Patiala: September 21, 2021
Blood Donation Camp organized at Multani Mal Modi College

     A Blood Donation Camp was organised at local M. M. Modi College, Patiala to spread the message of ‘Khoondaan-Mahadaan’. The camp was organsied by the NSS Units in collaboration with Red Ribbon Club under the able guidance of Principal Dr. Khushvinder Kumar and was supervised by a medical team from Govt. Rajindra Hospital, Patiala. Sh. Arun Kumar, Asst. Director, Youth Services Patiala was also present in this camp. The camp was inaugurated by college Principal Dr. Khushvinder Kumar. Addressing the blood donors, he said that these blood units are going to act as lifeline for many needy patients. He appreciated the efforts of students and college staff for making this camp a success. A team of doctors led by Dr. Riya and Public Relation Officer Sh. Sukhvinder Singh made arrangements for collecting donated blood. 80 units of blood were donated by the volunteers. College staff member Sh. Ajay Kumar Gupta also donated the blood and motivated the students.

Nodal Officer of Red Ribbon Club Dr. Rajeev Sharma and Dr. Harmohan Sharma and Prof. (Mrs.) Jagdeep Kaur NSS Programme Officers put special efforts in making this venture a grand success. They motivated the students and said that donating blood is the noblest act of service to the humanity. The NSS Volunteers Mohit Gupta, Rimpy Jain, Kanchan, Akaksha, Pooja, Jasmine, Abhinandan Mittal worked hard to make this camp a success. During these camps NSS Programme Officer Dr. Rajeev Sharma has donated blood 42 times, and Dr. Sumeet Kumar has donated blood 25 times.

ਪਟਿਆਲਾ: 21 ਸਤੰਬਰ, 2021

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਖੂਨਦਾਨ ਕੈਂਪ ਦਾ ਆਯੋਜਨ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਖੇ ‘ਖੂਨਦਾਨ-ਮਹਾਂਦਾਨ’ ਦੇ ਸੰਕਲਪ ਨੂੰ ਸਮਰਪਿਤ ਕਾਲਜ ਦੇ ਐਨ.ਐਸ.ਐਸ. ਵਿਭਾਗ ਵੱਲੋਂ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਸੁਚੱਜੀ ਅਗਵਾਈ ਹੇਠ ਅਤੇ ਸਰਕਾਰੀ ਰਜਿੰਦਰਾ ਹਸਪਤਾਲ, ਪਟਿਆਲਾ ਤੋਂ ਪਹੁੰਚੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਸ਼੍ਰੀ ਅਰੁਨ ਕੁਮਾਰ, ਐਸਿਸਟਂੈਟ ਡਾਇਰੈਕਟਰ, ਯੂਥ ਸਰਵਿਸਿਸ ਪਟਿਆਲਾ ਨੇ ਵੀ ਸ਼ਿਰਕਤ ਕੀਤੀ। ਕੈਂਪ ਦਾ ਰਸਮੀ ਉਦਘਾਟਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਕਿਹਾ ਕਿ ਅਜਿਹੇ ਖੂਨਦਾਨ ਕੈਂਪਾਂ ਦਾ ਉਦੇਸ਼ ਜਿੱਥੇ ਸਥਾਨਕ ਬਲੱਡ ਬੈਂਕਾਂ ਵਿੱਚ ਬਲੱਡ ਸਪਲਾਈ ਨੂੰ ਪੂਰਾ ਕਰਨ ਦਾ ਯਤਨ ਕਰਨਾ ਹੈ, ਉਥੇ ਵਿਦਿਆਰਥੀਆਂ ਨੂੰ ਖੂਨਦਾਨ ਵਰਗੇ ਮਹਾਂ-ਦਾਨ ਦੀ ਸਾਰਥਕਤਾ ਤੋਂ ਜਾਣੂ ਕਰਵਾਉਣਾ ਵੀ ਹੈ। ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਤੋਂ ਡਾ. ਰਿਯਾ ਦੀ ਅਗੁਵਾਈ ਹੇਠ ਪਹੁੰਚੀ ਮੈਡੀਕਲ ਟੀਮ ਦੇ ਮੈਂਬਰਾਂ ਪਬਲਿਕ ਰਿਲੇਸ਼ਨ ਅਫ਼ਸਰ ਸ੍ਰੀ ਸੁਖਵਿੰਦਰ ਸਿੰਘ ਅਤੇ ਜਸਪ੍ਰੀਤ ਕੌਰ ਨੇ ਇਸ ਮੌਕੇ ਖੂਨਦਾਨੀਆਂ ਲਈ ਕੀਤੇ ਗਏ ਸਮੁੱਚੇ ਪ੍ਰਬੰਧ ਦੀ ਦੇਖ-ਰੇਖ ਕੀਤੀ। ਇਸ ਕੈਂਪ ਵਿੱਚ 80 ਵਲੰਟੀਅਰਜ਼ ਨੇ ਖੂਨਦਾਨ ਕਰਕੇ ਕਾਲਜ ਦੀ ਵੱਡਮੁੱਲੀ ਦਾਨੀ ਪ੍ਰੰਪਰਾ ਨੂੰ ਕਾਇਮ ਰੱਖਿਆ। ਸਟਾਫ਼ ਮੈਂਬਰਾਂ ਵਿੱਚੋਂ ਵੀ ਸ਼੍ਰੀ ਅਜੇ ਕੁਮਾਰ ਗੁਪਤਾ ਨੇ ਖੂਨਦਾਨ ਕਰਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਇਸ ਕੈਂਪ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰ ਅਤੇ ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਡਾ. ਰਾਜੀਵ ਸ਼ਰਮਾ, ਡਾ. ਹਰਮੋਹਨ ਸ਼ਰਮਾ ਅਤੇ ਪ੍ਰੋ. ਜਗਦੀਪ ਕੌਰ ਦਾ ਖਾਸ ਯੋਗਦਾਨ ਰਿਹਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਬਹੁਤ ਵਾਰੀ ਖੂਨਦਾਨ ਕਿਸੇ ਬਿਮਾਰ ਲਈ ਦੂਜਾ ਜਨਮ ਮਿਲਣ ਵਰਗਾ ਹੁੰਦਾ ਹੈ। ਉਨ੍ਹਾਂ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਉਣ ਦਾ ਭਰੋਸਾ ਦਵਾਇਆ। ਐਨ.ਐਸ.ਐਸ. ਵਲੰਟੀਅਰਾਂ ਮੋਹਿਤ ਗੁਪਤਾ, ਰਿੱਪੀ ਜੈਨ, ਕੰਚਨ, ਅਕਾਂਕਸ਼ਾ, ਪੂਜਾ, ਜੈਸਮੀਨ, ਅਭਿਨੰਦਨ ਮਿੱਤਲ ਨੇ ਖੂਨਦਾਨ ਕੀਤਾ। ਯਾਦ ਰਹੇ ਕਿ ਇਨ੍ਹਾਂ ਖੂਨਦਾਨ ਕੈਂਪਾਂ ਦੌਰਾਨ ਡਾ. ਰਾਜੀਵ ਸ਼ਰਮਾ 42 ਵਾਰ ਅਤੇ ਡਾ. ਸੁਮੀਤ ਕੁਮਾਰ 25 ਵਾਰ ਖੂਨਦਾਨ ਕਰ ਚੁੱਕੇ ਹਨ।