On NCC enrolment Day Col. Aseem Tandon visited Modi College, Patiala

ਐਨ.ਸੀ.ਸੀ. ਇਨਰੋਲਮੈਂਟ ਦਿਵਸ ਮੌਕੇ ਕਰਨਲ ਅਸੀਮ ਟੰਡਨ ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਪੁੱਜੇ
ਪਟਿਆਲਾ: 23 ਅਗਸਤ, 2017
4 ਪੰਜਾਬ ਐਨ.ਸੀ.ਸੀ. (ਲੜਕੀਆਂ) ਬਟਾਲੀਅਨ ਪਟਿਆਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਅਸੀਮ ਟੰਡਨ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਪਹੁੰਚੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਪਹੁੰਚੇ ਹੋਏ ਮਹਿਮਾਨ ਕਰਨਲ ਟੰਡਨ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਉਨ੍ਹਾਂ ਨੇ ਐਨ.ਸੀ.ਸੀ. ਵਿੱਚ ਦਰਜ ਹੋਏ ਕੈਡਿਟਾਂ ਦੇ ਯਤਨਾਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਬੁਲੰਦ ਹ੍ਵੌਸਲਿਆਂ ਵਾਲੇ ਕੈਡੇਟਾਂ ਅੱਗੇ ਮਹਾਨ ਵਿਗਿਆਨੀ ਸਟੀਫਨ ਹਾਕਿੰਨਜ਼ ਅਤੇ ਉਸ ਦੀਆਂ ਆਰਟੀਫੀਸ਼ੀਅਲ ਇੰਟੈਲੀਜ਼ੈਸ ਬਾਰੇ ਕੀਤੀਆਂ ਪੇਸ਼ੀਨਗੋਈਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਜੋਕੀ ਜਿੰਦਗੀ ਵਿੱਚ ਸਾਨੂੰ ਭਾਵਨਾਵਾਂ, ਸਦਾਚਾਰਕਤਾ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੀਂਦਾ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਸ਼ੀਨਾਂ ਦਾ ਮਨੁੱਖ ਤੇ ਕਬਜ਼ਾ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਐਨ.ਸੀ.ਸੀ. ਕੈਡੇਟ ਬਣਨ ਨਾਲ ਤੁਹਾਡੇ ਵਿੱਚ ਏਕਤਾ ਅਤੇ ਅਨੁਸ਼ਾਸਨ ਨਾਲ ਸਬੰਧਤ ਮੁੱਲਾਂ ਦਾ ਵਾਧਾ ਹੋਵੇਗਾ।
ਇਸ ਮੌਕੇ ਕਰਨਲ ਅਸੀਮ ਟੰਡਨ ਨੇ ਵਿਦਿਆ ਅਤੇ ਵਿਦਿਆਰਥੀਆਂ ਦੇ ਭਵਿੱਖ ਵਿੱਚ ਐਨ.ਸੀ.ਸੀ. ਦੇ ਲਾਭ ਅਤੇ ਵਿਸ਼ੇਸ਼ਤਾਵਾਂ ਉੱਤੇ ਇੱਕ ਭਾਵਪੂਰਕ ਭਾਸ਼ਣ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਾਈਫ਼ਲ ਨਿਸ਼ਾਨੇਬਾਜ਼ੀ ਦੀ ਅੰਤਰਰਾਸ਼ਟਰੀ ਖਿਡਾਰਨ ਅੰਜਲੀ ਭਾਗਵਤ ਜਿਹੜੀ ਕਿ ਇੱਕ ਐਨ.ਸੀ.ਸੀ. ਕੈਡੇਟ ਸੀ ਉੱਤੇ ਇੱਕ ਲਘੂ ਫ਼ਿਲਮ ਦਿਖਾਈ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਉਂਤਰ ਦਿੱਤੇ। ਇਸ ਮੌਕੇ ਐਨ.ਸੀ.ਸੀ. ਕੈਡਟਾਂ ਅਤੇ ਕਾਲਜ ਦੇ ਹੋਰ ਵਿਦਿਆਰਥੀਆਂ ਨੇ ‘ਰੁੱਖ ਲਗਾਓ’ ਵਿਸ਼ੇ ਨਾਲ ਸਬੰਧਤ ਇੱਕ ਲਘੂ ਨਾਟਕ ਪੇਸ਼ ਕੀਤਾ। ਰਸਾਲਦਾਰ ਮੇਜਰ ਆਨਰੇਰੀ ਲੈਫ਼ਟੀਨੈਂਟ ਹਾਕਮ ਸਿੰਘ ਅਤੇ ਸੀ.ਐਚ.ਐਮ. ਸ਼੍ਰੀ ਐਨ.ਆਰ.ਯਾਦਵ ਨੇ ਕਰਨਲ ਟੰਡਨ ਦਾ ਭਰਪੂਰ ਸਾਥ ਦਿੱਤਾ। ਕਾਲਜ ਦੇ ਐਨ.ਸੀ.ਸੀ. ਯੂਨਿਟ ਦੇ ਇੰਚਾਰਜ ਪ੍ਰੋ. ਪੂਨਮ ਸ਼ਰਮਾ ਵੀ ਇਸ ਮੌਕੇ ਹਾਜ਼ਰ ਸਨ। ਯੂਨਿਟ ਦੇ ਸੀਨੀਅਰ ਕੈਡੇਟਾਂ ਗੁਰਸ਼ਰਨ ਕੌਰ, ਰਿੰਪਲ, ਨਿਸ਼ੂ ਚੌਰਸੀਆ, ਨੀਕਿਤਾ ਸ਼ਰਮਾ ਅਤੇ ਦਾਮਨੀ ਨੇ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਬਹੁਤ ਮਿਹਨਤ ਕੀਤੀ। ਕਰਨਲ ਟੰਡਨ ਅਤੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੀ ਹਾਜ਼ਰੀ ਵਿੱਚ ਐਨ.ਸੀ.ਸੀ. ਕੈਡਿਟ ਲੜਕੀਆਂ ਨੇ ਕਾਲਜ ਵਿੱਚ ਰੁੱਖ ਲਗਾਏ।