ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਚ ਪਿਛਲੇ 31 ਸਾਲਾਂ ਤੋਂ ਕਾਮਰਸ ਵਿਭਾਗ ਵਿਚ ਪੜ੍ਹਾ ਰਹੇ ਪ੍ਰੋ. ਸ਼ਰਵਨ ਕੁਮਾਰ ਮਦਾਨ ਨੂੰ ਉਹਨਾਂ ਦੀ ਸਿੱਖਿਆ ਦੇ ਖੇਤਰ ਵਿੱਚ ਕੀਤੀ ਸ਼ਾਨਦਾਰ ਸੇਵਾ ਨੂੰ ਮਾਨਤਾ ਦਿੰਦੇ ਹੋਏ ਪੰਜਾਬ ਕਾਮਰਸ ਅਤੇ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ, ਵਿਖੇ ਹੋਈ ਅੰਤਰਰਾਸ਼ਟਰੀ ਕਾਨਫਰੰਸ ਮੌਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਨਾਲ ਸੰਬੰਧਿਤ ਸੰਸਥਾਵਾਂ ਦੇ ਅਧਿਆਪਕ ਹਾਜ਼ਰ ਸਨ। ਪ੍ਰੋ. ਮਦਾਨ ਨੂੰ ਇਹ ਸਨਮਾਨ ਡਾ. ਪ੍ਰੇਮ ਕੁਮਾਰ, ਡਾਇਰੈਕਟਰ ਪ੍ਰਾਜੈਕਟਸ ਅਤੇ ਡਿਸਟਿੰਗਵਿਸ਼ਡ ਪ੍ਰੋਫੈਸਰ, ਬੀ.ਐਮ.ਐਲ. ਮੁੰਜਾਲ ਯੂਨੀਵਰਸਿਟੀ, ਗੁੜਗਾਵਾਂ ਵੱਲੋਂ ਡਾ. ਆਰ. ਐਸ. ਬਾਵਾ, ਉਪ ਕੁਲਪਤੀ ਚੰਡੀਗੜ੍ਹ ਯੂਨੀਵਰਸਿਟੀ, ਡਾ. ਧਰਮਿੰਦਰ ਸਿੰਘ, ਉਂਭਾ, ਡਾਇਰੈਕਟਰ ਐਜੂਕੇਸ਼ਨ, ਐਸ.ਜੀ.ਪੀ.ਸੀ., ਡਾ. ਬੀ.ਬੀ. ਸਿੰਗਲਾ ਅਤੇ ਡਾ. ਜੀ.ਐਸ. ਬੱਤਰਾ ਦੀ ਹਾਜ਼ਰੀ ਵਿੱਚ ਦਿੱਤਾ ਗਿਆ। ਇਸ ਸਮਾਗਮ ਵਿੱਚ ਡਾਕਟਰ ਫਰਕਾਨ ਕਾਮਰ, ਵੀ.ਸੀ., ਸੈਂਟਰਲ ਯੂਨੀਵਰਸਿਟੀ, ਹਿਮਾਚਲ, ਪੰਜਾਬੀ ਯੂਨੀਵਰਸਿਟੀ ਦੇ ਕੰਟਰੋਲਰ, ਪਰੀਖਿਆਵਾਂ, ਡਾ. ਪਵਨ ਕੁਮਾਰ ਸਿੰਗਲਾ ਅਤੇ ਮੋਦੀ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਵੀ ਹਾਜ਼ਰ ਸਨ।
ਮੋਦੀ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਤੇ ਸਮੂਹ ਕਾਲਜ ਅਧਿਆਪਕਾਂ ਨੇ ਪ੍ਰੋ. ਸ਼ਰਵਨ ਕੁਮਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ।