ਪਟਿਆਲਾ: 18 ਅਕਤੂਬਰ, 2016

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਲੇਖ ਲਿਖਣ ਮੁਕਾਬਲੇ ਹੋਏ

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ਅੱਜ ਕਾਲਜ ਦੇ ਸਥਾਪਨਾ ਦਿਵਸ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਲੇਖ ਲਿਖਣ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾ ਵਿਚ ਲੇਖ ਲਿਖਣ ਲਈ 162 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਆਰੰਭ ਕਰਦਿਆਂ ਪ੍ਰੋ. ਨਿਰਮਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜੀਵਨ ਵਿਚ ਸਾਹਿਤ ਪੜ੍ਹਨ ਦੇ ਮਹੱਤਵ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਜਿਹੜੇ ਵਿਅਕਤੀ ਵਧੇਰੇ ਸਾਹਿਤ ਪੜ੍ਹਦੇ ਹਨ, ਉਹ ਹੀ ਵਧੀਆ ਸਾਹਿਤ ਲਿਖ ਸਕਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਸਿਰਜਣਾਤਮਿਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਤੇ ਮੁਬਾਰਕਬਾਦ ਦਿੱਤੀ। ਇਸ ਲੇਖ ਲਿਖਣ ਮੁਕਾਬਲੇ ਦੇ ਕੋਆਰਡੀਨੇਟਰ ਪ੍ਰੋ. (ਮਿਸਿਜ਼) ਬਲਜਿੰਦਰ ਕੌਰ ਨੇ ਦੱਸਿਆ ਕਿ ਤਿੰਨਾਂ ਭਾਸ਼ਾਵਾਂ ਲਈ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ੇ ਦਿੱਤੇ ਗਏ ਅਤੇ ਇਨ੍ਹਾਂ ਤਿੰਨਾਂ ਵਿਚੋਂ ਹਰ ਭਾਸ਼ਾ ਵਿਚ ਲਿਖੇ ਜਾਣ ਵਾਲੇ ਲੇਖਾਂ ਵਿਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਦੇ ਸਾਲਾਨਾ ਇਨਾਮ-ਵੰਡ ਸਮਾਰੋਹ ਤੇ ਸਨਮਾਨਿਤ ਕੀਤਾ ਜਾਵੇਗਾ।

ਇਸ ਸਮਾਗਮ ਦੇ ਸਮਾਪਨ ਸਮੇਂ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਇਸ ਮੁਕਾਬਲੇ ਵਿਚ ਸ਼ਾਮਲ ਵਿਦਿਆਰਥੀਆਂ ਅਤੇ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਵਿਚ ਸਹਿਯੋਗ ਦੇਣ ਵਾਲੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਿਰਜਣਾਤਮਿਕ ਮੁਕਾਬਲੇ ਦੀ ਵਿਦਿਆਰਥੀ ਜੀਵਨ ਵਿਚ ਅਹਿਮੀਅਤ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦੇ ਅਕਾਦਮਿਕ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ ਉਨ੍ਹਾਂ ਦੀ ਸਮੁੱਚੀ ਸਖਸ਼ੀਅਤ ਦੇ ਵਿਕਾਸ ਵਿਚ ਵੀ ਵਢਮੁੱਲਾ ਯੋਗਦਾਨ ਪਾਉਂਦੇ ਹਨ। ਕਾਲਜ ਵੱਲੋਂ ਸਮੇਂ ਸਮੇਂ ਤੇ ਅਜਿਹੀਆਂ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਨ੍ਹਾਂ ਪ੍ਰਤੀ ਵਿਦਿਆਰਥੀਆਂ ਵੱਲੋਂ ਹਮੇਸ਼ਾਂ ਭਰਵਾਂ ਹੁੰਗਾਰਾ ਮਿਲਦਾ ਹੈ।

ਇਸ ਲੇਖ-ਲਿਖਣ ਮੁਕਾਬਲੇ ਲਈ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਲਈ ਇਹ ਵਿਸ਼ੇ ਰੱਖੇ ਗਏ:

ਪੰਜਾਬੀ: 1. ਕਾਮਯਾਬੀ ਅਤੇ ਅਕਾਦਮਿਕ ਯੋਗਤਾ : ਵਿਵਹਾਰਕ ਜੀਵਨ ਪ੍ਰਸੰਗ ਵਿਚ
2. ਪ੍ਰੰਪਰਕ ਕਦਰਾਂ ਕੀਮਤਾਂ ਬਨਾਮ ਅਧੁਨਿਕਤਾ
3. ਖੇਡਾਂ ਦੇ ਖੇਤਰ ਵਿਚ ਵਿਸ਼ਵ ਪੱਧਰ ਤੇ ਭਾਰਤ ਦੀ ਸਥਿਤੀ: ਸੰਭਾਵਨਾਵਾਂ ਅਤੇ ਸੱਚ

ਅੰਗਰੇਜ਼ੀ:
1. Need for Rural Upliftment in India
2. Indian Education System Needs Serious Reforms
3. To Strive, To Seek, To Find and Not To Yield – Lord Alfred Tennyson

ਹਿੰਦੀ: 1. ਪੱਛਮੀ ਸੰਸਕ੍ਰਿਤੀ ਕਾ ਭਾਰਤੀਯ ਸੰਸਕ੍ਰਿਤੀ ਪਰ ਪ੍ਰਭਾਵ
2. ਬੇਰੁਜ਼ਗਾਰੀ ਔਰ ਬਹੁਰਾਸ਼ਟਰੀਯ ਕੰਪਨੀਆਂ
3. 21ਵੀਂ ਸ਼ਤਾਬਦੀ ਕਾ ਭਾਰਤ

ਇਸ ਸਮੇਂ ਪ੍ਰੋ. (ਮਿਸਿਜ਼) ਸ਼ਲਿੰਦਰਾ ਸਿੱਧੂ, ਡਾ. ਗੁਰਦੀਪ ਸਿੰਘ ਸੰੰਧੂ, ਡਾ. ਰੁਪਿੰਦਰ ਸ਼ਰਮਾ, ਪ੍ਰੋ. (ਮਿਸਿਜ਼) ਵਨੀਤ ਕੌਰ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿਚ ਡਾ. ਗੁਰਦੀਪ ਸਿੰਘ ਸੰਧੂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

 

Patiala: Oct. 18, 2016

Essay Writing Competition held at M M Modi College, Patiala

M M Modi College, Patiala organized essay writing competition on the occasion of Modi Jayanti. This was in continuation of the celebrations of 50th Anniversary of the College. Prof. Nirmal Singh while inaugurating the competition urged the students to read literature more and more to improve their writing ability. The co-ordinator of the event Prof. (Mrs.) Baljinder Kaur told that competition was held in English, Punjabi and Hindi. Three best contributors from each language will be awarded the certificate on the occasion of Annual Prize Distribution Function.

Principal Dr. Khushvinder Kumar congratulated the students and teachers for the successful organization of the event. He told that such competitions provide an opportunity to the students to participate and contribute in literary events. This enhances their academic excellence as well.

Punjabi:
1. ਕਾਮਯਾਬੀ ਅਤੇ ਅਕਾਦਮਿਕ ਯੋਗਤਾ : ਵਿਵਹਾਰਕ ਜੀਵਨ ਪ੍ਰਸੰਗ ਵਿਚ
2. ਪ੍ਰੰਪਰਕ ਕਦਰਾਂ ਕੀਮਤਾਂ ਬਨਾਮ ਅਧੁਨਿਕਤਾ
3. ਖੇਡਾਂ ਦੇ ਖੇਤਰ ਵਿਚ ਵਿਸ਼ਵ ਪੱਧਰ ਤੇ ਭਾਰਤ ਦੀ ਸਥਿਤੀ: ਸੰਭਾਵਨਾਵਾਂ ਅਤੇ ਸੱਚ

English:
1. Need for Rural Upliftment in India
2. Indian Education System Needs Serious Reforms
3. To Strive, To Seek, To Find and Not To Yield – Lord Alfred Tennyson

ਹਿੰਦੀ: 1. ਪੱਛਮੀ ਸੰਸਕ੍ਰਿਤੀ ਕਾ ਭਾਰਤੀਯ ਸੰਸਕ੍ਰਿਤੀ ਪਰ ਪ੍ਰਭਾਵ
2. ਬੇਰੁਜ਼ਗਾਰੀ ਔਰ ਬਹੁਰਾਸ਼ਟਰੀਯ ਕੰਪਨੀਆਂ
3. 21ਵੀਂ ਸ਼ਤਾਬਦੀ ਕਾ ਭਾਰਤ

Prof. Shailendra Sidhu, Dr. Gurdeep Singh, Dr. Rupinder Sharma, Prof. and Vaneet Kaur were present on the occasion. Dr. Gurdeep Singh proposed the vote of thanks.