Patiala: 5th March, 2020
 
Block Level Youth Parliament organized at Modi College
 
Multani Mal Modi College, Patiala today organized an event ‘Sansad – The Youth Parliament 2020’ under guidelines of Ministry of Youth affairs and Sports, Government of India in Co-ordination with District Administration, Patiala and Nehru Yuva Kendra. This event was oranised to initiate the dialogue with the youth about our model of democratic government from panchyat to parliament. The programme was focused at the mock parliamentary process of discussing and debating programmes, policies and parliamentary law with due process. College Principal Dr. Khushvinder Kumar inaugurated the event and said that youth are the driving force of any political system and for nation-building understanding of fundamentals of Indian democracy is must. For these events, students discussed environmental issues, use of plastic, Swastha Bharat Nirmaan, Awareness about Physical and Mental Health, Drug Abuses, Cultural and Civilization, ‘Beti Bachao – Beti Padhao’ and role of youth in administrative and developmental activities.
During this event, students from different blocks participated and demonstrated their original ideas about law-making process and the role of governmental versus opposition parties. Addressing the students Dr. Rajeev Sharma, Programme Officer, NSS and Senior Buddy congratulated the students for the success of the event and said that such events are crucial to make youth think about the problems our nation facing in present era. He also presented vote of thanks. The stage was conducted by Ms. Dutie Singh. Mrs. Amarjeet Kaur, Nehru Yuva Kendra, Patiala and Dr. Sanjeev Sharma also congratulated the students for holding this event. A large number of students and faculty members were present on this occasion.
 
 
 
ਪਟਿਆਲਾ: 05 ਮਾਰਚ, 2020
 
ਮੋਦੀ ਕਾਲਜ ਵਿਖੇ ਬਲਾਕ ਪੱਧਰੀ ਯੂਥ ਸੰਸਦ ਦਾ ਆਯੋਜਨ
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ਅੱਜ ਭਾਰਤ ਸਰਕਾਰ ਦੇ ਯੁਵਕ ਸੇਵਾਵਾਂ ਅਤੇ ਖੇਡ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਨਹਿਰੂ ਯੁਵਾ ਕੇਂਦਰ, ਪਟਿਆਲਾ ਦੇ ਸਹਿਯੋਗ ਨਾਲ ਯੂਥ ਸੰਸਦ ਦਾ ਆਯੋਜਨ ਕੀਤਾ ਗਿਆ। ਇਸ ਯੂਥ ਸੰਸਦ ਨੂੰ ਆਯੋਜਿਤ ਕਰਨ ਦਾ ਉਦੇਸ਼ ਨੌਜਵਾਨਾਂ ਨੂੰ ਪੰਚਾਇਤ ਤੋਂ ਭਾਰਤੀ ਸੰਸਦ ਤੱਕ ਭਾਰਤ ਦੀ ਲੋਕਤੰਤਰੀ ਪ੍ਰਕ੍ਰਿਆ ਬਾਰੇ ਜਾਗਰੂਕ ਕਰਵਾਉਣਾ ਸੀ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸਰਕਾਰ ਦੁਆਰਾ ਲਾਗੂ ਕੀਤੀਆਂ ਜਾਂਦੀਆਂ ਨੀਤੀਆਂ, ਪ੍ਰੋਗਰਾਮਾਂ ਅਤੇ ਯੋਜਨਾਵਾਂ ਦੇ ਬਨਣ ਦੀ ਪ੍ਰਕ੍ਰਿਆ ਅਤੇ ਵਿਚਾਰ-ਵਟਾਂਦਰੇ ਦੀ ਪ੍ਰਥਾ ਨੂੰ ਨੇੜਿਓਂ ਦੇਖਣ-ਸਮਝਣ ਦਾ ਮੌਕਾ ਦਿੱਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਕਿਸੇ ਵੀ ਮੁਲਕ ਦੀ ਸਿਆਸੀ ਪ੍ਰਕ੍ਰਿਆ ਦਾ ਕੇਂਦਰੀ ਧੁਰਾ ਹੁੰਦੇ ਹਨ ਅਤੇ ਮੁਲਕ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਭਾਰਤੀ ਪ੍ਰਬੰਧਕੀ ਪ੍ਰਣਾਲੀ ਦੇ ਮੂਲ ਸਿਧਾਂਤਾਂ ਅਤੇ ਕਾਰਜ ਪ੍ਰਣਾਲੀ ਨੂੰ ਸਮਝਣਾ ਬੇਹੱਦ ਮਹੱਤਵਪੂਰਨ ਹੈ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਵਾਤਾਵਰਨ ਦੇ ਵਿਗਾੜਾਂ, ਪਲਾਸਟਿਕ ਦੀ ਵਰਤੋਂ, ਸਵੱਸਥ ਭਾਰਤ ਨਿਰਮਾਣ, ਸਰੀਰਿਕ ਤੇ ਮਾਨਸਿਕ ਸਿਹਤ, ਨਸ਼ਿਆਂ ਦੀ ਵਰਤੋਂ, ਸੱਭਿਆਚਾਰਕ ਤੇ ਸੱਭਿਅਤਾ ਦੇ ਸਵਾਲ, ਬੇਟੀ ਬਚਾਓ – ਬੇਟੀ ਪੜ੍ਹਾਉ ਅਤੇ ਪ੍ਰਬੰਧਕੀ ਤੇ ਵਿਕਾਸ ਗਤੀਵਿਧੀਆਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਵਰਗੇ ਵਿਸ਼ਿਆਂ ਤੇ ਚਰਚਾ ਕੀਤੀ।
ਇਸ ਪ੍ਰੋਗਰਾਮ ਦੀ ਉਪਲਬਧੀ ਇਹ ਰਹੀ ਕਿ ਵੱਖ-ਵੱਖ ਬਲਾਕਾਂ ਤੋਂ ਆਏ ਵਿਦਿਆਰਥੀਆਂ ਨੂੰ ਭਾਰਤੀ ਸੰਸਦ ਵਿੱਚ ਕਾਨੂੰਨ ਬਣਾਉਣ ਬਾਰੇ ਅਤੇ ਉਹਨ੍ਹਾਂ ਉੱਪਰ ਕੀਤੀਆਂ ਜਾਂਦੀਆਂ ਸਿਆਸੀ ਬਹਿਸਾਂ ਬਾਰੇ ਸਿੱਖਣ ਦਾ ਮੌਕਾ ਮਿਲਿਆ। ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਡਾ. ਰਾਜੀਵ ਸ਼ਰਮਾ, ਪ੍ਰੋਗਰਾਮ ਅਫ਼ਸਰ, ਐਨ.ਐਸ.ਐਸ. ਅਤੇ ਸੀਨੀਅਰ ਬੱਡੀ ਨੇ ਵਿਦਿਆਰਥੀਆਂ ਨੂੰ ‘ਸੰਸਦ’ ਸਫ਼ਲਤਾ-ਪੂਰਵਕ ਚਲਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ‘ਸੰਸਦ’ ਰਾਹੀਂ ਰਾਸ਼ਟਰ ਦੇ ਸਨਮੁੱਖ ਖੜ੍ਹੀਆਂ ਮੁੱਖ ਚੁਣੌਤੀਆਂ ਨੂੰ ਸਰਕਾਰ ਅਤੇ ਵਿਰੋਧੀ ਧਿਰ ਵਜੋਂ ਚੰਗੇ ਤਰੀਕੇ ਨਾਲ ਵਿਚਾਰਿਆ ਗਿਆ ਹੈ। ਉਹਨਾਂ ਨੇ ਧੰਨਵਾਦ ਦਾ ਮਤਾ ਵੀ ਪੇਸ਼ ਕੀਤਾ। ਇਸ ਮੌਕੇ ਤੇ ਸਟੇਜ ਪ੍ਰਬੰਧਨ ਦੀ ਜ਼ਿੰਮੇਵਾਰੀ ਮਿਸ ਦਿਉਤੀ ਸਿੰਘ ਨੇ ਨਿਭਾਈ। ਸ੍ਰੀਮਤੀ ਅਮਰਜੀਤ ਕੌਰ, ਨਹਿਰੂ ਯੁਵਾ ਕੇਂਦਰ, ਪਟਿਆਲਾ ਅਤੇ ਸੀਨੀਅਰ ਬਡੀ ਡਾ. ਸੰਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਪ੍ਰੋਗਰਾਮ ਦੀ ਸਫ਼ਲਤਾ ਲਈ ਵਧਾਈ ਦਿੱਤੀ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਅਧਿਆਪਕ ਤੇ ਵਿਦਿਆਰਥੀ ਸ਼ਾਮਿਲ ਸਨ।
 
 
#mhrd #hrdministry #ugc #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #youthparliament #nehruyuvakendra #districtadministration #youthsansad