A Rendezvous with Author Khushwant Singh at MMModi College, Patiala

A Rendezvous with Author Khushwant Singh at MMModi College, Patiala
Patiala: 01 September, 2022
The literary Society ‘Arcadia’ of Multani Mal Modi College, Patiala in collaboration with Book Lovers’ Retreat Club, Patiala today organized a rendezvous with Author Khushwant Singh, State Information Commissioner, Punjab to discuss the thematic concerns of his novel, ‘The Opium Toffee’ and to reiterate the necessity of fictionalizing the turbulent times. It was focused at enlightening the students with the contemporary literary writings in English language and their impact on our society.
College Principal Dr. Khushvinder Kumar welcomed the speaker and said that it is important to develop reading culture among youth because literature is both the mirror and medium to reflect the realities, tragedies and truth of any society. Prof. Vaneet Kaur, Assistant Professor, Department of English elaborated the story, characters and plot of the novel. She said that the book depicts various narratives built around the life of Punjabi people. She said that the book beautifully explores the repercussions of immigration, drugs and the culture of maladaptive behavior.
In his interaction with the students the author Khushwant Singh deliberated upon his writing journey and said that I am a product of militancy era of Punjab. He told that along with my column in Hindustan Times newspaper I was interested in telling the stories about Punjab in a literary way. According to him the image of Punjab manufactured by the national mass media is quite disturbing and needs to be addressed through creative writing. He also discussed the impact of various political and social circumstances on his writing.
In the interactive session the students asked the author various questions about the process of writing and the story line cum characters of the novel.
This programme was coordinated by Dr. Harleen Kaur, Assistant Professor, Department of English.
Dr. Kiranjot Uppal, Senior Medical Officer, Ghanaur, on behalf of Book Lovers’ Retreat Club, Patiala presented her reflections on the novel and invited the girl students to become a member of the club.
In this programme, the vote of thanks was presented by Dr. Damanjeet Sandhu, Department of Psychology, Punjabi University, and Patiala. In the event Prof.Jagdeep Kaur, proposed the vote of thanks on behalf of the college. In the event Prof. Gaganpreet kaur, Prof. Taminder kaur, Prof. Tanvir kaur, Prof. Chitvan Thind, Prof. Harpreet Singh were also present.
ਮੋਦੀ ਕਾਲਜ ਵੱਲੋਂ ਲੇਖਕ ਤੇ ਪੱਤਰਕਾਰ ਸ੍ਰੀ ਖੁਸ਼ਵੰਤ ਸਿੰਘ ਨਾਲ ਸਾਹਿਤਕ ਗੋਸ਼ਟੀ ਦਾ ਆਯੋਜਨ
ਪਟਿਆਲਾ: 01 ਸਤੰਬਰ, 2022
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਇੰਗਲਿਸ਼ ਲਿਟਰੇਰੀ ਸੁਸਾਇਟੀ, ‘ਆਰਕੇਡੀਆ’ ਵੱਲੋਂ ‘ਬੁੱਕ ਲਵਰਜ਼ ਰਿਟ੍ਰੀਟ ਕਲੱਬ’, ਪਟਿਆਲਾ ਦੇ ਸਹਿਯੋਗ ਨਾਲ ਅਤੇ ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਦੀ ਸੁਚੱਜੀ ਅਗਵਾਈ ਹੇਠ ਇੱਕ ਸਾਹਿਤਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਮੁੱਖ- ਮਹਿਮਾਨ ਵੱਜੋਂ ਕਿਤਾਬ ‘ ਦੀ ਉਪੀਅਮ ਟੌਫੀ’ ਦੇ ਲੇਖਕ ਸ਼੍ਰੀ ਖੁਸ਼ਵੰਤ ਸਿੰਘ ਸ਼ਾਮਿਲ ਹੋਏ।ਇਸ ਸਾਹਿਤਕ ਗੋਸ਼ਟੀ ਦਾ ਮੁੱਖ ਉਦੇਸ਼ ਜਿੱਥੇ ਸਥਾਨਕ ਲੇਖਕਾਂ ਵੱਲੋਂ ਅੰਗਰੇਜ਼ੀ ਭਾਸ਼ਾ ਵਿੱਚ ਰਚੇ ਜਾ ਰਹੇ ਸਾਹਿਤ ਸਬੰਧੀ ਵਿਦਿਆਰਥੀਆਂ ਨਾਲ ਸੰਵਾਦ ਰਚਾਉਣਾ ਸੀ ਉੱਥੇ ਲੇਖਕ ਦੁਆਰਾ ਰਚੀਆਂ ਕਿਤਾਬਾਂ ਵਿਚਲੇ ਕਿਰਦਾਰਾਂ, ਕਹਾਣੀਆਂ, ਪਲਾਟ ਅਤੇ ਉਹਨਾਂ ਦੀ ਸਿਰਜਣਾ ਪਿੱਛੇ ਕੰਮ ਕਰਦੇ ਤੱਤਾਂ ਬਾਰੇ ਚਰਚਾ ਕਰਨਾ ਸੀ।ਇਸ ਮੌਕੇ ਤੇ ਬੁੱਕ ਲਵਰਜ਼ ਰਿਟ੍ਰੀਟ ਕਲੱਬ, ਪਟਿਆਲਾ ਦੇ ਸਾਰੇ ਮੈਂਬਰ ਵੀ ਸ਼ਾਮਿਲ ਹੋਏ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਇਸ ਮੌਕੇ ਤੇ ਮੁੱਖ -ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਵਿੱਚ ਪੜ੍ਹਣ ਦੀ ਰੁਚੀ ਪੈਦਾ ਕਰਨਾ ਜ਼ਰੂਰੀ ਹੈ ਕਿਉਂਕਿ ਸਾਹਿਤ ਨਾ ਸਿਰਫ ਕਿਸੇ ਸਮਾਜ ਦਾ ਸ਼ੀਸਾ ਹੁੰਦਾ ਹੈ ਬਲਕਿ ਇਹ ਕਿਸੇ ਵੀ ਸਮਾਜ ਦੀਆਂ ਸੱਚਾਈਆਂ, ਸਮੱਸਿਆਵਾਂ ਤੇ ਤਰਾਸਦੀਆਂ ਨੂੰ ਉਜਾਗਰ ਕਰਨ ਦਾ ਕੰਮ ਕਰਦਾ ਹੈ।ਪ੍ਰੋ. ਵਨੀਤ ਕੌਰ, ਅਸਿਸਟੈਂਟ ਪ੍ਰੋਫੈਸਰ, ਅੰਗਰੇਜ਼ੀ ਵਿਭਾਗ ਨੇ ਇਸ ਮੌਕੇ ਤੇ ਚਰਚਾ ਲਈ ਪ੍ਰਸਤੁਤ ਕੀਤੀ ਕਿਤਾਬ ,’ ਦੀ ਉਪੀਅਮ ਟਾਫੀ’ ਦੀ ਕਹਾਣੀ-ਬਣਤਰ, ਇਸ ਦੇ ਕਿਰਦਾਰਾਂ ਅਤੇ ਪਲਾਟ ਦੀ ਵਿਕਾਸ -ਪ੍ਰਕ੍ਰਿਆ ਬਾਰੇ ਵਿਸਥਾਰ ਵਿੱਚ ਦੱਸਿਆ। ਉਹਨਾਂ ਅਨੁਸਾਰ ਇਹ ਕਿਤਾਬ ਪੰਜਾਬੀ ਲੋਕਾਂ ਦੀ ਜ਼ਿੰਦਗੀ ਨੂੰ ਕਾਗਜ਼ ਤੇ ਉਤਾਰਦੀ ਹੈ।ਉਹਨਾਂ ਨੇ ਦੱਸਿਆ ਕਿ ਇਹ ਕਿਤਾਬ ਪਰਵਾਸ, ਨਸ਼ੇ ਦੀ ਗ੍ਰਿਫਤ ਵਿੱਚ ਫਸੇ ਸਮਾਜ ਤੇ ਸਮਾਜਿਕ ਤਾਣੇ-ਬਾਣੇ ਵਿੱਚ ਆਸਾਨੀ ਨਾਲ ਨਾ ਘੁਲਣ ਦੇ ਬਿਰਤਾਂਤਾਂ ਦੀ ਕਿਤਾਬ ਹੈ।
ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਲੇਖਕ ਖੁਸ਼ਵੰਤ ਸਿੰਘ ਨੇ ਆਪਣੀ ਸਿਰਜਣਾਤਮਿਕ-ਪ੍ਰਕ੍ਰਿਆ ਅਤੇ ਲੇਖਕ ਦੇ ਤੌਰ ਤੇ ਆਪਣੇ ਤਜਰਬਿਆਂ ਨੂੰ ਸਾਂਝਿਆਂ ਕਰਦਿਆ ਕਿਹਾ ਕਿ ਮੈਂ ਪੰਜਾਬ ਵਿੱਚ ਅੱਤਵਾਦ ਦੇ ਦੌਰ ਵਿੱਚ ਪੈਦਾ ਹੋਇਆ ਹਾਂ ਅਤੇ ਉਹਨਾਂ ਸਮਿਆਂ ਦਾ ਮੇਰੇ ਲੇਖਣ ਤੇ ਹੁਣ ਵੀ ਡੂੰਘਾ ਅਸਰ ਹੈ।ਮੈਂ ਸਦਾ ਹੀ ਆਪਣੇ ਸਮੇਂ ਨੂੰ ਸਾਹਿਤਕ ਕਿਰਤਾਂ ਵਿੱਚ ਢਾਲਣ ਦੀ ਕੋਸ਼ਿਸ ਕੀਤੀ ਹੈ। ਉਹਨਾਂ ਅਨੁਸਾਰ ਮੁੱਖ- ਧਾਰਾ ਦੇ ਜਨ-ਸੰਚਾਰ ਮਾਧਿਅਮਾਂ ਦੁਆਰਾ ਪੰਜਾਬੀਆਂ ਦਾ ਘੜਿਆ ਅਕਸ ਤੋੜਣ ਦੀ ਜ਼ਰੂਰਤ ਹੈ।ਉਹਨਾਂ ਅਨੁਸਾਰ ਮੇਰੀ ਲੇਖਣੀ ਉੱਪਰ ਸਿਆਸੀ ਤੇ ਸਮਾਜਿਕ ਘਟਨਾਵਾਂ ਦਾ ਬਹੁਤ ਗਹਿਰਾ ਪ੍ਰਭਾਵ ਪਿਆ ਹੈ।
ਇਸ ਪ੍ਰੋਗਰਾਮ ਦਾ ਸੰਚਾਲਣ ਅੰਗਰੇਜ਼ੀ ਵਿਭਾਗ ਦੇ ਅਸਿਸਟੈਂਟ ਪ੍ਰਫੈਸਰ ਡਾ. ਹਰਲੀਨ ਕੌਰ ਨੇ ਕੀਤਾ।
ਇਸ ਸੈਸ਼ਨ ਦੀ ਕਾਰਵਾਈ ਦੌਰਾਨ ਵਿਦਿਆਰਥੀਆਂ ਨੇ ਲੇਖਕ ਦੀਆਂ ਰਚਨਾਵਾਂ ਬਾਰੇ ਚਰਚਾ ਕੀਤੀ ਤੇ ਨਾਵਲ ਨਾਲ ਸਬੰਧਿਤ ਸਵਾਲ ਵੀ ਪੁੱਛੇ।’ਬੁੱਕ ਲਵਰਜ਼ ਰਿਟ੍ਰੀਟ ਕਲੱਬ’ ਵੱਲੋਂ ਡਾ.ਦਮਨਜੀਤ ਸੰਧੂ, ਅਸਿਸਟੈਂਟ ਪ੍ਰਫੈਸਰ, ਮਨੋਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਧੰਨਵਾਦ ਕੀਤਾ।ਕਾਲਜ ਵੱਲੋਂ ਧੰਨਵਾਦ ਦਾ ਮਤਾ ਪ੍ਰੋ.ਜਗਦੀਪ ਕੋਰ, ਜੌਗਰਫੀ ਵਿਭਾਗ ਨੇ ਕੀਤਾ।ਡਾ. ਕਿਰਨ ਉੱਪਲ, ਮੈਡੀਕਲ ਅਫਸਰ, ਘਨੌਰ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਬੁੱਕ ਕਲੱਬ ਨਾਲ ਜੁੜਣ ਦਾ ਸੱਦਾ ਦਿੱਤਾ।
ਇਸ ਪ੍ਰੋਗਰਾਮ ਵਿੱਚ ਵਿਭਾਗ ਦੇ ਬਾਕੀ ਅਧਿਆਪਕਾਂ ਪ੍ਰੋ. ਗਗਨਦੀਪ ਕੌਰ, ਪ੍ਰੋ.ਤਮਿੰਦਰ ਕੌਰ ਤੇ ਪ੍ਰੋ. ਤਨਵੀਰ ਕੌਰ ਤੇ ਪ੍ਰੋ. ਚਿਤਵਨ, ਡਾ. ਹਰਪ੍ਰੀਤ ਸਿੰਘ ਨੇ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।