Patiala : 24th Oct., 2017

M. M. Modi College celebrated United Nations Day

The faculty and students of Social Sciences Department of Multani Mal Modi College celebrated UN Day in college today. Dr. Shveta Dhaliwal of Rajiv Gandhi National University of Law, Patiala was the Chief Guest and expert speaker. College Principal Dr. Khushvinder Kumar welcomed the chief guest.
On this occasion, presentations by the students on the role of UN in peace keeping was made by students the winners were: 1st position was won by Pranjali Garg, Second prize was won by Gurnoor Kaur, Third prize was won by Anmol Kaur and Consolation Prize was bagged by Muskan. The judges of events were Prof. Baldev Singh, Prof. Jagjot Singh and Prof. (Mrs.) Poonam Verma. Chief Guest Dr. Dhaliwal and Principal Dr. Khushvinder Kumar gave away the prizes.
The chief guest and expert speaker Dr. Shveta Dhaliwal argued, it is the matter of discussion that will India play decisive role, if inducted in UN Security Council?
Prof. Ved Parkash Sharma, Dean Students’ Welfare and Head, Department of Political Science conducted the stage and advocated the case of India’s induction into UN Security Council as permanent member, to break up the dominance of five big nations. He argued that India will play decisive role, if inducted. Prof. (Mrs.) Jasbir Kaur, Head, Geography Department presented the vote of thanks.
Dr. Venus Goyal, Prof. (Ms.) Samriti Bansal, Prof. (Ms.) Hardeep Kaur and Prof. Harneet Singh played important role to make this event successful. College Principal felicitated the Guest Speaker by presenting memento.

ਪਟਿਆਲਾ: 24 ਅਕਤੂਬਰ, 2017

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਸੰਯੁਕਤ ਰਾਸ਼ਟਰ ਦਿਵਸ ਮਨਾਇਆ ਗਿਆ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਸਮਾਜਿਕ ਸਿੱਖਿਆ ਵਿਭਾਗ ਵੱਲੋਂ ਯੂ.ਐਨ. ਦਿਵਸ ਮਨਾਇਆ ਗਿਆ। 24 ਅਕਤੂਬਰ, 1945 ਨੂੰ ਹੋਂਦ ਵਿੱਚ ਆਈ ਇਸ ਅੰਤਰੱਰਾਸ਼ਟਰੀ ਸੰਸਥਾ ਦੀਆਂ ਪ੍ਰਾਪਤੀਆਂ ਅਤੇ ਚੁਣੋਤੀਆਂ ਬਾਰੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪਟਿਆਲਾ ਦੇ ਰਾਜਨੀਤੀ ਵਿਗਿਆਨ ਵਿਭਾਗ ਦੀ ਪ੍ਰੋ. (ਡਾ.) ਸ਼ਵੇਤਾ ਧਾਲੀਵਾਲ ਮੁੱਖ ਵਕਤਾ ਵਜੋਂ ਪੁੱਜੇ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ ਵਕਤਾ ਡਾ. ਧਾਲੀਵਾਲ ਨੂੰ ਕਾਲਜ ਪੁੱਜਣ ਤੇ ਜੀ ਆਇਆਂ ਕਹਿੰਦਿਆਂ ਅੱਜ ਦੇ ਇਤਿਹਾਸਕ ਦਿਹਾੜੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇ ਵਿਗਿਆਨ ਦੀ ਵਰਤੋਂ ਸਮਾਜਿਕ ਹਿਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਵੇ ਤਾਂ ਮਨੁੱਖਤਾ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕਦਾ ਹੈ। ਡਾ. ਦਲਜੀਤ ਕੌਰ, ਲੋਕ ਪ੍ਰਸ਼ਾਸਨ ਵਿਭਾਗ ਨੇ ਮੁੱਖ ਮਹਿਮਾਨ ਬਾਰੇ ਜਾਣਕਾਰੀ ਦਿੱਤੀ।

ਇਸ ਦਿਵਸ ਦੌਰਾਨ ਯੂ.ਐਨ. ਦੇ ਵੱਖੱਵੱਖ ਪੱਖਾਂ ਬਾਰੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਭਾਗ ਲੈਣ ਵਾਲੇ ਵਿਦਿਆਰਥੀਆਂ ਵਿੱਚੋਂ ਪਹਿਲਾ ਸਥਾਨ ਪ੍ਰਾਂਜਲੀ ਗਰਗ (ਬੀ.ਏ. ਭਾਗ 3), ਦੂਸਰਾ ਸਥਾਨ ਗੁਰਨੂਰ ਕੌਰ (ਬੀ.ਏ. ਭਾਗ 1), ਤੀਸਰਾ ਸਥਾਨ ਅਨਮੋਲ ਕੌਰ (ਬੀ.ਏ. ਭਾਗ 2) ਅਤੇ ਹੌਸਲਾ ਅਫ਼ਜਾਈ ਇਨਾਮ ਮੁਸਕਾਨ (ਬੀ.ਏ. ਭਾਗ-1) ਨੇ ਜਿੱਤਿਆ। ਵਿਦਿਆਰਥੀਆਂ ਦੀ ਕਾਰਗੁਰਾਰੀ ਦੀ ਜੱਜਮੈਂਟ ਪ੍ਰੋ. ਬਲਦੇਵ ਸਿੰਘ, ਪ੍ਰੋ. ਜਗਜੋਤ ਸਿੰਘ ਅਤੇ ਰਾਜਨੀਤੀ ਵਿਗਿਆਨ ਵਿਭਾਗ ਦੀ ਪ੍ਰੋ. ਮਿਸਿਜ਼ ਪੂਨਮ ਵਰਮਾ ਨੇ ਨਿਭਾਈ। ਮੁੱਖ ਮਹਿਮਾਨ ਅਤੇ ਕਾਲਜ ਪ੍ਰਿੰਸੀਪਲ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਭੇਂਟ ਕੀਤੇ।

ਮੁੱਖ ਵਕਤਾ ਡਾ. ਸ਼ਵੇਤਾ ਧਾਲੀਵਾਲ ਨੇ ਸੁਰੱਖਿਆ ਪਰੀਸ਼ਦ ਵਿੱਚ ਸਥਾਈ ਮੈਂਬਰੀ ਦੇ ਮੁੱਦੇ ਤੇ ਵਿਚਾਰ ਦਿੰਦਿਆਂ ਕਿਹਾ ਕਿ ਕੀ ਭਾਰਤ ਆਪਣਾ ਫੈਸਲਾ ਲੈਣ ਦੀ ਯੋਗਤਾ ਯੂ.ਐਨ. ਵਿੱਚ ਦਿਖਾ ਸਕੇਗਾ? ਇਹ ਵਿਚਾਰਨ ਵਾਲੀ ਗੱਲ ਹੈ।

ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ ਵਕਤਾ ਨੂੰ ਯਾਦ-ਚਿੰਨ੍ਹ ਦੇ ਕੇ ਸਨਮਾਣਿਤ ਕੀਤਾ। ਪ੍ਰੋ. ਜਸਬੀਰ ਕੌਰ, ਮੁਖੀ, ਜਯੋਗਰਫ਼ੀ ਵਿਭਾਗ ਨੇ ਧੰਨਵਾਦ ਦੇ ਸ਼ਬਦ ਕਹੇ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਕਾਲਜ ਦੇ ਡੀਨ ਵਿਦਿਆਰਥੀ ਭਲਾਈ ਤੇ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ ਨੇ ਸੰਯੁਕਤ ਰਾਸ਼ਟਰ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਸੁਰੱਖਿਆ ਪਰਿਸ਼ਦ ਦੇ ਪੰਜ ਸਥਾਈ ਮੈਂਬਰਾਂ ਦੀ ਅਜਾਰੇਦਾਰੀ ਤੋੜਨ ਦਾ ਵਿਚਾਰ ਦਿੰਦਿਆਂ ਕਿਹਾ ਕਿ ਭਾਰਤ ਦੀ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਮੈਂਬਰਸ਼ਿਪ ਦੀ ਮੰਗ ਨੂੰ ਗੰਭੀਰਤਾ ਨਾਲ ਲੈਣਾ ਚਾਹੀਂਦਾ ਹੈ।

ਇਸ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਵਿੱਚ ਡਾ. ਵੀਨਸ ਗੋਇਲ, ਪ੍ਰੋ. ਸਮਰੀਤੀ ਬਾਂਸਲ, ਪ੍ਰੋ. ਹਰਦੀਪ ਕੌਰ ਅਤੇ ਪ੍ਰੋ. ਹਰਨੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।