Inter-Institutional Science Fair on the theme ‘Science for Human Welfare’ held at Multani Mal Modi College, Patiala

Patiala: 14th October, 2021

 Multani Mal Modi College, Patiala today organized Inter-Institutional Science Fair-2021 on the theme of ‘Science for Human Welfare’under the guidance of college Principal Dr. Khushvinder Kumar. This science fair was designed as a platform for the students to display changing paradigms of scientific understanding about recent trends in Science and Technology, Environmental issues, Artificial Intelligence and Computers, Human health and Scientific Innovations, COVID Pandemic and the New normal, Correlation of Mathematics with Science and chemistry in everyday life . About 110 students from various educational institutions including colleges and schools participated with their Poster Presentations, Projects and Models (working and static).

Vice principle of the college Prof. Shailendra Sidhu welcomed the chief guest and the students from various institutes and said that the progress in science and technology needs to be integral in promoting human welfare. She appreciated the displayed models and projects.

In the valedictory function Chief Guest Prof. Surendra Lal congratulated the winners and said that the progress of any society is directly proportional to progress of science and technology.

Dr.Ashwani Sharma, Dean Life Sciences and Co-ordinator of the Science Fair discussed the themes and subthemes of the fair with the students. Organising Secretary of this fair,Dr. Rajeev Sharma motivated the students to develop scientific temperament and logical thinking by participating in such events.

Dr.Jatinder Singh Aulakh, Dr.Karamjit Singh, Dr.Loveleen kaur (for College Category) Dr.Yadwinder Singh, Dr.Manpreet Kaur, Dr.Nidhi Bansal, Dr.Inderpreet Singh Grover, Dr.Monika Bansal (School Category) judged the  the participants for the positions.

The winners were awarded with mementoes and certificates. All the participants were given participation certificates. The results of various categories of winners are:

College Section:

Poster Presentation –First position won by  Gurpreet Kaur and Aluvera Singh Mata Sahib Kaur Khalsa Girls College, Patiala and Second position bagged by Priyanka Sharma and Jashandeep Kaur, Public College Samana and Nancy and Samreena Rani, Patel Memorial College, Rajpura collectively.

Static Model Category – First position won by Geetika Dang and Jasmeet Kaur, Goverment Mohindra college, Patiala and second position bagged by Arzoo and Khushwinder, Khalsa College, Patiala and by Jasleen Kaur and Shubharmanpreet Singh, Multani Mal Modi College, Patiala collectively

Working Model Category- First position won by Divya and Dinky, AS College , Khanna, Second position bagged by Shivani  and Harvinder Kaur, State College of Education and Rashika Garg and Ishita from Khalsa College, Patiala collectively.

School Section:

Static Model Category – First position won by  Harshit Jain and Abhinandan Goyal, Our Lady of Fatima Senior Secondary Convent School , Patiala and second position bagged by Vaishali Shukla and V.S. Parmeshwaran, St.Peter’s Academy, Patiala.

 Working Model Category – First position won by Jai Arora from St.Peter’s Academy and second position bagged by Divyanshi R. Kumar and Adreeba Zafar , Our Lady of Fatima Senior Secondary Convent School , Patiala collectively.

 Poster Presentation – First position won by Sara Bansal and Surseerat Kaur, Our Lady of Fatima Senior Secondary Convent School , Patiala and second position bagged by Muskaan and Krishna from Children Memorial SS public School, Patiala.

Dr. Gaganpreet Kaur conducted the stage. Dr. Bhanvi Wadhawan presented the vote of thanks.

 

ਪਟਿਆਲਾ: 14 ਅਕਤੂਬਰ, 2021
ਮੋਦੀ ਕਾਲਜ ਵਿਖੇ ‘ਮਨੁੱਖੀ ਭਲਾਈ ਲਈ ਵਿਗਿਆਨ’ ਵਿਸ਼ੇ ਤੇ ਅੰਤਰ-ਸੰਸਥਾ ਵਿਗਿਆਨ ਮੇਲਾ-2021
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਅੱਜ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਸੁਚੱਜੀ ਅਗੁਵਾਈ ਹੇਠ ਇੱਕ-ਰੋਜ਼ਾ ਵਿਗਿਆਨ ਮੇਲਾ-2021 ਆਯੋਜਿਤ ਕੀਤਾ ਗਿਆ।ਇਸ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਿਗਿਆਨਕ ਤੇ ਤਕਨੀਕੀ ਖੇਤਰਾਂ, ਵਾਤਾਵਰਣ ਵਿਗਿਆਨ, ਆਰਟੀਫਿਸ਼ਲ ਇੰਟੈਂਲੀਜੈਂਸ ਐਂਡ ਕੰਪਿਊਟਰ ਸਾਇੰਸ, ਹਿਊਮਨ ਹੈੱਲਥ ਐਂਡ ਸਾਇੰਟਫਿਕ ਇੰਨੋਵੇਸ਼ਨਜ਼, ਕੋਵਿਡ ਪੈਨਡੈਮਿਕ ਐਂਡ ਦੀ ਨਿਊ ਨਾਰਮਲ, ਕੋ-ਰਿਲੇਸ਼ਨ ਆਫ ਮੈਥ ਵਿੱਦ ਸਾਇੰਸ ਐਂਡ ਕੈਮਿਸਟਰੀ ਆਦਿ ਵਰਗੇ ਖੇਤਰਾਂ ਵਿੱਚ ਹੋ ਰਹੀਆਂ ਨਵੀਆਂ ਖੋਜਾਂ ਤੇ ਤਜਰਬਿਆਂ ਬਾਰੇ ਜਾਣਕਾਰੀ ਸਾਂਝੀ ਕਰਨਾ ਸੀ।ਇਸ ਵਿਗਿਆਨ ਮੇਲੇ ਵਿੱਚ ਵੱਖ-ਵੱਖ ਵਿਦਿਅਕ ਸੰਸਥਾਵਾਂ ਅਤੇ ਅਦਾਰਿਆਂ ਤੋਂ 110 ਦੇ ਕਰੀਬ ਵਿਦਿਆਰਥੀਆਂ ਆਪਣੇ ਵਿਗਿਆਨਕ ਮਾਡਲਾਂ, ਪ੍ਰੋਜੈਕਟਾਂ ਅਤੇ ਪੋਸਟਰਾਂ ਸਮੇਤ ਭਾਗ ਲਿਆ।ਇਸ ਮੌਕੇ ਤੇ ਮੁੱਖ ਮਹਿਮਾਨ ਵੱਜੋਂ ਡਾ.ਸੁਰੇਦਰਾ ਲਾਲ, ਮੈਂਬਰ, ਕਾਲਜ ਪ੍ਰਬੰਧਕੀ ਕਮੇਟੀ ਨੇ ਸ਼ਿਰਕਤ ਕੀਤੀ।
ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. (ਮਿਸ਼ਿਜ਼) ਸ਼ੈਲੇਦਰਾ ਸਿੱਧੂ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕਰਦਿਆ ਕਿਹਾ ਕਿ ਵਿਗਿਆਨਕ ਖੋਜਾਂ ਅਤੇ ਤਕਨੀਕੀ ਵਿਕਾਸ ਦਾ ਮੁੱਖ ਉਦੇਸ਼ ਮਨੁੱਖੀ ਬਲਾਈ ਹੋਣਾ ਚਾਹੀਦਾ ਹੈ।ਉਹਨਾਂ ਨੇ ਵਿਦਿਆਰਥੀਆਂ ਦੁਆਰਾ ਪ੍ਰਸਤੁਤ ਕੀਤੇ ਖੋਜ-ਪ੍ਰਜੈਕਟਾਂ ਅਤੇ ਵਿਗਿਆਨਕ ਮਾਡਲਾਂ ਦੀ ਭਰਪੂਰ ਸਰਾਹਣਾ ਕੀਤੀ।
ਇਸ ਵਿਗਿਆਨ ਮੇਲੇ ਵਿੱਚ ਮੁੱਖ ਮਹਿਮਾਨ ਵੱਜੋਂ ਪੁਹੰਚੇ ਪ੍ਰੋ.ਸੁਰਿੰਦਰਾ ਲਾਲ, ਸਾਬਕਾ ਮੁਖੀ, ਫਿਜ਼ਿਕਸ ਵਿਭਾਗ ਨੇ ਇਸ ਵਿਗਿਆਨ ਮੇਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਵਿਗਿਆਨਕ ਦੀ ਤਰੱਕੀ ਦਾ ਸਿੱਧਾ ਸਬੰਧ ਮਨੁੱਖੀ ਭਲਾਈ ਦੇ ਸੰਕਲਪ ਨਾਲ ਜੁੜਿਆ ਹੋਇਆ ਹੈ ਤੇ ਭਵਿੱਖ ਦੇ ਵਿਗਿਆਨਕਾਂ ਨੂੰ ਇਸ ਤੱਥ ਨੂੰ ਹਮੇਸ਼ਾ ਹੀ ਧਿਆਨ ਰੱਖਣਾ ਚਾਹੀਦਾ ਹੈ।
ਇਸ ਮੌਕੇ ਤੇ ਡਾ.ਅਸ਼ਵਨੀ ਸ਼ਰਮਾ, ਡੀਨ ਲਾਈਫ ਸ਼ਾਇੰਸ਼ਿਜ਼ ਅਤੇ ਵਿਗਿਆਨਕ ਮੇਲੇ ਦੇ ਕਨਵੀਅਰ ਨੇ ਇਸ ਵਿਗਿਆਨਕ ਮੇਲੇ ਦੇ ਮੁਖ ਥੀਮ ਤੇ ਇਸ ਨਾਲ ਸਬੰਧਿਤ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ।ਇਸ ਮੇਲੇ ਦੇ ਪ੍ਰਬੰਧਕੀ ਸੰਚਾਲਕ ਡਾ. ਰਾਜੀਵ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਵਿਕਿਸਤ ਕਰਨ ਅਤੇ ਤਰਕ-ਭਰਪੂਰ ਢੰਗ ਨਾਲ ਸੋਚਣ ਦੀ ਪ੍ਰੇਰਣਾ ਦਿੱਤੀ।
ਇਸ ਵਿਗਿਆਨਕ ਮੇਲੇ ਵਿੱਚ ਨਿਮਨਲਿਖਤ ਵਿਦਿਆਰਥੀਆਂ ਨੇ ਵੱਖ-ਵੱਖ ਸਥਾਨ ਹਾਸਿਲ ਕੀਤੇ ਤੇ ਇਨਾਮ ਪ੍ਰਾਪਤ ਕੀਤੇ।
ਕਾਲਜ ਵਿੰਗ:
ਪੋਸਟਰ ਪੇਸ਼ਕਾਰੀ ਵਿੱਚ ਪਹਿਲਾ ਸਥਾਨ ਮਾਤਾ ਸਾਹਿਬ ਕੌਰ ਖਾਲਸਾ ਹਰਲਜ਼ ਕਾਲਜ,ਪਟਿਆਲਾ ਦੀ ਗੁਰਪ੍ਰੀਤ ਕੌਰ ਅਤੇ ਅਲਵੀਰਾ ਸਿੰਘ ਨੇ ਪ੍ਰਾਪਤ ਕੀਤਾ ਅਤੇ ਦੂਜਾ ਸਥਾਨ ਪ੍ਰਿਅੰਕਾ ਸ਼ਰਮਾ ਅਤੇ ਜਸ਼ਨਦੀਪ ਕੌਰ, ਪਬਲਿਕ ਕਾਲਜ ਸਮਾਣਾ ਅਤੇ ਨੈਨਸੀ ਤੇ ਸਮੀਨਾ ਰਾਨੀ, ਪਟੇਲ ਮੈਮੋਰੀਅਲ ਕਾਲਜ, ਪਟਿਆਲਾ ਨੇ ਸਾਂਝੇ ਤੌਰ ਤੇ ਜਿੱਤਿਆ।
ਸਥਿਰ ਮਾਡਲ ਮੁਕਾਬਲੇ ਵਿੱਚ ਪਹਿਲਾ ਸਥਾਨ ਗੀਤਿਕਾ ਡਾਂਗ ਤੇ ਜਸਮੀਤ ਕੌਰ, ਗੌਰਮਿੰਟ ਮਹਿੰਦਰਾ ਕਾਲਜ, ਪਟਿਆਲਾ ਨੇ ਅਤੇ ਦੂਜਾ ਸਥਾਨ ਆਰਜੂ ਤੇ ਖੁਸ਼ਵਿੰਦਰ ਖਾਲਸਾ ਕਾਲਜ, ਪਟਿਆਲਾ ਅਤੇ ਜਸਲੀਨ ਕੌਰ ਤੇ ਸ਼ੁਖਮਨਪ੍ਰੀਤ ਸਿੰਘ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਸਾਂਝੇ ਤੌਰ ਤੇ ਜਿੱਤਿਆ।
ਵਰਕਿੰਗ ਮਾਡਲ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਦਿਵਿਆ ਤੇ ਡਿੰਕੀ, ਏ.ਐੱਸ ਕਾਲਜ ਖੰਨਾ, ਦੂਜੇ ਸਥਾਨ ਤੇ ਸ਼ਿਵਾਨੀ ਤੇ ਹਰਵਿੰਦਰ ਕੌਰ, ਸਟੇਟ ਕਾਲਜ ਆਫ ਐੱਜੂਕੇਸ਼ਨ ਅਤੇ ਰਸਿਕਾ ਗੋਇਲ ਤੇ ਇਸ਼ਿਤਾ, ਖਾਲਸਾ ਕਾਲਜ, ਪਟਿਆਲਾ ਨੇ ਹਾਸਿਲ ਕੀਤਾ।
ਸਕੂਲ ਵਿੰਗ:
ਪੋਸਟਰ ਪੇਸ਼ਕਾਰੀ ਵਿੱਚ ਪਹਿਲਾ ਸਥਾਨ ਸਾਰਾ ਬੰਸਲ ਅਤੇ ਸੁਰਸੀਰਤ ਕੌਰ, ਅਵਰ ਲੇਡੀ ਆਫ ਫਾਤਿਮਾ ਕਾਨਵੈਂਟ ਸਕੂਲ , ਪਟਿਆਲਾ ਅਤੇ ਦੂਜਾ ਸਥਾਨ ਮੁਸਕਾਨ ਤੇ ਕ੍ਰਿਸ਼ਨਾ ਨੇ ਹਾਸਿਲ ਕੀਤਾ।
ਸਥਿਰ ਮਾਡਲ ਮੁਕਾਬਲੇ ਵਿੱਚ ਪਹਿਲਾ ਸਥਾਨ ਹਰਸ਼ਿਤ ਜੈਨ ਅਤੇ ਅਭਿਨੰਦਨ ਗੌਇਲ, ਅਵਰ ਲੇਡੀ ਆਫ ਫਾਤਿਮਾ ਕਾਨਵੈਂਟ ਸਕੂਲ, ਪਟਿਆਲਾ ਤੇ ਦੂਜਾ ਸਥਾਨ ਵੈਸ਼ਾਲੀ ਸ਼ੁਕਲਾ ਤੇ ਵੀ.ਐੱਸ. ਪਰਮੇਸ਼ਵਰਨ ਸੇਂਟ ਪੀਟਰਜ਼ ਅਕੈਡਮੀ, ਪਟਿਆਲਾ ਨੇ ਜਿਤਿਆ।
ਵਰਕਿੰਗ ਮਾਡਲ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਜੈ ਅਰੋੜਾ, ਸੇਂਟ ਪੀਟਰਜ਼ ਅਕੈਡਮੀ, ਪਟਿਆਲਾ ਅਤੇ ਦੂਜਾ ਸਥਾਨ ਦਿਵਿਆਸ਼ੀ ਆਰ ਕੁਮਾਰ ਅਤੇ ਅਦੀਬਾ ਜਫਰ, ਅਵਰ ਲੇਡੀ ਆਫ ਫਾਤਿਮਾ ਕਾਨਵੈਂਟ ਸਕੂਲ, ਪਟਿਆਲਾ ਨੇ ਹਾਸਿਲ ਕੀਤਾ।
ਪ੍ਰੋਗਰਾਮ ਦੀ ਸਮਾਪਤੀ ਤੇ ਧੰਨਵਾਦ ਦਾ ਮਤਾ ਡਾ. ਭਾਨਵੀ ਵਧਾਵਨ ਨੇ ਪੇਸ਼ ਕੀਤਾ ਅਤੇ ਮੁੱਖ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਮੰਚ ਸੰਚਾਲਨ ਦਾ ਕਾਰਜ ਡਾ. ਗਗਨਪ੍ਰੀਤ ਕੌਰ ਨੇ ਬਾਖੂਬੀ ਨਿਭਾਇਆ।