Patiala: Aug. 12, 2015
Blood Donation Camp held at M M Modi College
On the occasion of World Youth Day a Blood Donation Camp was oragnised by the NSS Volunteers at local M. M. Modi College. The camp was inaugurated by Dr. Khushvinder Kumar, the Principal of the College. He spoke about the significance of blood donation in saving precious human lives. He appealed to the students to come forward to achieve the target of cent percent voluntary blood donation as desired by the National AIDS Control Organisation. A team of doctors led by Dr. Namrata Goyal and Sh. Sukhwinder Singh made arrangements for the collection of donated blood. 73 units of blood were donated by the volunteers and the teachers.
NSS Volunteers under the leadership of Dr. Rajeev Sharma, Prof. (Mrs.) Jagdeep Kaur and Prof. Harmohan Sharma, the Programme Officers participated enthusiastically. Nutritious refreshment was served to the donors. Blood donors were honoured by awarding medals and certificates.
 

ਪਟਿਆਲਾ: 12 ਅਗਸਤ, 2015

ਅੰਤਰਰਾਸ਼ਟਰੀ ਯੁਵਕ ਦਿਵਸ ਮੌਕੇ ਮੋਦੀ ਕਾਲਜ ਵਿਚ ਖੂਨ ਦਾਨ ਕੈਂਪ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੱਜ ਅੰਤਰੱਰਾਸ਼ਟਰੀ ਯੁਵਕ ਦਿਵਸ ਮੌਕੇ ਕਾਲਜ ਦੇ ਐਨ.ਐਸ.ਐਸ. ਵਿਭਾਗ ਅਤੇ ਰੈਂਡ ਰਿੱਬਨ ਕਲੱਬ ਦੇ ਸਹਿਯੋਗ ਨਾਲ ਇਕ ਖੂਨ ਦਾਨ ਕੈਂਪ ਆਯੋਜਿਤ ਕੀਤਾ ਗਿਆ।
ਖੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਖੂਨਦਾਨ ਸਰਵੋਤਮ ਦਾਨ ਹੈ। ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਰੈਗੂਲਰ ਬਲੱਡ ਡੋਨਰ ਬਣ ਕੇ ਰਾਸ਼ਟਰੀ ਏਡਜ਼ ਕੰਟਰੋਲ ਸੰਸਥਾ ਦੁਆਰਾ ਮਿੱਥੇ ਗਏ ਸੌ ਪ੍ਰਤੀਸ਼ਤ ਸਵੈੱਇੱਛੁਕ ਖੂਨ ਦਾਨ ਦੇ ਟੀਚੇ ਨੂੰ ਸਾਕਾਰ ਬਣਾਉਣ ਲਈ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਤੇ ਰੈਡ ਰਿਬਨ ਕਲੱਬ ਦੇ ਕੋਆਰਡੀਨੇਟਰ ਡਾ. ਰਾਜੀਵ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਵੈੱਇੱਛੁਕ ਖੂਨ ਦਾਨ ਲਈ ਪ੍ਰੇਰਦਿਆਂ ਖੂਨ ਦਾਨ ਨਾਲ ਸਬੰਧਤ ਜਾਣਕਾਰੀ ਦਿੱਤੀ। ਨੌਜਵਾਨਾਂ ਨੂੰ ਆਪਣੇ ਫ਼ਰਜ਼ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਕਿਹਾ।
ਐਨ.ਐਸ.ਐਸ. ਪ੍ਰੋਗਰਾਮ ਅਫ਼ਸਰਾਂ ਡਾ. ਰਾਜੀਵ ਸ਼ਰਮਾ, ਪ੍ਰੋ. ਜਗਦੀਪ ਕੌਰ ਅਤੇ ਪ੍ਰੋ. ਹਰਮੋਹਨ ਸ਼ਰਮਾ ਦੀ ਅਗੁਵਾਈ ਹੇਠ ਲਗਾਏ ਇਸ ਕੈਂਪ *ਚ 73 ਵਲੰਟੀਅਰਾਂ ਨੇ ਖ਼ੂਨੱਦਾਨ ਕੀਤਾ। ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਤੋਂ ਆਈ ਡਾਕਟਰਾਂ ਦੀ ਟੀਮ ਨੇ ਡਾ. ਨਮਰਤਾ ਗੋਇਲ ਅਤੇ ਸੁਖਵਿੰਦਰ ਸਿੰਘ ਦੀ ਅਗਵਾਈ *ਚ ਆਪਣੀ ਡਿਊਟੀ ਬਾਖੂਬੀ ਨਿਭਾਈ। ਖੂਨਦਾਨੀਆਂ ਲਈ ਕਾਲਜ ਵਲੋਂ ਬਹੁਤ ਹੀ ਪੌਸ਼ਟਿਕ ਰਿਫ਼ਰੈਸ਼ਮੈਂਟ ਦਾ ਉਂਚਿਤ ਪ੍ਰਬੰਧ ਕੀਤਾ ਗਿਆ ਸੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਖੂਨਦਾਨੀਆਂ ਨੂੰ ਮੈਡਲ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਤ ਕੀਤਾ।