Patiala: 21st June, 2019
 5th International Day of Yoga celebrated at Modi College

National Service Scheme (NSS) Units of Multani Mal Modi College, Patiala celebrated 5th International Day of Yoga at college. Under the able guidance of Principal Dr. Khushvinder Kumar, Sh. Vinod Sharma conducted Yoga Session based upon Common Yoga Protocol defined by Ministry of AYUSH, Government of India. 80 NSS Volunteers participated enthusiastically during International Yoga Day celebrations.

Under the supervision of Sh. Vinod Sharma, the NSS Volunteers enjoyed Yog Asanas, Prayanayam and Meditation and pledged to make it a part of their daily routine. He said that Yoga is one of the most ancient sciences of our country and we should contribute to make it popular amongst the people of the nation.

NSS Officers Dr. Rajeev Sharma and Dr. Harmohan Sharma were also present on this occasion. Dr. Rajeev Sharma thanked Principal, Sh. Vinod Sharma and volunteers and said people from all over the world are also very attracted towards Yoga and Meditation and they visit India to learn this science. When our culture has been a pioneer in Yoga and Meditation, being Indians we should adopt Yoga and assure that this ancient science reaches to masses of our nation.

NSS Officer Dr. Harmohan Sharma addressed the volunteers and said that Yoga is a very easy and free method to attain agility, health and internal peace and happiness. It is also an easy way to get rid of many diseases. We need to adopt Yoga in our day to day life.

ਪਟਿਆਲਾ: 21 ਜੂਨ, 2019

ਮੋਦੀ ਕਾਲਜ ਵਿਖੇ 5ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਕਾਲਜ ਦੇ ਰਾਸ਼ਟਰੀ ਸੇਵਾ ਯੋਜਨਾ (ਐਨ.ਐਸ.ਐਸ.) ਵਿਭਾਗ ਵੱਲੋਂ 5ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਸ੍ਰੀ ਵਿਨੋਦ ਸ਼ਰਮਾ ਜੀ ਵੱਲੋਂ ਆਯੂਸ਼ ਮੰਤਰਾਲਾ, ਭਾਰਤ ਸਰਕਾਰ ਵੱਲੋਂ ਬਣਾਏ ‘ਕਾਮਨ ਯੋਗ ਪ੍ਰੋਟੋਕੋਲ’ ਅਨੁਸਾਰ ਯੋਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਯੋਗ ਸੈਸ਼ਨ ਦੌਰਾਨ 80 ਐਨ.ਐਸ.ਐਸ. ਵਲੰਟੀਅਰਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ।
ਸ੍ਰੀ ਵਿਨੋਦ ਸ਼ਰਮਾ ਦੀ ਅਗੁਵਾਈ ਹੇਠ ਜਿੱਥੇ ਵਲੰਟੀਅਰਾਂ ਨੇ ਵੱਖ-ਵੱਖ ਯੋਗ ਆਸਨਾਂ, ਪ੍ਰਾਣਾਯਾਮ ਅਤੇ ਧਿਆਨ ਦਾ ਆਨੰਦ ਮਾਣਿਆ, ਉਥੇ ਯੋਗ ਨੂੰ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਦਾ ਮੁੱਖ ਅੰਗ ਬਣਾਉਣ ਦੀ ਸਹੁੰ ਵੀ ਚੁੱਕੀ। ਉਨ੍ਹਾਂ ਨੇ ਕਿਹਾ ਕਿ ਯੋਗ ਸਾਡੇ ਦੇਸ਼ ਦੇ ਸਭ ਤੋਂ ਪੁਰਾਤਨ ਵਿਗਿਆਨਾਂ ਵਿੱਚੋਂ ਇੱਕ ਹੈ ਅਤੇ ਸਾਨੂੰ ਯੋਗ ਨੂੰ ਪ੍ਰਚਲਿਤ ਕਰਨ ਦੇ ਜਤਨ ਕਰਨੇ ਚਾਹੀਦੇ ਹਨ।

ਇਸ ਮੌਕੇ ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ ਅਤੇ ਡਾ. ਹਰਮੋਹਨ ਸ਼ਰਮਾ ਵੀ ਮੌਜੂਦ ਸਨ। ਡਾ. ਰਾਜੀਵ ਸ਼ਰਮਾ ਨੇ ਵਿਨੋਦ ਸ਼ਰਮਾ, ਪ੍ਰਿੰਸੀਪਲ ਸਾਹਿਬ ਅਤੇ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੱਛਮੀ ਦੇਸ਼ਾਂ ਦੇ ਲੋਕ ਵੀ ਯੋਗ ਪ੍ਰਤੀ ਬਹੁਤ ਆਕਰਸ਼ਤ ਹਨ ਅਤੇ ਯੋਗ ਅਤੇ ਧਿਆਨ ਸਿੱਖਣ ਲਈ ਭਾਰਤ ਵਿੱਚ ਆਉਂਦੇ ਹਨ। ਜਦੋਂ ਸਾਡਾ ਵਿਰਸਾ ਯੋਗ ਅਤੇ ਧਿਆਨ ਕ੍ਰਿਆ ਵਿੱਚ ਮੋਢੀ ਹੈ ਤਾਂ ਸਾਨੂੰ ਭਾਰਤੀ ਹੋਣ ਦੇ ਨਾਤੇ ਯੋਗ ਸ਼ੈਲੀ ਆਪਣਾਉਣ ਅਤੇ ਯੋਗ ਨੂੰ ਜਨ-ਜਨ ਤੱਕ ਪਹੁੰਚਾਉਣ ਦੀ ਲੋੜ ਹੈ।

ਡਾ. ਹਰਮੋਹਨ ਸ਼ਰਮਾ ਨੇ ਯੋਗ ਸੈਸ਼ਨ ਦੌਰਾਨ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਹਰ ਰੋਗ ਤੋਂ ਛੁਟਕਾਰਾ ਪਾਉਣ, ਚੁਸਤੀ, ਤੰਦਰੂਸਤੀ ਅਤੇ ਅੰਦਰੂਨੀ ਖੁਸ਼ੀ ਪਾਉਣ ਦਾ ਇੱਕ ਬਹੁਤ ਹੀ ਸਰਲ ਅਤੇ ਸਸਤਾ ਉਪਾਅ ਹੈ। ਉਨ੍ਹਾਂ ਕਿਹਾ ਕਿ ਸਾਨੂੰ ਯੋਗ ਅਪਣਾਉਣ ਦੀ ਬਹੁਤ ਲੋੜ ਹੈ।



Watch Video of International Day of Yoga Celebrated at College on 21st June, 2019:
https://youtu.be/sUaLsWGKYbk