉਹ ਆਪਣੀ ਮਿਸਾਲ ਆਪ ਹੈ।

ਕਾਲਜ ਪ੍ਰਿੰਸੀਪਲ ਡਾ: ਨੀਰਜ ਗੋਇਲ ਨੇ ਕੰਟੀਨੀ ਮੰਡੇਰ ਦੀ ਟੀਮ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਪੰਜਾਬ ਵਿਚ ਸਭ ਤੋਂ ਵੱਧ ਦੇਖੇ ਜਾਣ ਵਾਲੇ ਸ਼ੋਅ ਵਿਚੋਂ ਇੱਕ ਹੈ । ਉਨ੍ਹਾਂ ਕਿਹਾ ਕਿ ਨੌਜਵਾਨ ਇਸ ਸਟੈਂਡ ਅੱਪ ਰਿਐਲਿਟੀ ਸ਼ੋਅ ਨਾਲ ਜੁੜਦੇ ਹਨ ਜੋ ਕਿ ਸੰਗੀਤਕ ਧੁਨਾਂ ਅਤੇ ਐਂਕਰਿੰਗ ਹੁਨਰ ਦਾ ਸੁਮੇਲ ਹੈ।

ਚੰਡੀਗੜ੍ਹ ਵਿੱਚ ਜਨਮੇ ਅਦਾਕਾਰ, ਗਾਇਕ ਅਤੇ ਐਂਕਰ ਰਵਨੀਤ ਸਿੰਘ ਪਿਛਲੇ ਇੱਕ ਦਹਾਕੇ ਤੋਂ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦਾ ਹਿੱਸਾ ਰਹੇ ਹਨ ਅਤੇ ਲਗਾਤਾਰ ਇਸ ਵਿੱਚ ਅੱਗੇ ਵੱਧ ਰਹੇ ਹਨ। 2017 ਵਿੱਚ ੳਹਨਾਂ ਦੀ ਪਹਿਲੀ ਫਿਲਮ “ਲੱਖ ਲਾਹਣਤਾਂ” ਆਈ ਸੀ, ਜਿਸ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ ਸੀ।ੳਹਨਾਂ ਦੀ ਦੂਜੀ ਫਿਲਮ ‘ਜੱਟ ਵਰਸਜ਼ ਆਈਲਟਜ਼’ ਨੇ ਦਰਸ਼ਕਾਂ ਨੂੰ ਇਸ ਦੀ ਕਹਾਣੀ ਨਾਲ ਜੋੜਿਆ ਅਤੇ ਇਹ ਇੱਕ ਸਾਫ਼-ਸੁਥਰੀ ਕਾਮੇਡੀ ਸਕ੍ਰਿਪਟ ਸੀ। ਉਹਨਾਂ ਨੇ ਜ਼ੀ.ਟੀ.ਵੀ, ਬਿਗ ਐਫਐਮ ਜਲੰਧਰ, ਅਤੇ ਰੇਡੀਓ ਮਿਰਚੀ ਵਿੱਚ ਵੀ ਕੰਮ ਕੀਤਾ।

”ਅਜਿਹੇ ਸ਼ਾਨਦਾਰ ਕਾਲਜ ਕੈਂਪਸ ਵਿੱਚ ਹੋਣਾ ਹੈਰਾਨੀਜਨਕ ਹੈ। ਵਿਦਿਆਰਥੀਆਂ ਦੀ ਇੰਨੀ ਵੱਡੀ ਗਿਣਤੀ ਅਤੇ ਪਿਆਰ ਦੇਖ ਕੇ ਮੈਂ ਹੈਰਾਨ ਹਾਂ।ਇਹ ਬਹੁਤ ਅਦਭੁੱਤ ਹੈ, ਮੈਨੂੰ ਉਨ੍ਹਾਂ ਨਾਲ ਗੱਲਬਾਤ ਕਰਨਾ ਪਸੰਦ ਹੈ।”, ਰਵਨੀਤ ਸਿੰਘ ਨੇ ਕਿਹਾ।

ਰਵਨੀਤ ਸਿੰਘ ਨੇ ਆਪਣੇ ਸ਼ੋਅ ਕੰਟੀਨੀ ਮੰਡੇਰ ਤੋਂ ਭਾਰੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਇਸ ਸ਼ੋਅ ਵਿੱਚ ਵੱਖ-ਵੱਖ ਕਾਲਜਾਂ ਦਾ ਦੌਰਾ ਕੀਤਾ ਜਾਂਦਾ  ਹੈ, ਜਿਸ ਵਿੱਚ ਰਵਨੀਤ ਸਿੰਘ ਵਿਦਿਆਰਥੀਆਂ ਲਈ ਸੱਭਿਆਚਾਰਕ ਕਲਾਵਾਂ ਅਤੇ ਗਤੀਵਿਧੀਆਂ ਦੀ ਮੇਜ਼ਬਾਨੀ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਦਾ ਹੈ।

”ਰਵਨੀਤ ਸਿੰਘ ਵਰਗੇ ਵਿਅਕਤੀ ਨਾਲ ਗੱਲਬਾਤ ਕਰਨਾ ਹੈਰਾਨੀਜਨਕ ਹੈ। ਉਹ ਨਾ ਸਿਰਫ ਵਧੀਆ ਅਭਿਨੇਤਾ ਹੈ ਸਗੋਂ ਇੱਕ ਸ਼ਾਨਦਾਰ ਮੇਜ਼ਬਾਨ ਵੀ ਹੈ।” ਅੰਗਰੇਜ਼ੀ ਵਿਭਾਗ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਕਿਹਾ।

ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੀ ਵਿਦਿਆਰਥਣ ਹਰਜੋਤ ਕੌਰ ਕਹਿੰਦੀ ਹੈ, ”ਮੈਂ ਇੰਨੇ ਥੋੜੇ ਸਮੇਂ ਵਿੱਚ ਰਵਨੀਤ ਤੋਂ ਬਹੁਤ ਕੁਝ ਸਿੱਖ ਸਕੀ ਹਾਂ। ਮੈਨੂੰ ਉਸ ਨਾਲ ਗੱਲਬਾਤ ਕਰਨਾ ਪਸੰਦ ਆਇਆ। ਧੰਨਵਾਦ, ਮੋਦੀ ਕਾਲਜ।”

ਇਕ ਹੋਰ ਵਿਦਿਆਰਥੀ ਬਿਕਰਮ ਸਿੰਘ, ਬੀ.ਏ. ਭਾਗ ਤੀਜਾ ਸਾਲ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਉਨ੍ਹਾਂ ਵਰਗੀ ਸੁਪਰਸਟਾਰ ਸ਼ਖਸੀਅਤ ਸਾਡੇ ਕੋਲ ਆਈ ਹੈ, ਅਤੇ ਇਸ ਮੁਲਾਕਾਤ ਵਿੱਚ ਅਸੀਂ ਕੁਝ ਕਮਾਲ ਦੀ ਕਲਾ ਸਿੱਖੀ ਹੈ।ਨਾਲ ਹੀ, ਅਸੀਂ ਭਵਿੱਖ ਵਿੱਚ ਹੋਰ ਬਹੁਤ ਸਾਰੇ ਅਜਿਹੇ ਪ੍ਰੋਗਰਾਮਾਂ ਦੀ ਉਡੀਕ ਕਰਾਂਗੇ।

ਇਸ ਮੌਕੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।