Youth Parliament held at Multani Mal Modi College Patiala

Youth Parliament held at Multani Mal Modi College Patiala
Patiala: August 22, 2022
The Department of English, Multani Mal Modi College, Patiala, today organized a model Youth Parliament to equip the students with working knowledge regarding structure and functionality of parliament in India. The objective of this event was to provide a learning platform for students of social Sciences and make them understand how a particular session is being held, how debates, discourses and discussions are held and policies are formulated. A model of Indian parliament was adopted to constitute the different organs functional in a session.
College Principal Dr. Khushvinder Kumar while addressing the students said Indian Parliament is an example of how a country with so diverse identities, classes, sections and differences formulates its policies and programs for development and progress. He emphasized upon the constitutional values and the legacy of freedom struggle for guidance in future policies.
Prof. Balbir Singh (Ex. Prof. Department of Punjabi) said that the youth of today is leader of tomorrow and it is very important for students to learn about how democracy works in India.
Vice Principal Prof. Shailendra Sidhu congratulated the students for conducting such live and informational session. Dean Students Welfare Prof.Ved Prakash Sharma said that such programmes are instrumental in shaping the ideas and thoughts of students regarding our parliamentary system. Prof. Jagdeep Kaur while acting as judges with Prof.Shailendra Sidhu and Prof.Ved Prakash Sharma said that the issues and problems discussed by the students as parliamentarians are very important and need urgent attention.
In the running session of Model parliament the students as member of parliament bring forth the issues of gender violence, the role of Indian Public Health System during Covid-19, the problems of Indian Education System, the new schemes regarding Indian army recruitment etc and discussed the critical aspects of these issues. It was interesting to witness the students to answer the questions of opposition parties as heads of different Government Departments.
The programme was coordinated by Dr.Harleen Kaur, Assistant Professor, Department of English. Prof. Vaneet kaur and all faculty members were present in this programme.
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਮਾਡਲ ਯੂਥ ਪਾਰਲੀਮੈਂਟ ਦਾ ਆਯੋਜਨ
ਪਟਿਆਲਾ: 22 ਅਗਸਤ, 2022
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵੱਲੋਂ ਅੱਜ ਵਿਦਿਆਰਥੀਆਂ ਲਈ ਇੱਕ ਮਾਡਲ ਯੂਥ ਪਾਰਲੀਮੈਂਟ ਦਾ ਆਯੋਜਨ ਕੀਤਾ ਗਿਆ।ਇਸ ਮਾਡਲ ਯੂਥ ਪਾਰਲੀਮੈਂਟ ਦਾ ਮੁੱਖ ਉਦੇਸ਼ ਸ਼ੋਸ਼ਲ ਸ਼ਾਇੰਸ਼ਿਜ਼ ਦੇ ਵਿਦਿਆਰਥੀਆਂ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਮੁਲਕ ਭਾਰਤ ਦੀ ਪਾਰਲੀਮੈਂਟ ਦੇ ਵੱਖ-ਵੱਖ ਅੰਗਾਂ ਤੇ ਇਸ ਸੰਵਿਧਾਨਕ ਸੰਸਥਾ ਦੀ ਕਾਰਜਸ਼ੈਲੀ ਬਾਰੇ ਜਾਣਕਾਰੀ ਦੇਣਾ ਸੀ।ਇਸ ਪ੍ਰੋਗਰਾਮ ਰਾਹੀ ਵਿਦਿਆਰਥੀਆਂ ਨੂੰ ਇੱਕ ਅਜਿਹਾ ਪਲੇਟਫਾਰਮ ਮਹੁੱਈਆ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਖੁਦ ਨੂੰ ਪਾਰਲੀਮੈਂਟ ਦੇ ਮੈਂਬਰਾਂ ਦੇ ਸਥਾਨ ਤੇ ਰੱਖਕੇ ਵੱਖ-ਵੱਖ ਚਲੰਤ ਮੁੱਦਿਆਂ ਤੇ ਹੁੰਦੇ ਸੈਸ਼ਨਾਂ ਦੌਰਾਨ ਬਹਿਸਾਂ, ਮਤਿਆਂ ਦੀ ਪੇਸ਼ਕਾਰੀ ਅਤੇ ਦਲੀਲਾਂ ਵਿੱਚ ਸਜੀਵ ਰੂਪ ਵਿੱਚ ਭਾਗ ਲਿਆ ਤੇ ਨੀਤੀਆਂ ਬਣਾਉਣ ਦੀ ਕਾਰਵਾਈ ਚਲਾਈ।
ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਭਾਰਤੀ ਪਾਰਲੀਮੈਂਟ ਇਸ ਤੱਥ ਦੀ ਸ਼ਾਨਦਾਰ ਉਦਾਹਰਣ ਹੈ ਕਿ ਭਾਰਤ ਵਰਗਾ ਇੰਨੀਆਂ ਵਿਭਿੰਨਤਾਵਾਂ, ਵਖਰੇਵਿਆਂ ਤੇ ਸ਼੍ਰੇਣੀਆਂ-ਵਰਗਾਂ ਵਾਲਾ ਮੁਲਕ ਆਪਣੀਆਂ ਨੀਤੀਆਂ ਤੇ ਪ੍ਰੋਗਰਾਮਾਂ ਦਾ ਨਿਰਮਾਣ ਕਿਵੇਂ ਕਰਦਾ ਹੈ।ਉਹਨਾਂ ਨੇ ਸੰਵਿਧਾਨਿਕ ਮੁੱਲਾਂ ਤੇ ਆਜ਼ਾਦੀ-ਸੰਗਰਾਮ ਦੀਆਂ ਕਦਰਾਂ-ਕੀਮਤਾਂ ਨੂੰ ਯਾਦ ਰੱਖਣ ਦਾ ਸੱਦਾ ਦਿੱਤਾ।
ਇਸ ਮੌਕੇ ਤੇ ਉਚੇਚੇ ਤੌਰ ਤੇ ਪਹੁੰਚੇ ਪ੍ਰੋ. ਬਲਵੀਰ ਸਿੰਘ ( ਸਾਬਕਾ ਪ੍ਰੋਫੈਸਰ,ਪੰਜਾਬੀ ਵਿਭਾਗ) ਨੇ ਕਿਹਾ ਕਿ ਅੱਜ ਦਾ ਨੌਜਵਾਨ ਕੱਲ ਦਾ ਨੇਤਾ ਹੈ ਅਤੇ ਵਿਦਿਆਰਥੀਆਂ ਨੂੰ ਭਾਰਤ ਦੇ ਚੋਣ-ਪ੍ਰਬੰਧ ਤੇ ਸੰਸਦੀ-ਪ੍ਰਣਾਲੀ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।
ਕਾਲਜ ਦੇ ਵਾਈਸ-ਪ੍ਰਿੰਸੀਪਲ ਪ੍ਰੋ. ਸ਼ੈਲੇਦਰਾ ਸਿੱਧੂ ਨੇ ਵਿਦਿਆਰਥੀਆਂ ਨੂੰ ਇਸ ਜਾਣਕਾਰੀ ਭਰਪੂਰ ਸੈਸ਼ਨ ਆਯੋਜਿਤ ਕਰਨ ਲਈ ਵਧਾਈ ਦਿੱਤੀ।ਕਾਲਜ ਦੇ ਡੀਨ, ਸਟੂਡੈਂਟ ਭਲਾਈ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਸੰਸਦ ਦੇ ਕੰਮ-ਕਾਜ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ।ਇਸ ਮੌਕੇ ਪ੍ਰੋ. ਸ਼ੈਲੇਦਰਾ ਸਿੱਧੂ, ਪ੍ਰੋ.ਵੇਦ ਪ੍ਰਕਾਸ਼ ਸ਼ਰਮਾ ਨਾਲ ਜੱਜ ਦੀ ਭੂਮਿਕਾ ਨਿਭਾ ਰਹੇ ਪ੍ਰੋ. ਜਗਦੀਪ ਕੌਰ ਨੇ ਕਿਹਾ ਕਿ ਇਸ ਸੈਸ਼ਨ ਦੌਰਾਨ ਵਿਦਿਆਰਥੀਆਂ ਦੁਆਰਾ ਉਠਾਏ ਰਾਸ਼ਟਰੀ ਮੁੱਦੇ ਬੇਹੱਦ ਮਹਤੱਵਪੂਰਨ ਹਨ ਤੇ ਧਿਆਨ ਦੀ ਮੰਗ ਕਰਦੇ ਹਨ।
ਇਸ ਸੈਸ਼ਨ ਦੀ ਪੂਰੀ ਕਾਰਵਾਈ ਦੌਰਾਨ ਵਿਦਿਆਰਥੀਆਂ ਨੇ ਔਰਤਾਂ ਦੀ ਸੁਰੱਖਿਆ,ਕੋਵਿਡ-19 ਦੌਰਾਨ ਭਾਰਤੀ ਸਿਹਤ -ਪ੍ਰਬੰਧ ਦੀ ਕਾਰਗੁਜ਼ਾਰੀ,ਸਿੱਖਿਆ-ਪ੍ਰਬੰਧਾਂ ਦੀਆਂ ਖਾਮੀਆਂ ਅਤੇ ਭਾਰਤੀ ਫੌਜ ਭਰਤੀ ਸਕੀਮਾਂ ਬਾਰੇ ਮਤੇ ਪੇਸ਼ ਕਰਨ ਦੀ ਕਾਰਵਾਈ, ਉਹਨਾਂ ਤੇ ਵਿਚਾਰ-ਚਰਚਾ,ਉਹਨਾਂ ਤੇ ਬਹਿਸ ਤੇ ਵੱਖ-ਵੱਖ ਮਾਮਲਿਆਂ ਤੇ ਚਰਚਾ ਕੀਤੀ।ਵਿਦਿਆਰਥੀਆਂ ਨੂੰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਦੇ ਤੌਰ ਤੇ ਅਤੇ ਵਿਰੋਧੀ ਧਿਰ ਦੇ ਤੌਰ ਤੇ ਬਹਿਸ ਵਿੱਚ ਹਿੱਸਾ ਲੈਂਦੇ ਦੇਖਣਾ ਬਹੁਤ ਰੋਚਕ ਰਿਹਾ।
ਇਸ ਪ੍ਰੋਗਰਾਮ ਦੇ ਸੰਚਾਲਨ ਦੀ ਜ਼ਿੰਮੇਵਾਰੀ ਅੰਗਰੇਜ਼ੀ ਵਿਭਾਗ ਦੇ ਡਾ.ਹਰਲੀਨ ਕੌਰ ਨੇ ਬਾਖੂਬੀ ਨਿਭਾਈ।ਉਹਨਾਂ ਨਾਲ ਡਾ.ਵਨੀਤ ਕੌਰ ਤੇ ਵਿਭਾਗ ਦੇ ਬਾਕੀ ਅਧਿਆਪਕਾਂ ਨੇ ਵੀ ਸ਼ਿਰਕਤ ਕੀਤੀ।