National Management Day ‘Utkarash’ Celebrated at Multani Mal Modi College
Patiala: 16.03.2023
The Department of Management and Business Studies, Multani Mal Modi College, Patiala today organized various activities like Business Quiz competition, Business Innovative Idea competition, Ad-Mad Show, Stock Marketing Investment and Virtual Stock Marketing Competition to mark the National Management Day under the Management Club ‘Manthan’. The chief guest of this event was Sh. Rajinder Pal Singh, Deputy DEO, Patiala.
The objective of this event was to develop the management skills and Business strategies implementation skills of the students and to prepare them for global markets.
College Principal Dr. Khushvinder Kumar inaugurated the event and said that the global business markets are passing through a difficult phase and it is important to develop innovative and sustainable business ideas.
Dr. Neeraj Goyal, Head of Department of Management and Business Studies and said that Our Department is proving a platform for the students to work on unique and out of the box business ideas and various competitions are being organized to bring out their potential and capabilities.
In the first competition the Business quiz the team of Gunjan and Isha stood first. The Innovative Business Idea Competition was won by team of Mansha, Nishant Jindal, Jashan Goyal and Abhi. In the Poster making Competition the team of Harmandeep Singh, Jasleen Kaur and Varanvir won the competition.
In the Ad-Mad show the first position was won by team of Gorisha, Nikita, Khushi and Srishti Sharma. In Virtual Stock Market competition Ajay Kumar stood first. Ms.Anjali Gupta, DAV Public School, Ms. Tanuja, St. Peters Academy, Patiala and Ms. Gurmeet Kaur, Modern Senior Secondary School were judges in this event.
The Faculty members of the Management Department Dr. Bhavuk Mahindru, Prof. Yogita Singla and research scholars Vivek Sindhi and Yachna Chhabra were present in this event.
ਪਟਿਆਲਾ: 16.03.2023
ਮੋਦੀ ਕਾਲਜ ਵਿਖੇ ਰਾਸ਼ਟਰੀ ਮੈਂਨਜਮੈਂਟ ਦਿਵਸ ‘ਉਤਕਰਸ਼’ਆਯੋਜਿਤ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲ ਪਟਿਆਲਾ ਦੇ ਮੈਂਨਜਮੈਂਟ ਅਤੇ ਬਿਜ਼ਨਸ ਸਟੱਡੀਜ਼ ਵਿਭਾਗ ਦੇ ਕਲੱਬ ‘ਮੰਥਨ’ ਵੱਲੋਂ ਅੱਜ ਰਾਸ਼ਟਰੀ ਮੈਂਨਜਮੈਂਟ ਦਿਵਸ ਨੂੰ ਸਮਰਪਿਤ ਵੱਖ-ਵੱਖ ਮੁਕਾਬਲਿਆਂ ਤੇ ਗਤੀਵਿਧੀਆਂ ਜਿਵੇਂ ਕਿ ਬਿਜ਼ਨਸ ਕੁਇੱਜ਼ ਮੁਕਾਬਲਾ, ਬਿਜ਼ਨਸ ਇੰਨੋਵੇਟਿਵ ਆਈਡੀਆ ਮੁਕਾਬਲਾ, ਐਂਡ ਮੈਡ ਵਰਲਡ ਮੁਕਾਬਲਾ, ਪੋਸਟਰ ਮੇਕਿੰਗ, ਸਟਾਕ ਮਾਰਕਟਿੰਗ ਇੰਨਵੈਸਟਮੈਟ ਅਤੇ ਵਿਰਚੂਅਲ ਸਟਾਕ ਮਾਰਕਟਿੰਗ ਮੁਕਾਬਲੇ ਆਯੋਜਿਤ ਕੀਤੇ ਗਏ।ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਜਿੱਥੇ ਵਿਦਿਆਰਥੀਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਉਹਨਾਂ ਦੀ ਪੇਸ਼ਾਵਰ ਸਮਰੱਥਾ ਅਤੇ ਬਿਜ਼ਨਸ ਸਬੰਧਿਤ ਫ਼ੈਸਲੇ ਲੈਣ ਦੇ ਹੁਨਰ ਨੂੰ ਤਰਾਸ਼ਣਾ ਸੀ।
ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਪ੍ਰੋਗਰਾਮ ਦਾ ਉਦਘਾਟਨ ਕਰਦਿਆ ਕਿਹਾ ਕਿ ਮੌਜੂਦਾ ਦੌਰ ਵਿੱਚ ਗਲੋਬਲ ਬਿਜ਼ਨਸ ਮਾਰਕਿਟਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਇਹਨਾਂ ਦੇ ਹੱਲ ਲਈ ਨਵੇਂ ਢੰਗਾਂ ਨਾਲ ਸੋਚਣ ਅਤੇ ਬਿਜ਼ਨਸ ਦੇ ਨਵੇਂ ਤਜਰਬਿਆਂ ਦੀ ਜ਼ਰੂਰਤ ਹੈ।
ਇਸ ਮੌਕੇ ਤੇ ਵਿਭਾਗ ਦੇ ਮੁਖੀ ਡਾ.ਨੀਰਜ ਗੋਇਲ ਨੇ ਕਿਹਾ ਕਿ ਸਾਡਾ ਵਿਭਾਗ ਇਸ ਪ੍ਰੋਗਰਾਮ ਦੇ ਜ਼ਰੀਏ ਵਿਦਿਆਰਥੀਆਂ ਨੂੰ ਨਵੇਂ ਤੇ ਵਿਲੱਖਣ ਬਿਜ਼ਨਸ ਢੰਗਾਂ ਤੇ ਤਰੀਕਿਆਂ ਤੇ ਕੰਮ ਕਰਨ ਦੇ ਮੌਕੇ ਦੇ ਰਿਹਾ ਹੈ ਜਿਸ ਨਾਲ ਉਹਨਾਂ ਦੀ ਪ੍ਰੀਤਿਭਾ ਤੇ ਹੁਨਰ ਨੂੰ ਤਲਾਸ਼ਿਆ ਜਾ ਸਕਦਾ ਹੈ।
ਇਸ ਦਿਵਸ ਤੇ ਵਿਦਿਆਰਥੀਆਂ ਲਈ ਆਯੋਜਿਤ ਬਿਜ਼ਨਸ ਕੁਇੱਜ਼ ਮੁਕਾਬਲੇ ਵਿੱਚ ਗੁੰਜਨ ਤੇ ਈਸ਼ਾ ਦੀ ਟੀਮ ਅਵੱਲ ਰਹੀ।
ਇਸੇ ਤਰਾਂ੍ਹ ਇੰਨੋਵੇਟਿਵ ਬਿਜ਼ਨਸ ਆਈਡੀਆ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਮਨਸ਼ਾ, ਨਿਸ਼ਾਂਤ ਜਿੰਦਲ, ਜਸ਼ਨ ਗੋਇਲ ਤੇ ਅਭੀ ਦੀ ਟੀਮ ਨੇ ਜਿੱਤਿਆ।
ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਰਮਨਦੀਪ ਸਿੰਘ, ਜਸਲੀਨ ਸਿੰਘ ਤੇ ਵਰਨਵੀਰ ਨੇ ਜਿੱਤਿਆ। ਇੱਕ ਵੱਖਰੀ ਕਿਸਮ ਦੇ ਮੁਕਾਬਲੇ ਐਡ- ਮੈਡ ਸ਼ੋਅ ਮੁਕਾਬਲੇ ਵਿੱਚ ਪਹਿਲਾ ਸਥਾਨ ਗਰੀਸ਼ਾ, ਨਿਕਿਤਾ, ਖੁਸ਼ੀ ਤੇ ਸ਼੍ਰਿਸ਼ਟੀ ਸ਼ਰਮਾ ਨੇ ਜਿੱਤਿਆ।ਇਸੇ ਤਰਾਂ ਵਿਚਰੂਅਲ ਸਟਾਕ ਮਾਰਕਿਟ ਮੁਕਾਬਲੇ ਵਿੱਚ ਅਜੇ ਸ਼ਰਮਾ ਪਹਿਲੇ ਸਥਾਨ ਤੇ ਰਹੇ।
ਇਸ ਪ੍ਰੋਗਰਾਮ ਲਈ ਜੱਜਾਂ ਦੀ ਭੂਮਿਕਾ ਮਿਸ ਅੰਜਲੀ ਗੁਪਤਾ, ਡੀਏਵੀ ਪਬਲਿਕ ਸਕੂਲ, ਮਿਸ. ਤਨੁਜਾ, ਸੈਂਟ ਪੀਟਰਜ਼ ਅਕੈਡਮੀ ਤੇ ਮਿਸ. ਗੁਰਮੀਤ ਕੌਰ ਨੇ ਨਿਭਾਈ।
ਇਸ ਪ੍ਰੋਗਰਾਮ ਵਿੱਚ ਮੈਂਨਜਮੈਟ ਵਿਭਾਗ ਦੇ ਡਾ.ਭਾਵਿੁਕ ਮਹਿੰਦਰੂ, ਪ੍ਰੋ. ਯੋਗਿਤਾ ਸਿੰਗਲਾ ਤੇ ਰਿਸਰਚ ਸਕਾਲਰ ਵਿਵੇਕ ਸਿੰਧੀ ਤੇ ਯਾਚਨਾ ਛਾਬੜਾ ਹਾਜ਼ਿਰ ਸਨ।