Patiala: 25 November, 2021

Multani Mal Modi College, Patiala organized a special function to distribute scholarships to 96 deserving students of the college by Dr. S.P.S. Oberoi, Managing Trustee, Sarbat Da Bhala Charitable Trust. Mrs. Inderjeet Gill, Director Education, Sarbat Da Bhala Charitable Trust and Sh. Gaganpreet Singh, General Secretary, Sarbat Da Bhala Charitable Trust and Mr. G.K. Singh (Retd. IAS) were also present on the occasion. College Principal Dr. Khushvinder Kumar welcomed the Chief Guest and other guests and said that ‘Sarbat Da Bhala Trust’ has become synonyms with social welfare and a hope for better education and affordable health services for number of lives across the world. Mrs. Inderjeet Gill discussed various activities and schemes initiated by the ‘Sarbat Da Bhala Trust’ for the welfare of underprivileged and marginalized sections of the society.

 

Sh. G. K. Singh appreciated the activities of the trust and advised the student to focus on their career.

 

Sh. G. K. Singh while addressing the students motivated them to work hard and to dedicate themselves for the betterment of our society. He also handed over the cheque of Rupees Nine Lakh and Sixty Thousand of scholarships for the needy and deserving students of Modi College. The stage was conducted by Vice Principal Prof (Mrs.) Shailendra Sidhu. Prof. Ved Prakash Sharma, Dean, Students Welfare presented the Vote of thanks. All students and staff members were present on the occasion.

 

ਸਰਬੱਤ ਦਾ ਭਲਾ ਟਰਸੱਟ ਵੱਲੋਂ ਮੋਦੀ ਕਾਲਜ ਵਿਖੇ ਵਿਦਿਆਰਥੀਆਂ ਨੂੰ ਵੰਡੇ ਗਏ ਵਜ਼ੀਫੇ
ਪਟਿਆਲਾ: 25 ਨਵੰਬਰ, 2021

ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਅੱਜ ਡਾ. ਐਸ.ਪੀ.ਸਿੰਘ ਉਬਰਾਏ, ਮੈਨੇਜਿੰਗ ਡਾਇਰੈਕਟਰ, ਸਰਬੱਤ ਦਾ ਭਲਾ ਟਰੱਸਟ ਨੇ ਕਾਲਜ ਦੇ 96 ਵਿਦਿਆਰਥੀਆਂ ਨੂੰ ਵਜ਼ੀਫਾ ਵੰਡਣ ਦੀ ਰਸਮ ਅਦਾ ਕੀਤੀ। ਉਨ੍ਹਾਂ ਨਾਲ ਇਸ ਮੌਕੇ ਤੇ ਸ੍ਰੀਮਤੀ ਇੰਦਰਜੀਤ ਗਿੱਲ, ਡਾਇਰੈਕਟਰ ਐਜੂਕੇਸ਼ਨ, ਸਰਬੱਤ ਦਾ ਭਲਾ ਟਰਸੱਟ ਅਤੇ ਸ੍ਰੀ ਗਗਨਪ੍ਰੀਤ ਸਿੰਘ, ਜਰਨਲ ਸਕੱਤਰ, ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਅਤੇ ਸ੍ਰੀ.ਜੀ.ਕੇ ਸਿੰਘ (ਸਾਬਕਾ ਆਈ.ਏ.ਐੱਸ) ਨੇ ਵੀ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਅਤੇ ਬਾਕੀ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਮਾਜਿਕ ਭਲਾਈ ਦੇ ਖੇਤਰ ਵਿੱਚ ‘ਸਰਬੱਤ ਦਾ ਭਲਾ ਟਰਸੱਟ’ ਦਾ ਯੋਗਦਾਨ ਅਮੁੱਲ ਹੈ ਅਤੇ ਸ੍ਰੀ ਓੁਬਰਾਏ ਜੀ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਸਮਾਜ ਦੇ ਵੰਚਿਤ ਵਰਗਾਂ ਤੱਕ ਜਿਸ ਤਰ੍ਹਾਂ ਬਿਨ੍ਹਾਂ ਕਿਸੇ ਵਿਤਕਰੇ ਤੋਂ ਪਹੁੰਚ ਕੀਤੀ ਹੈ, ਉਹ ਲਾਸਾਨੀ ਹੈ। ਸਰਬੱਤ ਦਾ ਭਲਾ ਟਰਸੱਟ ਦੇ ਡਾਇਰੈਕਟਰ ਐਜੂਕੇਸ਼ਨ ਸ੍ਰੀਮਤੀ ਇੰਦਰਜੀਤ ਗਿੱਲ ਨੇ ਇਸ ਮੌਕੇ ਤੇ ਟਰਸੱਟ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਸਮਾਜ-ਭਲਾਈ ਲਈ ਆਰੰਭੇ ਯਤਨਾਂ ਦਾ ਇੱਕ ਸੰਖੇਪ ਵੇਰਵਾ ਪੇਸ਼ ਕੀਤਾ।

ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆ ਸ੍ਰੀ.ਜੀ.ਕੇ ਸਿੰਘ ਨੇ ‘ਸਰਬੱਤ ਦਾ ਭਲਾ ਟਰਸੱਟ’ ਦੁਆਰਾ ਸਮਾਜ ਭਲਾਈ ਲਈ ਕੀਤੇ ਯਤਨਾਂ ਦੀ ਸਰਾਹਣਾ ਕੀਤੀ ਤੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ। ਇਸ ਸਮਾਗਮ ਦੌਰਾਨ ਡਾ. ਐਸ.ਪੀ.ਸਿੰਘ ਓਬਰਾਏ ਨੇ ਕਾਲਜ ਦੇ ਜ਼ਰੂਰਤਮੰਦ ਵਿਦਿਆਰਥੀਆਂ ਲਈ ਵਜ਼ੀਫੇ ਦੀ ਰਕਮ ਨੌ ਲੱਖ ਸੱਠ ਹਜ਼ਾਰ ਦਾ ਚੈੱਕ ਵੀ ਭੇਂਟ ਕੀਤਾ।

 

ਇਸ ਮੌਕੇ ਤੇ ਸਟੇਜ ਪ੍ਰਬੰਧਨ ਦੀ ਜ਼ਿੰਮੇਵਾਰੀ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. (ਮਿਸਿਜ਼) ਸ਼ੈਲੇਦਰਾ ਸਿੰਧੂ ਵੱਲੋਂ ਨਿਭਾਈ ਗਈ। ਡੀਨ ਵਿਦਿਆਰਥੀ ਭਲਾਈ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ ਜੀ ਨੇ ਇਸ ਮੌਕੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਸਮਾਗਮ ਦੌਰਾਨ ਸਮੂਹ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।