ਮੋਦੀ ਕਾਲਜ ਵਿਖੇ ਸ੍ਰੀ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਸਾਂਝੀਵਾਲਤਾ ਦੇ ਸੰਕਲਪ ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ

ਪਟਿਆਲਾ: 8 ਅਕਤੂਬਰ, 2021

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਸ਼ੋਸ਼ਲ ਸਾਇੰਸਿਜ਼ ਡਿਪਾਰਟਮੈੱਟ ਵੱਲੋਂ ਅੱਜ ਸ੍ਰੀ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਤੇ ੳਹਨਾਂ ਦੇ ਸਰਵ- ਸਾਂਝੀਵਾਲਤਾ ਦੇ ਸੰਕਲਪ ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਵਕਤਾ ਵੱਜੋਂ ਡਾ.ਦਲਜੀਤ ਸਿੰਘ, ਮੁਖੀ, ਡਿਪਾਰਟਮੈਂਟ ਆਫ ਪੰਜਾਬ ਹਿਸਟੋਰੀਕਲ ਸਟੱਡੀਜ਼ ਐਂਡ ਸ਼੍ਰੀ ਗੁਰੁ ਤੇਗ ਬਹਾਦਰ ਇੰਟੀਗਰੇਸ਼ਨ ਚੇਅਰ, ਪੰਜਾਬੀ ਯੂਨੀਵਰਸਿਟੀ,ਪਟਿਆਲਾ ਨੇ ਸ਼ਿਰਕਤ ਕੀਤੀ।ਇਸ ਭਾਸ਼ਣ ਦਾ ਮੁੱਖ ਉਦੇਸ਼ ਸਾਂਝੀਵਾਲਤਾ ਦੇ ਸੰਕਲਪ ਨੂੰ ਮੌਜੂਦਾ ਧਾਰਮਿਕ ਤਨਾਉ ਤੇ ਅੰਤਰ-ਧਰਮ ਵਿਵਾਦਾਂ ਦੇ ਦੌਰ ਦੇ ਸਨਮੁੱਖ ਦੁਬਾਰਾ ਤੋਂ ਵਿਚਾਰ-ਵਟਾਂਦਰੇ ਦਾ ਹਿੱਸਾ ਬਣਾਉਣਾ ਤੇ ਇਸ ਉੱਪਰ ਵਿਸਥਾਰਤ ਚਰਚਾ ਕਰਨਾ ਸੀ। ਇਸ ਮੌਕੇ ਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ.ਸ਼ੈਲੇਦਰ ਸਿੰਧੂ ਨੇ ਮੁੱਖ ਵਕਤਾ ਨਾਲ ਜਾਣ-ਪਛਾਣ ਕਰਵਾਂਦਿਆਂ ਵਿਸ਼ੇ ਦੀ ਮਹਤੱਤਾ ਬਾਰੇ ਚਰਚਾ ਕੀਤੀ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਮੁੱਖ ਵਕਤਾ ਦਾ ਸਵਾਗਤ ਕਰਦਿਆ ਕਿਹਾ ਕਿ ਸ੍ਰੀ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਫਲਸਫਾ ਭਾਰਤ ਦੀਆਂ ਸਾਂਝੀਆਂ ਸਮਾਜਿਕ-ਧਾਰਮਿਕ ਤੰਦਾਂ ਅਤੇ ਸਰਵ-ਸਾਂਝੀਵਾਲਤਾ ਦੀ ਇੱਕ ਅਜਿਹੀ ਮਿਸਾਲ ਹੈ ਜਿਹੜੀ ਸਦੀਆਂ ਤੱਕ ਸਾਡਾ ਰਾਹ ਰੌਸ਼ਨ ਕਰਦੀ ਰਹੇਗੀ।ਉਹਨਾਂ ਕਿਹਾ ਕਿ ਗੁਰੁ ਜੀ ਦੀਆਂ ਸਿੱਖਿਆਵਾਂ ਧਰਮ-ਨਿਰਪੱਖਤਾ ਅਤੇ ਵੱਖ-ਵੱਖ ਫਿਰਕਿਆਂ ਦੀ ਸਾਂਝੀ ਵਿਰਾਸਤ ਤੇ ਆਪਸੀ ਸਹਿਹੋਂਦ ਦਾ ਸੱਦਾ ਦਿੰਦੀਆਂ ਹਨ।

ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਤੇ ਸਰੋਤਿਆਂ ਨੂੰ ਸੰਬੋਧਿਤ ਕਰਦਿਆ ਡਾ.ਦਲਜੀਤ ਸਿੰਘ ਨੇ ਇਤਿਹਾਸਕ ਹਵਾਲਿਆਂ ਅਤੇ ਤੱਥਾਂ ਸਹਿਤ ਵਿਸਥਾਰ ਵਿੱਚ ਦੱਸਿਆ ਕਿ ਕਿਵੇਂ ਗੁਰੁ ਤੇਗ ਬਹਾਦਰ ਜੀ ਦੇ ਸਮੇਂ ਦੌਰਾਨ ਸਮਾਜਿਕ, ਆਰਥਿਕ ਤੇ ਸਿਆਸੀ ਘਟਨਾਵਾਂ ਨੇ ਧਰਮਾਂ ਦੀ ਰੂਪ-ਰੇਖਾ ਤੇ ਉਹਨਾਂ ਦੀ ਭੂਮਿਕਾ ਨੂੰ ਪ੍ਰਭਾਵਿਤ ਕੀਤਾ।ਉਹਨਾਂ ਨੇ ਦੱਸਿਆ ਕਿ ਵੱਖ-ਵੱਖ ਗੁਰੂਆਂ, ਸੰਤਾਂ ਅਤੇ ਸਮਾਜਿਕ ਸੁਧਾਰਕਾਂ ਨੇ ਆਪਣੇ ਸਮੇਂ ਦੀਆਂ ਧਾਰਮਿਕ-ਸਮਾਜਿਕ ਕੁਰੀਤੀਆਂ ਖਿਲਾਫ ਲੋਕਾਈ ਨੂੰ ਲਾਮਬੰਧ ਕੀਤਾ। ਉਹਨਾਂ ਦੱਸਿਆ ਕਿ ਇਹਨਾਂ ਸਾਰਿਆਂ ਵਿੱਚੋਂ ਗੁਰੁ ਜੀ ਦੀ ਸਹਾਦਤ ਵਿਲੱਖਣ ਤੇ ਅਨੋਖੀ ਹੈ ਕਿਉਂਕਿ ਉਹਨਾਂ ਦੀ ਕੁਰਬਾਨੀ ਧਾਰਮਿਕ ਕੱਟੜਤਾ ਨੂੰ ਖਤਮ ਕਰਨ, ਧਾਰਮਿਕ-ਨਿਰਪੱਖਤਾ ਦੀ ਬਹਾਲੀ ਲਈ ਤੇ ਸੱਭਿਆਚਾਰਕ ਵੰਨ-ਸਵੰਨਤਾ ਨੂੰ ਬਰਕਰਾਰ ਰੱਖਣ ਲਈ ਸੀ।
ਇਸ ਤੋਂ ਇਲਾਵਾ ਅੱਜ ਕਾਲਜ ਵਿਖੇ ਕੈਮਿਸਟਰੀ ਵਿਭਾਗ ਵੱਲੋਂ ‘ਦੀ ਮੌਲੀਕਿਊਲ ਆਫ਼ ਲਾਈਫ਼ ਐਂਡ ਦੀ ਵੇਅ ਫਾਰਵਰਡ’ ਅਤੇ ਕੰਪਿਊਟਰ ਵਿਭਾਗ ਵੱਲੋਂ ‘ਨੋਡ.ਜੇ ਐਸ’ ਭਾਸ਼ਾਵਾਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਵਕਤਾ ਵਜੋਂ ਕਰਮਵਾਰ ਪ੍ਰੋ. ਰਵਿੰਦਰਜੀਤ ਸਿੰਘ, ਏ.ਐਸ. ਕਾਲਜ ਖੰਨਾ ਅਤੇ ਬ੍ਰਿਲ ਇੰਨਫੌਸਿਸਟਮ ਪ੍ਰਾਈਵੇਟ ਸਿਸਟਮ, ਮੁਹਾਲੀ ਤੋਂ ਸ੍ਰੀ ਗੌਤਮ ਸਿੰਗਲਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ, ਮੁਖੀ ਸ਼ੋਸ਼ਲ ਸਾਇੰਸਿਜ਼, ਡਾ. ਰਾਜੀਵ ਸ਼ਰਮਾ, ਮੁਖੀ ਰਾਸਾਇਣ ਵਿਭਾਗ, ਪ੍ਰੋ. ਵਿਨੇ ਗਰਗ, ਮੁਖੀ, ਕੰਪਿਊਟਰ ਸਾਇੰਸ, ਡਾ. ਅਜੀਤ ਕੁਮਾਰ, ਰਜਿਸਟਰਾਰ, ਡਾ. ਸੰਜੇ ਕੁਮਾਰ, ਡਾ. ਮਨਿੰਦਰ ਚੀਮਾ, ਪ੍ਰੋ. ਵੀਰਪਾਲ ਕੌਰ ਵੱਲੋਂ ਇਨ੍ਹਾਂ ਲੈਕਚਰਾਂ ਨੂੰ ਸਫ਼ਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।




 
History Lecture – List of Participants
Computer Lecture – List of Participants