Date: 30th Nov., 2015

MODI COLLEGE WINS PUNJABI UNIVERSITY BEST PHYSIQUE INTER COLLEGE CHAMPIONSHIP

Multani Mal Modi College has won the Punjabi University Inter-College Best Physique Championship by defeating the T.P.D. Malwa College, Rampura Phul Team. The tournament was held at Sri Guru Tegh Bahadur Khalsa College, Anandpur Sahib. Modi College has been winning this championship for the last five years. Mr. Sunil Kumar, Naresh Kumar, Ravi Kumar, Tarun Atwal Ranjit Singh, Yogit Chander, Rajeev Gill and Karan Guru comprised of the winning team. Mr. Sunil Kumar bagged the gold medal, Naresh Kumar, Tarun Atwal and Yogit Chander got Silver Medals and Ravi Kumar, Ranjit Singh and Karan Guru won Bronze Medals in their respective weight categories.

The college Principal, Dr. Khushvinder Kumar and Dr. Gurdeep Singh, Chairman, Sports Committee of the College, congratulated the winning team. The Principal also applauded the sincere efforts of the teachers-in-charge of sports activities, S. Nishan Singh and Ms. Mandeep Kaur. The Principal said that these sportspersons will be duly rewarded during the Annual Prize Distribution Function of the College.

 

ਪਟਿਆਲਾ: 30 ਨਵੰਬਰ, 2015

ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬੈਸਟ ਫਿਜ਼ੀਕ ਚੈਂਪੀਅਨਸ਼ਿਪ ਮੋਦੀ ਕਾਲਜ ਪਟਿਆਲਾ ਨੇ ਜਿੱਤੀ

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਬੈਸਟ ਫਿਜ਼ੀਕ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਚੈਂਪੀਅਨਸ਼ਿਪ ਉਪਰ ਮੋਦੀ ਕਾਲਜ ਦੇ ਖਿਡਾਰੀਆਂ ਵੱਲੋਂ ਪਿਛਲੇ ਪੰਜ ਸਾਲ ਤੋਂ ਨਿਰੰਤਰ ਆਪਣੀ ਜਿੱਤ ਬਰਕਰਾਰ ਰੱਖੀ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਦਾ ਆਯੋਜਨ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ ਵਿਖੇ ਕੀਤਾ ਗਿਆ ਸੀ। ਟੀ.ਪੀ.ਡੀ. ਮਾਲਵਾ ਕਾਲਜ, ਰਾਮਪੁਰਾ ਫੂਲ ਦੀ ਟੀਮ ਦੂਜੇ ਸਥਾਨ ਤੇ ਰਹੀ।
ਕਾਲਜ ਦੀ ਜੇਤੂ ਟੀਮ ਵਿਚ ਸੁਨੀਲ ਕੁਮਾਰ, ਨਰੇਸ਼ ਕੁਮਾਰ, ਰਵੀ ਕੁਮਾਰ, ਤਰੁਨ ਅਟਵਾਲ, ਰਣਜੀਤ ਸਿੰਘ, ਯੋਗੀਤ ਚੰਦਰ, ਰਾਜੀਵ ਗਿੱਲ ਅਤੇ ਕਰਨ ਗੁਰੂ ਖਿਡਾਰੀ ਸ਼ਾਮਲ ਸਨ। ਇਸ ਮੁਕਾਬਲੇ ਵਿਚ ਸੁਨੀਲ ਕੁਮਾਰ ਨੇ ਆਪਣੇ ਭਾਰ ਵਰਗ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਨਰੇਸ਼ ਕੁਮਾਰ, ਤਰੁਨ ਅਟਵਾਲ ਅਤੇ ਯੋਗੀਤ ਚੰਦਰ ਨੇ ਆਪਣੇ ਭਾਰ ਵਰਗ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤੇ, ਰਵੀ ਕੁਮਾਰ, ਰਣਜੀਤ ਸਿੰਘ ਅਤੇ ਕਰਨ ਗੁਰੂ ਨੇ ਆਪਣੇ ਆਪਣੇ ਭਾਰ ਵਰਗ ਵਿੱਚ ਕਾਂਸੀ ਦੇ ਮੈਡਲ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਤੇ ਕਾਲਜ ਖੇਡ ਕਮੇਟੀ ਦੇ ਚੇਅਰਮੈਨ ਡਾ. ਗੁਰਦੀਪ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਾਲਜ ਵੱਲੋਂ ਖਿਡਾਰੀਆਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਅੱਗੇ ਤੋਂ ਵੀ ਜਾਰੀ ਰਹਿਣਗੀਆਂ। ਡਾ. ਖੁਸ਼ਵਿੰਦਰ ਕੁਮਾਰ ਨੇ ਕਾਲਜ ਦੇ ਅਫ਼ਸਰ ਸ. ਨਿਸ਼ਾਨ ਸਿੰਘ ਅਤੇ ਮਿਸ ਮਨਦੀਪ ਕੌਰ ਦੀ ਸਖਤ ਮਿਹਨਤ ਤੇ ਯੋਗ ਅਗਵਾਈ ਦੀ ਸਰਾਹਨਾ ਕੀਤੀ।