Patiala: December 2, 2021
 
M M Modi College wins Maharaja Yadvindra Singh Trophy General Sports Championship (Boys) Seventh time and Rajkumari Amrit Kaur General Sports Championship (Girls) fourth time – 2017-18
 
Multani Mal Modi College has won two General Sports Championship Trophies entitled ‘Maharaja Yadvindra Singh Trophy’ (Boys) and ‘Rajkumari Amrit Kaur Trophy’ (Girls) for 2017-18. The trophies were awarded by Prof. Arvind, Vice Chancellor, Punjabi University, Patiala to the College Principal, Dr. Khushvinder Kumar at Sri Guru Tegh Bahadur Hall, Punjabi University, Patiala during its Annual Sports Prize Distribution Function. Modi College won these trophies for maximum participation and top most scores in various Inter-College Sports Competitions.
 
The College and its sports officials gave the winning sports persons a rousing welcome. On this occasion, Dr. Khushvinder Kumar congratulated as well as appreciated Dr. Nishan Singh, Head of the Sports Department and his entire team comprising Dr. Harneet Singh and Prof. Mandeep Kaur for their tireless efforts. He also praised the winning sports persons for their various contribution and achievements and assured them that the college will provide them with every possible help required to sustain their performance. He ecstatically expressed to the entire faculty that the college has won ‘Maharaja Yadvindra Singh Trophy’ Seven times and has won the ‘Rajkumari Amrit Kaur Trophy’ four times. He revealed that Punjabi University, Patiala has awarded Rs. 2,43,000/- cash prize to college for obtaining highest scores, maximum wins in Inter-College Championships and maximum participation in various kinds of sports.
 
In the congratulatory speech, Dr. Nishan Singh, Dean Sports said that these kinds of achievements are only possible through the collective efforts of the college administration and the entire faculty.
 
ਪਟਿਆਲਾ: 2 ਦਸੰਬਰ, 2021
 
ਮੋਦੀ ਕਾਲਜ ਨੇ ਸੱਤਵੀਂ ਵਾਰ ਜਿੱਤੀ ਮਹਾਰਾਜਾ ਯਾਦਵਿੰਦਰ ਸਿੰਘ ਟ੍ਰਾਫ਼ੀ – ਜਰਨਲ ਸਪੋਰਟਸ ਚੈਂਪੀਅਨਸ਼ਿਪ (ਲੜਕੇ) ਅਤੇ ਚੌਥੀ ਵਾਰ ਜਿੱਤੀ ਰਾਜਕੁਮਾਰੀ ਅੰਮ੍ਰਿਤ ਕੌਰ ਜਰਨਲ ਸਪੋਰਟਸ ਚੈਂਪੀਅਨਸ਼ਿਪ (ਲੜਕੀਆਂ) – 2017-18
 
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਸਾਲ 2017-18 ਲਈ ਪੰਜਾਬੀ ਯੂਨੀਵਰਸਿਟੀ ਦੀਆਂ ‘ਮਹਾਰਾਜਾ ਯਾਦਵਿੰਦਰਾ ਸਿੰਘ ਟ੍ਰਾਫ਼ੀ’ (ਜਰਨਲ ਸਪੋਰਟਸ ਚੈਂਪੀਅਨਸ਼ਿਪ (ਲੜਕੇ) ਅਤੇ ‘ਰਾਜਕੁਮਾਰੀ ਅੰਮ੍ਰਿਤ ਕੌਰ’ (ਜਰਨਲ ਸਪੋਰਟਸ ਚੈਂਪੀਅਨਸ਼ਿਪ (ਲੜਕੀਆਂ)) ਜਿੱਤ ਲਈਆਂ ਹਨ। ਇਹ ਦੋਵੇਂ ਟ੍ਰਾਫ਼ੀਆਂ ਮਿਤੀ 01 ਦਸੰਬਰ, 2021 ਨੂੰ ਗੁਰੂ ਤੇਗ ਬਹਾਦਰ ਹਾਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਹੋਏ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ ਵਿੱਚ ਪ੍ਰੋ. ਅਰਵਿੰਦ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੂੰ ਪ੍ਰਦਾਨ ਕੀਤੀਆਂ ਗਈਆਂ। ਕਾਲਜ ਨੂੰ ਇਹ ਟ੍ਰਾਫ਼ੀਆਂ ਸਭ ਤੋਂ ਵੱਧ ਅੰਤਰ-ਕਾਲਜ (ਲੜਕੇ ਅਤੇ ਲੜਕੀਆਂ) ਚੈਂਪੀਅਨਸ਼ਿਪਸ਼ ਜਿੱਤਣ, ਸਭ ਤੋਂ ਵੱਧ ਅੰਕ ਲੈਣ ਅਤੇ ਸਭ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਦੇ ਆਧਾਰ ‘ਤੇ ਪ੍ਰਾਪਤ ਹੋਈਆਂ ਹਨ।
ਇਹ ਮਾਣ-ਮੱਤੀਆਂ ਪ੍ਰਾਪਤੀਆਂ ਕਰਨ ਉਪਰੰਤ ਕਾਲਜ ਵਿਖੇ ਖਿਡਾਰੀਆਂ ਅਤੇ ਸਪੋਰਸਟਸ ਵਿਭਾਗ ਦੇ ਅਧਿਕਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਅਵਸਰ ਤੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਸਪੋਰਟਸ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ; ਡਾ. ਹਰਨੀਤ ਸਿੰਘ, ਮੈਡਮ ਮਨਦੀਪ ਕੌਰ ਦੀ ਸਖਤ ਮਿਹਨਤ ਦੀ ਭਰਪੂਰ ਪ੍ਰਸੰਸਾ ਵੀ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਉਨ੍ਹਾਂ ਦੇ ਬਹੁਮੁੱਲੇ ਯੋਗਦਾਨ ਅਤੇ ਪ੍ਰਾਪਤੀਆਂ ਲਈ ਮੁਬਾਰਕਬਾਦ ਦਿੱਤੀ ਅਤੇ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਹਰ ਸੰਭਵ ਮਦਦ ਦੇਣ ਦਾ ਯਕੀਨ ਦਵਾਇਆ। ਪ੍ਰਿੰਸੀਪਲ ਸਾਹਿਬ ਨੇ ਸਮੂਹ ਸਟਾਫ਼ ਨਾਲ ਇਹ ਖੁਸ਼ੀ ਸਾਂਝੀ ਕਰਦਿਆਂ ਇਹ ਵੀ ਦੱਸਿਆ ਕਿ ਕਾਲਜ ਵੱਲੋਂ ‘ਮਹਾਰਾਜਾ ਯਾਦਵਿੰਦਰਾ ਸਿੰਘ ਟ੍ਰਾਫ਼ੀ’ ਸੱਤ ਵਾਰ ਜਿੱਤੀ ਗਈ ਹੈ ਅਤੇ ‘ਰਾਜਕੁਮਾਰੀ ਅੰਮ੍ਰਿਤ ਕੌਰ ਟ੍ਰਾਫ਼ੀ’ ਚਾਰ ਵਾਰ ਜਿੱਤੀ ਗਈ ਹੈ। ਕਾਲਜ ਨੂੰ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ, ਸਭ ਤੋਂ ਵੱਧ ਅੰਤਰ-ਕਾਲਜ ਚੈਂਪੀਅਨਸ਼ਿਪ ਜਿੱਤਣ ਅਤੇ ਸਭ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਦੋ ਲੱਖ ਤਰਤਾਲੀ ਹਜ਼ਾਰ ਰੁਪਏ ਦਾ ਨਕਦ ਇਨਾਮ ਵੀ ਪ੍ਰਦਾਨ ਕੀਤਾ ਗਿਆ ਹੈ।
ਇਸ ਮੌਕੇ ‘ਤੇ ਕਾਲਜ ਦੇ ਡੀਨ ਸਪੋਰਟਸ ਡਾ. ਨਿਸ਼ਾਨ ਸਿੰਘ ਨੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਸਮੂਹਿਕ ਯਤਨਾਂ ਸਦਕਾ ਹੀ ਸੰਭਵ ਹੋ ਸਕਦੀਆਂ ਹਨ। ਕਾਲਜ ਪ੍ਰਸ਼ਾਸਨ ਅਤੇ ਸਮੂਹ ਸਟਾਫ਼ ਦੇ ਭਰਵੇਂ ਸਹਿਯੋਗ ਸਦਕਾ ਹੀ ਕਾਲਜ ਦਾ ਸਪੋਰਟਸ ਵਿਭਾਗ ਇਹ ਪ੍ਰਾਪਤੀਆਂ ਕਰਨ ਦੇ ਸਮਰੱਥ ਹੋਇਆ ਹੈ।