Patiala: 08 Feb., 2019

MODI COLLEGE WINS PUNJABI UNIVERSITY TAEKWONDO POMMSAE (Boys) INTER COLLEGE CHAMPIONSHIP

Multani Mal Modi College has won the Punjabi University Inter-College TAEKWONDO POMMSAE (Boys) Championship. This championship was organized at Public College, Samana from 5-8 February, 2019. National Physical College, Chupki bagged the second position.
Modi College team comprised of Puneetpal Singh, Binaypreet Singh and Arun Singh won Gold Medals. In Individual event category Binaypreet Singh and Ravita got Silver Medals. Pommsae (Girls) team was first runner-up position. In Taekwondo (Girls) competition college team got also bagged first runner-up position. Team players Prerna, Inderpreet Kaur and Ravita won gold medals, whereas Madhu, Jasmeet, Kajal, Anshu and Muskan won bronze medals. In Qwan-Ki-Do Championship College Teams (Boys and Girls) were first runner-up. Puneetpal Singh and Gagandeep Singh won Gold Medal, Jatin Balu and Harpreet Singh won silver medals and Jatinder won Bronze Medal.
College Principal Dr. Khushvinder Kumar congratulated the team members and assured that college will keep on providing the best facilities to the college sports persons.
Dr. Gurdeep Singh, Dean, Sports of the College appreciated the winning team. The Principal applauded the sincere efforts of Prof. Nishan Singh, Head, Sports Dept., Prof. Harneet Singh, and Prof. (Ms.) Mandeep Kaur.

ਪਟਿਆਲਾ: 8 ਫਰਵਰੀ, 2019

ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਤਾਈਕਵਾਂਡੋ ਪੋਮਸੇ ਚੈਂਪੀਅਨਸ਼ਿਪ (ਲੜਕਿਆਂ) ਵਿੱਚ ਮੋਦੀ ਕਾਲਜ ਪਟਿਆਲਾ ਜੇਤੂ
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਖਿਡਾਰੀਆਂ ਨੇ ਪਬਲਿਕ ਕਾਲਜ, ਸਮਾਣਾ ਵਿਖੇ 5 ਤੋਂ 8 ਫਰਵਰੀ ਤੱਕ ਆਯੋਜਿਤ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਤਾਈਕਵਾਂਡੋ ਪੋਮਸੇ ਚੈਂਪੀਅਨਸ਼ਿਪ (ਲੜਕੇ) ਜਿੱਤ ਲਈ ਹੈ। ਇਸ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੋਦੀ ਕਾਲਜ ਨੇ ਪਹਿਲਾ ਸਥਾਨ ਅਤੇ ਨੈਸ਼ਨਲ ਫ਼ਿਜ਼ੀਕਲ ਕਾਲਜ, ਚੁਪਕੀ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ।
ਇਸ ਚੈਂਪੀਅਨਸ਼ਿਪ ਵਿੱਚ ਮੋਦੀ ਕਾਲਜ ਦੇ ਖਿਡਾਰੀਆਂ ਪੁਨੀਤਪਾਲ ਸਿੰਘ, ਬਿਨੇਪ੍ਰੀਤ ਸਿੰਘ ਅਤੇ ਅਰੁਨ ਸਿੰਘ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੋਨੇ ਦੇ ਤਗਮੇਂ ਜਿੱਤੇ। ਵਿਅਕਤੀਗਤ ਖੇਡ ਮੁਕਾਬਲਿਆਂ ਵਿੱਚ ਬਿਨੇਪ੍ਰੀਤ ਸਿੰਘ ਅਤੇ ਰਵਿਤਾ ਨੇ ਚਾਂਦੀ ਦੇ ਤਗਮੇਂ ਹਾਸਿਲ ਕੀਤੇ। ਤਾਇਕਵਾਂਡੋ (ਲੜਕੀਆਂ) ਪ੍ਰਤਿਯੋਗਤਾ ਵਿੱਚ ਕਾਲਜ ਖਿਡਾਰਣਾ ਨੇ ਦੂਜਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਕਾਲਜ ਟੀਮ ਦੀਆਂ ਖਿਡਾਰਣਾ ਪ੍ਰੇਰਨਾ, ਇੰਦਰਪ੍ਰੀਤ ਕੌਰ ਅਤੇ ਰਵਿਤਾ ਨੇ ਸੋਨੇ ਦੇ ਤਗਮੇਂ ਜਿੱਤੇ, ਇਸ ਤੋਂ ਇਲਾਵਾ ਖਿਡਾਰਣਾ ਮਧੂ, ਜਸਮੀਤ, ਕਾਜਲ, ਅੰਸ਼ੂ ਅਤੇ ਮੁਸਕਾਨ ਨੇ ਕਾਂਸੀ ਦੇ ਤਗਮੇਂ ਹਾਸਿਲ ਕੀਤੇ। ਇਸੇ ਤਰ੍ਹਾਂ ਕਾਵਾਇਨ-ਕੀ-ਡੋ ਪ੍ਰਤਿਯੋਗਤਾ ਵਿੱਚ ਮੋਦੀ ਕਾਲਜ ਦੀਆਂ ਖਿਡਾਰਣਾ ਅਤੇ ਖਿਡਾਰੀਆਂ ਨੇ ਦੂਜਾ ਸਥਾਨ ਹਾਸਿਲ ਕੀਤਾ। ਕਾਲਜ ਖਿਡਾਰੀਆਂ ਪੁਨੀਤਪਾਲ ਸਿੰਘ, ਗਗਨਦੀਪ ਸਿੰਘ ਨੇ ਸੋਨੇ ਦਾ ਤਗਮਾ, ਜਤਿਨ ਬਾਲੂ ਅਤੇ ਹਰਪ੍ਰੀਤ ਸਿੰਘ ਨੇ ਚਾਂਦੀ ਦਾ ਤਗਮਾ ਅਤੇ ਜਤਿੰਦਰ ਸਿੰਘ ਕਾਂਸੀ ਦਾ ਤਗਮਾ ਹਾਸਿਲ ਕੀਤਾ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਜੇਤੂ ਟੀਮਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਨੂੰ ਆਪਣੀਆਂ ਇਨ੍ਹਾਂ ਖਿਡਾਰੀਆਂ ‘ਤੇ ਬੇਹੱਦ ਮਾਣ ਹੈ ਅਤੇ ਭਵਿੱਖ ਵਿੱਚ ਵੀ ਕਾਲਜ ਇਨ੍ਹਾਂ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਸਹੂਲਤ ਉਪਲਬਧ ਕਰਵਾਉਂਦਾ ਰਹੇਗਾ। ਉਨ੍ਹਾਂ ਨੇ ਟੀਮ ਦੇ ਕੋਚ ਸ. ਸਤਵਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।
ਕਾਲਜ ਦੇ ਡੀਨ, ਖੇਡ ਵਿਭਾਗ ਡਾ. ਗੁਰਦੀਪ ਸਿੰਘ ਸੰਧੂ ਨੇ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਸ ਕੀਤੀ ਕਿ ਭਵਿੱਖ ਵਿੱਚ ਵੀ ਕਾਲਜ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ। ਕਾਲਜ ਪ੍ਰਿੰਸੀਪਲ ਨੇ ਖੇਡ ਵਿਭਾਗ ਦੇ ਮੁਖੀ ਪ੍ਰੋ. ਨਿਸ਼ਾਨ ਸਿੰਘ, ਪ੍ਰੋ. ਹਰਨੀਤ ਸਿੰਘ ਅਤੇ ਪ੍ਰੋ. ਮਨਦੀਪ ਕੌਰ ਦੇ ਯਤਨਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।