Patiala: 23th Feb., 2018
Anti Begging Awareness Campaign Reaches Modi College
 
An anti-begging awareness campaign under the banner of ‘Har Haath Kalam’ about menace of child begging reached at premises of Multani Mal Modi College, Patiala. This campaign is focused at creating awareness among public against problem of child begging. The volunteers told that they are covering the whole city under their theme “200 km in 7 days” to spread the message. Students of NSS: Active Citizens and NCC Wing are also actively participating in this campaign. Principal Dr. Khushvinder Kumar welcomed the volunteers and students in the college and appreciated their unique effort. He said that college is always ready to support such socially relevant campaigns these children should be in schools instead of begging at roads of the city. Till date, the organization ‘Har Haath Kalam’, has adopted 80 children under this campaign. Lalita, Dushyant, Aman, Karan, Ishpinder, Rahul Singla, Gurfateh Singh and Sagar Khanna are among the students from Thapar College and Modi College who are leading the campaign. College NCC Officer Captain Ved Parkash Sharma congratulated the students for the initiative. NSS Officers Dr. Rajeev Sharma, Prof. (Mrs.) Jagdeep Kaur, Prof. Harmohan Sharma, Dr. Neeraj Goyal, Dr. Sumeet Kumar, Dr. Varun Jain, Sh. Ajay Gupta and a large number of students participated in this event.
 
ਪਟਿਆਲਾ: 23 ਫਰਵਰੀ, 2018
ਬਾਲ ਭਿਖਾਰੀਆਂ ਦੀ ਕੁਰੀਤੀ ਖਿਲਾਫ਼ ਮੁਹਿੰਮ ਪਹੁੰਚੀ ਮੋਦੀ ਕਾਲਜ
ਸ਼ਹਿਰ ਨੂੰ ਬਾਲ ਭਿਖਾਰੀ ਮੁਕਤ ਬਣਾਉਣ ਲਈ ਅਤੇ “ਹਰ ਹੱਥ ਕਲਮ” ਦਾ ਸੁਨੇਹਾ ਦਿੰਦਿਆਂ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਸੁ਼ਰੂ ਕੀਤੀ ਮੁਹਿੰਮ ਦਾ ਅੱਜ ਮੋਦੀ ਕਾਲਜ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੁਹਿੰਮ ਦਾ ਮੰਤਵ ਆਮ ਜਨਤਾ ਨੂੰ ਬਾਲ ਭਿਖਾਰੀਆਂ ਨੂੰ ਭੀਖ ਦੇਣ ਤੋਂ ਵਰਜਨਾ ਅਤੇ ਉਨ੍ਹਾਂ ਨੂੰ ਪੜ੍ਹਾਈ ਵੱਲ ਮੁੜਨ ਲਈ ਪ੍ਰੇਰਿਤ ਕਰਨਾ ਹੈ। ਇਸ ਮੁਹਿੰਮ ਨਾਲ ਜੁੜੇ ਵਿਦਿਆਰਥੀਆਂ ਅਨੁਸਾਰ ਉਨ੍ਹਾਂ ਨੇ ਇੱਕ ਹਫ਼ਤੇ ਵਿੱਚ 200 ਕਿਲੋਮੀਟਰ ਪੈਦਲ ਯਾਤਰਾ ਕਰਨ ਦਾ ਟੀਂਚਾ ਮਿੱਥਿਆ, ਜਿਸ ਦਾ ਅੱਜ ਪੰਜਵਾਂ ਦਿਨ ਸੀ। ਮੋਦੀ ਕਾਲਜ ਦੇ ਐਨ.ਸੀ.ਸੀ. ਅਤੇ ਐਨ.ਐਸ.ਐਸ.: ਸੁਚੇਤ ਨਾਗਰਿਕ ਦੇ ਵਿੰਗਾਂ ਦੇ ਵਿਦਿਆਰਥੀ ਵੀ ਜੁੜੇ ਹੋਏ ਹਨ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਇਸ ਮੁਹਿੰਮ ਬਾਰੇ ਬੋਲਦਿਆਂ ਕਿਹਾ ਕਿ ਇਹ ਆਪਣੀ ਕਿਸਮ ਦਾ ਇੱਕ ਵਿਲੱਖਣ ਸਮਾਜਿਕ ਉਪਰਾਲਾ ਹੈ ਅਤੇ ਬਾਲ ਭਿਖਾਰੀਆਂ ਦਾ ਸਿੱਖਿਆ ਤੇ ਪਹਿਲਾ ਹੱਕ ਬਣਦਾ ਹੈ। ਉਨ੍ਹਾਂ ਨੇ ਕਾਲਜ ਪਹੁੰਚੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਮਾਜ ਸੇਵਾ ਦੇ ਅਜਿਹੇ ਕੰਮਾਂ ਲਈ ਕਾਲਜ ਹਮੇਸ਼ਾ ਵਿਦਿਆਰਥੀਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਦਾ ਰਹੇਗਾ। ਇੱਥੇ ਦੱਸਣ ਯੋਗ ਹੈ ਕਿ ਇਸ ਸੰਸਥਾ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਂਕਾ ਵਿੱਚ ਖੜ੍ਹੇ ਬੱਚਿਆਂ ਨੂੰ ਪੜਾਉਣ ਦਾ ਉਪਰਾਲਾ ਕੀਤਾ ਗਿਆ ਹੈ। ਹੁਣ ਤੱਕ 80 ਬਾਲ ਭਿਖਾਰੀਆਂ ਨੂੰ ਇਸ ਸੰਸਥਾ ਵੱਲੋਂ ਅਪਣਾਇਆ ਜਾ ਚੁੱਕਾ ਹੈ। ਇਸ ਮੁਹਿੰਮ ਨੂੰ ਕਾਮਯਾਬ ਕਰਨ ਵਿੱਚ ਥਾਪਰ ਕਾਲਜ ਅਤੇ ਮੋਦੀ ਕਾਲਜ ਦੇ ਵਿਦਿਆਰਥੀਆਂ ਲਲਿਤਾ, ਦੁਸ਼ਅੰਤ, ਅਮਨ, ਕਰਨ, ਇਸ਼ਪਿੰਦਰ, ਰਾਹੁਲ ਸਿੰਗਲਾ, ਗੁਰਫਤਿਹ ਸਿੰਘ ਅਤੇ ਸਾਗਰ ਖੰਨਾ ਨੇ ਮੋਹਰੀ ਭੂਮਿਕਾ ਨਿਭਾਈ। ਕਾਲਜ ਦੇ ਐਨ.ਸੀ.ਸੀ. ਅਫ਼ਸਰ ਕੈਪਟਨ ਵੇਦ ਪ੍ਰਕਾਸ਼ ਸ਼ਰਮਾ ਨੇ ਬੱਚਿਆਂ ਦੇ ਇਸ ਵਧੀਆ ਉਪਰਾਲੇ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਕਾਲਜ ਦੇ ਐਨ.ਐਸ.ਐਸ. ਅਫ਼ਸਰ ਡਾ. ਰਾਜੀਵ ਸ਼ਰਮਾ, ਪ੍ਰੋ. ਮਿਸਿਜ਼ ਜਗਦੀਪ ਕੌਰ ਅਤੇ ਪ੍ਰੋ. ਹਰਮੋਹਨ ਸ਼ਰਮਾ, ਡਾ. ਨੀਰਜ ਗੋਇਲ, ਡਾ. ਸੁਮੀਤ ਕੁਮਾਰ, ਡਾ. ਵਰੁਣ ਜੈਨ ਅਤੇ ਸ੍ਰੀ ਅਜੇ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਟਾਫ਼ ਅਤੇ ਵਿਦਿਆਰਥੀ ਸ਼ਾਮਲ ਸਨ।