World AIDS Day-2019 celebrated at Modi College

 Patiala: 05 December, 2019

 Multani Mal Modi College, Patiala today organized a special programme to mark the ‘World AIDS Day-2019’ under the theme ‘Communities make the difference’ issued by UNAIDS. This programme was organized by the ‘Red Ribbon Club’ of the College in collaboration with Youth Welfare Department, Punjab. College Principal Dr. Khushvinder Kumar while addressing students said that for achieving the target of ‘AIDS Free India by 2030’ greater mobilization of communities is required to address the barriers that stop communities delivering services including restrictions on registration and an absence of social contracting modalities. He also said that along with controlling AIDS there is also dire need to spread awareness about T.B. as both the diseases are inter-connected. Government has set a goal to stop the new T.B. infection in India by the year 2025 and this goal can be achieved only by community participation.

Dr. Rajeev Sharma, Co-ordinator, Red Ribbon Club said that awareness about AIDS is the key of success to fight against it. He advised the volunteers to become part of the awareness campaign about sign/symptoms as well as precaution and treatment options. He also talked about various misconceptions, myths and superstitions related with AIDS. Dr. Sanjeev Sharma said that social stigma attached with this disease is a critical problem, we should focus at ICT to end the discrimination with patients of AIDS.

Red Ribbon Club volunteer Abhinandan Mittal while addressing the volunteers advised them to spread awareness about connection between drug abuse and spread of AIDS use of infected needles is the most common cause of spread of HIV infection amongst the youth. So, youth must learn to ‘Say No to Drugs’.

A poster making competition was also organized on this occasion in which Tanvir Singh Sodhi stood first, Vashika got second position and Deutie Singh bagged third position.

Dr. Ashwani Sharma, Dean, Life Sciences presented the vote of thanks. Large number of students and all faculty members were present.

 


 

ਮੋਦੀ ਕਾਲਜ ਵਿੱਖੇ ਮਨਾਇਆ ਗਿਆ ਵਿਸ਼ਵ ਏਡਜ਼ ਦਿਹਾੜਾ-2019′

ਪਟਿਆਲਾ: 05 ਦਸੰਬਰ, 2019
ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਅੱਜ ਵਿਸ਼ਵ ਏਡਜ਼ ਦਿਵਸਨੂੰ ਸਮਰਪਿਤ ਇੱਕ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਯੂ.ਐਨ. ਏਡਜ਼ ਦੁਆਰਾ ਜਾਰੀ ਕੀਤੇ ਥੀਮ ਕਮਿਊਨਿਟੀਜ਼ ਮੇਕ ਦੀ ਡਿਫ਼ਰੈਂਸਅਧੀਨ ਵਿਦਿਆਰਥੀਆਂ ਨੂੰ ਏਡਜ਼ ਅਤੇ ਟੀ.ਬੀ. ਦੀ ਬਿਮਾਰੀ ਬਾਰੇ ਸੁਚੇਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਕਾਲਜ ਦੇ ਰੈੱਡ ਰਿਬਨ ਕਲੱਬਵੱਲੋਂ ਯੁਵਕ ਭਲਾਈ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਏਡਜ਼ ਮੁਕਤ ਭਾਰਤ-2030′ ਦਾ ਮਿੱਥਿਆ ਟੀਚਾ ਪ੍ਰਾਪਤ ਕਰਨ ਲਈ ਵੱਖੋ-ਵੱਖਰੇ ਵਰਗਾਂ ਅਤੇ ਭਾਈਚਾਰਿਆਂ ਵਿੱਚ ਸਮੂਹਿਕ ਚੇਤਨਾ ਵਿਕਸਿਤ ਕਰਨ ਦੀ ਜ਼ਰੂਰਤ ਹੈ ਤਾਂ ਕਿ ਏਡਜ਼ ਪੀੜਿਤਾਂ ਨੂੰ ਇਲਾਜ਼ ਅਤੇ ਰੋਕਥਾਮ ਵਿੱਚ ਆਉਂਦੀਆਂ ਰੁਕਾਵਟਾਂ ਅਤੇ ਸਮਾਜਿਕ ਵਿਤਕਰਿਆਂ ਨੂੰ ਸੰਬੋਧਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਏਡਜ਼ ਰੋਕਥਾਮ ਦੇ ਨਾਲ-ਨਾਲ ਟੀ.ਬੀ. ਰੋਕਥਾਮ ਲਈ ਵੀ ਜਾਗਰੂਕਤਾ ਫੈਲਾਉਣ ਦੀ ਲੋੜ ਹੈ ਕਿਉਂਕਿ ਹਰ ਏਡਜ਼ ਰੋਗੀ ਟੀ.ਬੀ. ਗ੍ਰਸਤ ਹੁੰਦਾ ਹੈ। 2025 ਤੱਕ ਟੀ.ਬੀ. ਤੇ ਠੱਲ ਪਾਉਣ ਦਾ ਟੀਚਾ ਮਿਥਿਆ ਗਿਆ ਹੈ, ਇਹ ਟੀਚਾ ਤਾਂ ਹੀ ਪੂਰਾ ਕੀਤਾ ਜਾ ਸਕਦਾ ਹੈ ਜੇਕਰ ਹਰ ਨਾਗਰਿਕ ਇਸ ਬਿਮਾਰੀ ਪ੍ਰਤੀ ਜਾਗਰੂਕ ਹੋ ਸਕੇ।
ਕਾਲਜ ਦੇ ਰੈੱਡ ਰਿਬਨ ਕਲੱਬਦੇ ਕੋਆਰਡੀਨੇਟਰ ਡਾ. ਰਾਜੀਵ ਸ਼ਰਮਾ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਏਡਜ਼ ਬੀਮਾਰੀ ਬਾਰੇ ਸਹੀ ਜਾਣਕਾਰੀ ਹੀ ਇਸ ਦੀ ਰੋਕਥਾਮ ਲਈ ਸਭ ਤੋਂ ਵੱਡਾ ਹਥਿਆਰ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਬੀਮਾਰੀ ਦੇ ਲੱਛਣਾਂ, ਇਲਾਜ਼-ਪੱਧਤੀਆਂ ਅਤੇ ਰੋਕਥਾਮ ਦੇ ਤਰੀਕਿਆਂ ਸਬੰਧੀ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਸ ਬੀਮਾਰੀ ਬਾਰੇ ਪਾਈਆਂ ਜਾਂਦੀਆਂ ਗਲਤਫ਼ਹਿਮੀਆਂ, ਮਿੱਥਾਂ ਅਤੇ ਅੰਧ-ਵਿਸ਼ਵਾਸਾਂ ਬਾਰੇ ਚਰਚਾ ਕੀਤੀ।
ਡਾ. ਸੰਜੀਵ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਬੀਮਾਰੀਆਂ ਨਾਲ ਜੁੜਿਆ ਸਮਾਜਿਕ ਵਿਤਕਰਾ ਅਤੇ ਮਰੀਜ਼ਾਂ ਪ੍ਰਤੀ ਹਿਕਾਰਤ ਦੀ ਭਾਵਨਾ ਇਸ ਦੇ ਇਲਾਜ਼ ਵਿੱਚ ਵੱਡੀ ਰੁਕਾਵਟ ਹੈ। ਰੈੱਡ ਰਿੱਬਨ ਕਲੱਬ ਦੇ ਵਲੰਟੀਅਰ ਅਭਿਨੰਦਨ ਮਿੱਤਲ ਨੇ ਇਸ ਮੌਕੇ ਤੇ ਵਲੰਟੀਅਰਾਂ ਨੂੰ ਦੱਸਿਆ ਕਿ ਨਸ਼ਿਆਂ ਅਤੇ ਏਡਜ਼ ਦੀ ਬੀਮਾਰੀ ਦੇ ਫੈਲਾਵ ਵਿੱਚ ਸਿੱਧਾ ਸਬੰਧ ਹੈ। ਪੰਜਾਬ ਵਿਚ ਅਜੋਕੇ ਸਮੇਂ ਏਡਜ਼ ਫੈਲਣ ਦਾ ਮੁੱਖ ਕਾਰਨ ਨਸ਼ਿਆਂ ਲਈ ਸੂਈਆਂ ਦੀ ਵਰਤੋਂ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਇਸ ਮੌਕੇ ਤੇ ਇੱਕ ਪੋਸਟਰ-ਮੇਕਿੰਗਮੁਕਾਬਲਾ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ ਤਨਵੀਰ ਸਿੰਘ ਸੋਢੀ ਨੇ ਪਹਿਲਾ, ਵੰਸ਼ਿਕਾ ਨੇ ਦੂਜਾ ਅਤੇ ਦਿਉਤੀ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਾ. ਅਸ਼ਵਨੀ ਸ਼ਰਮਾ, ਡੀਨ, ਜੀਵ ਵਿਗਿਆਨ ਵਿਭਾਗ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ ਮੌਜੂਦ ਸਨ।

#mhrd #hrdministry #ugc #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #worldaidsday #aidsawareness #tbawareness #1stDecember #redribbonclub