Multani Mal Modi college Patiala got approval of MBA, MCA and Post graduate Diploma in Yoga courses from the session 2024-25 approved by AICTE and Punjabi University, Patiala

Patiala: 01 August, 2024


Multani Mal Modi College has open admissions for AICTE and Punjabi university, Patiala approved MBA, MCA and Post-graduate Diploma in Yoga from current session 2024-2005. These courses are designed according to the Job requirements of the management, Business and Yoga industry and opens new prospects cum opportunities with Multinationals, National organizations, firms and companies.

College Principal Dr. Neeraj Goyal congratulated the faculty members and the staff for working hard to get this achievement. He said that it was possible only all because of futuristic vision of Seth S. K. Modi, Chairman, Managing Committee and Sh. Tarun Kumar Modi, Vice Chairman, Managing Committee. He said that now the college students of BBA, BCom and BCA and other courses may get higher studies in our college. He said that along with these courses the college has also got approval for addition of some extra units in Bachelor of Business Administration from this year. He said that our students will be able to get world level specialized management, Yoga education and skill trainings in these fields right in Patiala city rather than moving to abroad or to traveling to other cities

There are 60 seats available in MBA, 60 seats in MCA, 30 seats in PG Diploma in Yoga and extra 50 seats in BBA.

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਸ਼ੈਸਨ 2024-25 ਤੋਂ ਆਲ-ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਦੁਆਰਾ ਮਾਨਤਾ ਪ੍ਰਾਪਤ ਐੱਮਬੀਏ, ਐੱਮਸੀਏ ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਯੋਗਾ ਕੋਰਸ ਸ਼ੁਰੂ ਕਰਨ ਦੀ ਪ੍ਰਵਾਨਗੀ

ਪਟਿਆਲਾ: 01 ਅਗਸਤ, 2024

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਮੌਜੂਦਾ ਸੈਸ਼ਨ 2024-2005 ਤੋਂ ਆਲ-ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਦੁਆਰਾ ਮਾਨਤਾ ਪ੍ਰਾਪਤ ਐੱਮਬੀਏ, ਐੱਮਸੀਏ ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਯੋਗਾ ਲਈ ਦਾਖਲਾ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਕੋਰਸ ਪ੍ਰਬੰਧਕੀ ਖੇਤਰ, ਵਪਾਰ ਅਤੇ ਯੋਗਾ ਸਬੰਧਿਤ ਨੌਕਰੀਆਂ ਅਤੇ ਉਦਯੋਗਾਂ ਦੀਆਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਤਿਆਰ ਕੀਤੇ ਗਏ ਹਨ ਅਤੇ ਵਿਦਿਆਰਥੀਆਂ ਨੂੰ ਬਹੁ-ਰਾਸ਼ਟਰੀ ਕੰਪਨੀਆਂ, ਰਾਸ਼ਟਰੀ ਸੰਸਥਾਵਾਂ, ਫਰਮਾਂ ਅਤੇ ਕੰਪਨੀਆਂ ਵਿੱਚ ਨਵੀਆਂ ਸੰਭਾਵਨਾਵਾਂ ਅਤੇ ਨਵੇ ਮੌਕੇ ਪ੍ਰਦਾਨ ਕਰਦੇ ਹਨ।
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਫੈਕਲਟੀ ਮੈਂਬਰਾਂ ਅਤੇ ਸਟਾਫ਼ ਨੂੰ ਇਸ ਪ੍ਰਾਪਤੀ ਲਈ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਾਲਜ ਪ੍ਰਬਧਕੀ ਕਮੇਟੀ ਦੇ ਚੇਅਰਮੈਨ ਸੇਠ ਐਸ. ਕੇ. ਮੋਦੀ ਅਤੇ ਵਾਇਸ ਚੇਅਰਮੈਨ ਸ਼੍ਰੀ ਤਰੁਨ ਕੁਮਾਰ ਮੋਦੀ ਦੀ ਦੂਰਦਰਸ਼ੀ ਸੋਚ ਕਾਰਨ ਹੀ ਇਹ ਸੰਭਵ ਹੋ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਲਜ ਵਿੱਚ ਚੱਲ ਰਹੇ ਬੀ.ਬੀ.ਏ., ਬੀ.ਕਾਮ. ਅਤੇ ਬੀ.ਸੀ.ਏ. ਅਤੇ ਹੋਰ ਕੋਰਸਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਆ ਪ੍ਰਾਪਤ ਕਰਨ ਲਈ ਇੱਧਰ-ਉੱਧਰ ਭਟਕਨਾ ਨਹੀਂ ਪਵੇਗਾ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਦੇ ਨਾਲ-ਨਾਲ ਕਾਲਜ ਨੂੰ ਇਸ ਸਾਲ ਤੋਂ ਬੈਚਲਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਚ ਇੱਕ ਵਾਧੂ ਯੂਨਿਟ ਜੋੜਨ ਦੀ ਪ੍ਰਵਾਨਗੀ ਵੀ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਇਹਨਾਂ ਨਵੇਂ ਕੋਰਸਾਂ ਕਰਕੇ ਸਾਡੇ ਵਿਦਿਆਰਥੀ ਇਨ੍ਹਾਂ ਖੇਤਰਾਂ ਵਿੱਚ ਵਿਸ਼ਵ-ਪੱਧਰੀ ਵਿਸ਼ੇਸ਼ ਪ੍ਰਬੰਧਨ, ਯੋਗਾ ਸਿੱਖਿਆ ਅਤੇ ਹੁਨਰ ਅਧਾਰਿਤ ਸਿਖਲਾਈ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਪਟਿਆਲਾ ਸ਼ਹਿਰ ਵਿੱਚ ਹੀ ਪ੍ਰਾਪਤ ਕਰ ਸਕਣਗੇ।
ਇਨ੍ਹਾਂ ਕੋਰਸਾਂ ਵਿੱਚ ਤਰਤੀਬਵਾਰ, ਐੱਮ.ਬੀ.ਏ. ਵਿੱਚ 60 ਸੀਟਾਂ, ਐੱਮ ਸੀ ਏ ਵਿੱਚ 60 ਸੀਟਾਂ, ਪੀ.ਜੀ. ਡਿਪਲੋਮਾ ਇਨ ਯੋਗਾ ਵਿੱਚ 30 ਸੀਟਾਂ ਤੋਂ ਇਲਾਵਾ ਬੀ.ਬੀ.ਏ. ਵਿੱਚ ਅਤਿਰਿਕਤ 50 ਸੀਟਾਂ ਲਈ ਦਾਖ਼ਲੇ ਖੁੱਲੇ ਹਨ। ਹੋਰ ਵੇਰਵਿਆਂ ਲਈ ਕਾਲਜ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।