ਮਿਤੀ: 14-11-2021
ਮੋਦੀ ਕਾਲਜ ਪਟਿਆਲਾ ਵਿਖੇ ਨੈਕ ਪੀਅਰ ਟੀਮ ਦਾ ਤਿੰਨ ਰੋਜਾ ਦੌਰਾ

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਨੈਕ ਪੀਅਰ ਟੀਮ ਵਲੋਂ ਮਿਤੀ.11.12 ਅਤੇ 13 ਨਵੰਬਰ 2021 ਨੂੰ ਤਿੰਨ ਰੋਜਾ ਦੋਰਾ ਕੀਤਾ ਗਿਆ ਅਤੇ ਕਾਲਜ ਦਾ ਨਿਰੀਖਣ ਕੀਤਾ ਗਿਆ। ਡਾ. ਖੁਸ਼ਵਿੰਦਰ ਕੁਮਾਰ ਪ੍ਰਿੰਸੀਪਲ ਮੋਦੀ ਕਾਲਜ ਪਟਿਆਲਾ ਨੇ ਦੱਸਿਆ ਕਿ ਮੋਦੀ ਕਾਲਜ ਦੀ ਨੈਕ ਪੀਅਰ ਟੀਮ ਦਾ ਇਹ ਤੀਜੇ ਦੋਰ ਦਾ ਨਿਰੇਖਣ ਹੈ। ਉਹਨਾਂ ਨੇ ਦੱਸਿਆ ਕਿ ਕਾਲਜ ਦਾ ਨੈਕ ਨਿਰੇਖਣ ਦੂਜੇ ਦੋਰ ਸਾਲ 2015 ਵਿੱਚ ਹੋਇਆ ਸੀ। ਤੀਜੇ ਦੋਰ ਦਾ ਨੈਕ ਨਿਰੀਖਣ 2020 ਵਿੱਚ ਬਣਦਾ ਸੀ ਪਰ ਕਰੋਨਾ ਕਾਰਨ ਇਹ ਹੁਣ 2021 ਵਿੱਚ ਨੈਕ ਪੀਅਰ ਟੀਮ ਵਲੋਂ ਇਹ ਦੋਰਾ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਸਾਰੇ ਕਾਲਜਾਂ ਯੂਨੀਵਰਸਿਟੀਆਂ ਲਈ ਹਰ ਪੰਜ ਸਾਲ ਵਿੱਚ ਨੈਕ ਦਾ ਨਿਰਿਖਣ ਕਰਵਾਉਣਾ ਜਰੂਰੀ ਹੈ। ਕਾਲਜ ਵਿਖੇ ਪਹੁੰਚੀ ਨੈਕ ਪੀਅਰ ਟੀਮ ਵਿੱਚ ਡਾ. ਸ਼ਰੀਫ ਅਹਿਮਦ ਪਰੋ ਵਾਇਸ ਚਾਂਸਲਰ ਰਿਸਰਚ ਐਸ.ਜੀ. ਟੀ ਯੂਨੀਵਰਸਿਟੀ ਗੁਰੂ ਗ੍ਰਾਮ ਬਤੌਰ ਚੈਅਰਮੈਨ, ਡਾ. ਲਕਸ਼ਮੀ ਨਰਾਇਣ ਕੋਹਲੀ, ਪ੍ਰੋ. ਕਮਾਰਸ ਫੈਕਲਟੀ ਦਿਆਲ ਬਾਗ ਐਜੂਕੇਸ਼ਨਲ (ਡੀਮਡ ਯੂਨੀਵਰਸਿਟੀ) ਆਗਰਾ ਬਤੌਰ ਮੈਂਬਰ ਕੋਅਰਡੀਨੇਟਰ ਅਤੇ ਡਾ. ਸ਼ਰਮਿਲਾ ਮਿੱਤਰਾ ਪ੍ਰਿੰਸੀਪਲ ਬਹਿਲਾਂ ਕਾਲਜ, ਕੋਲਕੱਤਾ ਬਤੌਰ ਮੈਂਬਰ ਸ਼ਾਮਿਲ ਹੋਏ। ਮੋਦੀ ਕਾਲਜ ਮੈਨੇਜਿੰਗ ਕਮੇਟੀ ਵਲੋਂ ਪ੍ਰੋ. ਸੁਰਿੰਦਰਾ ਲਾਲ ਅਤੇ ਕਰਨਲ ਕਰਮਿੰਦਰ ਸਿੰਘ ਅਤੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਵਲੋਂ ਟੀਮ ਦਾ ਕਾਲਜ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਕਾਲਜ ਦੀ ਐਨ. ਸੀ. ਸੀ. ਟੁੱਕੜੀ ਲੜਕੇ ਅਤੇ ਲ਼ੜਕੀਆਂ ਵਲੋਂ ਪਰੈਡ ਰਾਹੀਂ ਨੈਕ ਪੀਅਰ ਟੀਮ ਨੂੰ ਸਲਾਮੀ ਦਿੱਤੀ ਗਈ। ਇਸ ਨਿਰੀਖਣ ਵਿੱਚ ਸਭ ਤੋਂ ਪਹਿਲਾ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਵਲੋਂ ਕਾਲਜ ਵਿਖੇ ਪਿਛਲੇ ਪੰਜ ਸਾਲਾਂ ਦੋਰਾਨ ਕੀਤੀਆਂ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਨੈਕ ਪੀਅਰ ਟੀਮ ਨੂੰ ਜਾਣੂ ਕਰਵਾਇਆ ਅਤੇ ਆਉਣ ਵਾਲੇ ਸਮੇਂ ਵਿੱਚ ਕਾਲਜ ਟੀਚੇ ਬਾਰੇ ਵੀ ਚਾਨਣ ਪਾਇਆ। ਇਸ ਤੋਂ ਬਾਅਦ ਨੈਕ ਟੀਮ ਵਲੋਂ ਸਾਰੇ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ ਕੀਤੀ ਅਤੇ ਵੱਖ-ਵੱਖ ਵਿਭਾਗਾਂ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਸੂਚਨਾ ਪ੍ਰਾਪਤ ਕੀਤੀ। ਅਗਲੇ ਦੌਰ ਵਿੱਚ ਨੈਕ ਪੀਅਰ ਟੀਮ ਵਲੋਂ ਕਾਲਜ ਦੇ ਸਾਰੇ ਵਿਭਾਗਾਂ ਦੌਰਾ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਨਿਰੀਖਣ ਕੀਤਾ ਗਿਆ। ਨੈਕ ਟੀਮ ਵਲੋ ਕਾਲਜ ਦੇ ਦਫਤਰਾਂ, ਲਾਈਬ੍ਰੇਰੀ, ਕੰਨਟੀਨ ਅਤੇ ਕਾਲਜ ਵਿੱਚ ਉਪਲੱਬਧ ਹੋਰ ਸਹੂਲਤਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਗਈ। ਨੈਕ ਪੀਅਰ ਟੀਮ ਵਲੋਂ ਵਿਦਿਆਰਥੀ ਕਾਉਂਸਲ, ਮਾਪਿਆਂ ਅਤੇ ਅਲੂਮਨੀ ਐਸੋਸੀਏਸ਼ਨ ਪੁਰਾਣੇ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਉਹਨਾਂ ਨਾਲ ਕਾਲਜ ਦੀ ਕਾਰਜਸ਼ਾਲੀ ਬਾਰੇ ਖੁਲ੍ਹੇ ਮੰਚ ਤੇ ਵਿਚਾਰ ਪ੍ਰਾਪਤ ਕੀਤੇ। ਪੁਰਾਣੇ ਵਿਦਿਆਰਥੀਆਂ ਵਿਚੋਂ ਮੁੱਖ ਤੋਰ ਤੇ ਸ੍ਰੀ ਕੇ.ਕੇ. ਸ਼ਰਮਾਂ ਚੈਅਰਮੈਨ ਪੀ.ਆਰ.ਟੀ.ਸੀ., ਸ੍ਰੀ ਕੇ.ਕੇ. ਮਲਹੋਤਰਾ ਪ੍ਰਧਾਨ ਸ਼ਹਿਰੀ ਕਾਂਗਰਸ ਬ੍ਰਿਰਗੇਡੀਅਰ ਐਸ.ਐਸ. ਪਰਮਾਰ, ਡਾ. ਇੰਦਰਜੀਤ ਸਿੰਘ ਸਾਬਕਾ ਡੀਨ ਅਕਾਦਮਿਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਸ੍ਰੀ ਜੋਨੀ ਕੋਹਲੀ ਕੌਂਸਲਰ, ਡਾ. ਨੀਨਾ ਗੁਪਤਾ ਸਾਬਕਾ ਪ੍ਰੋਫੈਸਰ ਮਹਿੰਦਰਾ ਕਾਲਜ, ਮਾਨਿਕ ਰਾਜ ਸਿੰਗਲਾ ਸਾਬਕਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ, ਅਤੇ ਡਾ. ਬੀ.ਬੀ. ਸਿੰਗਲਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਸ਼ੇਸ਼ ਤੋਰ ਤੇ ਹਾਜਿਰ ਹੋਏ। ਇਹਨਾਂ ਸਾਰਿਆ ਨੇ ਮੋਦੀ ਕਾਲਜ ਬਾਰੇ ਆਪਣੇ ਅਨੁਭਵ ਨੈਕ ਪੀਅਰ ਟੀਮ ਨਾਲ ਸਾਂਝੇ ਕੀਤੇ। ਨੈਕ ਪੀਅਰ ਟੀਮ ਦੇ ਸਨਮਾਨ ਵਿੱਚ ਕਾਲਜ ਵਲੋਂ ਰੰਗਾ ਰੰਗ ਕਲਚਰ ਪ੍ਰੋਗਰਾਮ ਦਾ ਵੀ ਅਯੋਜਨ ਕੀਤਾ ਗਿਆ। ਜਿਸ ਵਿੱਚ ਗਿੱਧਾ, ਲੁੱਡੀ, ਮਾਇਮ, ਮਮਕਰੀ, ਸਕਿੱਟ, ਗਾਇਨ, ਆਦਿ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਅਤੇ ਨੈਕ ਪੀਅਰ ਟੀਮ ਨੂੰ ਆਪਣੀ ਸੱਭਿਆਤਾ ਬਾਰੇ ਜਾਣੂ ਕਰਵਾਇਆ ਗਿਆ।

ਕਾਲਜ ਦੇ ਨਿਰੀਖਣ ਖਤਮ ਹੋਣ ਤੋਂ ਬਾਅਦ ਕਾਲਜ ਵਲੋਂ ਨੈਕ ਪੀਅਰ ਟੀਮ ਨੂੰ ਪਟਿਆਲਾ ਵਿਖੇ ਪ੍ਰਸਿੱਧ ਵੱਖ-ਵੱਖ ਥਾਵਾਂ ਦਾ ਦੋਰਾ ਕਰਵਾਇਆ ਗਿਆ ਅਤੇ ਪਟਿਆਲੇ ਦੀ ਉੱਚ ਵਿਰਾਸਤ ਬਾਰੇ ਦੱਸਿਆ ਗਿਆ। ਇਸ ਵਿੱਚ ਐਨ.ਆਈ.ਐਸ. ਗੁਰਦਵਾਰਾ ਮੋਤੀ ਬਾਗ ਸਾਹਿਬ, ਕਾਲੀ ਮਾਤਾ ਮੰਦਿਰ ਦਾ ਦੋਰਾ ਕੀਤਾ ਗਿਆ। ਕਾਲੀ ਮਾਤਾ ਮੰਦਿਰ ਪੁੱਜਣ ਤੇ ਮੰਦਿਰ ਕਮੇਟੀ ਵਲੋਂ ਨੈਕ ਪੀਅਰ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਮੰਦਿਰ ਕਮੇਟੀ ਵਲੋਂ ਸ੍ਰੀ ਸਵਤੰਤਰ ਪਾਸੀ ਜੋ ਕਿ ਕਾਲਜ ਦੇ ਪੁਰਾਣੇ ਵਿਦਿਆਰਥੀ ਵੀ ਹਨ ਨੇ ਸਾਰੇ ਮੈਂਬਰਾਂ ਨੂੰ ਮਾਤਾ ਦੀ ਪਵਿੱਤਰ ਚੂੰਨੀਆਂ ਦੇ ਕੇ ਸਨਮਾਨ ਕੀਤਾ ਅਤੇ ਕਾਲੀ ਮਾਤਾ ਮੰਦਿਰ ਦੀ ਮਾਨਤਾ ਬਾਰੇ ਜਾਣੂ ਕਰਵਾਇਆ। ਨੈਕ ਪੀਅਰ ਟੀਮ ਦੇ ਮੈਂਬਰਾਂ ਵਲੋਂ ਇਸ ਨਿੱਘੇ ਸਵਾਗਤ ਦਾ ਮੰਦਿਰ ਕਮੇਟੀ ਦਾ ਵਿਸ਼ੇਸ ਤੋਰ ਤੇ ਧੰਨਵਾਦ ਕੀਤਾ ਅਤੇ ਕਾਲਜ ਮੈਨੇਜਿੰਗ ਕਮੇਟੀ ਪ੍ਰਿੰਸੀਪਲ ਅਤੇ ਸਾਰੇ ਕਾਲਜ ਸਟਾਫ ਦਾ ਨਿਰੀਖਣ ਦੌਰਾਨ ਦਿੱਤੇ ਗਏ ਸਹਿਯੋਗ ਦਾ ਵੀ ਧੰਨਵਾਦ ਕੀਤਾ ਗਿਆ।