Fri. Jul 1st, 2022

  Important Links

  Patiala: June 21, 2022

  ਮੋਦੀ ਕਾਲਜ ਪਟਿਆਲਾ ਵਿਖੇ ਵਿਸ਼ਵ ਯੋਗ ਦਿਵਸ ਮਨਾਇਆ

  ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੱਜ ਵਿਸ਼ਵ ਯੋਗ ਦਿਵਸ ਮੋਕੇ ”ਇਨਸਾਨੀਅਤ ਲਈ ਯੋਗ“ ਵਿਸ਼ੇ ’ਤੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਾਰਿਆਂ ਨੂੰ ਚੰਗੀ ਸਿਹਤ ਅਤੇ ਤੰਦਰੁਸਤੀ ਦਾ ਸੁਨੇਹਾ ਦੇਣਾ ਸੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਸਭ ਤੋਂ ਪਹਿਲਾਂ ਵਿਸ਼ਵ ਯੋਗ ਦਿਵਸ ਪੂਰੀ ਦੁਨੀਆਂ ਵਿੱਚ 21 ਜੂਨ 2015 ਨੂੰ ਮਨਾਇਆ ਗਿਆ ਸੀ। ਇਹ ਭਾਰਤ ਦੀ ਪੁਰਾਣੀ ਵਿਰਾਸਤ ਹੈ ਤੇ ਯੌਗ ਵਿੱਚ ਸਾਰੀ ਮਨੁੱਖ ਜਾਤੀ ਨੂੰ ਇਕਜੁੱਟ ਕਰਨ ਦੀ ਸ਼ਕਤੀ ਦੇ ਨਾਲ-ਨਾਲ ਇਹ ਗਿਆਨ, ਕਰਮ ਅਤੇ ਸ਼ਰਧਾ ਦਾ ਆਦਰਸ਼ ਸਿਮਰਨ ਹੈ। ਯੋਗਾ ਦੇ ਅਦਿਆਤਮਕ ਲਾਭ ਵੀ ਹਨ।

  ਇਸ ਪ੍ਰੋਗਰਾਮ ਵਿਚ ਰਾਸ਼ਟਰੀ ਸੇਵਾ ਯੋਜਨਾ, ਰਾਸ਼ਟਰੀ ਕੈਡਟ ਕਾਰਪਸ, ਰੈੱਡ ਰਿਬੱਨ ਕਲੱਬ ਅਤੇ ਭਾਰਤ ਸਕਾਊਟ ਤੇ ਗਾਈਡਜ਼ ਦੇ ਵਲੰਟੀਅਰਾਂ ਨੇ ਹਿੱਸਾ ਲਿਆ। ਐਨ.ਆਈ.ਐਸ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਕੌਚ ਸੁਨੀਤਾ ਵਰਮਾ ਨੇ ਬਹੁਤ ਹੀ ਵਧੀਆ ਢੰਗ ਨਾਲ ਪ੍ਰੋਗਰਾਮ ਦੇ ਭਾਗੀਦਰਾਂ ਨੂੰ 1 ਘੰਟੇ ਦਾ ਯੌਗ ਸੈਸ਼ਨ ਕਰਵਾਇਆ।

  ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਡਾ. ਰਾਜੀਵ ਸ਼ਰਮਾਂ ਤੇ ਪ੍ਰੋਫੈਸਰ ਜਗਦੀਪ ਕੌਰ ਰਾਸ਼ਟਰੀ ਕੈਡਟ ਕੋਰਪਸ ਦੇ ਡਾ. ਰੋਹਿਤ ਸ਼ਚਦੇਵਾ ਅਤੇ ਡਾ. ਸੁਮਿਤ ਕੁਮਾਰ ਭਾਰਤ ਸਕਾਊਟਸ ਅਤੇ ਗਾਈਡਜ਼ ਦੇ ਡਾ. ਵੀਨੂੰ ਗੋਇਲ ਅਤੇ ਡਾ. ਰੁਪਿੰਦਰ ਢਿੱਲੋਂ ਅਤੇ ਖੇਡ ਅਫਸਰ ਡਾ. ਨਿਸ਼ਾਨ ਸਿੰਘ ਦੇ ਵਿਸ਼ੇਸ਼ ਯਤਨਾਂ ਸਦਕਾ ਬਹੁਤ ਹੀ ਸਫਲ ਰਿਹਾ।

   

  List of participants 

  Principals’ Conclave on NCC training held at Multani Mal Modi College

  Patiala: 11 June, 2022

  Principals’ Conclave on NCC training held at Multani Mal Modi College

       Multani Mal Modi College, Patiala organized Principals’ Conclave in collaboration with NCC Punjab Battalion 4 and under able guidance of college principle Dr. Khushvinder Kumar. In this conclave Principals of 30 colleges of Patiala, Sangrur, Barnala and Fatehgarh Sahib districts participated along with 47 associate NCC officers and care takers. This event was conducted to acquaint all stake holders, responsible for conducting NCC training, focusing them on aims, objectives and the latest training methodology available for the largest youth organization in the country. The main objective of this conclave was to achieve synergy in all future NCC activities to derive maximum benefits for the young cadets who have voluntarily opted to undergo NCC training.

  The event was presided over by Group Commander Brigadier Rajeev Sharma, NCC Group, Patiala. In his address he highlighted the importance and relevance of NCC in nation building and the role of Principals and training officers in achieving the aims and objectives of NCC. He emphasised upon the need for proactive and synergized approach for the training of the cadets. He also demonstrated the latest available technological developments and incentives offered by the government for the cadets. The participants appreciated the event and promised to motivate more and more students to join NCC and serve the nation.

  Prof. Shailendra Sidhu, Vice Principal, Ex-Captain Ved Parkash Sharma, ANO Lt. Dr. Rohit Sachdeva, CTO Dr. Sumeet Kumar and Sh. Ajay Kumar Gupta were present from the college.

  ਮੋਦੀ ਕਾਲਜ ਵਿਖੇ ਐਨ.ਸੀ.ਸੀ ਟਰੇਨਿੰਗ ਸਬੰਧੀ ਕਾਲਜ ਪ੍ਰਿੰਸੀਪਲਾਂ ਦਾ ਵਿਸ਼ੇਸ਼ ਸਮਾਗਮ

  ਪਟਿਆਲਾ:11 ਜੂਨ, 2022
  ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਅੱਜ ਐਨ.ਸੀ.ਸੀ ਪੰਜਾਬ ਬਟਾਲੀਅਨ 4 ਗਰੁੱਪ ਹੈੱਡਕੁਆਰਟਰ, ਪਟਿਆਲਾ ਦੇ ਸਹਿਯੋਗ ਨਾਲ ਐਨ.ਸੀ.ਸੀ ਵਿਭਾਗਾਂ ਦੀ ਮੌਜੂਦਗੀ ਵਾਲੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਐਨ.ਸੀ.ਸੀ ਟਰੇਨਿੰਗ ਸਬੰਧੀ ਨਵੀਨਤਮ ਤਕਨੀਕਾਂ ਤੇ ਢੰਗਾਂ ਦੇ ਵੱਖ-ਵੱਖ ਪੱਖਾਂ ਬਾਰੇ ਜਾਣੂ ਕਰਵਾਉਣ ਲਈ ਇੱਕ ਵਿਸ਼ੇਸ਼ ਸਮਾਗਮ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਰਹਿਨੁਮਾਈ ਅਧੀਨ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪਟਿਆਲਾ, ਸੰਗਰੂਰ, ਬਰਨਾਲਾ ਤੇ ਫ਼ਤਿਹਗੜ੍ਹ ਜ਼ਿਲਿਆਂ ਦੇ 30 ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਨੇ 47 ਐਸੋਸੀਏਟ ਐਨ.ਸੀ.ਸੀ ਅਫ਼ਸਰਾਂ ਤੇ ਕੇਅਰ ਟੇਕਰਾਂ ਸਮੇਤ ਸ਼ਿਰਕਤ ਕੀਤੀ। ਇਸ ਸਮਾਗਮ ਨੂੰ ਆਯੋਜਿਤ ਕਰਨ ਦਾ ਮੁੱਖ ਉਦੇਸ਼ ਐਨ.ਸੀ.ਸੀ ਕੈਡਟਾਂ ਦੀ ਟਰੇਨਿੰਗ ਲਈ ਜ਼ਿੰਮੇਵਾਰ ਸਾਰੇ ਹਿੱਸੇਦਾਰਾਂ ਨੂੰ ਐਨ.ਸੀ.ਸੀ ਦੇ ਟੀਚਿਆਂ, ਮੁੱਲਾਂ ਤੇ ਨਵੀਨਤਮ ਟਰੇਨਿੰਗ ਤਰੀਕਿਆਂ ਬਾਰੇ ਜਾਣੂ ਕਰਵਾਉਣਾ ਸੀ ਤਾਂ ਕਿ ਐਨ.ਸੀ.ਸੀ ਕੈਡਟਾਂ ਦੀ ਸਿਖਲਾਈ ਨੂੰ ਹੋਰ ਬਿਹਤਰ ਤੇ ਮੌਜੂਦਾ ਪਰਿਸਥਿਤੀਆਂ ਅਨੁਕੂਲ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਇਹ ਸਮਾਗਮ ਅਗਲੇਰੇ ਸਾਲਾਂ ਵਿੱਚ ਐਨ.ਸੀ.ਸੀ. ਟਰੇਨਿੰਗ ਨੂੰ ਆਪਣੀ ਮਰਜ਼ੀ ਨਾਲ ਸ਼ਾਮਲ ਹੋਣ ਵਾਲੇ ਨੌਜਵਾਨ ਕੈਡਟਾਂ ਲਈ ਹੋਰ ਵੱਧ ਸੁਚਾਰੂ ਤੇ ਉਤਸ਼ਾਹਜਨਕ ਬਣਾਉਣ ਤੇ ਜ਼ੋਰ ਦੇਣ ਲਈ ਆਯੋਜਿਤ ਕੀਤਾ ਗਿਆ।
  ਸਮਾਗਮ ਦੀ ਪ੍ਰਧਾਨਗੀ ਕਰਦਿਆਂ ਐਨ.ਸੀ.ਸੀ ਗਰੁੱਪ, ਪਟਿਆਲਾ ਦੇ ਕਮਾਂਡਰ ਬ੍ਰਿਗੇਡੀਅਰ ਰਾਜੀਵ ਸ਼ਰਮਾ ਨੇ ਦੱਸਿਆ ਕਿ ਐਨ.ਸੀ.ਸੀ. ਸਾਡੇ ਰਾਸ਼ਟਰ ਦੀ ਸਭ ਤੋਂ ਵੱਡੀ ਨੌਜਵਾਨ ਸੰਸਥਾ ਹੈ ਤੇ ਉਸ ਦਾ ਰਾਸ਼ਟਰ-ਨਿਰਮਾਣ ਵਿੱਚ ਅਦੁੱਤੀ ਯੋਗਦਾਨ ਹੈ। ਉਹਨਾਂ ਅਨੁਸਾਰ ਕੈਡਟਾਂ ਦੀ ਇਸ ਸਫਲਤਾ ਪਿੱਛੇ ਸਾਡੇ ਟਰੇਨਿੰਗ ਅਫ਼ਸਰਾਂ ਤੇ ਪ੍ਰਿੰਸੀਪਲਾਂ ਦੀ ਭੂਮਿਕਾ ਬਹੁਤ ਹੀ ਅਹਿਮ ਤੇ ਫ਼ੈਸਲਾਕੁਨ ਹੈ। ਉਹਨਾਂ ਨੇ ਦੱਸਿਆ ਕਿ ਭਵਿੱਖ ਵਿੱਚ ਟਰੇਨਿੰਗ ਵਿੱਚ ਕਿਰਿਆਸ਼ੀਲ ਤੇ ਸਮਕਾਲੀ ਟਰੇਨਿੰਗ ਵਿਧੀਆਂ ਅਪਣਾਉਣੀਆਂ ਜ਼ਰੂਰੀ ਹਨ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਐਨ.ਸੀ.ਸੀ ਟਰੇਨਿੰਗ ਵਿੱਚ ਨਵੀਨਤਮ ਤਕਨੀਕਾਂ ਦੀ ਵਰਤੋਂ ਅਤੇ ਸਰਕਾਰ ਵੱਲੋਂ ਕੈਡਟਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਕੀਮਾਂ ਤੇ ਵੀ ਚਾਨਣਾ ਪਾਇਆ। ਇਸ ਸਮਾਗਮ ਵਿੱਚ ਹਾਜ਼ਰ ਟਰੇਨਿੰਗ ਅਫ਼ਸਰਾਂ ਤੇ ਪ੍ਰਿੰਸੀਪਲਾਂ ਨੇ ਵੱਧ ਤੋਂ ਵੱਧ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਐਨ.ਸੀ.ਸੀ. ਦਾ ਹਿੱਸਾ ਬਣਾਉਣ ਤੇ ਰਾਸ਼ਟਰ ਨਿਰਮਾਣ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਦਾ ਅਹਿਦ ਲਿਆ।
  ਇਸ ਮੌਕੇ ਪ੍ਰੋ. ਸ਼ੈਲੇਂਦਰ ਸਿੱਧੂ, ਵਾਈਸ ਪ੍ਰਿੰਸੀਪਲ, ਸਾਬਕਾ ਕਪਤਾਨ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ, ਏ.ਐਨ.ਓ. ਲੈਫਟਿਨੈਂਟ ਡਾ. ਰੋਹਿਤ ਸਚਦੇਵਾ, ਸੀ.ਟੀ.ਓ. ਡਾ. ਸੁਮੀਤ ਕੁਮਾਰ ਅਤੇ ਸ੍ਰੀ ਅਜੇ ਕੁਮਾਰ ਗੁਪਤਾ ਵਿਸ਼ੇਸ਼ ਤੌਰ ਤੇ ਕਾਲਜ ਵੱਲੋਂ ਹਾਜ਼ਰ ਸਨ।

  Literary Discussion Organised at Multani Mal Modi College

  Patiala: 28 May, 2022

  Literary Discussion Organised at Multani Mal Modi College

  The Post-Graduate Department of Punjabi at Multani Mal Modi College, Patiala organized a discussion on the emerging trends in Punjabi poetry and to provide a platform for the students of literature for expressing their creative and literary works.

  College Principal Dr. Khushvinder Kumar while addressing the students said that literary art the poetry in our times is passing through a tough phase and these types of platforms are important for nurturing the creative skills and literary abilities of our students.

  Dr. Gurdeep Singh, Head, Department of Punjabi said that literature is the foundation stone of socialization and student phase is the most productive and creative phase to engage the students with different forms of literature. Later he also recited one part of his prose, “Khudkushia da saadan banyia nehra da rudan’ and explored the connection between suicides and climate change.

  In this event students from different streams participated and shared their literary pieces. Most of these literary pieces were focused on socially relevant issues and problems of Punjabi community. Two teachers from the department of Punjabi Dr. Deepak Dhalewa and Prof.Gurwinder Singh shared their ghazals and poems. A live discussion was also held. An alumni of Modi college, Mr. Gurnavdeep Singh who is presently working in Bombay film industry demonstrated his acting skills and said that word is the origin of every art and literature.

  Dr. Devinder Singh, Assistant Professor of the department said that regular writing practice is important for developing literary skills. The stage was conducted by the students Kamaldeep Singh (MA Punjabi) and Harpinder Singh (BA Part 3)

  All members of the department were present in this event along with Dr. Rupinder Sharma, Department of Hindi, Prof. Jagjot Singh, Social Sciences Department and Prof. Harpreet Singh, Department of English.

  ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸਾਹਿਤਕ ਗੋਸ਼ਟੀ ਦਾ ਆਯੋਜਨ
  ਪਟਿਆਲਾ, 28 ਮਈ 2022
  ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੀ ਯੋਗ ਰਹਿਨੁਮਾਈ ਹੇਠ ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗਠਿਤ ‘ਪੰਜਾਬੀ ਸਾਹਿਤ ਸਭਾ’ ਦੇ ਸਹਿਯੋਗ ਨਾਲ ਕਾਲਜ ਦੇ ਵਿਦਿਆਰਥੀਆਂ ਵਿੱਚ ਸਾਹਿਤਕ ਚਿਣਗ ਅਤੇ ਚੇਤਨਾ ਪੈਦਾ ਕਰਨ ਦੇ ਉਦੇਸ਼ ਨਾਲ ਮਾਸਕ ਸਾਹਿਤਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਸਾਹਿਤ ਅਤੇ ਕਲਾ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਵਿਦਿਆਰਥੀ ਜੀਵਨ ਵਿੱਚ ਅਜਿਹੀਆਂ ਸਾਹਿਤਕ ਗੋਸ਼ਟੀਆਂ ਦੇ ਯੋਗਦਾਨ ਦੀ ਮਹੱਤਤਾ ਬਾਰੇ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਸਾਹਿਤ ਮਨੁੱਖ ਨੂੰ ਸਮਾਜ ਨਾਲ ਜੋੜਦਾ ਹੈ। ਸਾਹਿਤਕ ਗੋਸਟੀ ਰਾਹੀਂ ਵਿਦਿਆਰਥੀ ਸਾਹਿਤ ਸਿਰਜਕ ਦੇ ਤੌਰ ’ਤੇ ਅਤੇ ਸਾਹਿਤ ਦੇ ਸਰੋਤੇ ਦੇ ਤੌਰ ’ਤੇ ਦੋਵੇਂ ਤਰਾਂ ਨਾਲ ਸਾਹਿਤ ਨਾਲ ਜੁੜਦਾ ਹੈ। ਉਹਨਾਂ ਇਸ ਸਮੇਂ ਆਪਣੀ ਇਕ ਵਾਰਤਕ ਰਚਨਾ ਦੀ ਟੁਕੜੀ ‘ਖੁਦਕੁਸ਼ੀਆਂ ਦਾ ਸਾਧਨ ਬਣੀਆਂ ਨਹਿਰਾਂ ਦਾ ਰੁਦਨ’ ਵੀ ਸੁਣਾਈ, ਜਿਸ ਦਾ ਇਕ ਪੱਖ ਵਾਤਾਵਰਣ ਚੇਤਨਾ ਨਾਲ਼ ਜੁੜਿਆ ਹੋਇਆ ਸੀ ਤੇ ਦੂਸਰਾ ਪੱਖ ਖੁਦਕੁਸ਼ੀਆਂ ਦੇ ਰੁਝਾਨ ਨੂੰ ਸਮਝਣ ਅਤੇ ਇਸਦੀ ਰੋਕਥਾਮ ਨਾਲ਼ ਜੁੜਿਆ ਹੋਇਆ ਸੀ। ਉਹਨਾਂ ਕਿਹਾ ਕਿ ਸਾਹਿਤ ਜਿੱਥੇ ਇਕ ਪਾਸੇ ਸਾਨੂੰ ਸੰਵੇਦਨਸ਼ੀਲ ਬਣਾਉਂਦਾ ਹੈ, ਉੱਥੇ ਦੂਜੇ ਪਾਸੇ ਸਾਡੀ ਚੇਤਨਾ ਦਾ ਵਿਕਾਸ ਕਰਕੇ ਸਾਨੂੰ ਜੀਵਨ ਅਤੇ ਵਰਤਾਰਿਆਂ ਦੀ ਗਹਿਰੀ ਸਮਝ ਵੀ ਪ੍ਰਦਾਨ ਕਰਦਾ ਹੈ।
  ਇਸ ਸਮੇਂ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਸਾਹਿਤਕ ਰਚਨਾਵਾਂ ਰਾਹੀਂ ਆਪਣੇ ਭਾਵਾਂ, ਵਿਚਾਰਾਂ ਨੂੰ ਸੁਹਜਮਈ ਅਤੇ ਸੂਝਮਈ ਢੰਗ ਨਾਲ ਖੂਬਸੂਰਤ ਭਾਸ਼ਾ ਵਿਚ ਪੇਸ਼ ਕੀਤਾ। ਵਿਦਿਆਰਥੀਆਂ ਨੇ ਇਹਨਾਂ ਰਚਨਾਵਾਂ ਰਾਹੀਂ ਵੱਖ-ਵੱਖ ਸਮਾਜਕ ਮੁੱਦਿਆਂ ਅਤੇ ਮਨੁੱਖ ਦੇ ਜੀਵਨ ਵਰਤਾਰਿਆਂ ਨੂੰ ਸੰਵੇਦਨਸ਼ੀਲਤਾ ਨਾਲ ਛੂਹਣ ਦਾ ਯਤਨ ਕੀਤਾ। ਇਸ ਸਾਹਿਤਕ ਗੋਸ਼ਟੀ ਵਿੱਚ ਕਾਲਜ ਵਿਦਿਆਰਥੀ ਮੁਸਕਾਨ, ਯਸ਼ਪਾਲ, ਮਹਿਕਦੀਪ ਸਿੰਘ, ਕਮਲਦੀਪ ਸਿੰਘ, ਜਸਪ੍ਰੀਤ ਕੌਰ (ਬੀ.ਐਸ.ਸੀ), ਨਵਜੋਤ ਸਿੰਘ, ਰਮਣੀਕ ਕੌਰ, ਹਰਪਿੰਦਰ ਸਿੰਘ, ਇੰਦਰਪ੍ਰੀਤ ਕੌਰ, ਹਰਸ਼ ਬਾਂਸਲ, ਸਰਬਜੀਤ ਕੌਰ, ਗੁਰਮੁਖ ਸਿੰਘ ਧਾਲੀਵਾਲ, ਜਸਪ੍ਰੀਤ ਕੌਰ (ਬੀ.ਕਾਮ), ਜਸਪ੍ਰੀਤ ਸਿੰਘ, ਸਹਿਜ, ਈਸ਼ਾ ਰਾਣੀ ਅਤੇ ਸਹਿਲੀਨ ਕੌਰ ਨੇ ਆਪਣੀਆਂ ਸਾਹਿਤਕ ਰਚਨਾਵਾਂ ਪੇਸ਼ ਕੀਤੀਆਂ। ਇਸ ਸਮੇਂ ਪੰਜਾਬੀ ਵਿਭਾਗ ਦੇ ਡਾ. ਦੀਪਕ ਧਲੇਵਾਂ ਅਤੇ ਪ੍ਰੋ. ਗੁਰਵਿੰਦਰ ਸਿੰਘ ਨੇ ਆਪਣੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਨਾਲ ਸਰੋਤਿਆਂ ਦਾ ਮਨ ਮੋਹਿਆ। ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਅੱਜ ਕੱਲ ਬੰਬਈ ਫਿਲਮ ਇੰਡਸਟਰੀ ਵਿਚ ਕਾਰਜਰਤ ਗੁਰਨਵਦੀਪ ਸਿੰਘ ਨੇ ਆਪਣੀਆਂ ਕਾਲਜ ਸਮੇਂ ਦੀਆਂ ਸੁਨਹਿਰੀ ਯਾਦਾਂ ਸਾਂਝੀਆਂ ਕੀਤੀਆਂ ਅਤੇ ਆਪਣੀ ਅਦਾਕਾਰੀ ਦੇ ਜੌਹਰ ਦਰਸ਼ਕਾਂ ਨੂੰ ਦਿਖਾਏ। ਉਹਨਾਂ ਕਿਹਾ ਕਿ ਸ਼ਬਦ ਅਤੇ ਸ਼ਬਦ ਕਲਾ ਭਾਵ ਸਾਹਿਤ ਦੀ ਜ਼ਿੰਦਗੀ ਵਿਚ ਬਹੁਤ ਅਹਿਮੀਅਤ ਹੈ। ਇਸ ਲਈ ਸਾਨੂੰ ਰਚਨਾਵਾਂ ਵਿਚ ਪੇਸ਼ ਕੀਤੇ ਹਰ ਸ਼ਬਦ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਅੰਤ ਵਿੱਚ ਡਾ. ਦਵਿੰਦਰ ਸਿੰਘ ਨੇ ਸਮੁੱਚੀਆਂ ਰਚਨਾਵਾਂ ਉੱਪਰ ਆਪਣਾ ਪ੍ਰਤੀਕਰਮ ਦਿੰਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਅਗਲੇਰੀਆਂ ਰਚਨਾਵਾਂ ਦੀ ਸਿਰਜਣਾ ਲਈ ਸੁਯੋਗ ਸੁਝਾਅ ਦਿੱਤੇ ਅਤੇ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਪੰਜਾਬੀ ਵਿਭਾਗ ਦੇ ਸਮੁੱਚੇ ਅਧਿਆਪਕ ਸਾਹਿਬਾਨ ਤੋਂ ਇਲਾਵਾ ਡਾ. ਰੁਪਿੰਦਰ ਸ਼ਰਮਾ (ਹਿੰਦੀ ਵਿਭਾਗ), ਪ੍ਰੋ. ਜਗਜੋਤ ਸਿੰਘ (ਸਮਾਜ ਸ਼ਾਸਤਰ ਵਿਭਾਗ), ਪ੍ਰੋ. ਹਰਪ੍ਰੀਤ ਸਿੰਘ (ਅੰਗਰੇਜ਼ੀ ਵਿਭਾਗ) ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਇਸ ਸਾਹਿਤਕ ਗੋਸ਼ਟੀ ਦੇ ਮੰਚ ਸੰਚਾਲਨ ਦਾ ਕਾਰਜ ਕਾਲਜ ਵਿਦਿਆਰਥੀ ਕਮਲਦੀਪ ਸਿੰਘ (ਐਮ.ਏ. ਭਾਗ ਪਹਿਲਾ) ਅਤੇ ਹਰਪਿੰਦਰ ਸਿੰਘ (ਬੀ.ਏ. ਭਾਗ ਤੀਜਾ) ਨੇ ਬਾਖ਼ੂਬੀ ਨਿਭਾਇਆ। ਇਹਨਾਂ ਦੋਵਾਂ ਵਿਦਿਆਰਥੀਆਂ ਨੇ ਜਿੱਥੇ ਆਪਣੀਆਂ ਸਾਹਿਤਕ ਰਚਨਾਵਾਂ ਸੁਣਾਈਆਂ, ਉੱਥੇ ਮੰਚ ਸੰਚਾਲਨ ਦੌਰਾਨ ਆਪਣੀ ਸ਼ੇਅਰੋ-ਸ਼ਾਇਰੀ ਨਾਲ ਸਰੋਤਿਆਂ ਨੂੰ ਬੰਨੀ ਰੱਖਿਆ।

  List of participants

  Multani Mal Modi College releases prospectus for next session

  Patiala: 31.05.2022

  Multani Mal Modi College releases prospectus for next session

  Multani Mal Modi College, Patiala today released its prospectus for next session (Year 2022-2023) and started the process of new admissions. On this occasion the college library was also renamed after the name of Dr.K.N.Modi, the founder visionary of Modi College. In light of the new education policy the prospectus for the next session highlights the different career oriented and industry based programs , skills based trainings and courses available at Modi college.

  College principal Dr.Khushvinder Kumar congratulated the faculty and staff members for ranking of college as the number one college in the recent Tribune survey. He said that it is our collective effort as a team .He also advised the teachers to make learning more student- friendly with inclusion of technology based multimedia tools and focusing more on the research areas of their syllabus. He said that project based practical training is must for the students to excel in the long term.

  The prospectus was released by Prof. Surindra Lal, the member of Management Committee of the college and the principal of the college .While addressing the faculty members Prof Surendra Lal said that the teachers should be honest to their professional ethics and should work as a dedicated team for the success of an educational institution.

  Vice principal of the college and Head of English Department Prof Shailendra Sidhu discussed with the teachers the various aspects of the prospects.

  In this event college registrar Dr. Ashwani Sharma, Controller of examination Dr. Ajit Kumar, Dean of Student Welfare, Prof. Ved Prakash Sharma, Dr. Gurdeep Singh, Head of Punjabi Department, Dr. Neena Sareen, Head of Commerce Department. Dr. Neeraj Goyal, Head of Department, Computer and Management Department, Dr. Ganesh Sethi, Assistant Professor, Department of Computer Science Dr. Harmohan Sharma, Assistant Professor, Department of Computer Science and all faculty members were present

   

  ਪਟਿਆਲਾ: 31.05.2022

  ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਸੈਸ਼ਨ ਲਈ ਪ੍ਰਾਸਪੈਕਟਸ ਰਿਲੀਜ਼

  ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਅੱਜ ਨਵੇਂ ਸੈਸ਼ਨ (2022-2023) ਲਈ ਪ੍ਰਾਸਪੈਕਟਸ ਰਿਲੀਜ਼ ਕੀਤਾ ਗਿਆ ਤੇ ਨਵੇਂ ਦਾਖ਼ਲਿਆਂ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਤੇ ਕਾਲਜ ਦੀ ਲਾਇਬਰੇਰੀ ਦਾ ਨਾਮਕਰਨ ਕਾਲਜ ਦੇ ਦੂਰਅੰਦੇਸ਼ੀ ਸੰਸਥਾਪਕ ਡਾ.ਕੇ.ਅੰਨ.ਮੋਦੀ ਦੇ ਨਾਮ ਤੇ ਕੀਤਾ ਗਿਆ।ਨਵੀਂ ਸਿੱਖਿਆ ਨੀਤੀ ਦੇ ਮੱਦੇਨਜ਼ਰ ਜਾਰੀ ਕੀਤੇ ਇਸ ਪ੍ਰਾਸਪੈਕਟਸ ਵਿੱਚ ਕਾਲਜ ਵਿੱਚ ਉਪਲਬਧ ਵੱਖੋ-ਵੱਖਰੇ ਪੇਸ਼ਾਵਰ ਤੇ ਕਿੱਤਾ-ਆਧਾਰਿਤ ਕੋਰਸਾਂ, ਪ੍ਰੋਗਰਾਮਾਂ ਤੇ ਟਰੇਨਿੰਗ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਕਾਲਜ ਵਿੱਚ ਮੌਜੂਦ ਸੁਵਿਧਾਵਾਂ ਬਾਰੇ ਵੀ ਵਿਸਥਾਰ-ਪੂਰਵਕ ਦੱਸਿਆ ਗਿਆ ਹੈ।
  ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਟ੍ਰਿਬਿਊਨ ਅਖ਼ਬਾਰ ਵੱਲੋਂ ਮੋਦੀ ਕਾਲਜ ਨੂੰ ਖ਼ਿੱਤੇ ਦਾ ਬਿਹਤਰੀਨ ਕਾਲਜ ਐਲਾਨਣ ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਸਭ ਦੀ ਸਖ਼ਤ ਮਿਹਨਤ ਦਾ ਫਲ਼ ਹੈ।ਉਹਨਾਂ ਨੇ ਸਾਰੇ ਅਧਿਆਪਕਾਂ ਨੂੰ ਆਪਣੇ ਪੜਾਉਣ ਦੇ ਢੰਗਾਂ ਨੂੰ ਵਿਦਿਆਰਥੀਆਂ ਲਈ ਤਕਨੀਕੀ ਸਾਧਨਾਂ ਦੀ ਵਰਤੋਂ ਅਤੇ ਖੋਜ-ਪ੍ਰੋਜੈਕਟਾਂ ਦੀ ਮਦਦ ਨਾਲ ਹੋਰ ਜ਼ਿਆਦਾ ਦਿਲਚਸਪ ਤੇ ਸੁਖਾਲਾ ਬਣਾਉਣ ਲਈ ਕਿਹਾ।
  ਇਸ ਮੌਕੇ ਤੇ ਨਵੇਂ ਸੈਸ਼ਨ ਲਈ ਪ੍ਰਾਸਪੈਕਟਸ ਰਿਲੀਜ਼ ਕਰਨ ਦੀ ਰਸਮ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਪ੍ਰੋ.ਸੁਰਿੰਦਰਾ ਲਾਲ ਤੇ ਕਾਲਜ ਪ੍ਰਿੰਸੀਪਲ ਨੇ ਅਦਾ ਕੀਤੀ।ਆਪਣੇ ਸੰਬੋਧਨ ਵਿੱਚ ਪ੍ਰੋ. ਸੁਰਿੰਦਰਾ ਲਾਲ ਨੇ ਕਿਹਾ ਕਿ ਅਧਿਆਪਕਾਂ ਨੂੰ ਆਪਣੇ ਕਿੱਤੇ ਪ੍ਰਤੀ ਪੂਰਨ ਰੂਪ ਵਿੱਚ ਸਮਰਪਿਤ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਸਿੱਖਿਆ ਸੰਸਥਾਨ ਦੀ ਸਫਲਤਾ ਉਸ ਦੇ ਮੈਂਬਰਾਂ ਦੀ ਇੱਕਜੁੱਟਤਾ ਤੇ ਨਿਰਭਰ ਹੁੰਦੀ ਹੈ।
  ਇਸ ਮੌਕੇ ਤੇ ਕਾਲਜ ਦੇ ਵਾਈਸ-ਪ੍ਰਿੰਸੀਪਲ ਪ੍ਰੋ.ਸ਼ੈਲੇਦਰਾ ਸਿੱਧੂ ਨੇ ਪ੍ਰਾਸਪੈਕਟਸ ਦੇ ਵੱਖ-ਵੱਖ ਭਾਗਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ।
  ਇਸ ਮੌਕੇ ਤੇ ਕਾਲਜ ਦੇ ਰਜਿਸਟਰਾਰ ਡਾ.ਅਸ਼ਵਨੀ ਸ਼ਰਮਾ, ਕੰਟਰੋਲਰ ਪ੍ਰੀਖਿਆਵਾਂ ਡਾ.ਅਜੀਤ ਕੁਮਾਰ, ਡੀਨ ਸਟੂਡੈਂਟ ਵੈੱਲਫੇਅਰ ਪ੍ਰੋ.ਵੇਦ ਪ੍ਰਕਾਸ਼ ਸ਼ਰਮਾ, ਪੰਜਾਬੀ ਵਿਭਾਗ ਦੇ ਮੁਖੀ ਗੁਰਦੀਪ ਸਿੰਘ ਸੰਧੂ, ਕਾਮਰਸ ਵਿਭਾਗ ਦੇ ਮੁਖੀ ਡਾ.ਨੀਨਾ ਸਰੀਨ, ਕੰਪਿਊਟਰ ਤੇ ਮੈਨੇਜਮੈਂਟ ਵਿਭਾਗ ਦੇ ਮੁਖੀ ਡਾ.ਨੀਰਜ ਗੋਇਲ, ਡਾ.ਗਣੇਸ਼ ਸੇਠੀ, ਡਾ.ਹਰਮੋਹਨ ਸ਼ਰਮਾ ਤੇ ਸਮੂਹ ਅਧਿਆਪਕ ਮੌਜੂਦ ਸਨ।