पटियालाः 14 सितम्बर, 2021
मुल्तानी मल मोदी कॉलेज, पटियाला में हिन्दी दिवस का आयोजन
स्थानीय मुल्तानी मल मोदी कालेज, पटियाला के हिन्दी विभाग की ओर से हिन्दी दिवस समारोह का आयोजन किया गया। हिन्दी विभाग के अध्यक्ष डॉ. रुपिन्द्र शर्मा ने कॉलेज के प्रधानाचार्य डॉ. खुशविन्दर कुमार का स्वागत करते हुए हिन्दी दिवस के महत्व को उजागर किया। समारोह का उद्घाटन करते हुए डॉ. खुशविन्दर कुमार ने इस आयोजन में भाग लेने वाले अध्यापकों और विद्यार्थियों को शुभकामनाएँ दीं। अपने भाषण में उन्होंने कहा कि भाषाओं को संवाद से न जोड़ कर धर्म से जोड़ा जाना उनके विकास में बाधाएं डालता है। उन्होंने भाषाओं को राजनीति से बचाकर संवाद से जोड़े जाने के महत्व पर बल दिया। उन्होंने कहा कि हिन्दी में ये क्षमता है कि यह भाषा लोगों को निकट लाकर उनके संवाद की भाषा बन सकती है, और अपने राष्ट्रीय दायित्व का निर्वाह कर सकती है। इसके साथ ही उन्होंने हिन्दी को भारत की सम्पर्क भाषा स्वीकार करते हुए इसके प्रचार-प्रसार और इसकी उन्नति के लिए सामूहिक प्रयत्नों की आवश्यकता पर बल दिया।
इस अवसर पर विद्यार्थियों ने भाषा और साहित्य की कई गतिविधियों में भाग लिया। इन गतिविधियों में प्रमुख थीं- पठन, भाषण तथा काव्योच्चारण, जिनमें भाग लेने वाले छात्रों ने हिन्दी के महत्त्व को उजागर करते हुए वर्तमान समय में उसके समक्ष प्रस्तुत होने वाली चुनौतियों से अवगत करवाया। आयोजित गतिविधियों में महकप्रीत कौर, महिमा, नीशु, दीक्षांत, संजना, भास्कर और शालू शर्मा आदि छात्रा-छात्राओं ने भाग लिया।
डॉ. रुपिन्द्र शर्मा ने हिन्दी भाषा की विभिन्न शैलियों और उसके शब्द भंडार की समृद्धि से विद्यार्थियों को अवगत करवाया। समारोह के अंत में पंजाबी विभाग के अध्यक्ष डॉ. गुरदीप सिंह संधु ने सभी श्रोताओं का धन्यवाद करते हुए कहा कि भाषा केवल संचार का माध्यम ही नहीं बल्कि व्यक्तित्व-निर्माण का बहुत बड़ा घटक है। मनुष्य की अभी तक की खोजों में भाषा की खोज उसकी सबसे बड़ी उपलब्धि है क्योंकि भाषा ने मनुष्य को सामाजिक संरचना में बांधा है। इस समारोह में विद्यार्थी और अध्यापक काफी संख्या में उपस्थित रहे।

 

ਪਟਿਆਲਾ : 14 ਸਤੰਬਰ, 2021

ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਹਿੰਦੀ ਦਿਵਸ ਮਨਾਇਆ ਗਿਆ

ਸਥਾਨਕ ਕਾਲਜ ਦੇ ਹਿੰਦੀ ਵਿਭਾਗ ਵੱਲੋਂ ਹਿੰਦੀ ਦਿਵਸ ਮਨਾਇਆ ਗਿਆ। ਹਿੰਦੀ ਵਿਭਾਗ ਦੇ ਮੁਖੀ ਡਾ. ਰੁਪਿੰਦਰ ਸ਼ਰਮਾ ਨੇ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦਾ ਸਵਾਗਤ ਕਰਦੇ ਹੋਏ ਹਿੰਦੀ ਦਿਵਸ ਦੇ ਮਹੱਤਵ ਨੂੰ ਉਜਾਗਰ ਕੀਤਾ। ਸਮਾਰੋਹ ਦਾ ਉਦਘਾਟਨ ਕਰਦੇ ਹੋਏ ਡਾ. ਖੁਸ਼ਵਿੰਦਰ ਕੁਮਾਰ ਨੇ ਇਸ ਆਯੋਜਨ ਵਿਚ ਭਾਗ ਲੈਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਆਪਣੇ ਭਾਸ਼ਣ ਵਿਚ ਉਹਨਾਂ ਨੇ ਕਿਹਾ ਕਿ ਭਾਸ਼ਾਵਾਂ ਨੂੰ ਸੰਵਾਦ ਨਾਲ ਨਾ ਜੋੜ ਕੇ ਧਰਮ ਨਾਲ ਜੋੜਿਆ ਜਾਣਾ ਉਹਨਾਂ ਦੇ ਵਿਕਾਸ ਨੂੰ ਰੋਕਦਾ ਹੈ। ਉਹਨਾਂ ਨੇ ਭਾਸ਼ਾਵਾਂ ਨੂੰ ਰਾਜਨੀਤੀ ਤੋਂ ਬਚਾਅ ਕੇ ਸੰਵਾਦ ਨਾਲ ਜੋੜਨ ਤੇ ਜੋਰ ਦਿੱਤਾ।ਉਹਨਾਂ ਨੇ ਕਿਹਾ ਕਿ ਹਿੰਦੀ ਵਿਚ ਇਹ ਸਮਰੱਥਾ ਹੈ ਕਿ ਇਹ ਲੋਕਾਂ ਨੂੰ ਨੇੜੇ ਲਿਆ ਕੇ ਉਹਨਾਂ ਦੇ ਸੰਵਾਦ ਦੀ ਭਾਸ਼ਾ ਬਣ ਸਕਦੀ ਹੈ ਅਤੇ ਆਪਣੇ ਰਾਸ਼ਟਰੀ ਫਰਜ਼ ਨੂੰ ਚੰਗੇਰੀ ਤਰ੍ਹਾਂ ਨਿਭਾਅ ਸਕਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਹਿੰਦੀ ਨੂੰ ਭਾਰਤ ਦੀ ਸੰਪਰਕ ਭਾਸ਼ਾ ਸਵੀਕਾਰ ਕਰਦੇ ਹੋਏ ਇਸ ਦੇ ਪ੍ਰਚਾਰ, ਪ੍ਰਸਾਰ ਅਤੇ ਇਸ ਦੀ ਉੱਨਤੀ ਲਈ ਸਮੂਹਿਕ ਕੋਸ਼ਿਸ਼ਾਂ ਤੇ ਜੋਰ ਦਿੱਤਾ।
ਇਸ ਮੌਕੇ ਤੇ ਵਿਦਿਆਰਥੀਆਂ ਨੇ ਭਾਸ਼ਾ ਅਤੇ ਸਾਹਿਤ ਦੀਆਂ ਕਈ ਗਤੀਵਿਧੀਆਂ ਵਿਚ ਭਾਗ ਲਿਆ। ਇਹਨਾਂ ਗਤੀਵਿਧੀਆਂ ਵਿਚੋਂ ਪ੍ਰਮੁੱਖ ਸਨ, ਭਾਸ਼ਣ ਅਤੇ ਕਾਵਿ ਉਚਾਰਨ, ਜਿਨ੍ਹਾਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਹਿੰਦੀ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਮੌਜੂਦਾ ਦੌਰ ਵਿਚ ਉਸ ਨੂੰ ਦਰਪੇਸ਼ ਚੁਨੌਤੀਆਂ ਤੋਂ ਜਾਣੂੰ ਕਰਵਾਇਆ। ਆਯੋਜਿਤ ਗਤੀਵਿਧੀਆਂ ਵਿਚ ਮਹਿਕਪ੍ਰੀਤ ਕੌਰ, ਮਹਿਮਾ, ਨਿਸ਼ੂ, ਦਿਕਸ਼ਾਂਤ, ਸੰਜਨਾ, ਭਾਸਕਰ ਮਿਸ਼ਰਾ ਅਤੇ ਸ਼ਾਲੂ ਸ਼ਰਮਾ ਨੇ ਭਾਗ ਲਿਆ।
ਡਾ. ਰੁਪਿੰਦਰ ਸ਼ਰਮਾ ਨੇ ਹਿੰਦੀ ਦੀਆਂ ਵਿਭਿੰਨ ਸ਼ੈਲੀਆਂ ਅਤੇ ਉਸ ਦੇ ਸ਼ਬਦ ਭੰਡਾਰ ਦੀ ਅਮੀਰੀ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ। ਸਮਾਰੋਹ ਦੇ ਅੰਤ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਸ਼ਾ ਸਿਰਫ ਸੰਚਾਰ ਦਾ ਮਾਧਿਅਮ ਹੀ ਨਹੀਂ ਸਗੋਂ ਸਖ਼ਸ਼ੀਅਤ ਦੇ ਨਿਰਮਾਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਯੋਗਤਾ ਰੱਖਦੀ ਹੈ। ਮਨੁੱਖ ਦੀਆਂ ਹੁਣ ਤੱਕ ਦੀਆਂ ਖੋਜਾਂ ਵਿਚੋਂ ਭਾਸ਼ਾ ਦੀ ਖੋਜ ਉਸ ਦੀ ਸਭ ਤੋਂ ਵੱਡੀ ਉਪਲਬਧੀ ਹੈ, ਕਿਉਂਕਿ ਭਾਸ਼ਾ ਨੇ ਮਨੁੱਖ ਨੂੰ ਸਮਾਜਿਕ ਢਾਂਚੇ ਵਿਚ ਬੰਨ੍ਹਿਆ ਹੈ। ਇਸ ਸਮਾਰੋਹ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।