Patiala: 22 July, 2019
 
One week faculty development programme concluded at M M Modi College, Patiala
 
Internal quality Assurance Cell (IQAC) of Multani Mal Modi College, Patiala organized UGC sponsored one week faculty development programme under the theme of “Emerging Issues and Challenges in Higher Education” to initiate the dialogue about changing landscapes of educational system.
College Principal Dr. Khushvinder Kumar welcomed the resource persons and faculty members. He said that new education policy mentions 21st century skills such as critical thinking, creativity, scientific temper, multilingualism, problem solving, ethics, social responsibility and digital literacy. These terms should be a subject of further explorations and discussions among teachers. He emphasized on studying the Impact of this policy on economically and socially deprived sections of the society.
During the week long programme, resource persons of repute from different universities discussed and debated the different aspects and perspectives of the new education policy. Dr. Manpreet Singh, Educational Multimedia Research Centre, Punjabi University, Patiala demonstrated how government is using multimedia based online systems like SWAYAM to ensure affordable and digitalized education for each and every section of the society. Dr. Kuldip Puri, Professor, University School of Open Learning, Panjab University, Chandigarh talked about the proposed structural changes in the educational system and the concept of autonomy in higher educational institutions. Dr. Shurti Shourie, Department of Psychology, DAV College, Sector 10, Chandigarh in her interactive lecture explored the need for a healthy and productive relationship between the teacher and students in the class.
On the fourth day of the programme Dr. Sunil Dutt, Professor and Head, Department of Education and Educational Management, NITTTR, Chandigarh discussed the e-content development process and the need for being innovative and creative in e-learning. He demonstrated different learning material with audio-visual aids.
On the last day of the FDP College Principal Dr. Khushvinder Kumar addressed the teachers and discussed credit based semester system.
The Program was attended by all the faculty members in large number.
 
 
 
 
ਪਟਿਆਲਾ: 22 ਜੁਲਾਈ, 2019
 
ਮੁਲਤਾਨੀ ਮੱਲ ਮੋਦੀ ਕਾਲਜ ਵਿੱਖੇ ਸੱਤ ਰੋਜ਼ਾ ਫੈਕਲਟੀ ਡਿਵੈਂਲਪਮੈਂਟ ਪ੍ਰੋਗਰਾਮ ਸਮਾਪਤ
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਇੰਟਰਨਲ ਕੁਆਲਿਟੀ ਸੈੱਲ (ਆਈ.ਕਿਊ.ਏ.ਸੀ) ਵੱਲੋਂ ਯੂ.ਜੀ.ਸੀ.ਦੇ ਸਹਿਯੋਗ ਨਾਲ, ‘ਉੱਚ ਸਿੱਖਿਆ ਵਿੱਚ ਉੱਭਰ ਰਹੇ ਨਵੇਂ ਮੁੱਦੇ ਅਤੇ ਚਣੌਤੀਆਂ’ ਵਿਸ਼ੇ ਉੱਤੇ ਕਰਵਾਏ ਜਾ ਰਹੇ ਸੱਤ-ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅੱਜ ਸਮਾਪਤ ਹੋ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਨਵੀਂ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ ਉੱਚ-ਸਿੱਖਿਆ ਦੇ ਖੇਤਰ ਵਿੱਚ ਆ ਰਹੇ ਬਦਲਾਉ ਬਾਰੇ ਗੰਭੀਰ ਸੰਵਾਦ ਦਾ ਆਗਾਜ਼ ਕਰਨਾ ਸੀ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਬਾਹਰੋ ਆਏ ਵਿਸ਼ਾ-ਮਾਹਿਰਾਂ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਦਰਜ ਵੱਖ-ਵੱਖ ਪਹਿਲੂਆਂ ਜਿਵੇਂ ਕਿ ਆਲੋਚਨਾਤਮਕ ਸੋਚ-ਪੱਧਤੀ, ਸਿਰਜਣਾਤਮਕ ਅਮਲ, ਵਿਗਿਆਨਕ ਨਜ਼ਰੀਆਂ, ਬਹੁ-ਭਾਸ਼ਾਈ ਪੈਟਰਨ, ਸੱਮਸਿਆਵਾਂ ਦੇ ਹੱਲ ਕਰਨ ਵੱਲ ਸੇਧਿਤ ਪ੍ਰਣਾਲੀਆਂ, ਸਮਾਜਿਕ ਜ਼ਿੰਮੇਵਾਰੀ ਅਤੇ ਡਿਜ਼ੀਟਲ ਲਿਟਰੇਸੀ ਵਰਗੀਆਂ ਧਾਰਨਾਵਾਂ ਅਤੇ ਪ੍ਰੀਭਾਸ਼ਾਵਾਂ ਨੂੰ ਸਮਝਣਾ ਜ਼ਰੂਰੀ ਹੈ।ਉਹਨਾਂ ਨੇ ਇਸ ਸਿੱਖਿਆ ਨੀਤੀ ਦੇ ਸਮਾਜਿਕ ਤੌਰ ਤੇ ਹਾਸ਼ੀਏ ਤੇ ਪਏ ਵਰਗਾਂ ਤੇ ਪੈਣ ਵਾਲੇ ਪ੍ਰਭਾਵਾਂ ਨੂੰ ਮਹਤੱਵਪੂਰਣ ਦੱਸਿਆ।
ਹਫਤਾ ਭਰ ਚੱਲੇ ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਯੂਨੀਵਰਸਿਟੀਆਂ ਅਤੇ ਅਦਾਰਿਆਂ ਤੋਂ ਪਹੁੱਚੇ ਵਿਦਵਾਨਾਂ ਅਤੇ ਵਿਸ਼ਾ-ਮਾਹਿਰਾਂ ਨੇ ਨਵੀਂ ਸਿੱਖਿਆ ਨੀਤੀ ਦੇ ਵਿਭਿੰਨ ਪਹਿਲੂਆਂ ਅਤੇ ਤਕਨੀਕੀ ਪੱਖਾਂ ਤੇ ਵਿਚਾਰ-ਵਟਾਂਦਰਾ ਕੀਤਾ। ਡਾ. ਮਨਪ੍ਰੀਤ ਸਿੰਘ, ਰਿਸਰਚ ਸਕਾਲਰ, ਐਜੂਕੇਸ਼ਨਲ ਮਲਟੀ ਮੀਡੀਆ ਰਿਸਰਚ ਸੈੱਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਮੌਕੇ ਤੇ ਅਧਿਆਪਕਾਂ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਦੇ ਤਹਿਤ ਸਰਕਾਰ ਡਿਜ਼ੀਟਲ ਤਕਨੀਕ ਦੀ ਮਦੱਦ ਨਾਲ ਸਮਾਜ ਦੇ ਸਾਰੇ ਵਰਗਾਂ ਲਈ ‘ਸਵੈਮ’ ਪ੍ਰੋਗਰਾਮ ਰਾਹੀ ਸਸਤੀ ਤੇ ਉੱਚ-ਮਿਆਰੀ ਸਿੱਖਿਆ ਮਹੱਈਆ ਕਰਵਾਉਣ ਲਈ ਤਤੱਪਰ ਹੈ। ਡਾ. ਕੁਲਦੀਪ ਪੁਰੀ, ਪ੍ਰੋਫੈਸਰ, ਉਪਨ ਲਰਨਿੰਗ ਵਿਭਾਗ ਨੇ ਨਵੀਂ ਸਿੱਖਿਆ ਨੀਤੀ ਦੇ ਅੰਤਰਗਤ ਸਿੱਖਿਆ ਖੇਤਰ ਵਿੱਚ ਆਉਣ ਵਾਲੀਆਂ ਢਾਂਚਾਗਤ ਤਬਦੀਲੀਆਂ ਤੇ ਚਰਚਾ ਕੀਤੀ ਤੇ ਨਵੇਂ ਸਿੱਖਿਆ ਢਾਂਚਿਆਂ ਵਿੱਚ ‘ਖੁਦ-ਮੁਖਤਾਰੀ ਦੇ ਸੰਕਲਪ’ ਦੀ ਵਿਆਖਿਆ ਕੀਤੀ। ਡਾ. ਸ਼ਰੁਤੀ ਸੌਰੀ, ਮਨੋਵਿਗਿਆਨ ਵਿਭਾਗ, ਡੀ.ਏ.ਵੀ.ਕਾਲਜ ਸੈਕਟਰ 10, ਚੰਡੀਗੜ੍ਹ ਨੇ ਉਦਾਹਰਨਾਂ ਅਤੇ ਮਨੋਵਿਗਿਆਨਕ ਤਕਨੀਕਾਂ ਦੀ ਸਹਾਇਤਾ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਆਪਸੀ ਸਹਿਯੋਗ ਅਤੇ ਆਦਰ-ਸਤਿਕਾਰ ਦਾ ਰਿਸ਼ਤਾ ਸਥਾਪਿਤ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ।
ਇਸ ਪ੍ਰੋਗਰਾਮ ਵਿੱਚ ਅਧਿਆਪਕਾਂ ਦੀ ਟਰੇਨਿੰਗ ਅਤੇ ਸਿਖਲਾਈ ਦੇਣ ਵਾਲੀ ਪ੍ਰਮੁੱਖ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ ਟੀਚਰ ਟਰੇਨਿੰਗ ਅਤੇ ਰਿਸਰਚ, ਚੰਡੀਗੜ੍ਹ ਤੋਂ ਪਹੁੰਚੇ ਵਿਸ਼ਾ ਮਾਹਿਰ ਡਾ. ਸੁਨੀਲ ਦੱਤ, ਪ੍ਰੋਫੈਸਰ ਤੇ ਮੁਖੀ, ਡਿਪਾਰਟਮੈਂਟ ਆਫ ਐਜ਼ੂਕੇਸ਼ਨ ਐਂਡ ਐਜੂਕੇਸ਼ਨਲ ਮੈਨਜ਼ਮੈਨਟ ਨੇ ਈ-ਲਰਨਿੰਗ ਵਿੱਚ ਵਰਤੇ ਜਾਣ ਵਾਲੀ ਪਾਠ-ਸਮੱਗਰੀ ਦੀ ਤਿਆਰੀ ਕਰਣ ਅਤੇ ਸਹੀ ਵਰਤੋਂ ਸਬੰਧੀ ਮੁੱਖ ਨੁਕਤੇ ਅਧਿਆਪਕਾਂ ਨਾਲ ਸਾਂਝੇ ਕੀਤੇ ।
ਪੋਗਰਾਮ ਦੀ ਸਮਾਪਤੀ ਤੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਉਚੇਰੀ ਸਿੱਖਿਆ ਵਿੱਚ ਸਮੈਸਟਰ-ਪ੍ਰਣਾਲੀ ਦੀ ਵੰਡ ਅਤੇ ਇਸ ਵਿੱਚ ਕਰੈਡਿਟ-ਪ੍ਰਬੰਧ ਦੀ ਵਿਸਥਾਰ ਸਹਿਤ ਵਿਆਖਿਆ ਕੀਤੀ। ਇਸ ਸੱਤ ਰੋਜ਼ਾ ਪ੍ਰੋਗਰਾਮ ਵਿੱਚ ਕਾਲਜ ਦੇ ਸਮੂਹ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।