Patiala: Oct. 20, 2016
Seven Day Workshop on Web Technologies concluded at Multani Mal Modi College, Patiala
A seven day workshop on Web Technologies was organized by the PG Dept. of Computer Science of Multani Mal Modi College, Patiala. Sr. Programmer Ms. Nancy from Brill Infosystems Pvt. Ltd. Mohali conducted the workshop. During the seven day workshop the participants learned the required skills and tools for web-development widely used in the industry.
Dr. Vishal Goyal, Associate Professor, Dept. of Computer Science, Punjabi University, Patiala presided over the valedictory session of the workshop and distributed certificates to participants. He also delivered a lecture on the topic ‘Information and Communication Technology for Differently Abled Persons’. He emphasized the need for the development of tools and software to make the life of differently abled persons easy and simple.
Dr. Khushvinder Kumar, Principal of the college welcomed the chief guest and said that such workshops are oragnised for the overall personality development of students. He motivated the students to become tech savvy and work for the development of modern society.
Dr. Ajit Kumar, convener of the workshop explained the relevance of the event by telling the participants that learning of web technologies will enhance their chances of employability. So they should master the skills learned in this workshop.
Prof. Vinay Garg presented the vote of thanks. Prof. Harmohan Sharma and Prof. Ganesh Sethi put their special efforts to make the workshop success. Prof. Sukhdev Singh, Prof. Sumeet Kumar, Prof. Rohit Sachdeva, Prof. Poonam Sharma were present in the workshop.
ਪਟਿਆਲਾ: 20 ਅਕਤੂਬਰ, 2016
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਵੈਂਬ ਟੈਕਨੌਲਜੀ ਸਬੰਧੀ ਸੱਤ-ਰੋਜ਼ਾ ਵਰਕਸ਼ਾਪ ਦਾ ਸਮਾਪਨ
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਵੈਬ ਟੈਕਨੌਲਜੀ ਸਬੰਧੀ ਸੱਤ-ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਬ੍ਰਿਲ ਇਕਫੋਸਿਸਟਮਸ ਪ੍ਰਾਈਵੇਟ ਲਿਮਟਿਡ, ਮੁਹਾਲੀ ਦੇ ਸੀਨੀਅਰ ਪ੍ਰੋਗਰਾਮ ਮਿਸ ਨੈਨਸੀ ਨੇ ਭਰਪੂਰ ਸਹਿਯੋਗ ਦਿੱਤਾ। ਇਹਨਾਂ ਸੱਤ-ਦਿਨਾਂ ਦੌਰਾਨ ਇਸ ਵਰਕਸ਼ਾਪ ਵਿਚ ਸ਼ਾਮਿਲ ਸਿਖਿਆਰਥੀਆਂ ਨੇ ਵੈਂਬ ਟੈਕਨੌਲਜੀ ਨਾਲ ਸਬੰਧਿਤ ਜ਼ਰੂਰੀ ਸਾਧਨਾਂ ਸਬੰਧੀ ਮੁਹਾਰਤ ਹਾਸਲ ਕੀਤੀ। ਇਸ ਵਰਕਸ਼ਾਪ ਦੇ ਸਮਾਪਨ ਸਮਾਰੋਹ ਵਿਚ ਮੁੱਖ-ਮਹਿਮਾਨ ਵਜੋਂ ਡਾ. ਵਿਸ਼ਾਲ ਗੋਇਲ, ਐਸੋਸਇਏਟ ਪ੍ਰੋਫੈਸਰ, ਕੰਪਿਊਟਰ ਸਾਇੰਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਉਚੇਚੇ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਪ੍ਰਦਾਨ ਕੀਤੇ। ਇਸ ਮੌਕੇ ਉਨ੍ਹਾਂ ਨੇ “ਇਨਫਰਮੇਸ਼ਨ ਐਂਡ ਕਮਿਉਨੀਕੇਸ਼ਨ ਟੈਕਨੌਲਜੀ ਫਾਰ ਡਿਫਰੈਂਟਲੀ ਏਬਲਡ ਪਰਸਨਸ” ਵਿਸ਼ੇ ਤੇ ਵਿਸ਼ੇਸ਼ ਲੈਕਚਰ ਵੀ ਦਿੱਤਾ ਜਿਸ ਵਿਚ ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਟੈਕਨੌਲਜੀ ਦੇ ਖੇਤਰ ਵਿਚ ਅਜਿਹੇ ਟੂਲ ਅਤੇ ਸੌਫਟਵੇਅਰ ਤਿਹਾਰ ਕਰਨੇ ਚਾਹੀਦੇ ਹਨ ਜਿਹਨਾਂ ਦੀ ਵਰਤੋਂ ਨਾਲ ਇਹਨਾਂ ਵਿਸ਼ੇਸ਼ ਵਿਅਕਤੀਆਂ ਨੂੰ ਵੱਧ ਤੋਂ ਵੱਧ ਮਦਦ ਮਿਲ ਸਕੇ।
ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ-ਮਹਿਮਾਨ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕਰਨ ਪਿੱਛੇ ਕਾਲਜ ਦਾ ਮਨੋਰਥ ਵਿਦਿਆਰਥੀਆਂ ਦੀ ਸਖਸ਼ੀਅਤ ਦਾ ਸਰਵਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਨਣ ਲਈ ਟੈਕਨੌਲਜੀ ਫਰੈਂਡਲੀ ਹੋਣ ਲਈ ਉਤਸਾਹਿਤ ਕੀਤਾ।
ਵਰਕਸ਼ਾਪ ਦੇ ਕਨਵੀਨਰ ਡਾ. ਅਜੀਤ ਕੁਮਾਰ ਨੇ ਇਸ ਵਰਕਸ਼ਾਪ ਦੀ ਸਾਰਥਕਤਾ ਸਬੰਧੀ ਬੋਲਦਿਆਂ ਕਿਹਾ ਕਿ ਵੈਂਬ ਟੈਕਨੌਲਜੀ ਸਬੰਧੀ ਗਿਆਨ ਗ੍ਰਹਿਣ ਕਰਨ ਨਾਲ ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਾਪਤੀ ਲਈ ਵਧੇਰੇ ਮੌਕੇ ਉਪਲਬਧ ਹੁੰਦੇ ਹਨ। ਇਸ ਪ੍ਰੋਗਰਾਮ ਦੇ ਅਖੀਰ ਵਿਚ ਪ੍ਰੋ. ਵਿਨੇ ਗਰਗ, ਮੁਖੀ ਕੰਪਿਊਟਰ ਸਾਇੰਸ ਵਿਭਾਗ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਪ੍ਰੋ. ਹਰਮੋਹਨ ਸ਼ਰਮਾ ਅਤੇ ਪ੍ਰੋ. ਗਣੇਸ਼ ਸੇਠੀ ਨੇ ਇਸ ਵਰਕਸ਼ਾਪ ਦੀ ਕਾਮਯਾਬੀ ਲਈ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਡਾ. ਸੁਖਦੇਵ ਸਿੰਘ, ਪ੍ਰੋ. ਸੁਮੀਤ ਕੁਮਾਰ, ਪ੍ਰੋ. ਰੋਹਿਤ ਸਚਦੇਵਾ, ਪ੍ਰੋ. ਪੂਨਮ ਸ਼ਰਮਾ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ।