Students of Modi College participated in ‘Patiala Baisakhi Run’

Patiala: April 13, 2023


Twenty-five students of Multani Mall Modi College Patiala under wings of Rangers and Rovers of Bharat Scouts and Guides unit of the college participated and performed duty as a volunteer during ‘Patiala Baisakhi Run’ organized by Janhit Samiti (Reg.) Patiala on the special occasion of Baisakhi Day under the theme “Healthy Punjab.”

College Principal Dr. Khushvinder Kumar ji congratulated the volunteers for working as responsible citizens and their keen interest in environmental and social welfare. The volunteers worked under the leadership of Rover Scouts Leader-Dr. Rupinder Singh Dhillon and Ranger Leader Dr. Veenu Jain. They both encouraged the students to contribute more in social works in the future as well.

 

ਮੋਦੀ ਕਾਲਜ ਦੇ ਵਿਦਿਆਰਥੀਆਂ ਨੇ ‘ਪਟਿਆਲਾ ਵਿਸਾਖੀ ਰਨ’ ‘ਚ ਹਿੱਸਾ ਲਿਆ

ਪਟਿਆਲਾ: 13 ਅਪ੍ਰੈਲ, 2023

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦ ਭਾਰਤ ਸਕਾਉਟਸ ਅਤੇ ਗਾਈਡਜ਼ ਦੇ ਰੇਂਜਰ ਤੇ ਰੋਵਰਜ਼ ਸਮੇਤ ਵੱਖ–ਵੱਖ ਵਿਭਾਗਾਂ ਦੇ 25 ਵਿਦਿਆਰਥੀਆਂ ਨੇ ਜਨਹਿਤ ਸਮਿਤੀ (ਰਜਿ.) ਪਟਿਆਲਾ ਵਲ਼ੋਂ ਵਿਸਾਖੀ ਦਿਹਾੜੇ ਦੇ ਵਿਸ਼ੇਸ਼ ਮੌਕੇ ਉੱਤੇ ‘ਤੰਦਰੁਸਤ ਪੰਜਾਬ’ ਦੇ ਮੰਤਵ ਤਹਿਤ ਆਯੋਜਿਤ ‘ਪਟਿਆਲਾ ਵਿਸਾਖੀ ਰਨ’ ਵਿਚ  ਹਿੱਸਾ ਲੈਂਦੇ ਹੋਏ ਵਲੰਟੀਅਰ ਵਜੋਂ ਡਿਊਟੀ ਨਿਭਾਈ।

ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਰੋਵਰ ਸਕਾਊਟਸ ਲੀਡਰ ਡਾ. ਰੁਪਿੰਦਰ ਸਿੰਘ ਢਿੱਲੋਂ ਅਤੇ ਰੇਂਜਰ ਲੀਡਰ ਡਾ. ਵੀਨੂੰ ਜੈਨ ਦੀ ਅਗਵਾਈ ਅਧੀਨ ਇਸ ਈਵੈਂਟ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੁਆਰਾ ਵਾਤਾਵਰਨ ਤੇ ਸਮਾਜਿਕ ਭਲਾਈ ਦੇ ਕਾਰਜਾਂ ਵਿਚ ਵਿਖਾਈ ਰੁਚੀ ਉੱਤੇ ਪ੍ਰਸੰਨਤਾ ਜ਼ਾਹਿਰ ਕੀਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਸਮਾਜਿਕ ਕਾਰਜਾਂ ਚ ਵੱਧ–ਚੜ ਕੇ ਯੋਗਦਾਨ ਦੇਣ ਲਈ ਪ੍ਰੇਰਿਆ। ਇਸ ਈਵੈਂਟ ਵਿਚ ਇਹਨਾਂ ਵਿਦਿਆਰਥੀਆਂ ਨੇ ਵਲੰਟੀਅਰ ਵੱਜੋਂ ਵੱਖ ਵੱਖ ਦੂਰੀ ਦੀਆਂ ਦੌੜਾਂ ਚ ਸਰਟੀਫਿਕੇਟ ਰਜਿਸਟਰੇਸ਼ਨ, ਮੁਢਲੀ ਸਹਾਇਤਾ ਐਂਬੂਲੈਂਸ ਚ ਸਹਾਇਕ, ਡਸਿਪਲਿਨ, ਰਿਫਰੈਸ਼ਮੈਂਟ ਵੰਡ, ਪੱਥ ਪ੍ਰਦਰਸ਼ਕ ਅਤੇ ਪਲਾਸਟਿਕ ਮੁਕਤ ਕਰਨ ਲਈ ਸਫ਼ਾਈ ਕਰਤਾ ਵਜੋਂ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਈ। ਜਨਹਿਤ ਸਮਿਤੀ ਦੇ ਪ੍ਰਬੰਧਕਾਂ ਵੱਲੋਂ ਮੋਦੀ ਕਾਲਜ ਦੁਆਰਾ ਵਿਦਿਆਰਥੀਆਂ ਦੀਆਂ ਸੇਵਾਵਾਂ ਮੁੱਹਈਆ ਕਰਵਾਉਣ ਲਈ ਕਾਲਜ ਪ੍ਰਿੰਸੀਪਲ ਅਤੇ ਇੰਚਾਰਜ ਅਧਿਆਪਕਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਵਲੰਟੀਅਰਾਂ ਨੂੰ ਪ੍ਰੋਤਸਾਹਨ ਪ੍ਰਮਾਣ–ਪੱਤਰ ਵੰਡੇ ਗਏ।

List of participants