Physics based interactive demonstration at Multani Mal Modi College, Patiala

Physics based interactive demonstration at Multani Mal Modi College, Patiala
Patiala, 11th May, 2022
The annual series of Physics based interactive demonstration “Making Physics Fun’’ was organised by Physics Society, “We Matter”. Dr. Jaswinder Singh Shiksha Ratan, National Awardee, Lect., Govt. Sen. School, Kalyan, joined as an expert. Besides, the undergraduate students of the college, 70 science students from GSSSS, Pheel Khana; Sen. Sec. Model School, PUP, Patiala; GSSSS, Sanour ; GSSSS, Tripuri; GGSSSS, Old Police Lines; St. Peter’s Academy attended the occasion. Dr. Kavita (Head of the Department, Physics) felicitated the resource person. Principal, Dr. Khushvinder Kumar, emphasized the role of science and scientific aptitude on the development and prosperity of a nation. He further iterated that only those nations progressed in recent past who made a balanced approach to science and social science learning in their education system. He appreciated Physics Society of the college for organizing such sessions to motivate the students and to nurture their inner curiosity.
Dr. Jaswinder Singh, through various demonstrations unfolded the science of nature and natural phenomena. He laid stress on focusing on basics and practical knowledge rather than scoring grades. He emphasized on resonance between teacher-student for better understanding of basic concepts and practices of sciences. This session amused the students as it involved illustrations and the real view of the phenomena.
Dr. Ashwini (Registrar and Dean, Life Sciences) honoured the resource person. Student representatives of the Physics Society Mr. Sadhik Verma (B.Sc., C.Sc.-II) conducted the stage, Mr. Shubham Verma (B.Sc., NM-II) introduced the resource person and Ms. Isha (B.Sc., C.Sc.-II) proposed the vote of thanks. After the lecture cum demonstration the students of the schools also visited the college laboratories.
ਪਟਿਆਲਾ: 11 ਮਈ, 2022
ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਫਿਜ਼ਿਕਸ ਆਧਾਰਤ ਅੰਤਰ ਸੰਵਾਦੀ ਵਿਹਾਰਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਫਿਜ਼ਿਕਸ ਵਿਭਾਗ ਵੱਲੋਂ ਫਿਜ਼ਿਕਸ ਸੋਸਾਇਟੀ’ ਵੀ ਮੈਟਰ ‘ਦੇ ਸਹਿਯੋਗ ਨਾਲ ਫਿਜ਼ਿਕਸ ਆਧਾਰਤ ਅੰਤਰ ਸੰਵਾਦੀ ਵਿਹਾਰਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ਵਿਚ ਡਾ ਜਸਵਿੰਦਰ ਸਿੰਘ ਸ਼ਿਕਸ਼ਾ ਰਤਨ ਅਤੇ ਸਟੇਟ ਅਵਾਰਡੀ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ । ਕਾਲਜ ਦੇ ਬੀ.ਐੱਸ.ਸੀ ਪੱਧਰ ਦੇ ਵਿਦਿਆਰਥੀਆਂ ਦੇ ਨਾਲ ਇਸ ਸਮਾਗਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ੀਲਖ਼ਾਨਾ ਦੇ 70 ਵਿਦਿਆਰਥੀ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲੀਸ ਲਾਈਨਜ਼ ਅਤੇ ਸੇਂਟ ਪੀਟਰਜ਼ ਅਕਾਦਮੀ ਆਦਿ ਸਕੂਲਾਂ ਤੋਂ ਵੀ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ । ਫਿਜ਼ਿਕਸ ਵਿਭਾਗ ਦੇ ਮੁਖੀ ਡਾ ਕਵਿਤਾ ਨੇ ਮੁੱਖ ਵਕਤਾ ਦਾ ਸਵਾਗਤ ਕੀਤਾ । ਕਾਲਜ ਪ੍ਰਿੰਸੀਪਲ ਡਾ ਖੁਸ਼ਵਿੰਦਰ ਕੁਮਾਰ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਅੱਜ ਦਾ ਯੁੱਗ ਵਿਗਿਆਨ ਅਤੇ ਤਕਨਾਲੋਜੀ ਦਾ ਯੁੱਗ ਹੈ ਅਤੇ ਕਿਸੇ ਵੀ ਦੇਸ਼ ਦੀ ਤਰੱਕੀ ਅਤੇ ਖ਼ੁਸ਼ਹਾਲੀ ਵਿਗਿਆਨਕ ਅਤੇ ਤਕਨਾਲੋਜੀ ਆਧਾਰਤ ਸਿੱਖਿਆ ਉੱਪਰ ਨਿਰਭਰ ਕਰਦੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਅੰਦਰ ਮੌਜੂਦ ਉਤਸੁਕ ਬੱਚੇ ਨੂੰ ਜੀਵਨ ਭਰ ਜ਼ਿੰਦਾ ਰੱਖਣਾ ਬਹੁਤ ਜ਼ਰੂਰੀ ਹੈ । ਉਨ੍ਹਾਂ ਕਾਲਜ ਦੀ ਫਿਜ਼ਿਕਸ ਸੁਸਾਇਟੀ ਦੀ ਅਜਿਹੇ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨ ਲਈ ਸ਼ਲਾਘਾ ਕੀਤੀ ਜੋ ਸਿਖਲਾਈ ਵਿਦਿਆਰਥੀਆਂ ਅੰਦਰ ਵਿਹਾਰਕ ਚੇਤਨਾ ਪੈਦਾ ਕਰਦੀ ਹੈ । ਮੁੱਖ ਵਕਤਾ ਡਾ ਜਸਵਿੰਦਰ ਸਿੰਘ ਨੇ ਵੱਖ ਵੱਖ ਪੇਸ਼ਕਾਰੀਆਂ ਰਾਹੀਂ ਕੁਦਰਤ ਅਤੇ ਕੁਦਰਤੀ ਵਰਤਾਰਿਆਂ ਅੰਦਰ ਕਾਰਜਸ਼ੀਲ ਵਿਗਿਆਨਕ ਸਬੰਧਾਂ ਨੂੰ ਉਜਾਗਰ ਕੀਤਾ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੇਵਲ ਗ੍ਰੇਡ ਅਤੇ ਨੰਬਰ ਹਾਸਲ ਕਰਨ ਦੀ ਬਜਾਏ ਬੁਨਿਆਦੀ ਅਤੇ ਵਿਹਾਰਕ ਗਿਆਨ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਵਿਗਿਆਨ ਦੀਆਂ ਵਿਹਾਰਕ ਬੁਨਿਆਦੀ ਧਾਰਨਾਵਾਂ ਨੂੰ ਗ੍ਰਹਿਣ ਕਰਨ ਤੇ ਜ਼ੋਰ ਦਿੱਤਾ । ਉਨ੍ਹਾਂ ਵਿਦਿਆਰਥੀਆਂ ਨੂੰ ਵਿਗਿਆਨ ਦੀ ਖ਼ੂਬਸੂਰਤੀ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ । ਇਸ ਸਮੁੱਚੇ ਸੈਸ਼ਨ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗਿਆਨ ਭਰਪੂਰ ਬਣਾਉਣ ਦੇ ਨਾਲ ਨਾਲ ਉਨ੍ਹਾਂ ਦਾ ਮਨੋਰੰਜਨ ਵੀ ਕੀਤਾ ਕਿਉਂਕਿ ਉਨ੍ਹਾਂ ਨੇ ਵਿਗਿਆਨਕ ਵਰਤਾਰਿਆਂ ਦੀ ਉਦਾਹਰਨਾਂ ਸਹਿਤ ਵਿਆਖਿਆ ਪੇਸ਼ ਕੀਤੀ । ਡਾ ਅਸ਼ਵਨੀ ਸ਼ਰਮਾ ਕਾਲਜ ਰਜਿਸਟਰਾਰ ਅਤੇ ਡੀਨ ਲਾਈਫ਼ ਸਾਇੰਸਿਜ਼ ਨੇ ਮੁੱਖ ਵਕਤਾ ਨੂੰ ਕਾਲਜ ਵੱਲੋਂ ਸਨਮਾਨਿਤ ਕੀਤਾ । ਫਿਜ਼ਿਕਸ ਸੋਸਾਇਟੀ ਦੇ ਪ੍ਰਤੀਨਿਧਾਂ ਵਿਚੋਂ ਸਾਦਕ ਵਰਮਾ (ਬੀ.ਐੱਸ ਸੀ -2) ਨੇ ਮੰਚ ਸੰਚਾਲਨ ਦਾ ਕਾਰਜ ਨਿਭਾਇਆ । ਸ਼ੁਭਮ ਵਰਮਾ (ਬੀ. ਐੱਸ.ਸੀ-2) ਅਤੇ ਈਸ਼ਾ (ਬੀ.ਐੱਸ.ਸੀ-2) ਨੇ ਮੁੱਖ ਵਕਤਾ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ । ਸਮਾਗਮ ਦੀ ਸਮਾਪਤੀ ਤੋਂ ਬਾਅਦ ਬਾਹਰੋਂ ਆਏ ਵਿਦਿਆਰਥੀਆਂ ਨੇ ਕਾਲਜ ਦੀਆਂ ਵੱਖ ਵੱਖ ਪ੍ਰਯੋਗਸ਼ਾਲਾਵਾਂ ਦਾ ਦੌਰਾ ਵੀ ਕੀਤਾ । ਇਸ ਸਮਾਗਮ ਵਿੱਚ ਸਾਇੰਸ ਫੈਕਲਟੀ ਦੇ ਵਿਦਿਆਰਥੀ ਅਤੇ ਅਧਿਆਪਕ ਵੱਡੀ ਗਿਣਤੀ ਵਿਚ ਹਾਜ਼ਰ ਸਨ।