ਪਟਿਆਲਾ: 26 ਅਗਸਤ, 2020
ਮੋਦੀ ਕਾਲਜ, ਪਟਿਆਲਾ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਦੇ ਅੋਨ-ਲਾਈਨ ਕੁਇਜ਼ ਮੁਕਾਬਲੇ ‘ਚ ਮਾਰੀਆਂ ਮੱਲਾਂ
ਸਥਾਨਕ ਮੋਦੀ ਕਾਲਜ, ਪਟਿਆਲਾ ਦੇ ਵਿਦਿਆਰਥੀਆਂ ਨੇ ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵੱਲੋਂ ਰਾਸ਼ਟਰੀ ਪੱਧਰ ਦੇ ਅੋਨ ਲਾਈਨ ਕੁਇਜ਼ ਮੁਕਾਬਲੇ ਵਿੱਚ ਭਾਗ ਲੈ ਕੇ ਪੁਜ਼ੀਸ਼ਨਾਂ ਹਾਸਲ ਕੀਤੀਆਂ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਰਹਿਨੁਮਾਈ ਵਿੱਚ ਅਤੇ ਡੀਨ ਵਿਦਿਆਰਥੀ ਭਲਾਈ ਤੇ ਨੋਡਲ ਅਫ਼ਸਰ ਸਵੀਪ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ ਦੀ ਪ੍ਰੇਰਣਾ ਸਦਕਾ ਕਾਲਜ ਦੇ 15 ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਭਾਗ ਲਿਆ। ਕਾਲਜ ਵਿਦਿਆਰਥੀਅਣ ਨਵਰੂਪ ਕੌਰ, ਨਵਜੋਸ਼, ਰੂਪਲ ਭਾਰਦਵਾਜ, ਜਗਦੀਪ ਕੌਰ ਅਤੇ ਪੁਲਕਿਤ ਸ਼ਰਮਾ ਨੇ 90% ਤੋਂ ਜ਼ਿਆਦਾ ਅੰਕ ਹਾਸਿਲ ਕੀਤੇ।
ਹਰਸ਼ਿਤਾ, ਨਵਨੀਤ, ਮੀਨਲ ਜੈਨ, ਰੋਹਿਤ ਗਿੱਲ ਨੇ 80% ਤੋਂ ਜ਼ਿਆਦਾ ਅੰਕ ਹਾਸਲ ਕੀਤੇ। ਸਪਿੰਦਰ ਕੌਰ, ਕੋਮਲ, ਰਾਜਨ, ਮੁਹੰਮਦ ਜੁਨਾਹਿੰਦ ਆਲਮ, ਪਾਰਸਪ੍ਰੀਤ, ਬਕਸ਼ਦੀਪ ਸਿੰਘ ਨੇ 70% ਤੋਂ ਜ਼ਿਆਦਾ ਅੰਕ ਹਾਸਿਲ ਕੀਤੇ।