ਪਟਿਆਲਾ: 23 ਸਤੰਬਰ, 2019

ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬਾਸਕਟਬਾਲ ਚੈਂਪੀਅਨਸ਼ਿਪ (ਲੜਕੇ) ਮੋਦੀ ਕਾਲਜ ਨੇ ਜਿੱਤੀ

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਵਿਖੇ ਸੰਪਨ ਹੋਈ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬਾਕਸਟਬਾਲ ਚੈਂਪੀਅਨਸ਼ਿਪ (ਲੜਕੇ) ਜਿੱਤ ਲਈ ਹੈ। ਇਸ ਪ੍ਰਤਿਯੋਗਤਾ ਵਿੱਚ ਨੈਸ਼ਨਲ ਫ਼ਿਜ਼ੀਕਲ ਐਜੂਕੇਸ਼ਨ ਕਾਲਜ, ਚੁਪਕੀ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮ ਦੇ ਕਾਲਜ ਪਹੁੰਚਣ ਤੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਉਹਨਾਂ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਹੀ ਕਰਦਿਆਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਤੇ ਕਾਲਜ ਨੂੰ ਬੇਹੱਦ ਮਾਣ ਹੈ। ਕਾਲਜ ਵੱਲੋਂ ਆਪਣੇ ਖਿਡਾਰੀ ਵਿਦਿਆਰਥੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।

ਇਸ ਮੌਕੇ ਕਾਲਜ ਦੇ ਡੀਨ ਸਪੋਰਟਸ ਡਾ. ਗੁਰਦੀਪ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਮੋਦੀ ਕਾਲਜ ਦੀ ਟੀਮ ਦੇ ਖਿਡਾਰੀਆਂ ਵਿਨੇ ਕੁਮਾਰ, ਯਾਦਵਿੰਦਰ ਸਿੰਘ, ਦੀਪਕ, ਅਭਿਨੰਦਨ, ਲਖਵਿੰਦਰ, ਮਹਾਵੀਰ ਸਿੰਘ, ਜੋਗਿੰਦਰ ਸਿੰਘ, ਸੁਖਦੇਵ ਸਿੰਘ, ਮਨਪ੍ਰੀਤ ਸਿੰਘ, ਵਿਨੇ ਪ੍ਰਤਾਪ, ਮੰਗੁ ਰਾਮ ਅਤੇ ਸਪਿੰਦਰ ਸਿੰਘ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਟੀਮ ਦੀ ਜਿੱਤ ਯਕੀਨੀ ਬਣਾਈ। ਪ੍ਰਿੰਸੀਪਲ ਡਾ. ਖੁਸ਼ਵਿੰਦਰ ਜੀ ਨੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ, ਪ੍ਰੋ. ਹਰਨੀਤ ਸਿੰਘ ਅਤੇ ਮੈਡਮ ਮਨਦੀਪ ਕੌਰ ਦੇ ਭਰਪੂਰ ਯਤਨਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਅੱਗੇ ਤੋਂ ਵੀ ਇਸੇ ਭਾਵਨਾ ਨਾਲ ਖਿਡਾਰੀਆਂ ਦਾ ਮਾਰਗ ਦਰਸ਼ਨ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ।

 

Patiala: 23 Sept., 2019

Modi College wins Punjabi University Basketball (Boys) Inter College Championship

      Multani Mal Modi College has won the Punjabi University Inter-College Basketball (Boys) Championship. This championship was organized at Mata Gujri College, Fatehgarh Sahib under the guidelines of Punjabi University, Patiala. The team of National Physical Education College, Chupki stood second in this competition. On arriving at the college, Principal Dr. Khushvinder Kumar congratulated the team members and assured that college will keep on providing the best facilities to the college sports persons.

Dr. Gurdeep Singh, Dean, Sports of the College appreciated the winning team. He informed that College team was comprised of Vinay Kumar, Yadvinder Singh, Deepak, Abhinandan, Lakhvinder, Mahavir Singh, Joginder Singh, Sukhdev Singh, Manpreet Singh, Vinay Partap and Sapinder Singh. Principal Dr. Khushviner Kumar applauded the sincere efforts of Dr. Nishan Singh, Head, Sports Dept., Prof. Harneet Singh, and Prof. (Ms.) Mandeep Kaur.

 
#mhrd #mmmcpta #basketball #intercollege #punjabiuniversitypatiala #modicollegepatiala #multanimalmodicollegepatiala #intercollegechampionship

Winner Team with Trophy