Punjabi Typing workshop organised by Punjabi Department of M. M. Modi College

Punjabi Typing workshop organised by Punjabi Department of M. M. Modi College
Patiala: 19 May, 2022
The Post-graduate Department of Multani Mal Modi College, Patiala today organized a workshop on Punjabi typing, Gurmukhi fonts and on ‘how to make a work book’ for students of BA, B.Com and BSc- Part Two according to syllabus guidelines of Punjabi University, Patiala, under guidance of college principal Dr. Khushvinder Kumar.
Dr. Gurdeep Singh, Head of Punjabi Department said that the submission of soft copy of workbook to the class teacher is now compulsory for marking internal assessment of the students. Dr. Rupinder Dhillon, Assistant professor discussed with the students the theoretical aspects of using computers for typing Punjabi and various fonts available for this purpose. Prof Talwinder Singh demonstrated the students the usage of Gurmukhi Font system, file making, typing and other aspects of work-book.
Ms Sehaj Kaur, Avinaaj Kaur and Ravidas Bawa, the students of BA part two shared their learning experience after the workshop and said that it enriched their theoretical and practical knowledge about Gurmukhi typing amd preparation of workbook.
An open discussion was also held during the workshop during which all the questions and enquiries of the students were addressed by Dr.Talwinder Singh. In this workshop Dr.Devinder Singh, Prof Gurwinder Singh and Dr. Gurjant Singh were present.
ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਪੰਜਾਬੀ ਟਾਈਪਿੰਗ,ਗੁਰਮੁਖੀ ਫੋੰਟ ਅਤੇ ਵਰਕਬੁੱਕ ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ
ਮਿਤੀ: 19 ਮਈ, 2022
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਅੱਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਯੋਗ ਅਗਵਾਈ ਵਿੱਚ ਬੀ.ਏ,ਬੀ.ਕਾਮ ਅਤੇ ਬੀ.ਐੱਸ.ਸੀ ਭਾਗ ਦੂਜਾ ਦੇ ਵਿਦਿਆਰਥੀਆਂ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਿਲੇਬਸ ਵਿਚ ਨਿਰਧਾਰਤ ਕੀਤੀ ਗਈ ਵਰਕਬੁੱਕ ਤਿਆਰ ਕਰਨ ਲਈ ਵਿਸ਼ੇਸ਼ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ । ਇਸ ਮੌਕੇ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉਪਰੋਕਤ ਕਲਾਸਾਂ ਦੇ ਸਿਲੇਬਸ ਵਿੱਚ ਵਰਕਬੁੱਕ ਦੀ ਸਾਫਟ ਕਾਪੀ ਤਿਆਰ ਕਰਕੇ ਸਬੰਧਤ ਕਲਾਸ ਅਧਿਆਪਕ ਨੂੰ ਸੌਂਪਣ ਲਈ ਕਿਹਾ ਗਿਆ ਹੈ, ਜਿਸ ਦੇ ਆਧਾਰ ਤੇ ਉਨ੍ਹਾਂ ਦੀ ਅੰਦਰੂਨੀ ਅਸੈਸਮੈਂਟ ਤਿਆਰ ਹੋਵੇਗੀ । ਪ੍ਰੋ ਰੁਪਿੰਦਰ ਸਿੰਘ ਢਿੱਲੋਂ ਵੱਲੋਂ ਵਿਦਿਆਰਥੀਆਂ ਨੂੰ ਕੰਪਿਊਟਰ ਅਤੇ ਗੁਰਮੁਖੀ ਫੌਂਟ ਸਬੰਧੀ ਨਿਸਚਤ ਸਿਲੇਬਸ ਦੇ ਸਿਧਾਂਤਕ ਪੱਖ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ।ਵਿਭਾਗ ਦੇ ਅਧਿਆਪਕ ਪ੍ਰੋਫ਼ੈਸਰ ਤਲਵਿੰਦਰ ਸਿੰਘ ਨੇ ਟੈਕਨੀਕਲ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਗੁਰਮੁਖੀ ਫੌਂਟ ਪ੍ਰਣਾਲੀ, ਪੰਜਾਬੀ ਟਾਈਪਿੰਗ,ਫਾਈਲ ਮੇਕਿੰਗ ਅਤੇ ਫੌਂਟ ਬਦਲੀ ਦੀ ਵਿਹਾਰਕ ਜਾਣਕਾਰੀ ਦੇਣ ਦੇ ਨਾਲ ਨਾਲ ਇਸ ਸਬੰਧੀ ਡੈਮੋਸਟ੍ਰੇਸ਼ਨ ਵੀ ਦਿੱਤਾ । ਬੀ ਏ ਭਾਗ ਦੂਜਾ ਦੇ ਵਿਦਿਆਰਥੀ ਸਹਿਜ ਕੌਰ ਅਵੀਨਾਜ਼ ਕੌਰ ਤੇ ਰਵਿਦਾਸ ਬਾਵਾ ਨੇ ਵਰਕਸ਼ਾਪ ਦੇ ਅਖੀਰ ਵਿਚ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਜਿੱਥੇ ਟਾਈਪਿੰਗ ਦੇ ਤਕਨੀਕੀ ਨੁਕਤਿਆਂ ਦੀ ਜਾਣਕਾਰੀ ਮਿਲੀ ਹੈ ਉਥੇ ਸਿਲੇਬਸ ਦੇ ਵਿਹਾਰਕ ਹਿੱਸੇ ਸਬੰਧੀ ਵੀ ਜਾਣਕਾਰੀ ਮਿਲੀ ਹੈ । ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਇਸ ਵਰਕਸ਼ਾਪ ਵਿਚ ਭਾਗ ਲਿਆ।ਵਿਦਿਆਰਥੀਆਂ ਦੁਆਰਾ ਪੁੱਛੇ ਗਏ ਵਿਹਾਰਕ ਪ੍ਰਸ਼ਨਾਂ ਨੂੰ ਪ੍ਰੋਫ਼ੈਸਰ ਤਲਵਿੰਦਰ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਹੱਲ ਕਰਦਿਆਂ ਇਕੱਲੇ ਇਕੱਲੇ ਵਿਦਿਆਰਥੀ ਨੂੰ ਉਸ ਦੇ ਮੋਬਾਇਲ ਫੋਨ ਤੇ ਸਿਖਲਾਈ ਵੀ ਦਿੱਤੀ । ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਦਵਿੰਦਰ ਸਿੰਘ ,ਪ੍ਰੋ ਗੁਰਵਿੰਦਰ ਸਿੰਘ ਅਤੇ ਡਾ ਗੁਰਜੰਟ ਸਿੰਘ ਵੀ ਹਾਜ਼ਰ ਸਨ ।