Patiala: September 29, 2021
 
Talent Hunt-2021 held at M. M. Modi College, Patiala
 
 
M M Modi College, Patiala organized ‘Talent Hunt – 2021 today to provide a platform for students to explore their creative and artistic skills. This programe was inaugurated by Dr. S. S. Marwaha, Ex. Chairman, Punjab Pollution Control Board, Punjab. Dr. Charanjit Singh Nabha, Sr. Scientist and Deputy Director (Ex.) was Guest of Honour in this programme. The programme was inaugurated with a lamp lighting ceremony, Saraswati Vandana and Shabad Gayan by the students.
College Principal, Dr. Khushvinder Kumar welcomed the chief guest and participants. He said that such programmes are designed to develop the creative potential and artistic skills of our students. He told that college is committed to develop its students not only as future leaders but also as creative human beings.
Dr. Gurdeep Singh, Head Punjabi department, introduced the various themes for different competitions.
Chief Guest Dr. Satwinder Singh Marwaha congratulated the winners of various competitions and said that Modi College has maintained a balance between academic excellence and creative virtuosity.
Competitions in Elocution, Folk Song, Ghazal, Poetry Recitation, Quiz, Fine Arts, and Photography were held. Competitions were also held in Western Song (Solo) and Fine Arts. Gidha, Rawaiti Lok Geet and Skit were special attraction of the programme.
First position was bagged by Rahul in Collage Making; Archana and Pallavi shared first position in Mehndi Design; Pardeep kaur in Embroidery; Yash in Cartoon Making, Simran Kaur in On the Spot Painting, Divya Mutreja in Poster Making, Harshul Garg in Photography and Navdeep Kaur in Rangoli. An exclusive competition of INNU making was also held in which Manpreet Kaur won the first position. The judges for these events were Prof. Neena Sareen, Dr. Sukhdev Singh, Dr. Nidhi Gupta and Dr. Harneet Singh.
In General Knowledge Quiz competition Parth got the first position. First position was bagged by Sukhmanpreet Singh in Cultural quiz Competition. The judges for quiz were Dr. Ajit Kumar, Dr. Ganesh Sethi and Dr. Harmohan Sharma.
In elocution first position was bagged by Dilasha Malhi and second by Reetu and Noorpreet. In poetry Recitation first position was won by Ishmeet Kaur and second by Ritu Kumari. While Prabhjot Singh stood first in Geet/Ghazal, Ravnoorpreet Kaur in Western Song (Solo). Ravneet kaur stood first in folk song and Harpinder Singh in mimicry.
Punjabi Folk Dances Gidha and Bhangra and a skit ‘Naaka – Agle Mod Te Pataka’ was also enacted.
Prof. Ved Parkash Sharma, Dr. Gurdeep Singh and Dr. Rupinder Sharma were judges for Poetry Recitation, Dr. Bhanavi Wadhawan, Dr. Harleen Kaur and Dr. Gaganpreet Kaur were judges for elocution. For western solo song the judges were Prof. (Ms.) Jagdeep Kaur, Dr. Harmohan Sharma and Prof. Mohamad Habib. The judges for folk song / Geet ghazal and Kavishri were Dr. Manjit Kaur, Dr. Harmohan Sharma, Prof. Mohamad Habib, Dr. Manpreet Kaur (Physics Dept.).
Dr. Manjit Kaur and Dr. Harmohan Sharma, Prof. Mohamad Habib and Dr. Manpreet Kaur were the judges for the Music Items. Prof. (Mrs.) Jagdeep Kaur, Dr. Harmohan Sharma and Prof. Mohamad Habib were judges for Western Solo Song. Dr. Ajit Kumar, Dr. Ganesh Kumar Sethi and Dr. Harmohan Sharma were judges for the Quiz.
At the end of the programme, the Chief Guest gave away prizes to the winners. Dr. Bhanvi Wadhawan and Dr. Rupinder Singh conducted the stage.
Prof. Shailendra Sidhu presented the vote of thanks.
 
 
 
 
ਪਟਿਆਲਾ: 29 ਸਿਤੰਬਰ, 2021
 
ਮੋਦੀ ਕਾਲਜ ਵਿਖੇ ‘ਪ੍ਰਤਿਭਾ-ਖੋਜ ਮੁਕਾਬਲਾ-2021’ ਦਾ ਆਯੋਜਨ
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਸਾਲਾਨਾ ‘ਪ੍ਰਤਿਭਾ-ਖੋਜ ਮੁਕਾਬਲਾ 2021’ ਦਾ ਆਯੋਜਨ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਦੀਆਂ ਕਲਾਤਮਿਕ ਅਤੇ ਸਿਰਜਨਾਤਮਿਕ ਰੁਚੀਆਂ ਨੂੰ ਪ੍ਰੱਫੁਲਿਤ ਕਰਨਾ ਸੀ। ਇਸ ਪ੍ਰੋਗਰਾਮ ਵਿੱਚ ਡਾ. ਸਤਵਿੰਦਰ ਸਿੰਘ ਮਰਵਾਹਾ, ਸਾਬਕਾ ਡਾਇਰੈਕਟਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬ ਅਤੇ ਡਾ. ਚਰਨਜੀਤ ਸਿੰਘ ਨਾਭਾ, ਸਾਬਕਾ ਡਾਇਰੈਕਟਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੀ ਸੁਰੂਆਤ ਪੰਜਾਬੀ ਵਿਭਾਗ ਦੇ ਮੁਖੀ, ਡਾ. ਗੁਰਦੀਪ ਸਿੰਘ ਦੁਆਰਾ ਪ੍ਰੋਗਰਾਮ ਦੀ ਸਫਲਤਾ ਦੀ ਕਾਮਨਾ ਨਾਲ ਕੀਤੀ ਗਈ। ਪ੍ਰੋਗਰਾਮ ਦਾ ਰਸਮੀ ਆਗਾਜ਼ ਜਯੋਤੀ ਪ੍ਰਜਵਲਨ, ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਨਾਲ ਹੋਇਆ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅਤੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਉਦੇਸ਼ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਅਤੇ ਹੁਨਰ ਦੇ ਪ੍ਰਦਰਸ਼ਨ ਲਈ ਢੁੱਕਵਾਂ ਮੰਚ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਦੀ ਸਰਵਪੱਖੀ ਸ਼ਖ਼ਸੀਅਤ ਉਸਾਰੀ ਲਈ ਕਾਲਜ ਇਸ ਤਰ੍ਹਾਂ ਦੇ ਮੁਕਾਬਲੇ ਭਵਿੱਖ ਵਿੱਚ ਵੀ ਆਯੋਜਤ ਕਰਦਾ ਰਹੇਗਾ।
ਸਮਾਗਮ ਦੇ ਮੁੱਖ ਮਹਿਮਾਨ ਡਾ. ਸਤਵਿੰਦਰ ਸਿੰਘ ਮਰਵਾਹਾ ਨੇ ਇਸ ਮੌਕੇ ਤੇ ਜੇਤੂ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੋਦੀ ਕਾਲਜ ਨੇ ਆਪਣੀ ਸਥਾਪਨਾ ਤੋਂ ਹੀ ਸਿੱਖਿਆ ਦੇ ਗੁਣਾਤਮਕ ਮਿਆਰਾਂ ਦੇ ਨਾਲ-ਨਾਲ ਉੱਚ-ਕਲਾਤਮਕ ਮੁੱਲਾਂ ਨੂੰ ਬਰਕਰਾਰ ਰੱਖਿਆ ਹੈ।
ਇਸ ਪ੍ਰਤਿਭਾ-ਖੋਜ ਮੁਕਾਬਲੇ ਦੌਰਾਨ ਵਿਦਿਆਰਥੀਆਂ ਲਈ ਵੱਖੋ-ਵੱਖਰੀਆਂ ਸ਼੍ਰੇਣੀਆਂ ਵਿੱਚ ਮੁਕਾਬਲੇ ਕਰਵਾਏ ਗਏ। ਕਾਲਜ ਦੀ ਫਾਈਨ ਆਰਟਸ ਕਮੇਟੀ ਵੱਲੋਂ ਕਰਵਾਏ ਗਏ ਮੁਕਾਬਲਿਆਂ ਵਿੱਚੋਂ ਕੋਲਾਜ਼ ਮੇਕਿੰਗ ਵਿੱਚ ਰਾਹੁਲ, ਮਹਿੰਦੀ-ਡਿਜ਼ਾਈਨ ਵਿੱਚ ਅਰਚਨਾ ਤੇ ਪੱਲਵੀ, ਕਢਾਈ ਵਿੱਚ ਪਰਦੀਪ ਕੌਰ, ਕਾਰਟੂਨ ਮੇਕਿੰਗ ਵਿੱਚ ਯਸ਼, ਮੌਕੇ ‘ਤੇ ਚਿੱਤਰਕਾਰੀ ਵਿੱਚ ਸਿਮਰਨ ਕੌਰ, ਪੋਸਟਰ ਮੇਕਿੰਗ ਵਿੱਚ ਦਿਵਿਆ ਮੁਟਰੇਜਾ, ਫੋਟੋਗ੍ਰਾਫ਼ੀ ਵਿੱਚ ਹਰਸ਼ੁਲ ਗਰਗ ਅਤੇ ਰੰਗੋਲੀ ਦੇ ਮੁਕਾਬਲੇ ਵਿੱਚ ਨਵਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।ਇਸ ਤੋਂ ਬਿਨਾਂ ਇੱਕ ਖਾਸ ਸੱਭਿਆਚਾਰਕ ਮੁਕਾਬਲਾ ‘ਇੰਨੂ ਬਣਾਉਣਾ’ ਵੀ ਕਰਵਾਇਆ ਗਿਆ ਜਿਸ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ।ਇਹਨਾਂ ਮੁਕਾਬਲਿਆਂ ਲਈ ਜੱਜਾਂ ਦੀ ਭੂਮਿਕਾ ਪ੍ਰੋ. ਨੀਨਾ ਸਰੀਨ, ਡਾ. ਸੁਖਦੇਵ ਸਿੰਘ, ਡਾ. ਨਿਧੀ ਗੁਪਤਾ ਤੇ ਡਾ. ਹਰਨੀਤ ਸਿੰਘ ਨੇ ਅਦਾ ਕੀਤੀ।
ਇਸੇ ਤਰ੍ਹਾਂ ਜਨਰਨ ਨਾਲਿਜ ਕੁਇਜ਼ ਮੁਕਾਬਲੇ ਵਿੱਚ ਪਾਰਥ ਨੇ ਪਹਿਲਾ ਸਥਾਨ ਹਾਸਲ ਕੀਤਾ।ਸੱਭਿਆਚਾਰਕ ਕੁਇਜ਼ ਮੁਕਾਬਲੇ ਵਿੱਚ ਪਹਿਲਾ ਸਥਾਨ ਸੁਖਮਨਪ੍ਰੀਤ ਸਿੰਘ ਨੇ ਹਾਸਿਲ ਕੀਤਾ। ਭਾਸ਼ਣ-ਕਲਾ ਮੁਕਾਬਲੇ ਵਿੱਚ ਪਹਿਲਾ ਸਥਾਨ ਦਿਲਾਸ਼ਾ ਮੱਲੀ ਅਤੇ ਦੂਜਾ ਰੀਤੂ ਤੇ ਨੂਰਪ੍ਰੀਤ ਨੇ ਸਾਂਝੇ ਤੌਰ ਤੇ ਜਿੱਤਿਆ।
ਇਸ ਪ੍ਰੋਗਰਾਮ ਦੋਰਾਨ ਕਵਿਤਾ ਉਚਾਰਨ ਵਿੱਚ ਇਸ਼ਮੀਤ ਕੌਰ ਨੇ ਪਹਿਲਾ ਤੇ ਰੀਤੂ ਕੁਮਾਰੀ ਦੂਜਾ ਸਥਾਨ ਪ੍ਰਾਪਤ ਕੀਤਾ। ਗੀਤ/ਗ਼ਜ਼ਲ ਮੁਕਾਬਲੇ ਵਿੱਚ ਪ੍ਰਭਜੋਤ ਸਿੰਘ ਪਹਿਲੇ ਸਥਾਨ ਤੇ ਰਿਹਾ ਤੇ ਲੋਕ- ਗੀਤ ਮੁਕਾਬਲੇ ਵਿੱਚ ਰਵਨੀਤ ਕੌਰ ਪਹਿਲੇ ਸਥਾਨ ਤੇ ਰਿਹਾ।ਵੈਸਟਰਨ ਸੋਲੋ ਸੌਂਗ ਵਿੱਚ ਰਵਨੂਰਪ੍ਰੀਤ ਕੌਰ ਪਹਿਲੇ ਸਥਾਨ ਤੇ ਰਹੀ।ਵਿਦਿਆਰਥੀ ਹਰਪਿੰਦਰ ਸਿੰਘ ਨੇ ਮਿਮਿਕਰੀ ਪੇਸ਼ ਕੀਤੀ। ਸਮਾਗਮ ਦੇ ਸਮਾਪਤੀ ਸਮਾਰੋਹ ਵਿਚ ਗਿੱਧਾ, ਸਕਿੱਟ ‘ਨਾਕਾ – ਅਗਲੇ ਮੋੜ ਤੇ ਪਟਾਕਾ’ ਤੇ ਰਵਾਇਤੀ ਭੰਗੜਾ ਪੇਸ਼ ਕੀਤਾ।
ਇਨ੍ਹਾਂ ਮੁਕਾਬਲਿਆਂ ਵਿਚ ਕਵਿਤਾ ਉਚਾਰਨ ਵਿੱਚ ਪ੍ਰੋ. ਵੇਦ ਪ੍ਰਕਾਸ਼, ਡਾ. ਗੁਰਦੀਪ ਸਿੰਘ ਅਤੇ ਡਾ. ਰੁਪਿੰਦਰ ਸ਼ਰਮਾ, ਭਾਸ਼ਣ ਕਲਾ ਲਈ ਡਾ. ਭਾਨਵੀ ਵਾਧਵਨ, ਡਾ.ਹਰਲੀਨ ਕੌਰ ਅਤੇ ਡਾ. ਗਗਨਪ੍ਰੀਤ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ। ਪੱਛਮੀ ਸੰਗੀਤ ਤੇ ਗੀਤ ਮੁਕਾਬਲੇ ਲਈ ਜੱਜਾਂ ਵੱਜੋਂ ਡਾ. ਜਗਦੀਪ ਕੌਰ, ਡਾ.ਹਰਮੋਹਣ ਸ਼ਰਮਾ ਤੇ ਪ੍ਰੋ. ਮੁਹੰਮਦ ਹਬੀਬ ਨੇ ਅਤੇ ਲੋਕ ਗੀਤ-ਸੰਗੀਤ/ ਗਜ਼ਲ ਅਤੇ ਕਵੀਸ਼ਰੀ ਦੇ ਮੁਕਾਬਲਿਆਂ ਵਿੱਚ ਜੱਜਾਂ ਵੱਜੋਂ ਡਾ. ਮਨਜੀਤ ਕੌਰ, ਡਾ. ਹਰਮੋਹਣ ਸ਼ਰਮਾ, ਪ੍ਰੋ. ਮੁਹੰਮਦ ਹਬੀਬ ਤੇ ਡਾ.ਮਨਪ੍ਰੀਤ ਕੌਰ ਨੇ ਜੱਜਾਂ ਵੱਜੋਂ ਭੂੁਮਿਕਾ ਨਿਭਾਈ। ਕੁਇੱਜ਼-ਮੁਕਾਬਲਿਆਂ ਲਈ ਡਾ. ਅਜੀਤ ਕੁਮਾਰ, ਡਾ. ਗਣੇਸ਼ ਕੁਮਾਰ ਸੇਠੀ ਅਤੇ ਡਾ. ਹਰਮੋਹਣ ਸ਼ਰਮਾ ਨੇ ਜੱਜਾਂ ਦੇ ਫ਼ਰਜ਼ ਨਿਭਾਏ।
ਪ੍ਰੋਗਰਾਮ ਦੀ ਸਮਾਪਤੀ ਤੇ ਮੁੱਖ ਮਹਿਮਾਨ ਨੇ ਜੇਤੂ ਪ੍ਰਤਿਯੋਗੀਆਂ ਨੂੰ ਇਨਾਮ ਪ੍ਰਦਾਨ ਕੀਤੇ। ਪ੍ਰੋ. ਸ਼ੈਲੇਦਰ ਕੌਰ ਨੇ ਸਟਾਫ਼ ਵੱਲੋਂ ਦਿੱਤੇ ਗਏ ਸਹਿਯੋਗ ਲਈ ਸ਼ਲਾਘਾ ਕੀਤੀ ਅਤੇ ਧੰਨਵਾਦੀ ਸ਼ਬਦ ਕਹੇ। ਡਾ. ਭਾਨਵੀ ਵਧਾਵਨ ਤੇ ਡਾ. ਰੁਪਿੰਦਰ ਸਿੰਘ ਨੇ ਮੰਚ-ਸੰਚਾਲਨ ਬਾਖੂਬੀ ਨਿਭਾਇਆ।