Farewell Parties organized by Science and Commerce students to bid Adieu to their Seniors at Multani Mal Modi College Patiala

Patiala: 29-04-2024

The M.Com.-I students of Post-Graduate Department of Commerce, Multani Mal Modi College, Patiala organized a farewell party titled ‘Rukhsati’ for their outgoing students. Another farewell party was organized by the Science Students of BSc-II of the College to celebrate the precious moments of their seniors. These celebrations were charged with emotional intensity, feelings of nostalgia, shared experiences and the memories of the glorious moments spent by the outgoing students with teachers, friends and juniors in the campus of Modi College.

College Principal Dr. Neeraj Goyal inaugurated both the events and congratulated the students for their harmonious stay at the college. He motivated the students to be life- long learners and to be in the pursuit of truth. He said that Modi College is committed to provide quality education to the students so that they may shine in their future careers and in their lives.

The Head of Commerce Department Prof. Neena Sareen addressed the outgoing students and shared some memorable memories of the classrooms. She said that the success of a student translates into a personal achievement for a teacher. She motivated the students to be hard working and disciplined in their lives.

Dr. Ashwani Sharma, Registrar and Dean Life Scienceswhile addressing the farewell party organized by BSc Medical–2nd Year students said that these are formative years of your lives and the students must concentrate on their future plans. In this party the students organised various fun filled activities like Musical Chairs, Modelling and Musical extravaganza. Mr. Aditya was selected as Mr.Farewell and Ms. Noorpreet won the Ms. Farewell title. The stage was conducted by Ms. Antra.

Commerce juniors presented the titles, ‘Excuse me please, ‘Charlie Chaplin’, ‘Mr. Genius’, ‘Alpha Poshaak’, ‘Simplicity’ and ‘The Perfectionist’ to their seniors which were highly applauded. Avneet, Dinisha and Nishtha conducted the stage and Prof. Parminder Kaur, Dr. Gagandeep Kaur, Dr. Amandeep Kaur and Dr. Gaurav Gupta judged the events. The Commerce Farewell Party was organised under the guidance of Dr. Deepika Singla.

During both the events, the senior students shared their college memories and their learning experiences at the college. They also presented their gratitude to the teaching and non-teaching staff of the college.

In the Science farewell party Dr. Bhanvi, Dr. Santosh, Dr. Heena, Dr. Akshita, Dr. Maninder, Dr. Anupama, Dr. Gaganpreet, Prof. Priyanka and Dr. Ruhi were present.

ਮੋਦੀ ਕਾਲਜ ਪਟਿਆਲਾ ਵਿਖੇ ਸਾਇੰਸ ਅਤੇ ਕਾਮਰਸ ਦੇ ਵਿਦਿਆਰਥੀਆਂ ਵੱਲੋਂ ਆਖਰੀ ਸਾਲ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀਆਂ ਦਾ ਆਯੋਜਨ

ਪਟਿਆਲਾ: 29-04-2024

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਦੇ ਐਮ.ਕਾਮ. ਭਾਗ ਪਹਿਲਾ ਦੇ ਵਿਦਿਆਰਥੀਆਂ ਵੱਲੋਂ ਵਿਭਾਗ ਦੇ ਆਖਰੀ ਵਰ੍ਹੇ ਦੇ ਵਿਦਿਆਰਥੀਆਂ ਲਈ ਇੱਕ ਵਿਦਾਇਗੀ ਪਾਰਟੀ ‘ਰੁਖਸਤੀ’ ਦਾ ਆਯੋਜਨ ਕੀਤਾ ਗਿਆ। ਇਸੇ ਦੀ ਤਰਜ਼ ਤੇ ਕਾਲਜ ਦੇ ਸਾਇੰਸ ਵਿਭਾਗ ਦੇ ਬੀ.ਐਸ.ਸੀ. ਭਾਗ ਦੂਜਾ ਦੇ ਵਿਦਿਆਰਥੀਆਂ ਵੱਲੋਂ ਵੀ ਆਪਣੇ ਸੀਨੀਅਰਾਂ ਦੇ ਖਾਸ ਪਲ ਸਹੇਜਨ ਲਈ ਇੱਕ ਵਿਦਾਇਗੀ ਪਾਰਟੀ ਆਯੋਜਤ ਕੀਤੀ ਗਈ। ਇਹ ਵਿਦਾਇਗੀ ਪਾਰਟੀਆਂ ਵਿਦਿਆਰਥੀਆਂ-ਅਧਿਆਪਕਾਂ ਦੇ ਆਪਸੀ ਭਾਵਨਾਤਮਕ ਰਿਸ਼ਤਿਆਂ, ੈਪੁਰਾਣੀਆਂ ਯਾਦਾਂ, ਸਾਂਝੇ ਗੁਜ਼ਾਰੇ ਪਲਾਂ/ਤਜਰਬਿਆਂ ਅਤੇ ਕਾਲਜ ਛੱਡਕੇ ਜਾਣ ਰਹੇ ਵਿਦਿਆਰਥੀਆਂ ਦੁਆਰਾ ਮੋਦੀ ਕਾਲਜ ਦੇ ਕੈਂਪਸ ਵਿੱਚ ਅਧਿਆਪਕਾਂ, ਦੋਸਤਾਂ ਅਤੇ ਜੂਨੀਅਰਾਂ ਨਾਲ ਬਿਤਾਏ ਸ਼ਾਨਦਾਰ ਪਲਾਂ ਨੂੰ ਸਮਰਪਿਤ ਸਨ।
ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਦੋਵਾਂ ਵਿਦਾਇਗੀ ਪਾਰਟੀਆਂ ਦਾ ਆਗਾਜ਼ ਕੀਤਾ ਅਤੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਨਿੱਘੀਆਂ ਅਤੇ ਖੂਬਸੂਰਤ ਯਾਦਾਂ ਸਹੇਜਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਭਰ ਸਿਖਿਆਰਥੀ ਬਣੇ ਰਹਿਣ ਅਤੇ ਸੱਚ ਦੇ ਜਗਿਆਸੂ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਕਾਲਜ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ਤਾਂ ਜੋ ਉਹ ਆਪਣੇ ਭਵਿੱਖੀ ਕੈਰੀਅਰ ਅਤੇ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰ ਸਕਣ।
ਕਾਮਰਸ ਵਿਭਾਗ ਦੇ ਮੁਖੀ ਡਾ. ਨੀਨਾ ਸਰੀਨ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਕਲਾਸ ਰੂਮ ਦੇ ਕੁਝ ਯਾਦਗਾਰੀ ਪਲ ਤੇ ਯਾਦਾਂ ਸਾਂਝੀਆਂ ਕੀਤੀਆਂ। ਉਸਨੇ ਕਿਹਾ ਕਿ ਇੱਕ ਅਧਿਆਪਕ ਲਈ ਆਪਣੇ ਵਿਦਿਆਰਥੀਆਂ ਦੀ ਸਫਲਤਾ ਹਰ ਅਧਿਆਪਕ ਦੀ ਇੱਕ ਨਿੱਜੀ ਪ੍ਰਾਪਤੀ ਵੀ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਸਖ਼ਤ ਮਿਹਨਤ ਕਰਨ ਅਤੇ ਅਨੁਸ਼ਾਸਨ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ।
ਡਾ. ਅਸ਼ਵਨੀ ਸ਼ਰਮਾ, ਕਾਲਜ ਰਜਿਸਟਰਾਰ ਅਤੇ ਡੀਨ ਲਾਈਫ ਸਾਇੰਸ ਨੇ ਬੀ.ਐਸ.ਸੀ ਮੈਡੀਕਲ-ਭਾਗ ਦੂਜਾ ਦੇ ਵਿਦਿਆਰਥੀਆਂ ਦੁਆਰਾ ਆਯੋਜਿਤ ਵਿਦਾਇਗੀ ਪਾਰਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਤੁਹਾਡੇ ਜੀਵਨ ਦੇ ਸ਼ੁਰੂਆਤੀ ਸਾਲ ਹਨ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਪਾਰਟੀ ਵਿੱਚ ਵਿਦਿਆਰਥੀਆਂ ਨੇ ਮਿਊਜ਼ੀਕਲ ਚੇਅਰ, ਮਾਡਲਿੰਗ ਅਤੇ ਮਿਊਜ਼ੀਕਲ ਐਕਸਟਰਾਵੈਂਜ਼ਾ ਵਰਗੀਆਂ ਕਈ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ। ਮਿਸਟਰ ਅਦਿੱਤਿਆ ਨੂੰ ਮਿਸਟਰ ਫੇਅਰਵੈਲ ਚੁਣਿਆ ਗਿਆ ਅਤੇ ਮਿਸ ਨੂਰਪ੍ਰੀਤ ਨੇ ਮਿਸ ਫੇਅਰਵੈਲ ਦਾ ਟਾਈਟਲ ਜਿੱਤਿਆ। ਇਸ ਪਾਰਟੀ ਦਾ ਮੰਚ ਸੰਚਾਲਨ ਮਿਸ ਅੰਤਰਾ ਨੇ ਕੀਤਾ।
ਕਾਮਰਸ ਵਿਭਾਗ ਦੇ ਜੂਨੀਅਰ ਵਿਦਿਆਰਥੀਆਂ ਨੇ ਆਪਣੇ ਸੀਨੀਅਰਾਂ ਨੂੰ ਵੱਖ-ਵੱਖ ਟਾਈਟਲਾਂ ਨਾਲ ਨਿਵਾਜ਼ਿਆ ਜਿਵੇਂ ਕਿ ‘ਐਕਸਕਿਊਜ਼ ਮੀ ਪਲੀਜ਼,’ ‘ਚਾਰਲੀ ਚੈਪਲਿਨ’, ‘ਮਿਸਟਰ- ਜੀਨੀਅਸ’, ‘ਅਲਫਾ ਪੋਸ਼ਾਕ’, ‘ਸਿੰਪਲੀਸਿਟੀ’ ਅਤੇ ‘ਦਿ ਪਰਫੈਕਸ਼ਨਿਸਟ’ ਆਦਿ ਜਿਨ੍ਹਾਂ ਦੀ ਬਹੁਤ ਪ੍ਰਸ਼ੰਸਾ ਹੋਈ। ਇਸ ਪਾਰਟੀ ਦਾ ਮੰਚ ਸੰਚਾਲਨ ਅਵਨੀਤ, ਦਿਨੀਸ਼ਾ ਅਤੇ ਨਿਸ਼ਠਾ ਨੇ ਕੀਤਾ।
ਇਸ ਮੌਕੇ ਤੇ ਜੱਜਾਂ ਦੀ ਭੂਮਿਕਾ ਪ੍ਰੋ. ਪਰਮਿੰਦਰ ਕੌਰ, ਡਾ. ਗਗਨਦੀਪ ਕੌਰ, ਡਾ. ਅਮਨਦੀਪ ਕੌਰ ਅਤੇ ਡਾ. ਗੌਰਵ ਗੁਪਤਾ ਨੇ ਬਾਖੂਬੀ ਨਿਭਾਈ। ਇਹ ਵਿਦਾਇਗੀ ਪਾਰਟੀ ਡਾ. ਦੀਪਿਕਾ ਸਿੰਗਲਾ ਦੀ ਦੇਖਰੇਖ ਹੇਠ ਆਯੋਜਿਤ ਕੀਤੀ ਗਈ।
ਦੋਵਾਂ ਪਾਰਟੀਆਂ ਦੌਰਾਨ ਸੀਨੀਅਰ ਵਿਦਿਆਰਥੀਆਂ ਨੇ ਆਪਣੀਆਂ ਕਾਲਜ ਦੀਆਂ ਯਾਦਾਂ ਅਤੇ ਕਾਲਜ ਵਿੱਚ ਆਪਣੇ ਸਿੱਖਣ ਦੇ ਤਜਰਬਿਆਂ ਅਤੇ ਯਾਦਾਂ ਨੂੰ ਸਾਂਝਾ ਕੀਤਾ। ਉਨ੍ਹਾਂ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦਾ ਵੀ ਧੰਨਵਾਦ ਕੀਤਾ।
ਸਾਇੰਸ ਵਿਦਾਇਗੀ ਪਾਰਟੀ ਵਿੱਚ ਡਾ. ਭਾਨਵੀ, ਡਾ. ਸੰਤੋਸ਼, ਡਾ. ਹਿਨਾ, ਡਾ. ਅਕਸ਼ਿਤਾ, ਡਾ. ਮਨਿੰਦਰ, ਡਾ. ਅਨੁਪਮਾ, ਡਾ. ਗਗਨਪ੍ਰੀਤ, ਪ੍ਰੋ.ਪ੍ਰਿਅੰਕਾ ਅਤੇ ਡਾ. ਰੂਹੀ ਹਾਜ਼ਰ ਸਨ।