Patiala : 31st Oct., 2017
National Unity Day celebrated at M. M. Modi College, Patiala
National Service Scheme (NSS) department of Multani Mal Modi College, Patiala celebrated 142th Birth Anniversary of Sardar Vallabh Bhai Patel as Rashtriya Ekta Diwas (National Unity Day).
College Principal Dr. Khushvinder Kumar in his inaugural address said that Patel was the most effective leader both in speech and action and was quiet tough in his approach. So, he was nicknamed as an ‘Iron Man of India’. Though he was interpreted as ruler with Iron cane in his hand but was very simple at heart. He asked the volunteers to take inspiration from Patel’s personality.
Prof. Ved Parkash, Head, Department of Political Science and Dean Students’ Welfare said that Patel’s efforts in the capacity of Deputy Prime Minister and the first ever Home Minister have contributed in the consolidation of provinces. His bold courage and timely action brought 565 princely states into India Union.
Dr. Rajeev Sharma, Programme Officer of NSS gave oath and pledge to the entire gathering. A run for unity was flagged off from the college to office of Assistant Director, Youth Services, Patiala. Prof. Harmohan Sharma, NSS Programme Officer presented the vote of thanks. Prof. Jagdeep Kaur, NSS Programme Officer, conducted the stage.
ਪਟਿਆਲਾ: 31 ਅਕਤੂਬਰ, 2017
ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਮਨਾਇਆ ਗਿਆ ਰਾਸ਼ਟਰੀ ਏਕਤਾ ਦਿਵਸ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਵੱਲਭ ਭਾਈ ਪਟੇਲ ਦੀ 142ਵੀਂ ਜਨਮ ਸ਼ਤਾਬਦੀ ਰਾਸ਼ਟਰੀ ਏਕਤਾ ਦਿਵਸ ਦੇ ਤੌਰ ਤੇ ਕਾਲਜ ਦੇ ਐਨ.ਐਨ.ਐਸ. ਵਿਭਾਗ ਵੱਲੋਂ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਲੋਹ ਪੁਰਸ਼ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰਿੰਸੀਪਲ ਸਾਹਿਬ ਨੇ ਵਲੰਟੀਅਰਾਂ ਨੂੰ ਵੱਲਭ ਭਾਈ ਪਟੇਲ ਦੀ ਸ਼ਖ਼ਸ਼ੀਅਤ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਆ। ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ ਨੇ ਅਜ਼ਾਦੀ ਤੋਂ ਫੌਰਨ ਬਾਅਦ 562 ਦੇ ਕਰੀਬ ਰਿਆਸਤਾਂ ਨੂੰ ਏਕੀਕਰਨ ਵਿੱਚ ਲੋਹ ਪੁਰਸ਼ ਵੱਲੋਂ ਨਿਭਾਈ ਭੂਮਿਕਾ, ਹੈਦਰਾਬਾਦ ਦੇ ਨਿਜ਼ਾਮ ਵਿਰੁੱਧ ਸਿਦਕ ਦਿਲੀ ਨਾਲ ਚਲਾਏ ਪੰਜ ਦਿਨਾਂ ਸੈਨਿਕ ਓਪਰੇਸ਼ਨ ਅਤੇ ਉਸ ਸਮੇਂ ਦੇ ਹਾਲਾਤਾਂ ਤੇ ਚਾਨਣਾ ਪਾਇਆ।
ਡਾ. ਰਾਜੀਵ ਸ਼ਰਮਾ, ਪ੍ਰੋਗਰਾਮ ਅਫ਼ਸਰ, ਐਨ.ਐਸ.ਐਸ. ਨੇ ਵਲੰਟੀਅਰਾਂ ਨੂੰ ਰਾਸ਼ਟਰੀ ਏਕਤਾ ਦੀ ਸੁੰਹ ਚੁਕਾਈ ਅਤੇ ਵਲੰਟੀਅਰਾਂ ਨੂੰ ਰਾਸ਼ਟਰੀ ਏਕਤਾ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਸਾਨੂੰ ਭਾਰਤ ਦੀ ਏਕਤਾ ਅਖੰਡਤਾ ਦੀ ਮੂਲ ਭਾਵਨਾ ਨੂੰ ਸਮਝਣਾ ਚਾਹੀਦਾ ਹੈ। ਪ੍ਰੋ. ਹਰਮੋਹਨ ਸ਼ਰਮਾ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਪ੍ਰੋ. ਜਗਦੀਪ ਕੌਰ, ਜੋਗਰਫ਼ੀ ਵਿਭਾਗ ਦਾ ਪੁਰਨ ਸਹਿਯੋਗ ਰਿਹਾ।
ਬਾਅਦ ਵਿੱਚ ਵਲੰਟੀਅਰਾਂ ਲਈ ਰਨ ਫ਼ਾਰ ਯੂਨਿਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਲੰਟੀਅਰਾਂ ਨੇ ਬੜੇ ਹੀ ਉਤਸ਼ਾਹ ਨਾਲ ਕਾਲਜ ਤੋਂ ਸਹਾਇਕ ਡਾਇਰੈਕਟਰ, ਯੂਥ ਸਰਵਿਸਿਜ਼ ਪੰਜਾਬ ਦੇ ਦਫ਼ਤਰ ਤੱਕ, ਇਸ ਸਮਾਰੋਹ ਅਤੇ ਦੌੜ ਵਿੱਚ ਭਾਗ ਲਿਆ। ਇਸ ਦੌੜ ਲਈ ਵਲੰਟੀਅਰਾਂ ਨੂੰ ਪ੍ਰਿੰਸੀਪਲ ਸਾਹਿਬ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।