Patiala: 20 October, 2022
‘Financial Lab Cum Incubation Center’ started at M. M. Modi College Patiala om Modi Jayanti
Innovation cell of Multani Mal Modi College, Patiala in collaboration with Skill Labs inaugurated the “Financial Lab cum Incubation Centre” in the college for the students of management and commerce. The objective of this flagship scheme is to nurture employability, entrepreneurship and financial inclusion of the students. Dr. Neeraj Goyal, Head of the Department of Business Management coordinated the session and welcomed Dr. Himesh Sharma, Founder, Skill Labs Resource Services Private Limited.
Principal, Dr. Khushvinder Kumar, appreciated this great initiative by the Skill Labs and said that it will encourage innovative thinking and practicality of skill learning among students. He encouraged the students to become more innovative and self-reliant.
Dr. Himesh Sharma motivated the students to take initiative to enter entrepreneurship as today’s youth has utmost potential to tackle with society’s greatest challenges. He introduced the students with the structure and process of the training curriculum under this programme and explained how it will help to increase the employability for students, business competitiveness for small businesses, personal finance, career & performance management for individuals and corporates Also, in order to encourage entrepreneurship among students, a competition was held in which various teams of BBA students presented their innovative business ideas.
Dr. Neeraj Goyal, Head of the Department of Business Management said that this is one of the finest innovative labs with all the latest technology and learning tools for students.
Mr. Aman Arora, Senior Manager, Skill Labs Resource Services Private Limited was also present during the programme. Prof. Neena Sareen, Head, Department of Commerce presented the vote of thanks. Large number of students were present in this event.
ਪਟਿਆਲਾ: 20 ਅਕਤੂਬਰ, 2022
ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਫਾਈਨੈਸ਼ੀਅਲ ਲੈਬ ਅਤੇ ਕਮ ਇੰਨਕੋਬੇਸ਼ਨ ਸੈਂਟਰ ਦੀ ਸਥਾਪਨਾ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਇੰਨੋਵੇਸ਼ਨ ਸੈੱਲ ਵੱਲੋਂ ਸਕਿੱਲ ਲੈੱਬਜ਼ ਦੇ ਸਹਿਯੋਗ ਨਾਲ ਕਾਲਜ ਦੇ ਮੈਂਨਜਮੈੱਟ ਅਤੇ ਕਾਮਰਸ ਵਿਭਾਗਾਂ ਦੇ ਵਿਦਿਆਰਥੀਆਂ ਲਈ ਇੱਕ ਨਵੀਂ ਫਾਈਨੈਸ਼ੀਅਲ ਲੈਬ ਅਤੇ ਕਮ ਇੰਨਕੋਬੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ।ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨੌਕਰੀ ਯੋਗ ਬਣਾਉਣਾ, ਉਹਨਾਂ ਵਿੱਚ ਉੱਦਮ ਨੁੰ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ ਨੂੰ ਵਿੱਤੀ ਤੌਰ ਤੇ ਸਮਰੱਥ ਬਣਾਉਣਾ ਸੀ।ਡਾ.ਨੀਰਜ ਗੋਇਲ, ਮੁਖੀ, ਬਿਜ਼ਨਸ ਮੈਂਨਜ਼ਮੈਂਟ ਡਿਪਾਰਟਮੈਂਟ ਨੇ ਇਸ ਮੌਕੇ ਤੇ ਡਾ. ਹਿਮੇਸ਼ ਸ਼ਰਮਾ, ਸੰਸਥਾਪਕ, ਸਕਿੱਲ ਲੈੱਬਜ਼ ਰਿਸੋਰਸ ਸਰਵਿਸਜ਼ ਪ੍ਰਾਈਵੇਟ ਮੁੱਖ ਵਕਤਾ ਦਾ ਸਵਾਗਤ ਕੀਤਾ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਸਕਿੱਲ ਲੈੱਬਜ਼ ਰਿਸੋਰਸ ਸਰਵਿਸਜ਼ ਪ੍ਰਾਈਵੇਟ ਦੁਆਰਾ ਸ਼ੁਰੂ ਕੀਤੇ ਇਸ ਕਦਨ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਨਵੇਂ ਹੁਨਰ ਸਿੱਖਣ ਅਤੇ ਵਿਲੱਖਣ ਕਿਸਮ ਦੇ ਵਿਚਾਰਾਂ ਨਾਲ ਜੁੜਣ ਦਾ ਮੌਕਾ ਮਿਲੇਗਾ।ਉਹਨਾਂ ਨੇ ਵਿਦਿਆਰਥੀਆਂ ਨੂੰ ਲੀਕ ਤੋਂ ਹੱਟਕੇ ਸੋਚਣ ਅਤੇ ਸਵੈ-ਨਿਰਭਰ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਤੇ ਡਾ.ਹਮੇਸ਼ ਸ਼ਰਮਾ, ਸੰਸਥਾਪਕ, ਸਕਿੱਲ ਲੈੱਬਜ਼ ਰਿਸੋਰਸ ਸਰਵਿਸਜ਼ ਪ੍ਰਾਈਵੇਟ ਨੇ ਵਿਦਿਆਰਥੀਆਂ ਨੂੰ ਸੰਬਧਿਨ ਕਰਦਿਆ ਕਿਹਾ ਕਿ ਸਮਾਜ ਦੀਆਂ ਵਿੱਤੀ ਅਤੇ ਉੱਦਮ ਆਧਾਰਿਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ।ੳਹਨਾਂ ਨੇ ਵਿਦਿਆਰਥੀਆਂ ਨਾਲ ਇਸ ਲੈਬ ਵਿੱਚ ਸਿਖਾਏ ਜਾਣ ਵਾਲੇ ਟਰੇਨਿੰਗ ਪ੍ਰੋਗਰਾਮਾਂ ਦੀ ਬਣਤਰ ਅਤੇ ਪ੍ਰੀਕ੍ਰਿਆ ਵੀ ਸਾਂਝੀ ਕੀਤੀ ਅਤੇ ਕਿਹਾ ਕਿ ਇਹਨਾਂ ਨੂੰ ਮੁਕੰਮਲ ਕਰਨ ਤੋਂ ਬਾਅਦ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਮੌਕੇ ਵੱਧਣਗੇ, ਨਵੇਂ ਉਦਮੀਆਂ ਨੂੰ ਉਤਸ਼ਾਹ ਮਿਲੇਗਾ, ਛੋਟੇ ਉਦਯੋਗਾਂ ਦਾ ਆਪਸੀ ਕਾਰੋਬਾਰ ਵੱਧੇਗਾ, ਵਿੱਤੀ ਪੂੰਜੀ ਵਿੱਚ ਇਜ਼ਾਫਾ ਹੋਵੇਗਾ, ਕਾਰਪੋਰੇਟਾਂ ਅਤੇ ਨਿੱਜੀ ਪੱਧਰ ਤੇ ਕਾਰਜ-ਕੁਸ਼ਲਤਾ ਵੱਧੇਗੀ।ਇਸ ਮੌਕੇ ਤੇ ਵਿਦਿਆਰਥੀਆਂ ਵਿੱਚ ਉੱਦਮ ਨੂੰ ਹੁੰਗਾਰਾ ਦੇਣ ਲਈ ਇੱਕ ਮੁਕਾਬਲੇ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਆਪਣੇ ਬਿਜ਼ਨਸ ਨਾਲ ਸਬੰਧਿਤ ਵਿਚਾਰ ਪ੍ਰਗਟ ਕੀਤੇ।
ਡਾ.ਨੀਰਜ ਗੋਇਲ, ਮੁਖੀ, ਬਿਜ਼ਨਸ ਮੈਂਨਜ਼ਮੈਂਟ ਡਿਪਾਰਟਮੈਂਟ ਨੇ ਇਸ ਮੌਕੇ ਤੇ ਦੱਸਿਆ ਕਿ ਇਹ ਲੈੱਬ ਆਧੁਨਿਕ ਤਕਨੀਕੀ ਯੰਤਰਾਂ ਨਾਲ ਲੈੱਸ ਹੈ ਅਤੇ ਵਿਦਿਆਰਥੀਆਂ ਨੂੰ ਇਸ ਦਾ ਭਰਪੂਰ ਫਾਇਦਾ ਚੁੱਕਣਾ ਚਾਹੀਦਾ ਹੈ।
ਇਸ ਪ੍ਰੋਗਰਾਮ ਵਿੱਚ ਸਕਿੱਲ ਲੈੱਬਜ਼ ਰਿਸੋਰਸ ਸਰਵਿਸਜ਼ ਪ੍ਰਾਈਵੇਟ ਦੇ ਸੀਨੀਅਰ ਮੈਨੇਜਰ ਮਿਸਟਰ ਅਮਨ ਅਰੋੜਾ ਵੀ ਸ਼ਾਮਿਲ ਹੋਏ।ਧੰਨਵਾਦ ਦਾ ਮਤਾ ਡਾ. ਨੀਨਾ ਸਰੀਨ, ਮੁਖੀ, ਕਾਮਰਸ ਵਿਭਾਗ ਨੇ ਪੇਸ਼ ਕੀਤਾ।ਉਦਘਾਟਨ ਮੌਕੇ ਵੱਡੀ ਗਿਣਤੀ ਵਿਦਿਆਰਥੀ ਸ਼ਾਮਿਲ ਸਨ।